ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਤੇ ਖੇਤੀ ਨੂੰ ਲੈਕੇ ਤਿੰਨ ਬਿੱਲ ਆਰਡੀਨੈਂਸ ਪਾਸ ਕੀਤੇ ਗਏ ਹਨ, ਉਹਨਾਂ ਨੂੰ ਲੈਕੇ ਪੂਰੇ ਪੰਜਾਬ ਤੇ ਹਰਿਆਣਾ ਵਰਗੇ ਹੋਰ ਵੀ ਰਾਜਾਂ ਵਿੱਚ ਵਿਰੋਧ ਕੀਤਾ ਗਿਆ ਜਿਸ ਦਾ ਮੁੱਖ ਟਰੇਲਰ 25 ਸਤੰਬਰ ਨੂੰ ਆਪ ਸਭ ਨੇ ਵੇਖ ਹੀ ਲਿਆ ਹੈ, ਇਸ ਪੰਜਾਬ ਬੰਦ ਨੂੰ ਪੂਰੇ ਸਮਾਜ ਦੇ ਲੋਕਾਂ ਨੇ ਸਾਥ ਦਿੱਤਾ ਸੀ ,ਅਸੀਂ ਤੁਸੀਂ ਸਾਰੇ ਹੀ ਜਾਣਦੇ ਹਾਂ ਇਹ ਜ਼ੋ ਤਿੰਨ ਆਰਡੀਨੈਂਸ ਬਿੱਲ ਭਾਵ ਕਾਲੇ ਬਿੱਲ ਕਿਸਾਨਾਂ ਦੀ ਮੌਤ ਦੇ ਵਰੰਟ ਪੇਸ਼ ਕੀਤੇ ਗਏ ਹਨ ਇਹ ਕਿਸੇ ਵੀ ਵਰਗ ਨੂੰ ਪਸੰਦ ਨਹੀਂ ਆਏ,
ਹੁਣ ਤੱਕ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਵਿਧਾਨ ਸਭਾ ਹੋਵੇ ਚਾਹੇ ਰਾਜ ਸਭਾ ਕਿਸਾਨਾਂ ਨੇ ਸਿਆਸੀ ਲੋਕਾਂ ਦੀ ਰੱਜਕੇ ਹਮਾਇਤ ਕੀਤੀ, ਤੇ ਜਿੱਤ ਵੀ ਦਿਵਾਈ, ਜੇਕਰ ਪੰਜਾਬ ਦਾ ਕਿਸਾਨ ਇਹਨਾਂ ਪਾਰਟੀਆਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਸਕਦਾ ਹੈ ,ਕੀ ਅੱਜ ਇਹ ਸਿਆਸਤ ਵਿੱਚ ਬੈਠੇ ਲੀਡਰ ਤੇ ਨੇਤਾ ਜੋ ਕਈ ਸਾਲਾਂ ਤੋਂ ਸਿਆਸਤ ਦੇ ਸਿਰ ਤੇ ਪੂਰਾ ਅਨੰਦ ਮਾਣਦੇ ਆ ਰਹੇ ਹਨ, ਤੇ ਕਈ ਕਈ ਪੀੜੀਆਂ ਲਈ ਦੌਲਤ ਸ਼ੋਹਰਤ ਤੇ ਜ਼ਮੀਨਾਂ ਤੇ ਜਾਇਦਾਤਾ ਬਣਾ ਲਈਆ, ਜਦੋਂ ਇਹਨਾਂ ਦੇ ਹੱਕ ਵਿੱਚ ਇਹ ਲੋਕ ਫ਼ਤਵਾ ਬੋਲ ਸਕਦੇ ਹਨ ਤਾਂ ਹੁਣ ਇਹ ਸਿਆਸੀ ਲੀਡਰ ਤੇ ਨੇਤਾ ਕਿਉਂ ਨਹੀਂ..?
ਅਸਲ ਵਿੱਚ ਤੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਤੋਂ ਲੈ ਕੇ ਬਾਕੀ ਹੋਰ ਐਮ. ਐਲ. ਏ.ਬਾਕੀ ਹੋਰ ਮੰਤਰੀਆਂ ਸੰਤਰੀਆਂ ਤੇ ਹੋਰ ਵਜੀਰੀਆਂ ਨਾਲ ਨਿਵਾਜੇ ਗਏ ਲੋਕਾਂ ਨੂੰ ਹੁਣ ਅੱਗੇ ਆਕੇ ਇਹਨਾਂ ਕਿਸਾਨ ਭਰਾਵਾਂ ਦੇ ਹੱਕ ਵਿੱਚ ਤੇ ਹੱਕਾਂ ਲਈ ਬੋਲਣ ਤੇ ਲੜਨ ਦੀ ਲੋੜ ਹੈ, ਨੇਤਾ ਚਾਹੇ ਜਿਹੜੀ ਵੀ ਪਾਰਟੀ ਦਾ ਹੋਵੇ, ਜ਼ੋ ਸਹੂਲਤਾਂ ਦਾ ਅਨੰਦ ਮਾਣ ਰਿਹਾ ਹੈ ,ਹੁਣ ਉਸ ਨੂੰ ਅੱਗੇ ਆਉਣ ਦੀ ਲੋੜ ਹੈ, ਪਰ ਸਰਤੀਆਂ ਸੋਚ ਸਿਰਫ਼ ਤੇ ਸਿਰਫ਼ ਕਿਸਾਨੀ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਲੇ ਵਿਚਾਰ ਹੋਣ।
ਹੁਣ ਕਿਸਾਨ ਨੂੰ ਅੱਗੇ ਨਹੀਂ ਹੋਣਾ ਚਾਹੀਦਾ ਹੁਣ ਤਾਂ ਹੁਣ ਤੱਕ ਸਿਆਸਤ ਵਿੱਚ ਬੈਠੇ ਸਹੂਲਤਾਂ ਦਾ ਅਨੰਦ ਮਾਣਨ ਵਾਲਿਆਂ ਲਈ ਪਰਖ ਦੀ ਘੜੀ ਹੈ, ਇਹ ਸਿਆਸਤਦਾਨ ਹੁਣ ਦਿੱਲੀ ਜਾਕੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਧਰਨੇ ਲਾਉਣ ਮਰਨ ਵਰਤ ਰੱਖਣ ,ਗੱਲ ਤਾਂ ਬਣਦੀ ਹੈ, ਹੁਣ ਤੱਕ ਇਹਨਾਂ ਸਿਆਸੀ ਲੋਕਾਂ ਤੇ ਸਿਆਸਤਦਾਨਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਆਪਣੇ ਹੀ ਹੱਕਾਂ ਲਈ ਵਰਤਿਆ ਹੈ ,ਪਰ ਹੁਣ ਸਮਾਂ ਹੈ ਆਪਣਾ ਆਪ ਵਾਰਨ ਦੀ ਕਿਸਾਨੀ ਤੇ ਕਿਸਾਨਾਂ ਦੇ ਹੱਕਾਂ ਲਈ ਡੱਟਕੇ ਖੜਨ ਦੀ,ਕੀ ਇਹ ਸਿਆਸਤਦਾਨ ਅੱਗੇ ਆਉਣਗੇ ਜਾਂ ਹਰ ਵਾਰ ਦੀ ਤਰਾਂ ਪੰਜਾਬ ਦੇ ਲੋਕਾਂ ਨੂੰ ਮੋਹਰਿਆਂ ਦੀ ਤਰ੍ਹਾਂ ਵਰਤਣਗੇ,ਪਰ ਇਹ ਫ਼ੈਸਲਾ ਸਮਾਂ ਕਰਗੇ।
ਹੁਣ ਤੱਕ ਕਿਸਾਨ ਮੰਡੀਆਂ ਵਿੱਚ ਰੁਲਿਆ ਐ, ਸਿਆਸੀ ਲੋਕਾਂ ਨੇ ਪੂਰਾ ਅਨੰਦ ਮਾਣਿਆ, ਪਰ ਅੱਜ ਕਿਸਾਨ ਨਾਲੋਂ ਅੱਗੇ ਇਹ ਸਾਰੇ ਹੀ ਲੀਡਰ ਤੇ ਨੇਤਾ ਹੋਣੇ ਚਾਹੀਦੇ ਹਨ ਜੋ ਪੰਜਾਬ ਦੇ ਲੋਕਾਂ ਦਾ ਟੈਕਸ ਇਹਨਾਂ ਦੇ ਭੱਤਿਆ ,ਤਨਖਾਹਾਂ, ਏ. ਸੀ.ਗੱਡੀਆਂ, ਤੇ ਘਰਾਂ ,ਪੈਨਸ਼ਨਾਂ ਵਿੱਚ ਹੀ ਖ਼ਪਤ ਹੋ ਜਾਂਦਾ ਹੈ, ਅੱਜ ਇਹਨਾਂ ਸਹੂਲਤਾਂ ਨੂੰ ਛੱਡਕੇ ਦਿੱਲੀ ਵਿੱਚ ਗਰਜਣ ਦੀ ਲੋੜ ਹੈ, ਕੋਈ ਵੀ ਮਿਆਉ ਬਿੱਲੀ ਜਾਂ ਬਿੱਲੀ ਮਾਸੀ ਬਣਨ ਦੀ ਲੋੜ ਨਹੀਂ ਹੈ,ਬਾਕੀ ਸਿਆਣੇ ਕਹਿੰਦੇ ਹਨ ਕਿ ਆਪਣੇ ਤਾਂ ਔਖੀ ਘੜੀ ਵਿੱਚ ਹੀ ਪਰਖੇ ਜਾਂਦੇ ਹਨ,ਹੁਣ ਇਹ ਪਰਖ ਦੀ ਘੜੀ ਸਾਡੇ ਸਾਰੇ ਹੀ ਰਾਜ ਸਭਾ ਨੇਤਾਵਾਂ ਤੇ ਵਿਧਾਨ ਸਭਾ ਨੇਤਾਵਾਂ ਲਈ ਪਰਖ ਦੀ ਘੜੀ ਹੈ,
ਵੇਖਦੇ ਹਾਂ ਹੁਣ ਕੌਣ ਪੰਜਾਬ ਪੱਖੀ ਹੈ ਤੇ ਕੌਣ ਆਰਡੀਨੈਂਸ ਬਿੱਲ ਪੱਖੀ ਤੇ ਮੋਦੀ ਸਰਕਾਰ ਪੱਖੀ ਜ਼ੇਕਰ ਇਹ ਬਿੱਲ ਬਿਨਾਂ ਕਿਸਾਨਾਂ ਦੇ ਸੰਘਰਸ਼ ਕੀਤਿਆਂ ਇਹ ਪੰਜਾਬ ਦਾ ਖਾਣ ਵਾਲੇ ਸਿਆਸਤ ਦਾਨ ਇਹ ਕਿਸਾਨ ਮਾਰੂ ਬਿੱਲ ਰੱਦ ਕਰਵਾਉਂਦੇ ਹਨ ਤਾਂ ਮੰਨੀਏ ।ਜ਼ੇਕਰ ਹੁਣ ਵੀ ਇਹ ਬਿੱਲ ਲਾਗੂ ਹੋ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਵੜਨ ਜੋਗੇ ਨਹੀਂ ਛੱਡਣਾ ,ਫ਼ੈਸਲਾ ਸਾਡੇ ਸਿਆਸਤਦਾਨਾਂ ਦਾ...
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.