ਪਿੰਡ ਇੱਕ ਵਧੀਆਂ ਲੋਕਾਂ ਦਾ ਸਮੂਹ ਕਿਹਾ ਜਾਂਦਾ ਸੀ, ਜਾਂ ਬਹੁਤੀ ਥਾਵੇਂ ਅੱਜ ਵੀ ਪਿੰਡ ਪਿੰਡਾਂ ਵਰਗੇ ਹਨ,ਭਾਵ ਭਾਈਚਾਰਕ ਸਾਂਝ ਤੇ ਭਾਈਚਾਰਾ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ, ਹੁਣ ਪਿੰਡ ਪਹਿਲਾਂ ਵਰਗੇ ਨਹੀਂ ਰਹੇ ਜਾਂ ਪਿੰਡਾਂ ਦੇ ਲੋਕ ਹੀ ਪਹਿਲਾਂ ਵਰਗੇ ਨਹੀਂ ਰਹੇ,ਬਹੁਤ ਕੁੱਝ ਬਦਲ ਗਿਆ ਹੈ,ਇਹ ਕਿਉਂ ਬਦਲਿਆ ਤੇ ਕਿਵੇਂ ਬਦਲਿਆ ਸੋਚਣ ਲਈ ਮਜ਼ਬੂਰ ਕਰਦਾ ਹੈ।
ਪੰਜਾਬ ਦੀ ਜ਼ੇਕਰ ਰੂਹ ਵੱਸਦੀ ਸੀ ਉਹ ਸੀ ਪਿੰਡ ,ਪੰਜਾਬ ਵਿੱਚ ਭਾਈਚਾਰੇ ਦੀ ਮਿਸਾਲ ਵੇਖਣ ਨੂੰ ਮਿਲਦੀ ਸੀ ਉਹ ਸੀ ਪਿੰਡ,ਪਰ ਅੱਜਕਲ੍ਹ ਸਿਆਸੀ ਲੋਕਾਂ ਨੇ ਪਿੰਡਾਂ ਵਿੱਚ ਧੜੇ ਬਣਾਕੇ ਰੱਖ ਦਿੱਤੇ,ਪਿੰਡਾਂ ਦੇ ਲੋਕ ਆਪਣੇ ਭਾਈਚਾਰੇ ਨਾਲੋਂ ਵੱਧ ਕੇ ਅੱਜ ਸਿਆਸਤ ਤੇ ਸਿਆਸੀ ਪਾਰਟੀ ਵਿੱਚ ਆਪਣੀ ਰੁੱਚੀ ਜ਼ਿਆਦਾ ਵਿਖਾਉਂਦੇ ਹਨ।
ਉਂਝ ਤੇ ਸਿਆਸਤ ਘਰ ਦੀ ਇੱਕ ਰਸੋਈ ਤੋਂ ਸ਼ੁਰੂ ਹੋ ਜਾਂਦੀ ਹੈ, ਭਾਵ ਕੀ ਘਰ ਦੇ ਵਿੱਚ ਹੀ ਘਰਦੇ ਜੀਅ ਇੱਕ ਔਰਤ ਹੀ ਦੂਸਰੀ ਔਰਤ ਤੋਂ ਕਤਰਾਉਣ ਲੱਗ ਜਾਂਦੀ ਹੈ,ਸਾੜਾ ਕਰਨ ਲੱਗ ਜਾਂਦੀ ਹੈ, ਕੀ ਇਹ ਕੰਮ ਉਹ ਕਰੇਗੀ ਦੂਸਰੀ ਆਖੇਗੀ ਇਹ ਕੰਮ ਉਹ ਕਰੇਂਗੀ, ਇਹੋ ਤੇਰੇ ਮੇਰੇ ਵਿੱਚ ਬਦਲਕੇ ਵੱਖੋ ਵੱਖ ਵਾਲੇ ਘਰ ਵਾਰ ਤੇ ਰਾਹ ਅਲੱਗ ਅਲੱਗ ਹੋ ਜਾਂਦੇ ਹਨ।
ਸਾਰੇ ਹੀ ਪਿੰਡਾਂ ਵਾਲ਼ੇ ਸੋਚਣ ਕੀ ਪਿੰਡਾਂ ਵਿੱਚ ਸਿਆਸਤ ਕਰਨੀ ਜ਼ਰੂਰੀ ਹੈ, ਪਿੰਡਾਂ ਦੇ ਆਪਣੇ ਹੀ ਲੋਕਾਂ ਨੂੰ ਮੂਰਖ ਬਣਾਈ ਜਾਣਾ ਚੰਗੀ ਗੱਲ ਹੈ, ਆਪਣੇ ਹੀ ਪਿੰਡਾਂ ਵਿੱਚ ਲੜਾਈਆਂ ਝਗੜੇ ਕਰਵਾਈ ਜਾਣੇ ,ਕੀ ਸਿਆਣਪ ਦਾ ਸਬੂਤ ਹੈ,ਹੁਣ ਬਹੁਤ ਲੋਕਾਂ ਦਾ ਖ਼ਿਆਲ ਹੈ ਕੀ ਪਿੰਡ ਨਾਲੋਂ ਸ਼ਹਿਰ ਵਿੱਚ ਹੀ ਠੀਕ ਹਾਂ, ਆਖਿਰ ਕਿਉਂ ਪਿੰਡਾਂ ਵਾਲੇ ਲੋਕ ਸ਼ਹਿਰ ਨੂੰ ਜਾਣ ਨੂੰ ਪਹਿਲ ਦੇਣ ਲੱਗੇ।
ਦੂਸਰੇ ਪਾਸੇ ਅੱਜ ਵੀ ਬਹੁਤੇ ਸ਼ਹਿਰੀ ਲੋਕਾਂ ਦਾ ਦਿਲ ਅੱਜ ਵੀ ਪਿੰਡ ਆਉਣ ਨੂੰ ਕਰਦਾ ਹੈ, ਪਰ ਸਕੂਨ ਸ਼ਹਿਰ ਵਿੱਚ ਵੀ ਨਹੀਂ,ਕਿਉਂਕਿ ਜਿੱਥੇ ਸਕੂਨ ਮਿਲਦਾ ਹੈ ਆਦਮੀ ਉੱਥੇ ਹੀ ਰਹਿਣ ਵਿੱਚ ਸਕੂਨ ਮਹਿਸੂਸ ਕਰਦਾ ਹੈ, ਸਕੂਨ ਉੱਥੇ ਹੀ ਹੈ ਜਿੱਥੇ ਭਾਈਚਾਰਕ ਸਾਂਝ ਅੱਜ ਵੀ ਬਰਕਰਾਰ ਹੈ,ਭਾਵੇਂ ਸਾਡਾ ਜ਼ਿੰਦਗੀ ਜਿਊਣ ਤੇ ਬਿਤਾਉਣ ਦਾ ਤਰੀਕਾ ਵੱਖਰਾ ਹੈ ਜਾਂ ਬਦਲ ਗਿਆ ।
ਪਿੰਡ ਸਾਡੇ ਪੰਜਾਬੀਆਂ ਦਾ ਦਿਲ ਹਨ,ਪਿੰਡਾਂ ਵਿੱਚ ਸਾਡੇ ਬਜ਼ੁਰਗਾਂ ਦੀਆਂ ਜਿਵੇਂ ਅੱਜ ਵੀ ਰੂਹਾਂ ਵਸਦੀਆਂ ਹੋਣ,ਪਰ ਪਿੰਡ ਵੀ ਚੰਗੇ ਬੰਦਿਆਂ ਨਾਲ ਹੀ ਚੰਗੇ ਲੱਗਦੇ ਹਨ,ਇਸ ਲਈ ਸਿਆਸੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਕੀ ਆਪਣੀ ਸਿਆਸਤ ਤੇ ਸਿਆਸੀ ਗੱਲਾਂ ਪਿੰਡਾਂ ਤੋਂ ਬਾਹਰ ਹੀ ਛੱਡ ਆਇਆ ਕਰੋ,ਸਾਰੇ ਹੀ ਆਪਣੇ ਆਪਣੇ ਪਿੰਡਾਂ ਵਿੱਚ ਵਿਕਾਸ ਤੇ ਭਾਈਚਾਰੇ ਦੀ ਇੱਕ ਮਜਬੂਤ ਨੀਂਹ ਦਾ ਕੰਮ ਕਰੀਏ।
ਉਂਝ ਭਾਵੇ ਪਿੰਡਾਂ ਵਿੱਚ ਬਹੁਤ ਸਾਰੀਆਂ ਸਹੂਲਤਾਂ ਹੋ ਗਈਆਂ ਹਨ ਪਰ ਭਾਈਚਾਰੇ ਦੀ ਸਾਂਝ ਗੁੰਮ ਹੋ ਗਈ ਹੈ ,ਸਾਡੀ ਪਿੰਡਾਂ ਵਾਲਿਆਂ ਦੀ ਸਭ ਤੋਂ ਵੱਡੀ ਸਹੂਲਤ ਤਾਂ ਸਾਡਾ ਸਭ ਦਾ ਪਿਆਰ ਹੈ, ਸਾਡੀ ਸਹੂਲਤ ਭਾਈਚਾਰਕ ਏਕਤਾ ਹੈ, ਇਸ ਲਈ ਪਿੰਡਾਂ ਨੂੰ ਵੀ ਸਹੂਲਤਾਂ ਵੱਖੋ ਮੋਹਰੀ ਤੇ ਉੱਨਤੀ ਵਾਲੇ ਬਣਾਉਣ ਲਈ ਸਾਰੇ ਹੀ ਪਿੰਡਾਂ ਦਾ ਏਕਾ ਹੋਣਾ ਜ਼ਰੂਰੀ ਹੈ, ਭਾਈਚਾਰਕ ਸਾਂਝ ਹੋਣੀ ਜ਼ਰੂਰੀ ਹੈ, ਸੋ ਕ੍ਰਿਪਾ ਕਰਕੇ ਪਿੰਡਾਂ ਵਿੱਚ ਸਿਆਸਤ ਨਾ ਕਰਿਆ ਕਰੋ,ਸਿਆਸੀ ਗੱਲਾਂ ਤੋਂ ਗੁਰੇਜ਼ ਕਰਿਆ ਕਰੋ,ਅਸੀਂ ਸਾਰੇ ਪਿੰਡਾਂ ਨੂੰ ਏਕਤਾ ਦਾ ਪ੍ਰਤੀਕ ਬਣਾਈਏ,ਕਿਸੇ ਸਿਆਸਤ ਦੇ ਅਖਾੜੇ ਨਾ ਬਣਾਈਏ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.