ਸਿੱਖਿਆ ਦਾ ਅਰਥ ਹੈ ਮਨੁੱਖ ਨੂੰ ਸਿੱਖਿਅਤ ਕਰਨਾ। ਸਿੱਖਿਆ ਹੀ ਮਨੁੱਖ ਨੂੰ ਵਰਤਮਾਨ ਸਥਿਤੀਆਂ ਅਨੁਸਾਰ ਢਾਲਦੀ ਹੈ। ਸਿੱਖਿਆ ਵਿਅਕਤੀ ਨੂੰ ਜੀਵਨ ਜਾਂਚ ਸਿਖਾਉਂਦੀ ਹੈ। ਸਿੱਖਿਆ ਵਿਅਕਤੀ ਨੂੰ ਰੋਜ਼ੀ-ਰੋਟੀ ਕਮਾਉਣ ਦੇ ਕਾਬਲ ਬਣਾਉਂਦੀ ਹੈ। ਸਿੱਖਿਆ ਦਾ ਉਦੇਸ਼ ਹੀ ਮਨੁੱਖ ਤੇ ਸਮਾਜ ਦਾ ਪੂਰਨ ਵਿਕਾਸ ਕਰਨਾ ਹੈ। ਸਿੱਖਿਆ ਹੀ ਮਨੁੱਖ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਸਹੀ ਸਿੱਖਿਆ ਵਿਅਕਤੀ ਦਾ ਸਰਬਪੱਖੀ ਵਿਕਾਸ ਕਰਦੀ ਹੈ। ਅਜੋਕੇ ਸਮੇਂ ਵਿਚ ਸਿੱਖਿਆ ਨੂੰ ਪ੍ਰਾਪਤ ਕਰਨਾ ਹਰ ਕਿਸੇ ਲਈ ਬੇਹੱਦ ਜ਼ਰੂਰੀ ਹੈ।
ਉੱਚਿਤ ਸਿੱਖਿਆ ਭਵਿੱਖ ਵਿਚ ਅੱਗੇ ਵਧਣ ਲਈ ਬਹੁਤ ਸਾਰੇ ਰਸਤਿਆਂ ਦਾ ਨਿਰਮਾਣ ਕਰਦੀ ਹੈ। ਸਿਖਿਆ ਸਾਨੂੰ ਸਮਾਜਕ, ਮਾਨਸਿਕ ਅਤੇ ਬੌਧਿਕ ਤੌਰ 'ਤੇ ਮਜ਼ਬੂਤ ਬਣਾਉਂਦੀ ਹੈ। ਉੱਚਿਤ ਸਿੱਖਿਆ ਵਿਅਕਤੀ ਦੇ ਸੁਪਨਿਆਂ ਨੂੰ ਸੱਚ ਕਰਨ ਦਾ ਇਕ ਰਸਤਾ ਹੈ। ਸਿੱਖਿਆ ਪੁਰਸ਼ ਤੇ ਇਸਤਰੀ ਦੋਹਾਂ ਲਈ ਸਮਾਨ ਰੂਪ ਵਿਚ ਬੇਹੱਦ ਜ਼ਰੂਰੀ ਹੈ। ਸਿੱਖਿਆ ਇਕ ਪਾਰਸ ਹੈ ਜੋ ਅਪਣੇ ਨਾਲ ਜੁੜਨ ਵਾਲੇ ਨੂੰ ਵੀ ਪਾਰਸ ਬਣਾ ਦਿੰਦੀ ਹੈ।
ਅਜੋਕੇ ਸਮੇਂ ਵਿਚ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ। ਹੁਣ ਸਿੱਖਿਆ ਦਾ ਉਦੇਸ਼ ਸਮਾਜ ਨੂੰ ਸਿੱਖਿਅਤ ਕਰਨਾ ਨਹੀਂ ਰਿਹਾ ਸਗੋਂ ਨੋਟ ਛਾਪਣ ਦੀ ਮਸ਼ੀਨ ਲਗਾਉਣ ਵਰਗਾ ਹੋ ਗਿਆ ਹੈ। ਕਿਸੇ ਸਮੇਂ ਵਿੱਦਿਆ ਦਾ ਉਦੇਸ਼ ਸਮਾਜ ਉੱਤੇ ਪਰਉਪਕਾਰ ਕਰਨਾ ਸੀ, ਤਾਂ ਹੀ ਸਿੱਖਿਆ ਨੂੰ 'ਵਿਦਿਆ ਵਿਚਾਰੀ ਤਾਂ ਪਰਉਪਕਾਰੀ' ਕਿਹਾ ਜਾਂਦਾ ਸੀ। ਪਰ ਹੁਣ ਤਾਂ ਨਿੱਤ ਦਿਹਾੜੇ ਬਣਦੀਆਂ ਨਵੀਆਂ ਸਿੱਖਿਆ ਨੀਤੀਆਂ ਕਾਰਨ ਵਿੱਦਿਆ ਵਿਚਾਰੀ ਤਾਂ ਸਿਰਫ਼ ਤਜਰਬਿਆਂ ਦੀ ਮਾਰੀ ਹੀ ਬਣ ਕੇ ਰਹਿ ਗਈ ਹੈ।
ਆਮ ਮਾਪੇ ਵੀ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਨਿਜੀ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਦੇਂਦੇ ਹਨ। ਸਿਖਿਆ ਦਾ ਏਨਾ ਵਪਾਰੀਕਰਨ ਹੋ ਗਿਆ ਹੈ ਕਿ ਮਾਪੇ ਤਨਖ਼ਾਹ ਮਿਲਣ ਤੇ ਘਰ ਦਾ ਰਾਸ਼ਨ ਖ਼ਰੀਦਣ ਤੋਂ ਪਹਿਲਾਂ ਸਕੂਲ ਦੀ ਫ਼ੀਸ ਦਾ ਫ਼ਿਕਰ ਕਰਨ ਲੱਗ ਪੈਂਦੇ ਹਨ। ਮਾਪਿਆਂ ਦਾ ਉਦੇਸ਼ ਬੱਚੇ ਨੂੰ ਚੰਗੀ ਸਿਖਿਆ ਮੁਹਈਆ ਕਰਾਉਣਾ ਹੁੰਦਾ ਹੈ।
-
ਵਿਜੈ ਗਰਗ, ਸਾਬਕਾ ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.