ਮੁੰਬਈ ਤੋਂ ਬੈਂਗਲੌਰ ਜਾ ਰਹੀ ਗੱਡੀ ਦੇ ਟੀ ਸੀ ਨੇ ਸੀਟ ਹੇਠਾ ਲੁਕੀ ਇੱਕ ਤੇਰਾਂ -ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜਕੇ ਬਾਹਰ ਕੱਢ ਲਿਆ ਅਤੇ ਪੁੱਛਿਆਂ,”ਤੇਰੀ ਟਿਕਟ ਦਿਖਾ ਕਿੱਥੇ ਆ “
ਕੰਬਦੀ ਹੋਈ ਕੁੜੀ ਨੇ ਕਿਹਾ,”ਨਹੀਂ ਹੈ ਸਾਹਬ” ਟੀ ਸੀ ਨੇ ਥੱਪੜ ਦਿਖਾਉਂਦੇ ਕਿਹਾ, ਚੱਲ ਉੱਤਰ ਜਾ ਗੱਡੀ ਚੋਂ, ਦੁਬਾਰਾ ਚੜੀ ਤਾਂ ਮੈਂ ਪੁਲਿਸ ਹਵਾਲੇ ਕਰ ਦੇਵਾਂਗਾ ।”
“ਇਹਦਾ ਟਿਕਟ ਮੈਂ ਦੇ ਰਹੀਂ ਹਾਂ” ਪਿੱਛੇ ਤੋਂ ਉਸੇ ਡੱਬੇ 'ਚ ਸਫਰ ਕਰਦੀ ਇੱਕ ਔਰਤ ਨੇ ਕਿਹਾ। ਇਸ ਔਰਤ ਦਾ ਨਾਮ ਊਸ਼ਾ ਭੱਟਾਚਾਰਿਆ ਸੀ, ਜੋ ਪੇਸ਼ੇ ਵਜੋ ਇੱਕ ਪ੍ਰੋਫੈਸਰ ਸੀ।
ਊਸ਼ਾ - “ਤੂੰ ਕਿੱਥੇ ਜਾਣਾ ਪੁੱਤਰ ?”
ਲੜਕੀ -“ਪਤਾ ਨਹੀਂ ਮੈਡਮ”
ਊਸ਼ਾ -“ਤਾਂ ਚੱਲ ਫਿਰ ਮੇਰੇ ਨਾਲ ਚੱਲ ਬੈਂਗਲੌਰ”
ਤੇਰਾ ਨਾਮ ਕੀ ਹੈ ਪੁੱਤਰ ?
ਲੜਕੀ -“ਚਿੱਤਰਾ ਹੈ ਮੈਡਮ”
ਬੈਂਗਲੌਰ ਪਹੁੰਚਦੇ ਹੀ ਉਸ ਔਰਤ ਨੇ ਚਿੱਤਰਾ ਨੂੰ ਇੱਕ ਸਮਾਜ ਸੇਵੀ ਸੰਸ਼ਥਾ ਨੂੰ ਸੌਂਪ ਦਿੱਤਾ ਅਤੇ ਇੱਕ ਵੱਡੇ ਸਕੂਲ ਵਿੱਚ ਉਸਦਾ ਦਾਖਿਲਾ ਕਰਵਾ ਦਿੱਤਾ। ਜਲਦੀ ਹੀ ਊਸਾ ਦੀ ਬਦਲੀ ਦਿੱਲੀ ਦੀ ਹੋ ਗਈ ਅਤੇ ਉਸਦਾ ਸੰਪਰਕ ਚਿੱਤਰਾ ਨਾਲ਼ੋਂ ਟੁੱਟ ਗਿਆ। ਕਦੇ ਕਦੇ ਫ਼ੋਨ 'ਤੇ ਗੱਲ ਹੋ ਜਾਂਦੀ ਸੀ।
ਕਰੀਬ ਵੀਹ ਸਾਲ ਬਾਦ ਪ੍ਰੋ ਊਸ਼ਾ ਨੂੰ ਇੱਕ ਲੈਕਚਰ ਦੇਣ ਲਈ ਸੇਨ ਫ੍ਰਾਸਿਸਕੋ (ਅਮਰੀਕਾ) ਸੱਦਿਆ ਗਿਆ। ਲੈਕਚਰ ਤੋਂ ਬਾਅਦ ਜਦੋਂ ਉਹ ਅਪਣਾ ਬਿੱਲ ਦੇਣ ਰਿਸੈਪਸ਼ਨ ਤੇ ਪੁੱਜੀ ਤਾ ਪਤਾ ਚੱਲਿਆਂ ਕਿ ਉਸਦਾ ਬਿੱਲ ਪਿੱਛੇ ਖੜੇ ਇੱਕ ਸੋਹਣੇ-ਸੁਨੱਖੇ ਜੁਆਨ ਜੋੜੇ ਨੇ ਦੇ ਦਿੱਤਾ ਸੀ। ਪਹਿਲਾਂ ਤਾਂ ਉਸਨੂੰ ਯਕੀਨ ਨਹੀਂ ਹੋਇਆਂ ,ਇੱਥੇ ਤਾ ਉਸਦੀ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਉਹ ਉਸ ਅਜਨਬੀ ਜੋੜੇ ਵੱਲ ਵਧੀ।
ਪ੍ਰੋ ਊਸ਼ਾ - “ਮੁਆਫ ਕਰਨਾ ,ਮੈਂ ਤਾਂ ਤਹਾਨੂੰ ਜਾਣਦੀ ਵੀ ਨਹੀਂ, ਤੁਸੀ ਮੇਰਾ ਐਡਾ ਬਿੱਲ ਕਿਉਂ ਦੇ ਦਿੱਤਾ ?” ਪਰ ਜੁਆਬ ਸੁਣਕੇ ਉਹ ਹੈਰਾਨ ਰਹਿ ਗਈ।
ਮੈਡਮ, ਮੁੰਬਈ ਤੋਂ ਲੈ ਕੇ ਬੈਂਗਲੌਰ ਵਾਲੀ ਟਿਕਟ ਦੇ ਸਾਹਮਣੇ ਇਹ ਬਿੱਲ ਕੁੱਝ ਵੀ ਨਹੀਂ।”
ਊਸ਼ਾ ,”ਉਹ ਚਿੱਤਰਾਂ ਤੂੰ ਇੱਥੇ ? “
ਇਹ ਚਿੱਤਰਾ ਕੋਈ ਹੋਰ ਨਹੀਂ ਸਗੋ ਕੰਪਿਊਟਰ ਦੀ ਦੁਨੀਆ ਦੀ ਸਭ ਤੋਂ ਪ੍ਰਭਾਵਸਾਲੀ ਕੰਪਨੀ ਇਨਫੋਸਿਸ ਦੀ ਚੇਅਰਮੈਨ ਸੁਧਾ ਮੂਰਤੀ ਸੀ, ਜੋ ਕੰਪਨੀ ਦੇ ਸੰਸ਼ਥਾਪਕ ਸ੍ਰੀ ਨਰਾਇਣਮੂਰਤੀ ਦੀ ਧਰਮ-ਪਤਨੀ ਹੈ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.