ਇੱਕ ਔਰਤ ਇੱਕ ਦਿਨ ਡਾਕਟਰ ਕੋਲ ਗਈ ਤੇ ਬੋਲੀ, "ਡਾਕਟਰ ਸਾਹਿਬ ਮੈ ਇੱਕ ਗਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜ਼ਰੂਰਤ ਹੈ। ਮੈਂ ਗਰਭਵਤੀ ਹਾਂ, ਤੁਸੀ ਕਿਸੇ ਨੂੰ ਦੱਸਣਾ ਨਹੀ ਮੈਂ ਇੱਕ ਜਾਜ਼ ਪਹਿਚਾਣ ਦੇ ਅਲਟਰਾ ਸਾਊਂਡ ਸਕੈਨ ਸੈਂਟਰ ਵਿੱਚੋਂ ਪਤਾ ਕਰ ਲਿਆ ਹੈ ਕੀ ਮੇਰੇ ਗਰਭ ਵਿੱਚ ਹੋਣ ਵਾਲਾ ਬੱਚਾ ਲੜਕੀ ਹੈ। ਮੈਂ ਪਹਿਲਾਂ ਤੋਂ ਹੀ ਇੱਕ ਬੱਚੀ ਦੀ ਮਾਂ ਹਾਂ ਅਤੇ ਮੈਂ ਕਿਸੇ ਵੀ ਹਾਲਤ ਵਿੱਚ ਇਹ ਬੱਚੀ ਦਾ ਜਨਮ ਨਹੀਂ ਚਾਹੁੰਦੀ "ਡਾਕਟਰ ਨੇ ਕਿਹਾ ਠੀਕ ਹੈ, ਤਾਂ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ..?
"ਤੇ ਉਹ ਲੜਕੀ ਬੋਲੀ, "ਮੈਂ ਚਾਹੁੰਦੀ ਹਾਂ ਕੀ ਇਸ ਗਰਭ ਵਿੱਚ ਪਲ ਰਹੀ ਬੱਚੀ ਨੂੰ ਖਤਮ ਕਰਨ ਲਈ ਮੇਰੀ ਮਦਦ ਕਰੋ। "ਡਾਕਟਰ ਸਮਝਦਾਰ ਤੇ ਇਮਾਨਦਾਰ ਸੀ। ਥੋੜਾ ਸੋਚਣ ਤੋਂ ਬਾਅਦ ਫਿਰ ਉਹ ਬੋਲਿਆ, ਮੈਨੰ ਲੱਗਦਾ ਹੈ ਕੀ ਮੇਰੇ ਕੋਲ ਇੱਕ ਹੋਰ ਸੌਖਾ ਰਸਤਾ ਹੈ ਜੋ ਤੁਹਾਡੀ ਪ੍ਰੇਸ਼ਾਨੀ ਦਾ ਹੱਲ ਕੱਢ ਸਕਦਾ ਹੈ।
"ਔਰਤ ਬਹੁਤ ਖੁਸ਼ ਹੋਈ ...ਡਾਕਟਰ ਅੱਗੇ ਬੋਲਿਆ, ਆਪਾਂ ਇੱਕ ਕੰਮ ਕਰਦੇ ਹਾਂ ਤੁਹਾਨੂੰ ਦੋ ਬੇਟੀਆਂ ਨਹੀਂ ਚਾਹੀਦੀਆਂ..? ਤਾਂ ਪਹਿਲੀ ਬੇਟੀ ਨੂੰ ਮਾਰ ਦਿੰਦੇ ਹਾਂ ਜਿਸ ਲਈ ਤੂੰ ਨਵ ਜੰਮਣ ਵਾਲੀ ਲੜਕੀ ਨੂੰ ਜਨਮ ਦੇ ਸਕੇ ਤੇ ਤੇਰੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਵੈਸੇ ਵੀ ਆਪਾਂ ਇੱਕ ਬੱਚੀ ਨੰ ਤਾਂ ਮਾਰਨਾ ਹੈ ਤਾਂ ਪਹਿਲਾਂ ਵਾਲੀ ਨੂੰ ਹੀ ਮਾਰ ਦਿੰਦੇ ਹਾਂ ਨਾ.. ? ਤਾਂ ਔਰਤ ਬੋਲੀ" ਨਹੀਂ ਜੀ ਨਹੀਂ।
ਹੱਤਿਆ ਕਰਨਾ ਪਾਪ ਹੈ ਜ਼ੁਲਮ ਹੈ ਤੇ ਮੈਂ ਆਪਣੀ ਬੇਟੀ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦੀ ਹਾਂ ਉਸ ਨੰ ਸੂਈ ਵੀ ਚੁਭ ਜੇ ਇਹ ਮੈਂ ਸਹਿਣ ਨਹੀਂ ਕਰ ਸਕਦੀ ਮੈਨੂੰ ਦਰਦ ਦਾ ਅਹਿਸਾਸ ਹੁੰਦਾ ਹੈ।
ਡਾਕਟਰ_ਬੋਲਿਆ “ਤਾਂ ਫਿਰ ਜਿਸ ਬੇਟੀ ਦਾ ਤੂੰ ਗਰਭਪਾਤ ਕਰਵਾਉਣਾ ਚਾਹੁੰਦੀ ਏ ਉਹ ਹੱਤਿਆ ਨਹੀਂ ਤਾਂ ਹੋਰ ਕੀ ਆ...?
ਡਾਕਟਰ ਦੇ ਇਸ ਛੋਟੇ ਜੇ ਮੈਸਜ ਨੇ ਉਸ ਦੀਆ ਅੱਖਾਂ ਖੋਲ੍ਹ ਦਿੱਤੀਆਂ ਅੱਖਾਂ ਭਰਦੀ ਉਦਾਸ ਹੁੰਦੀ ਉਹ ਪਾਪੀ ਸੋਚ ਤੋਂ ਬਾਹਰ ਆ ਗਈ ਤੇ ਘਰ ਚਲੀ ਗਈ ਦੋਸਤੋ ਸਮਾਜ ਨੂੰ ਸੁਧਾਰਨ ਲਈ ਮਦਦ ਕਰੋ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਸੋਚ ਬਦਲ ਦੇਵੇ ਅਤੇ ਇੱਕ ਕੰਨਿਆ ਭਰੂਣ ਸੁਰੱਖਿਆ ਪੂਰਨ ਇਸ ਸੰਸਾਰ 'ਤੇ ਜਨਮ ਲੈ ਲਵੇ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.