ਚੱਪਾ ਸਦੀ ਪਹਿਲਾਂ ਸੱਰੀ(ਕੈਨੇਡਾ) ਵਾਸੀ ਹਿੰਮਤੀ ਨੌਜਵਾਨ ਸਾਹਿਬ ਸਿੰਘ ਥਿੰਦ ਨੂੰ ਸ ਜਗਦੇਵ ਸਿੰਘ ਜੱਸੋਵਾਲ ਨੇ ਥਾਪੜਾ ਦਿੱਤਾ ਸੀ ਮੋਹਨ ਸਿੰਘ ਮੈਮੋਰੀਅਲ ਫਾਓਂਡੇਸ਼ਨ ਬਣਾ ਕੇ ਮੇਲਾ ਲਾਉਣ ਲਈ।
ਮੇਲਾ ਗਦਰੀ ਬਾਬਿਆਂ ਦਾ ਸੱਰੀ ਚ ਲਹਿਰ ਹੀ ਨਹੀਂ ਬਣਿਆ, ਪੂਰੇ ਉੱਤਰੀ ਅਮਰੀਕਾ ਚ ਘਰ ਘਰ ਦੀ ਕਹਾਣੀ ਬਣ ਗਿਆ।
ਇਸ ਮਹਾਨ ਸੰਸਥਾ ਵੱਲੋਂ ਕਾਮਾਗਾਟਾ ਮਾਰੂ ਦੁਖਾਂਤ ਲਈ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗਣ ਦੀ ਗੱਲ ਤੁਰੀ।
2008 ਚ ਮੈਂ ਉਸ ਮੇਲੇ ਚ ਸੱਰੀ ਵਿਖੇ ਹਾਜ਼ਰ ਸਾਂ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੰਚ ਤੋਂ ਇਸ ਕਾਰੇ ਦੀ ਮੁਆਫ਼ੀ ਮੰਗੀ ਸੀ ਪਰ ਸਾਹਿਬ ਥਿੰਦ ਅਤੇ ਹਾਜ਼ਰ ਪੰਜਾਬੀਆਂ ਨੇ ਰੱਦ ਕਰਦਿਆਂ ਕਿਹਾ ਕਿ ਮੁਆਫ਼ੀ ਪਾਰਲੀਮੈਂਟ ਚ ਮੰਗੋ, ਏਥੇ ਨਹੀਂ।
ਸਾਹਿਬ ਨੇ ਲਗਾਤਾਰ ਮੁਹਿੰਮ ਜਾਰੀ ਰੱਖੀ। ਹੋਰ ਸੰਸਥਾਵਾਂ ਵੀ ਸਰਗਰਮ ਰਹੀਆਂ।
ਸਾਹਿਬ ਥਿੰਦ ਨੇ ਪੰਜਾਬ ਸਰਕਾਰ ਨਾਲ ਰਾਬਤਾ ਕਰਕੇ ਸ ਪਰਗਟ ਸਿੰਘ ਗਰੇਵਾਲ, ਕੁਲਦੀਪ ਸਿੰਘ ਧਾਲੀਵਾਲ ਰਮੇਸ਼ ਯਾਦਵ, ਡਾ: ਜਸਬੀਰ ਕੌਰ ਗਿੱਲ ਜਲੰਧਰ ਅਤੇ ਮੇਰੇ ਵਰਗਿਆਂ ਨੂੰ ਵੀ ਅੰਗ ਸੰਗ ਲਿਆ। ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਬੀਬੀ ਰਾਜਿੰਦਰ ਕੌਰ ਭੱਠਲ ਤੇ ਸ ਚਰਨਜੀਤ ਸਿੰਘ ਅਟਵਾਲ ਨੇ 25 ਮਾਰਚ 2015 ਨੂੰਪੰਜਾਬ ਵਿਧਾਨ ਸਭਾ ਚ ਕਾਮਾਗਾਟਾ ਮਾਰੂ ਦੁਖਾਂਤ ਖਿਲਾਫ਼ ਮਤਾ ਪਾਸ ਕਰਵਾਇਆ।
ਡਾ: ਅਟਵਾਲ ਜੀ ਨੇ ਵਫ਼ਦ ਦੇ ਮੈਂਬਰਾਂ ਨੂੰ ਆਦਰ ਮਾਣ ਦਿੱਤਾ।
ਹੁਣ ਸਾਡੀ ਰਾਤ ਵੇਲੇ ਕੈਨੇਡਾ ਨੇ ਆਪਣੇ ਚਿੱਟੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਚ ਇਸ ਕਾਂਡ ਦੀ ਮੁਆਫ਼ੀ ਮੰਗੀ ਹੈ।
ਮੇਰੇ ਨਿੱਜੀ ਮਿੱਤਰ ਸਾਹਿਬ ਤੋਂ ਇਲਾਵਾ ਜਸਬੀਰ ਸੰਧੂੂ ਸਾਬਕਾ ਐੱਮ ਪੀ, ਵਰਤਮਾਨ ਐੱਮ ਪੀ ਸੁੱਖ ਧਾਲੀਵਾਲ ਤੇ ਦਰਸ਼ਨ ਸਿੰਘ ਕੰਗ ਤੋਂ ਇਲਾਵਾ ਉਹ ਸਭ ਸੱਜਣ ਵਧਾਈ ਦੇ ਹੱਕਦਾਰ ਹਨ ਜਿੰਨ੍ਹਾਂ ਨੇ ਇਹ ਵੱਡਾ ਦਿਨ ਲਿਆਂਦਾ।
ਸਾਹਿਬ ਦੀ ਨਿਰੰਤਰਤਾ ਨੂੰ ਸਲਾਮ।
ਗੁਰਭਜਨ ਗਿੱਲ
ਸਰਪ੍ਰਸਤ
ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ
ਲੁਧਿਆਣਾ
-
ਗੁਰਭਜਨ ਗਿੱਲ,
info@babushahi.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.