ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ) ਵਿਦਿਆਰਥੀਆਂ ਦੀ ਸਭ ਤੋਂ ਪੁਰਾਣੀ ਅਤੇ ਸਿਰਮੌਰ ਜਥੇਬੰਦੀ ਹੈ। ਏ ਆਈ ਐੱਸ ਐੱਫ ਦੀ ਸਥਾਪਨਾ ਆਜ਼ਾਦੀ ਤੋਂ ਤਕਰੀਬਨ 11ਸਾਲ ਪਹਿਲਾਂ 12 ਅਗਸਤ 1936 ਨੂੰ ਲਖਨਊ ਦੇ ਗੰਗਾ ਰਾਮ ਮੈਮੋਰੀਅਲ ਹਾਲ ਵਿੱਚ ਕੀਤੀ ਗਈ। 12-13 ਅਗਸਤ ਨੂੰ ਦੋ ਦਿਨ ਹੋਈ ਕਾਨਫਰੰਸ ਵਿੱਚ ਪ੍ਰੇਮ ਨਰਾਇਣ ਭਾਰਗਵ ਪਹਿਲੇ ਜਨਰਲ ਸਕੱਤਰ ਬਣੇ। ਕਾਨਫਰੰਸ ਦਾ ਉਦਘਾਟਨੀ ਭਾਸ਼ਣ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ ਅਤੇ ਕਾਨਫਰੰਸ ਦਾ ਪ੍ਰਧਾਨਗੀ ਭਾਸ਼ਣ ਮੁਹੰਮਦ ਜ਼ਿਨਾਹ ਨੇ ਕੀਤਾ ਸੀ। ਏ ਆਈ ਐੱਸ ਐੱਫ ਦਾ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਨ ਯੋਗਦਾਨ ਸੀ ਅਤੇ ਅਨੇਕਾਂ ਵਿਦਿਆਰਥੀਆਂ ਨੇ ਸ਼ਹਾਦਤ ਦਿੱਤੀ। 1942 ਨੂੰ ਭਾਰਤ ਛੱਡੋ ਅੰਦੋਲਨ ਵਿੱਚ ਸੱਤ ਵਿਦਿਆਰਥੀਆਂ ਨੇ ਯੂਨੀਅਨ ਜੈਕ ਵਿਧਾਨ ਸਭਾ ਤੋਂ ਅੰਗਰੇਜ਼ੀ ਝੰਡਾ ਉਤਾਰ ਕੇ ਤਿਰੰਗਾ ਝੰਡਾ ਝੁਲਾ ਦਿੱਤਾ ਸੀ ਇਸ ਕਰਕੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਨ੍ਹਾਂ ਵਿੱਚੋਂ ਚਾਰ ਵਿਦਿਆਰਥੀ ਏ ਆਈ ਐੱਸ ਐੱਫ ਦੇ ਮੈਂਬਰ ਸਨ। ਭਾਰਤ ਛੱਡੋ ਅੰਦੋਲਨ ਦੀ ਅਗਵਾਈ ਕਰਨ ਲਈ ਅੰਗਰੇਜ਼ੀ ਸਰਕਾਰ ਨੇ ਏ ਆਈ ਐੱਸ ਐੱਫ ਦੇ ਨੇਤਾ ਹੇਮੂ ਕਲਾਣੀ ਨੂੰ 1943 ਨੂੰ ਸਿਰਫ 19 ਸਾਲ ਦੀ ਉਮਰ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।
ਏ ਆਈ ਐੱਸ ਐੱਫ ਨੇ ਗੋਆ ਨੂੰ ਆਜ਼ਾਦ ਕਰਵਾਉਣ ਲਈ ਵੀ ਭਾਰਤ ਵੱਲੋਂ ਸੰਘਰਸ਼ ਕੀਤਾ ਸੀ।ਏ ਆਈ ਐੱਸ ਐੱਫ ਨੇ ਨੈਸ਼ਨਲ ਅਤੇ ਸਟੇਟ ਪੱਧਰ ਤੇ ਬਹੁਤ ਲੀਡਰ ਜਿਵੇਂ ਕਿ ਪੀ. ਕੇ.ਵਾਸੂਦੇਵਣ ਨਾਇਰ (ਸਾਬਕਾ ਮੁੱਖ ਮੰਤਰੀ ਕੇਰਲਾ),ਇੰਦਰ ਕੁਮਾਰ ਗੁਜਰਾਲ (ਸਾਬਕਾ ਪ੍ਰਧਾਨ ਮੰਤਰੀ ਭਾਰਤ), ਮਨਮੋਹਨ ਅਧਿਕਾਰੀ (ਸਾਬਕਾ ਪ੍ਰਧਾਨ ਮੰਤਰੀ, ਨੇਪਾਲ), ਕਪੂਰੀ ਠਾਕੁਰ (ਸਾਬਕਾ ਮੁੱਖ ਮੰਤਰੀ, ਬਿਹਾਰ ), ਬੀਰੇਨ ਮਿੱਤਰ (ਸਾਬਕਾ ਮੁੱਖ ਮੰਤਰੀ ਉਡੀਸਾ ),ਸੱਤਪਾਲ ਡਾਂਗ( ਸਾਬਕਾ ਕੈਬਨਿਟ ਮੰਤਰੀ ਪੰਜਾਬ),ਐਸ਼.ਸੁਧਾਕਰ ਰੈਡੀ (ਸਾਬਕਾ ਨੈਸ਼ਨਲ ਜਨਰਲ ਸਕੱਤਰ, ਸੀ. ਪੀ. ਆਈ.), ਡੀ. ਰਾਜਾ (ਮਜੂਦਾ ਜਰਨਲ ਸਕੱਤਰ ,ਸੀ. ਪੀ.ਆਈ.), ਅਤੁਲ ਕੁਮਾਰ ਅੰਜਾਨ( ਨੈਸ਼ਨਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ),ਗੁਰੂਦਾਸ ਦਾਸ ਗੁਪਤਾ (ਸਾਬਕਾ ਨੈਸ਼ਨਲ ਜਨਰਲ ਸਕੱਤਰ ਏਟਕ), ਅਮਰਜੀਤ ਕੌਰ (ਨੈਸ਼ਨਲ ਜਨਰਲ ਸਕੱਤਰ ਏਟਕ), ਬੰਤ ਸਿੰਘ ਬਰਾੜ (ਸੂਬਾ ਸਕੱਤਰ ਸੀ ਪੀ ਆਈ, ਪੰਜਾਬ), ਕਾਮਰੇਡ ਜਗਰੂਪ (ਕੋਮੀ ਕੋਂਸਲ ਮੈਂਬਰ ਸੀ ਪੀ ਆਈ), ਕਨ੍ਹਈਆ ਕੁਮਾਰ (ਪ੍ਰਧਾਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ), ਆਦਿ ਪੈਦਾ ਕੀਤੇ। ਏ ਆਈ ਐੱਸ ਐੱਫ ਨੇ ਹਮੇਸ਼ਾ ਹੀ ਵਿਦਿਆਰਥੀਆਂ ਦੇ ਹੱਕ ਵਿੱਚ ਸੰਘਰਸ਼ ਕੀਤਾ। 2017 ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਹਰ ਇੱਕ ਲਈ ਮੁਫ਼ਤ ਅਤੇ ਵਿਗਿਆਨ ਵਿੱਦਿਆ,ਸਭ ਲਈ ਯੋਗਤਾ ਅਨੁਸਾਰ ਰੁਜ਼ਗਾਰ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਕੰਨਿਆਕੁਆਰੀ ਤੋਂ ਹੁਸੈਨੀਵਾਲਾ ਤੱਕ ਲੋਂਗ ਮਾਰਚ ਕੀਤਾ ਸੀ। ਇਸ ਬਨੇਗਾ ਕਾਨੂੰਨ ਲਈ ਸੰਘਰਸ਼ ਅੱਜ ਵੀ ਜਾਰੀ ਹੈ।
ਜਥੇਬੰਦੀ ਨੇ ਦੇਸ਼ ਵਿੱਚ ਬਹੁਤ ਸਾਰੇ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿੱਚ ਹੋਈਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਤਾਂ ਏ ਆਈ ਐੱਸ ਐੱਫ ਨੇ ਭਰਾਤਰੀ ਮਿਲ ਕੇ ਕਈ ਸਾਲਾਂ ਲੈ ਕੇ ਤੋਂ ਲਗਾਤਾਰ ਜਿੱਤ ਦਾ ਪਰਚਮ ਲਹਿਰਾਇਆ ਹੈ। ਮੌਜੂਦਾ ਸਮੇਂ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ਤੇ ਅਮੂਥਾ ਜੈਦੀਪ ਨੇ ਜਿੱਤ ਹਾਸਲ ਕੀਤੀ ਹੈ। ਜਥੇਬੰਦੀ ਦੀ ਸਤੰਬਰ 2018 ਨੂੰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਵਿੱਚ 29ਵੀ ਨੈਸ਼ਨਲ ਕਾਨਫਰੰਸ ਵਿੱਚ ਸੁਭਮ ਬੈਨਰਜ਼ੀ ਅਤੇ ਵਿੱਕੀ ਮਹੇਸ਼ਵਰੀ ਮਜੂਦਾ ਕੋਮੀ ਪ੍ਰਧਾਨ ਅਤੇ ਜਰਨਲ ਸਕੱਤਰ ਚੁਣੇ ਗਏ।ਆਈ ਐੱਸ ਐੱਫ ਪੰਜਾਬ ਯੂਨੀਟ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਮੋਗਾ ਸਿਨੇਮਾ ਗੋਲੀ ਕਾਂਡ, ਪੇਪਰਾਂ ਦੀ ਰੀਵੈਲੋਏਸਨ ਸੰਬੰਧੀ ਸੰਘਰਸ਼, ਰਿਆਇਤੀ ਬੱਸ ਪਾਸ ,ਹਰ ਇੱਕ ਲਈ ਮੁਫ਼ਤ ਅਤੇ ਵਿਗਿਆਨ ਵਿੱਦਿਆ ਵਰਗਿਆਂ ਵਿਦਿਆਰਥੀੰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਗਿਆ ਜੋ ਕਿ ਹੁਣ ਤੱਕ ਜਾਰੀ ਹੈ।ਏ ਆਈ ਐੱਸ ਐੱਫ ਦੇ 85ਵੇ ਸਥਾਪਨਾ ਦਿਵਸ ਤੇ ਦੇਸ਼ ਦੀ ਆਜ਼ਾਦੀ ਲਈ ਅਤੇ ਵਿਦਿਆਰਥੀ ਸੰਘਰਸ਼ਾਂ ਲੲੀ ਕੁਰਬਾਨੀਆ ਕਰਨ ਵਾਲੇ ਉਨ੍ਹਾਂ ਵਿਦਿਆਰਥੀ ਆਗੂਆਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ।
-
ਗੁਰਪ੍ਰੀਤ ਸਿੰਘ ਜੀ.ਕੇ, ਲੇਖਕ
gur81792@gmail.com
9915881792
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.