ਲੁਧਿਆਣਾ, 11 ਅਗਸਤ 2020- ਰਾਹਤ ਇੰਦੌਰੀ ਦਾ ਜਨਮ ਇੰਦੌਰ ਵਿੱਚ ਇੱਕ ਜਨਵਰੀ 1950 ਨੂੰ ਕੱਪੜਾ ਮਿੱਲ ਕਾਮੇ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਰਾਹਤ ਉਨ੍ਹਾਂ ਦੀ ਚੌਥੀ ਔਲਾਦ ਸੀ।
ਉਸ ਨੇ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਲੈ ਕੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀ ਏ ਕੀਤੀ ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।
ਇਸਦੇ ਬਾਅਦ 1985 ਵਿੱਚ ਦੇ ਮੱਧ ਪ੍ਰਦੇਸ਼ ਭੋਜ ਅਜ਼ਾਦ ਯੂਨੀਵਰਸਿਟੀ ਤੋਂ ਉਰਦੂ ਸਾਹਿਤ ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , ਇੰਦੌਰ ਵਿਚ ਉਰਦੂ ਸਾਹਿਤ ਦੇ ਪ੍ਰਾਅਧਿਆਪਕ ਵਜੋਂ ਵੀ ਸੇਵਾ ਨਿਭਾਈ। ਉਰਦੂ ਮੁਸ਼ਾਇਰਿਆਂ ਦੀ ਜਿੰਦਜਾਨ ਸੀ ਉਹ। ਚਿਰਾਂ ਤੀਕ ਯਾਦ ਰਹੇਗਾ ਉਸ ਦਾ ਸੁਣਾਉਣ ਲਹਿਜ਼ਾ।
ਅੱਜ ਸ਼ਾਮੀਂ ਉਸ ਦੇ ਜਾਣ ਤੇ ਮੇਰੇ ਮੂੰਹੋਂ ਨਿਕਲਿਆ
ਧਰਤੀ ਅੰਬਰ ਧਾਹ ਮਾਰੀ ਹੈ,ਸਾਡਾ ਮਹਿਰਮਯਾਰ ਤੁਰ ਗਿਆ।
ਰਾਹਤ ਹੁੰਦਿਆਂ ਫ਼ਿਕਰ ਨਹੀਂ ਸੀ,ਹੁਣ ਤਾਂ ਪਹਿਰੇਦਾਰ ਤੁਰ ਗਿਆ।
ਸੂਰਜ ਨਾਲੋਂ ਪਹਿਲਾਂ ਤੁਰਿਓਂ,ਜਾਹ ਓ ਕਾਹਲਿਆ ਆਹ ਕੀ ਕੀਤਾ,
ਲੋਕ ਦਿਲਾਂ ਦੀ ਧੜਕਣ ਵਰਗਾ ਸ਼ਬਦਾਂ ਦਾ ਸਰਦਾਰ ਤੁਰ ਗਿਆ।
ਉਸ ਦੀਆਂ ਉਰਦੂ ਰਚਨਾਵਾਂ ਇੰਜ ਸਨ।
ਧੂਪ ਧੂਪ,
ਪਾਂਚਵਾ ਦਰਵੇਸ਼,ਨਾਰਾਜ਼,
ਦੇਵ ਨਾਗਰੀ ਵਿੱਚ
ਮੇਰੇ ਬਾਦ, ਮੌਜੂਦ, ਨਾਰਾਜ਼ ਤੇ ਚਾਂਦ ਪਾਗਲ ਹੈ ਛਪੀਆਂ।
ਵਿਕੀਪੀਡੀਆ ਵਿੱਚੋਂ ਲਈ ਇਸ ਜਾਣਕਾਰੀ
ਤੋਂ ਇਲਾਵਾ ਰਾਹਤ ਇੰਦੌਰੀ ਦੇ ਕੁਝ ਚੋਣਵੇਂ ਸ਼ਿਅਰ ਇੰਜ ਹਨ।
ਦੋਜ਼ਖ ਕੇ ਇੰਤਜ਼ਾਮ ਮੇਂ ਉਲਝਾ ਹੈ ਰਾਤ ਦਿਨ
ਦਾਵਾ ਯੇ ਕਰ ਰਹਾ ਹੈ ਕੇ ਜੰਨਤ ਮੇਂ ਜਾਏਗਾ।
ਏਕ ਚਿੰਗਾਰੀ ਨਜ਼ਰ ਆਈ ਥੀ ਬਸਤੀ ਮੇਂ ਉਸੇ
ਵੋ ਅਲਗ ਹਟ ਗਯਾ ਆਂਧੀ ਕੋ ਇਸ਼ਾਰਾ ਕਰਕੇ।
ਖ਼੍ਵਾਬੋਂ ਮੇਂ ਜੋ ਬਸੀ ਹੈ ਦੁਨੀਆ ਹਸੀਨ ਹੈ
ਲੇਕਿਨ ਨਸੀਬ ਮੇਂ ਵਹੀ ਦੋ ਗਜ਼ ਜ਼ਮੀਨ ਹੈ
ਮੈਂ ਲਾਖ ਕਹ ਦੂੰ ਆਕਾਸ਼ ਹੂੰ ਜ਼ਮੀਂ ਹੂੰ ਮੈਂ
ਮਗਰ ਉਸੇ ਤੋ ਖ਼ਬਰ ਹੈ ਕਿ ਕੁਛ ਨਹੀਂ ਹੂੰ ਮੈਂ
ਅਜੀਬ ਲੋਗ ਹੈ ਮੇਰੀ ਤਲਾਸ਼ ਮੇਂ ਮੁਝਕੋ
ਵਹਾਂ ਪੇ ਢੂੰਢ ਰਹੇ ਹੈ ਜਹਾਂ ਨਹੀਂ ਹੂੰ ਮੈਂ
ਤੂਫ਼ਾਨੋਂ ਸੇ ਆਂਖ ਮਿਲਾਓ, ਸੈਲਾਬੋਂ ਪਰ ਵਾਰ ਕਰੋ
ਮੱਲਾਹੋਂ ਕਾ ਚੱਕਰ ਛੋੜੋ, ਤੈਰ ਕੇ ਦਰਿਯਾ ਪਾਰ ਕਰੋ
ਫੂਲੋਂ ਕੀ ਦੁਕਾਨੇਂ ਖੋਲੋ, ਖ਼ੁਸ਼੍ਬੂ ਕਾ ਵਿਆਪਾਰ ਕਰੋ
ਇਸ਼ਕ਼ ਖ਼ਤਾ ਹੈ ਤੋ, ਯੇ ਖ਼ਤਾ ਏਕ ਬਾਰ ਨਹੀਂ, ਸੌ ਬਾਰ ਕਰੋ
ਹਮਸੇ ਪੂਛੋ ਕੇ ਗ਼ਜ਼ਲ ਮਾਂਗਤੀ ਹੈ ਕਿਤਨਾ ਲਹੂ
ਸਬ ਸਮਝਤੇ ਹੈਂ ਯੇ ਧੰਧਾ ਬੜੇ ਆਰਾਮ ਕਾ ਹੈ
ਪਿਆਸ ਅਗਰ ਮੇਰੀ ਬੁਝਾ ਦੇ ਤੋ ਮੈਂ ਮਾਨੂ ਵਰਨਾ ,
ਤੂ ਸਮੰਦਰ ਹੈ ਤੋ ਹੋਗਾ ਮੇਰੇ ਕਿਸ ਕਾਮ ਕਾ ਹੈ
ਅਗਰ ਖ਼ਯਾਲ ਭੀ ਆਏ ਕਿ ਤੁਝਕੋ ਖ਼ਤ ਲਿਖੂੰ
ਤੋ ਘੋਂਸਲੋਂ ਸੇ ਕਬੂਤਰ ਨਿਕਲਨੇ ਲਗਤੇ ਹੈਂ
ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ
ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ
ਮੈਂ ਜਾਨਤਾ ਹੂੰ ਕੇ ਦੁਸ਼ਮਨ ਭੀ ਕਮ ਨਹੀਂ ਲੇਕਿਨ
ਹਮਾਰੀ ਤਰਹਾ ਹਥੇਲੀ ਪੇ ਜਾਨ ਥੋੜੀ ਹੈ
ਜ਼ਿੰਦਗੀ ਕਿਆ ਹੈ ਖੁਦ ਹੀ ਸਮਝ ਜਾਓਗੇ
ਬਾਰਿਸ਼ੋਂ ਮੇਂ ਪਤੰਗੇਂ ਉਡ਼ਾਇਆ ਕਰੋ
ਨ ਜਾਨੇ ਕੌਨ ਸੀ ਮਜ਼ਬੂਰੀਓਂ ਕਾ ਕ਼ੈਦੀ ਹੋ
ਵੋ ਸਾਥ ਛੋੜ ਗਯਾ ਹੈ ਤੋ ਬੇਵਫ਼ਾ ਨ ਕਹੋ
ਨਏ ਕਿਰਦਾਰ ਆਤੇ ਜਾ ਰਹੇ ਹੈਂ
ਮਗਰ ਨਾਟਕ ਪੁਰਾਣਾ ਚਲ ਰਹਾ ਹੈ
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.