ਸਤਿੰਦਰ ਪਾਲ ਸਿੱਧਵਾ ਤੇ ਡਾ. ਹਰਜਿੰਦਰ ਸਿੰਘ ਲਾਲ
ਪੰਜਾਬ ਦੀ ਰਾਜਨੀਤੀ ਦੀਆਂ ਗੁੱਝੀਆਂ ਰਮਜ਼ਾਂ ਦੀ ਪੇਸ਼ੀਨਗੋਈ ਦੇ ਲਈ ਜੇਕਰ ਕੋਈ ਸਾਰਥਕ ਧਿਰ ਮੰਨੀ ਜਾਂਦੀ ਹੈ ਤਾਂ ਉਹ ਹੈ ਡਾ. ਹਰਜਿੰਦਰ ਸਿੰਘ ਲਾਲ ।ਡਾ. ਲਾਲ ਪੰਜਾਬ ਦੇ ਚੋਟੀ ਦੇ ਗਿਣਵੇਂ ਪੱਤਰਕਾਰਾਂ ਵਿੱਚੋਂ ਇੱਕ ਹਨ । ਪੰਜਾਬ ਦੀ ਹਰ ਰਾਜਨੀਤਕ ਪਾਰਟੀ ਦੇ ਆਗੂ ਅਤੇ ਸੰਸਾਰਭਰ ਵਿੱਚ ਬੈਠੇ ਪੰਜਾਬੀ ਡਾ.ਹਰਜਿੰਦਰ ਸਿੰਘ ਲਾਲ ਦੀ ਕਲਮ ਵਿੱਚੋਂ ਨਿਕਲੇ ਤੇਜ਼ ਤਰਾਰ ਸ਼ਬਦਾਂ ਤੇ ਉਨ੍ਹਾ ਦੇ ਡੂੰਘੇ ਅਸਰਾਂ ਦੇ ਕਾਇਲ ਹਨ ਹਰਜਿੰਦਰ ਸਿੰਘ ਲਾਲਇੱਕ ਬਹੁ ਪੱਖੀ ਹਸਤੀ ਹਨ।ਉਹ ਪੱਤਰਕਾਰ, ਸਾਹਿਤਕਾਰ ਅਤੇ ਬੁੱਧੀਜੀਵੀ ਵਰਗ ਦੀ ਪ੍ਰਤਿਨਿਧਤਾ ਕਰਦੇ ਹਨ ਅਤੇ ਪੰਜਾਬੀ,ਹਿੰਦੀ,ਅੰਗਰੇਜ਼ੀ,ਉਰਦੂ ਦੇ ਗੂੜ੍ਹਗਿਆਨੀ ਹਨ ।
ਜਿੱਥੇ ਸ.ਸਾਧੂ ਸਿੰਘ ਹਮਦਰਦ ਵੱਲੋਂ ਖ਼ੂਨ ਪਸੀਨੇ ਨਾਲ ਸਿੰਜਿਆ
ਪੰਜਾਬ ਦੀ ਅਵਾਜ਼ ਅਜੀਤ ਅਖ਼ਬਾਰ ਲੰਬੇ ਸਮੇਂ ਤੋਂ ਡਾ.ਬਰਜਿੰਦਰ ਸਿੰਘ ਹਮਦਰਦ ਦੀ ਪੰਜਾਬੀਅਤ ਪ੍ਰਤੀ ਲਗਨ ਅਤੇ ਨਿਸ਼ਠਾ ਭਰੀ ਸੇਧ ਨਾਲ ਦੁਨੀਆ ਭਰ ਦੇ ਪੰਜਾਬੀਆਂ ਲਈ ਪ੍ਰੇਰਨਾ ਸਰੋਤ ਅਤੇ ਪੰਜਾਬੀਅਤ ਦੀ ਆਵਾਜ ਬਣਿਆ ਹੈ ਉਥੇ ਹੀ ਅਜੀਤ ਦੇ ਸੰਪਾਦਕੀ ਪੰਨੇ ਉਪਰ ਹੀ ਹਰਜਿੰਦਰ ਸਿੰਘ ਲਾਲ ਦੇ ਸਰਗੋਸ਼ੀਆਂਕਾਲਮ ਨੂੰ ਦੁਨੀਆਂ ਭਰ ਦੇ ਪੰਜਾਬੀ ਪੜ੍ਹਨ ਵਿੱਚ ਮਾਣ ਮਹਿਸੂਸ ਕਰਦੇ ਹਨ ਉਥੇ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਸਭ ਤੋਂ ਪਹਿਲਾ ਪੱੜ੍ਹ ਕੇ ਰਾਜਨੀਤਕ ਕਣਸੋਆਂਲੈਂਦੇ ਅਤੇ ਅਪਣਾ ਰਾਜਨੀਤਕ ਨਜ਼ਾਰੀਆ ਪਰਪੱਕ ਕਰਦੇ ਹਨ । ਸਰਕਾਰਾਂ ਦੇ ਕੰਨਾ ਤੱਕ ਵੀ ਹਰਜਿੰਦਰ ਸਿੰਘ ਲਾਲ ਦੀ ਦੁਰ ਅੰਦੇਸ਼ੀ ਦੇ ਚਰਚੇ ਆਮ ਹੁੰਦੇ ਹਨਅਤੇ ਵੱਖ ਵੱਖ ਹੋਰ ਰੇਡਿਓ ਅਤੇ ਟੀ ਵੀ ਅਦਾਰੇ ਅਜੀਤ ਦੇ ਸਰਗੋਸ਼ੀਆਂ ਦੇ ਲੇਖਕ ਹਰਜਿੰਦਰ ਸਿੰਘ ਲਾਲ ਦਾ ਮਾਣ ਨਾਲ ਹਵਾਲਾ ਦਿੰਦੇ ਹਨ ਅਤੇ ਉਨ੍ਹਾ ਦੀ ਕੀਤੀਟਿੱਪਣੀ ਆਪਣਾ ਆਧਾਰ ਮੰਨ ਕੇ ਚੱਲਦੇ ਹਨ ।
ਹਰ ਸਾਲ ਮੇਰੀ ਪੰਜਾਬ ਦੀ ਫੇਰੀ ਤੇ ਇੱਕ ਸ਼ਾਮ ਸ. ਹਰਜਿੰਦਰ ਸਿੰਘ ਲਾਲ ਨਾਲ ਡਾ. ਅਮਰਬੀਰ ਸਿੰਘ ਜੀ ਦੇ ਸਹਿਯੋਗ ਨਾਲ ਸਾਾਂਝੀ ਹੁੰਦੀ ਹੈ। ਡਾ. ਲਾਲ ਖੰਨੇ ਤੋਂਅਜੀਤ ਦੇ ਬਿਉਰੋ ਚੀਫ ਵੀ ਹਨ ਡਾ. ਹਰਜਿੰਦਰ ਸਿੰਘ ਲਾਲ ਭਾਵੇਂ ਆਯੁਰਵੈਦਿਕ ਡਾਕਟਰ ਹਨ ਪਰ ਉਨ੍ਹਾ ਦੀ ਕਲਮ ਰਾਜਨੀਤਕ ਚੀਰ ਫਾੜ ਕਰਕੇ ਜੋ ਅਪਰੇਸ਼ਨਕਰਦੀ ਹੈ ਉਸਦੇ ਨਾਲ ਕਈ ਲੀਡਰਾਂ ਦੇ ਸਾਹ ਰੁਕਦੇ ਤੇ ਕਈਆਂ ਦੇ ਸਾਹ ਰੁਮਕਦੇ ਹਨ । ਡਾ.ਲਾਲ ਨੇ ਪੰਜਾਬੀ , ਹਿੰਦੀ ਵਿੱਚ ਪੁਸਤਕਾਂ ਵੀ ਲਿਖਕੇ ਪਾਠਕਾਂ ਲਈਪੇਸ਼ ਕੀਤੀਆਂ।ਪੰਜਾਬੀ ਵਿੱਚ,ਜਦੋਂ ਮੌਸਮ ਬੁਰਾ ਆਇਆ ਅਤੇ ਹਿੰਦੀ ਵਿੱਚ,ਗਰਮ ਆਹੌ ਕਾ ਲਿਬਾਸ। ਇਕ ਹੋਰ ਕਿਤਾਬ ਇੰਡੀਅਨ ਪੰਜਾਬ ਆਫਟਰ ਪੰਜਾਬ। ਡਾ.ਹਰਜਿੰਦਰ ਸਿੰਘ ਲਾਲ ਨੇ ਭਾਰਤ ਵਿੱਚ ਬਹੁਤ ਵੱਡੇ ਵੱਡੇ ਅਦਾਰਿਆਂ ਨਾਲ ਬੜੀ ਕਾਮਯਾਬੀ ਨਾਲ ਕੰਮ ਕੀਤਾ ਅਤੇ ਵੱਡੇ ਮਾਣ ਸਨਮਾਨ ਹਾਸਲ ਕੀਤੇ। ਡਾ.ਲਾਲ ਨੇ ਪੰਜਾਬ,ਭਾਰਤ ਦੇ ਨਾਲ ਅਫ਼ਗ਼ਾਨਿਸਤਾਨ ,ਫਰਾਂਸ, ਇੰਗਲ਼ੈਡ ਤੇ ਉਤਰੀ ਅਮਰੀਕਾ ਅਤੇ ਨਿਊਜੀਲੈਡ ਆਸਟਰੇਲੀਆਂ ਦੇ ਪੰਜਾਬੀਆਂ ਦੇਦਿਲਾਂ ਦੀ ਤਰਜਮਾਨੀਵੀ ਕੀਤੀ ਹੈ। ਡਾ. ਲਾਲ ਰਜਨੀਤੀ ਦੇ ਨਾਲ ਆਰਥਕ ਖੇਤਰ ਦੀ ਵੀ ਡੂੰਘੀ ਸੋਝੀ ਰੱਖਦੇ ਨੇ ਤੇ ਉਨ੍ਹਾ ਨੂੰ ਯੌਰਪੀਅਨ ਜਰਨਲਿਜ਼ਮ ਸੈਂਟਰ ਵੱਲੋਂ ਸਨਮਾਨਿਤ ਵੀਕੀਤਾ ਗਿਆ ਡਾ.ਲਾਲ ਨੇ ਬੀਜਿੰਗ ਤੇ ਕੁਝ ਹੋਰ ਦੇਸ਼ਾਂ ਵਿੱਚ ਓਲਿੰਪਿੰਕ ਖੇਡਾਂ ਵੀ ਕਵਰ ਕੀਤੀਆਂ।
ਡਾ. ਹਰਜਿੰਦਰ ਸਿੰਘ ਲਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤਰਕਾਰੀ ਅਤੇ ਲਿਟਰੇਚਰ ਦੇ ਅਧਿਆਂਨੀ ਹਨ ਅਤੇ ਉਨ੍ਹਾ ਦੀ ਕਲਮ ਦੀ ਰਵਾਨਗੀ ,ਸ਼ਬਦਾਂ ਦੀਚੋਣ, ਵਿਸ਼ੇ ਦੀ ਪਕੜ,ਭਵਿਖਬਾਣੀ,ਬੇਬਾਕੀ ਡਾ.ਲਾਲ ਦਾ ਪੱਤਰਕਾਰੀ ਵਿੱਚ ਕੱਦ ਹੋਰ ਉਚਾ ਕਰਦੀ ਹੈ ।ਮੈਨੂੰ ਮਾਣ ਹੈ ਪੰਜਾਬੀਅਤ ਦੀ ਇਸ ਮਾਣ ਮੱਤੀ ਹਸਤੀ ਨਾਲਮੇਰੀ ਵਿਚਾਰਾਂ ਦੀ ਸਾਂਝ ਹੈ ਅਤੇ ਅਸੀਂ ਰਾਜਨੀਤਕ , ਸਮਾਜਿਕ , ਭਾਰੀਚਾਰਕ , ਸਭਿਆਚਾਰਕ ਬੋਲ ਆਪਸ ਵਿੱਚ ਸਾਂਝੇ ਕਰਦੇ ਰਹਿੰਦੇ ਹਾਂ ਡਾ.ਅਮਰਬੀਰ ਸਿੰਘਜੀਵਨਜੋਤ ਹਸਪਤਾਲ ਖੰਨਾ ਵਾਲੇ ਸਾਡੇ ਦੋਹਾ ਲਈ ਮਿਲਾਪ ਦੀ ਕੜੀ ਹਨ ।ਜਿਸ ਤਰਾਂ ਪੰਜਾਬ ਦੀ ਰਜਨੀਤੀ ਨਵੇਂ ਤੋਂ ਨਵੇਂ ਉਸਲਵਾਟੇ ਰਹੀ ਹੈ ਇਸ ਸਮੇਡਾ.ਹਾਰਜਿੰਦਰ ਸਿੰਘ ਲਾਲ ਦੇ ਸਰਗੋਸ਼ੀਆਂ ਕਾਲਮ ਦਾ ਚਰਚਾ ਹੋਰ ਵੀ ਦੂਰ ਦੂਰ ਤੱਕ ਹੋਵੇਗਾ ।
-
ਸਤਿੰਦਰ ਪਾਲ ਸਿੰਘ ਸਿੱਧਵਾਂ, *********
******
416-677-0106
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.