ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਜਾਂਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਜਿਨ੍ਹਾਂ ਦਾ ਜਨਮ 1861 ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਹਾਲੀ 'ਚ ਹੋਇਆ ਸੀ।। ਦੇਸ਼ ਕੌਮ ਦੇ ਲਈ ਕੰਮ ਕਰਨ ਦੀ ਗੁੜ੍ਹਤੀ ਇਨ੍ਹਾਂ ਨੂੰ ਆਪਣੇ ਦਾਦਾ ਜੀ ਤੋਂ ਮਿਲੀ ਜੋ ਕਿ ਸਿੱਖ ਫੌਜ 'ਚ ਸਨ ਅਤੇ ਪਿਤਾ ਖੇਤੀਬਾੜੀ ਕਰਦੇ ਸਨ। 1870 'ਚ ਗੁਰਦਿੱਤ ਸਿੰਘ ਮਲੇਸ਼ੀਆ ਚਲੇ ਗਏ।।ਬਾਬਾ ਗੁਰਦਿੱਤ ਸਿੰਘ ਨੇ ਸੂਝ ਬੂਝ ਸਦਕਾ ਜਿਥੇ ਆਪਣੀ ਵਿਦਿਅਕ ਯੋਗਤਾ ਹਾਸਲ ਕੀਤੀ ਉਥੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਬਣਾਈ ਸੀ।। ਇਸੇ ਤਹਿਤ ਇਨ੍ਹਾਂ ਜਪਾਨੀਆਂ ਤੋਂ ਕਾਮਾਗਾਟਾ ਮਾਰੂ ਜਹਾਜ਼ ਖਰੀਦਿਆ ਸੀ, ਜਿਹਦਾ ਬਾਅਦ 'ਚ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ।
1914 ਵਿੱਚ ਹਾਂਗਕਾਂਗ ਤੋਂ ਕੈਨੇਡਾ ਭਾਰਤੀ ਯਾਤਰੂਆਂ ਨਾਲ ਜਹਾਜ਼ ਪਹੁੰਚਿਆ ਸੀ।। ਇਸੇ ਤਹਿਤ ਇਨ੍ਹਾਂ ਕਨੇਡੀਅਨ ਪਰਵਾਸੀ ਕਾਨੂੰਨ ਨੂੰ ਵੰਗਾਰਿਆ ਸੀ, ਕਿਉਂਕਿ ਇਸ ਕਾਨੂੰਨ ਅਧੀਨ ਭਾਰਤੀਆਂ ਦੇ ਆਗਮਨ ਨੂੰ ਬੰਦ ਕਰਨ ਦਾ ਬੰਦੋਬਸਤ ਸੀ।। ਇਹੋ ਜਹਾਜ਼ ਇਨ੍ਹਾਂ ਵਿਰੋਧੀ ਹਲਾਤਾਂ 'ਚੋਂ ਲੰਘਦਾ 29 ਸਤੰਬਰ 1914 ਨੂੰ ਕੱਲਕੱਤਾ ਦੇ ਬੱਜਬੱਜ ਘਾਟ 'ਤੇ ਪਹੁੰਚਿਆ, ਜਿੱਥੋਂ ਜਹਾਜ਼ 'ਚ ਸ਼ਾਮਲ ਸਾਰੇ ਸਰਕਾਰ ਦੇ ਵਿਦਰੋਹੀ ਸਨ ਅਤੇ ਇਨ੍ਹਾਂ ਸਭ ਨੂੰ ਗ੍ਰਿਫਤਾਰ ਕਰਕੇ ਪੰਜਾਬ ਵਿੱਚ ਉਨ੍ਹਾਂ ਦੇ ਘਰੋ ਘਰੀਂ ਵਾਪਸ ਭੇਜਿਆ ਗਿਆ।। ਇਸੇ ਦੌਰਾਨ ਸਿੱਖ ਮੁਸਾਫਰਾਂ ਨੇ ਵਾਪਸ ਜਾਣ ਤੋਂ ਮਨ੍ਹਾਂ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਆਪਣੇ ਸਿਰ ਉੱਪਰ ਚੁੱਕ ਸ਼ਹਿਰ 'ਚ ਸਰਕਾਰ ਵਿਰੁੱਧ ਜਲੂਸ ਕੱਢਿਆ।।ਇਸ ਦੌਰਾਨ 18 ਸਿੱਖ ਮਾਰੇ ਗਏ, 25 ਜ਼ਖ਼ਮੀ ਹੋਏ ਅਤੇ ਬਾਬਾ ਗੁਰਦਿੱਤ ਸਿੰਘ ਬੱਚ ਨਿਕਲੇ ਅਤੇ ਸੱਤ ਸਾਲ ਅੰਗਰੇਜ਼ ਸਰਕਾਰ ਤੋਂ ਗ੍ਰਿਫਤਾਰੀ ਲਈ ਲੁਕਣ
ਮੀਟੀ ਖੇਡਦੇ ਰਹੇ।।15 ਨਵੰਬਰ 1921 ਨੂੰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮੌਕੇ ਬਾਬਾ ਗੁਰਦਿੱਤ ਸਿੰਘ ਨੇ ਆਪਣੀ ਗ੍ਰਿਫਤਾਰੀ ਦਿੱਤੀ।। 1937 ਵਿੱਚ ਇਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭ ਦੀ ਚੋਣ ਲੜੀ ਪਰ ਅਕਾਲੀ ਉਮੀਦਵਾਰ ਪਰਤਾਪ ਸਿੰਘ ਕੈਰੋਂ ਤੋਂ ਹਾਰ ਗਏ।। ਬਾਬਾ ਗੁਰਦਿੱਤ ਸਿੰਘ ਨੇ 1934 'ਚ ਅਕਾਲੀਆਂ ਵੱਲੋਂ ਸਰਬ-ਸੰਪਰਦਾਇ ਕਾਨਫਰੰਸ 'ਚ ਵੀ ਹਿੱਸਾ ਲਿਆ ਸੀ।। 24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਅੰਮ੍ਰਿਤਸਰ ਅਕਾਲ ਚਲਾਣਾ ਕਰ ਗਏ। ਜਿਸ ਜਗ੍ਹਾਂ ਉਹ ਅਕਾਲ ਚਲਾਣਾ ਕਰ ਗਏ ਉਹ ਅਸਥਾਨ ਕਟੜਾ ਦਲ ਸਿੰਘ।ਵਿਖੇ ਹੈ ਜਿਥੇ ਉਹ ਰਹਿੰਦੇ ਸਨ ਜਿਥੇ ਕਿ ਅੱਜ ਪਾਣੀ ਦਾ ਟਿਊਬਵੈਲ ਸ਼ੋਭਾ ਦੇ ਰਿਹਾ ਹੈ।
ਅੰਮ੍ਰਿਤਸਰ ਕੱਟੜਾ ਦਲ ਸਿੰਘ 'ਚ ਕੇਹਰ ਸਿੰਘ ਪਿੰਡ ਸਰਹਾਲੀ ਵਾਲੇ ਦਾ ਘਰ ਸੀ ਜਿਥੇ ਬਾਬਾ ਗੁਰਦਿੱਤ ਸਿੰਘ ਨੇ ਆਪਣੇ ਆਖਰੀ ਸਵਾਸ ਲਏ। ਇਸ ਜਗ੍ਹਾ ਤੇ ਰਹਿੰਦੇ ਮਾਤਾ ਸੁਰਜੀਤ ਕੌਰ ਜਿੰਨਾ ਦੀ ਉਮਰ 104 ਸਾਲ ਹੈ ਜਿੰਨਾ ਦੇ ਪਤੀ ਪ੍ਰਸਿੱਧ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਵੀਰ ਸਿੰਘ ਵੀਰ ਜੋ ਕਿ ਕੇਹਰ ਸਿੰਘ ਦੇ ਬਹੁਤ ਨੇੜਲੇ ਦੋਸਤ ਸਨ ਤੇ ਉਨ੍ਹਾਂ ਦੇ ਘਰ ਹੀ ਬਾਬਾ ਗੁਰਦਿੱਤ ਸਿੰਘ ਜੀ ਨਾਲ ਮੁਲਾਤਾਕ ਹੋਈ ਸੀ।
ਮਾਤਾ ਜੀ ਨੇ ਬਹੁਤ ਭਰੇ ਮਨ ਨਾਲ ਇਹ ਕਿਹਾ ਕਿ ਉਹ ਫੌਤ ਵੀ ਇੱਥੇ ਹੋਏ ਅਤੇ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਉਨ੍ਹਾਂ ਦੇ ਪਿੰਡ ਸਰਹਾਲੀ ਵਿਖੇ ਲਿਜਾਇਆ ਗਿਆ।। ਗੁਰਦੁਆਰਾ ਕੌਲਸਰ ਸਾਹਿਬ ਦੇ ਸਾਹਮਣੇ ਇਸ ਵੇਲੇ ਨਗਰ ਨਿਗਮ ਦਾ ਪਾਣੀ ਸਪਲਾਈ ਕਰਨ ਵਾਲਾ ਟਿਊਬਵੈਲ ਹੈ।
ਬਾਬਾ ਗੁਰਦਿੱਤ ਸਿੰਘ ਜਿਥੇ ਚੜ੍ਹਦੀਕਲਾ ਵਾਲੇ ਬੰਦੇ ਸਨ ਅਤੇ ਉਨ੍ਹਾਂ ਨੂੰ ਮੈਂ ਆਖਰੀ ਛੇ-ਸੱਤ ਸਾਲ ਵੇਹੰਦੀ ਰਹੀ ਹਾਂ। ਪੁਰਾਣੀ ਯਾਦ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਆਖਰੀ ਸਵਾਸ ਲਏ ਅਸੀਂ ਉਨ੍ਹਾਂ ਕੋਲ ਸਾਂ।।ਬਾਬਾ ਗੁਰਦਿੱਤ ਸਿੰਘ ਦੀ ਸਵਾਸ ਛੱਡ ਜਾਣ ਮੌਕੇ ਤੇ ਉਨ੍ਹਾਂ ਦੇ ਪਤੀ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਕੇਹਰ ਸਿੰਘ (ਘਰ ਦੇ ਮਾਲਕ), ਰਾਧਾ ਕ੍ਰਿਸ਼ਨ (ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਰਹੇ ਹਨ), ਦਰਸ਼ਨ ਸਿੰਘ ਫੇਰੂਮਾਨ ਵੀ ਹਾਜ਼ਰ ਰਹੇ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਥੋਂ ਪਿੰਡ ਸਰਹਾਲੀ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਸਸਕਾਰ ਹੋਇਆ।। ਬਾਬਾ ਗੁਰਦਿੱਤ ਸਿੰਘ ਆਪਣੇ ਅੰਤਮ ਸਮਾਂ ਇਥੇ ਕਟੜਾ ਦਲ ਸਿੰਘ ਵਿਖੇ ਬਿਤਾਇਆ। ਇਸ ਜਗ੍ਹਾ ਤੇ ਉਨ੍ਹਾਂ ਨੂੰ ਜਥੇਦਾਰ ਮੋਹਨ ਸਿੰਘ ਨਾਗੋਕੇ ਸਮੇਤ ਜਥੇਦਾਰ ਸੋਹਨ ਸਿੰਘ ਜਲਾਲਉਸਮਾ, ਕਵੀ ਵੀਰ ਸਿੰਘ ਵੀਰ ਆਦਿ ਮੀਟਿੰਗ ਲਈ ਇਸ ਜਗ੍ਹਾ ਤੇ ਹੀ ਆਉਂਦੇ ਸਨ। ਅੱਜ ਉਨ੍ਹਾਂ ਦੇ ਘਰ ਦੇ ਅਸਥਾਨ ਤੇ ਇਕ ਟਿਊਬਵੈਲ ਬਣਿਆ ਹੋਇਆ ਹੈ ਜਿਥੇ ਅੱਜ ਕੂੜੇ ਤੇ ਢੇਰ ਲਏ ਹੋਏ ਹਨ ਪਰ ਇਸ ਜਗ੍ਹਾ ਵੱਲ ਕਿਸੇ ਵੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਅੱਜ ਦੇ ਯੁੱਗ ਵਿਚ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜਿਥੇ ਇਹ ਯੋਧਿਆਂ ਬਾਰੇ ਅਸੀਂ ਕਿਤਾਬਾਂ ਜਾਂ ਸਕੂਲਾਂ ਵਿਚ ਪੜ੍ਹਦੇ ਹਾਂ ਉਥੇ ਹੀ ਸਾਨੂੰ ਬੇਹੱਦ ਜ਼ਰੂਰੀ ਹੈ ਕਿ ਇੰਨ੍ਹਾਂ ਯੋਧਿਆਂ ਦੀਆਂ ਵਿਰਾਸਤਾਂ ਨੂੰ ਸੰਭਾਲ ਕੇ ਯਾਦਗਾਰ ਬਣਾ ਕੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੀਏ ਕਿ ਸਾਡੇ ਦੇਸ਼ ਤੇ ਕੌਮ ਦੇ ਲਈ ਜੂਝਣ ਵਾਲਿਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
-
ਮਨਪ੍ਰੀਤ ਸਿੰਘ ਜੱਸੀ, ਲੇਖਕ ਤੇ ਪੱਤਰਕਾਰ
manpreets.jassi@gmail.com
6280862514
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.