ਕੋਰੋਨਾ ਦੀ ਇਸ ਮਹਾਂਮਾਰੀ ਨੇ ਜਿਥੇ ਦੇਸ਼ ਦੇ ਹਰੇਕ ਨਾਗਰਿਕ ਨੂੰ ਔਖੇ ਹਾਲਾਤਾਂ ਵਿਚੋਂ ਕੱਢਣ ਲਈ ਮਜਬੂਰ ਕੀਤਾ ਹੈ। ਉਥੇ ਸਾਡੇ ਦੇਸ਼ ਦੇ ਭਵਿੱਖ ਵਿਦਿਆਰਥੀ ਜੀਵਨ ਤੇ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਦੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਭਵਿੱਖ ਤੇ ਢਾਹ ਲਾਈ ਹੈ। ਅੱਜ ਪਿਛਲੇ 4 ਮਹੀਨਿਆਂ ਤੋਂ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਪੂਰੀ ਤਰ੍ਹਾਂ ਬੰਦ ਹਨ ਤੇ ਕਿਤੇ ਵੀ ਕੋਈ ਸਕੂਲ 'ਚ ਕਲਾਸ ਜਾਂ ਪੜ੍ਹਾਈ ਨਹੀਂ ਹੋ ਰਹੀ। ਪਰ ਪ੍ਰਾਈਵੇਟ ਸਕੂਲਾਂ ਨੇ ਨਵੀਂ ਤਰਤੀਬ ਅਨੁਸਾਰ ਆਨਲਾਈਨ ਪੜ੍ਹਾਈ ਦਾ ਜ਼ਰੀਆ ਵੀ ਕੱਢਿਆ ਹੈ ਕਿ ਬੱਚਿਆਂ ਨੂੰ ਘਰ ਬੈਠੇ ਆਨਲਾਈਨ ਪੜ੍ਹਾਈ ਕਰਵਾਈ ਜਾ ਸਕੇ।
ਆਨਲਾਈਨ ਪੜ੍ਹਾਈ 'ਚ ਪ੍ਰਾਈਵੇਟ ਸਕੂਲਾਂ ਦੇ ਟੀਚਰ ਬੱਚਿਆਂ ਨੂੰ ਇਕ ਵਟਸਐਪ ਗਰੁੱਪ 'ਚ ਰੋਜ਼ਾਨਾ ਸਕੂਲੀ ਕੰਮ ਅਪਲੋਡ ਕਰ ਰਹੇ ਹਨ ਅਤੇ ਉਥੇ ਹੀ ਟੈਸਟ ਵੀ ਚੱਲ ਰਹੇ ਹਨ ਪਰ ਕੀ ਇਹ ਆਨਲਾਈਨ ਪੜ੍ਹਾਈ ਸਾਡੇ ਬੱਚੇ ਦਾ ਭਵਿੱਖ ਸੰਵਾਰ ਸਕਦੀ ਹੈ। ਇਕ ਟੀਚਰ ਜੋ ਆਪਣੇ ਘਰੋਂ ਬੈਠ ਕੇ ਰੋਜ਼ਾਨਾ ਸਕੂਲੀ ਕੰਮ ਗਰੁੱਪ ਵਿਚ ਅਪਲੋਡ ਕਰਦਾ ਹੈ ਤੇ ਦੂਜੇ ਪਾਸੇ ਬੱਚਾ ਘਰੇ ਬੈਠ ਕੇ ਉਹ ਕੰਮ ਖੁਦ ਕਰ ਰਿਹਾ ਹੈ ਜਾਂ ਉਸਦੇ ਮਾਪੇ ਜਾਂ ਕੋਈ ਭੈਣ ਭਰਾ ਇਹ ਸਭ ਤਾਂ ਆਨਲਾਈਨ ਨਹੀਂ ਦੇਖ ਸਕਦੇ। ਜਦੋਂ ਸਕੂਲ ਖੁੱਲਾ ਹੁੰਦਾ ਹੈ ਤਾਂ ਹਰ ਬੱਚੇ ਦੀ ਰੋਜ਼ਾਨਾ ਇਹ ਡਿਊਟੀ ਜਾਂ ਫਰਜ਼ ਹੁੰਦਾ ਹੈ ਕਿ ਉਹ ਸਵੇਰ ਜਲਦੀ ਉਠ ਕੇ ਸਮੇਂ ਸਿਰ ਸਕੂਲ ਪਹੁੰਚਦਾ ਹੈ ਅਤੇ ਆਪਣੀ ਪੜ੍ਹਾਈ ਕਰਦਾ ਹੈ। ਸਕੂਲ ਜਾਣ ਨਾਲ ਉਹ ਬੱਚਾ ਆਪਣੇ ਸਹਿਯੋਗੀਆਂ, ਮਿੱਤਰਾਂ ਨੂੰ ਮਿਲਦੇ ਹੋਏ ਹੋਰ ਗਤੀਵਿਧੀਆਂ ਬਾਰੇ ਵੀ ਵਿਚਾਰਾਂ ਕਰਦਾ ਹੋਇਆ ਆਪਣੇ ਸੋਚ ਤੇ ਸਮਝ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਸਮਰੱਥ ਹੁੰਦਾ ਹੈ। ਇਕ ਪਾਸੇ ਸਕੂਲ 'ਚ ਮਾਨਸਿਕ ਤੌਰ ਤੇ ਪੜ੍ਹਾਈ ਕਰਨਾ ਤੇ ਦੂਜੇ ਪਾਸੇ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰਨਾ ਇਸ ਵਿਚ ਬਹੁਤ ਫਰਕ ਹੈ। ਸੋਚਣ ਵਾਲੀ ਗੱਲ ਹੈ ਕਿ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰਕੇ ਵਿਦਿਆਰਥੀ ਦਾ ਵਿਕਾਸ ਹੋ ਸਕਦਾ ਹੈ। ਘਰ ਬੈਠ ਕੇ ਬੱਚਾ ਆਰਾਮ ਨਾਲ ਸਵੇਰੇ ਲੇਟ ਉਠਣਾ ਤੇ ਵੱਧ ਤੋਂ ਵੱਧ ਅਗਰ ਪੜ੍ਹਾਈ ਕਰੇਗਾ ਤਾਂ ਸਿਰਫ ਇਕ ਜਾਂ ਦੋ ਘੰਟੇ। ਜੋ ਅਸੀਂ ਸਕੂਲ ਵਿਚ ਜਾ ਕੇ ਸਿੱਖ ਸਕਦੇ ਹਾਂ ਉਹ ਘਰ ਬੈਠੇ ਅਸੀਂ ਸਭ ਨਹੀਂ ਸਿੱਖ ਸਕਦੇ ਹਾਂ।
ਆਨਲਾਈਨ ਪੜ੍ਹਾਈ ਨਾਲ ਵਿਦਿਆਰਥੀਆਂ ਦਾ ਵਿਕਾਸ ਹੋ ਸਕਦਾ ਹੈ, ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਮਾਪੇ। ਜੇਕਰ ਆਨਲਾਈਨ ਪੜ੍ਹਾਈ ਸਕੂਲਾਂ 'ਚੋਂ ਹੁੰਦੀ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਪਹਿਲਾਂ ਹੀ ਘਰ ਬੈਠ ਬੱਚਿਆਂ ਨੂੰ ਆਨਲਾਈਨ ਵਿਦਿਆ ਦੇ ਸਕਦੇ ਸਨ। ਘਰ ਵਿਚ ਬੱਚੇ ਦਾ ਮਨ ਖੇਡਣ ਜਾਂ ਟੀਵੀ ਦੇਖਣ ਨੂੰ ਹੀ ਪਹਿਲ ਦੇਵੇਗਾ ਨਾ ਕਿ ਪੜ੍ਹਣ ਨੂੰ ਤਰਜੀਹ ਦਿੱਤੀ ਜਾਵੇਗੀ। ਅੱਜ ਦੇਸ਼ ਦਾ ਹਰ ਬੱਚਾ ਆਪਣੇ ਘਰ ਬੈਠਾ ਦਿਖਾਈ ਦੇ ਰਿਹਾ ਹੈ ਕਿਤੇ ਵੀ ਕੋਈ ਸਕੂਲ, ਕਾਲਜ ਜਾਂ ਯੂਨੀਵਰਸਿਟੀ ਨਹੀਂ ਖੁੱਲੀ ਜਿਥੇ ਬੱਚੇ ਜਾ ਕੇ ਆਪਣੀ ਪੜ੍ਹਾਈ ਕਰ ਸਕਣ। ਘਰ ਬੈਠ ਕੇ ਆਨਲਾਈਨ ਪੜ੍ਹਾਈ ਸ਼ਾਇਦ ਕੋਈ ਅਜਿਹੇ ਹੋਣਹਾਰ ਬੱਚੇ ਹੋਣ ਜੋ ਪੂਰੀ ਈਮਾਨਦਾਰੀ ਨਾਲ ਆਨਲਾਈਨ ਪੜ੍ਹਾਈ ਕਰਦੇ ਹੋਣ।
ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਕਰਵਾਉਣ ਦੀ ਇਹ ਨਵੀਂ ਤਰਤੀਬ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਾਗਰ ਕਰਨ ਵੀ ਕੋਈ ਅਹਿਮ ਰੋਲ ਨਹੀਂ ਨਿਭਾਅ ਸਕਦੀ। ਦੇਖਣ ਵਿਚ ਆਇਆ ਹੈ ਕਿ ਇਕ ਨਰਸਰੀ ਤੇ ਪਹਿਲੀ ਦੇ ਬੱਚੇ ਦਾ ਕੰਮ ਵੀ ਆਨਲਾਈਨ ਦਿੱਤਾ ਜਾ ਰਿਹਾ ਹੈ ਹੁਣ ਇਕ ਨਰਸਰੀ ਜਾਂ ਪਹਿਲੀ ਦੇ ਬੱਚੇ ਨੂੰ ਆਨਲਾਈਨ ਦਾ ਕੀ ਮਤਲਬ ਪਤਾ ਹੋਵੇਗਾ ਉਹ ਸਕੂਲੀ ਕੰਮ ਤਾਂ ਮਾਪੇ ਕਰਵਾਉਣਗੇ ਜਾਂ ਖੁਦ ਆਪ ਕਰਨਗੇ। ਸਕੂਲ ਆਨਲਾਈਨ ਪੜ੍ਹਾਈ ਕਰਵਾਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਆਨਲਾਈਨ ਪੜ੍ਹਾਈ ਕਰਵਾਉਣ ਨਾਲ ਕਿਸੇ ਵੀ ਵਿਦਿਆਰਥੀ ਜਾਂ ਬੱਚੇ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ। ਜੋ ਬੱਚਾ ਸਕੂਲ ਵਿਚ ਜਾ ਕੇ ਆਪਣੀ ਸੋਚ ਤੇ ਸਮਝ ਨੂੰ ਉਜਾਗਰ ਕਰ ਸਕਦਾ ਹੈ ਉਹ ਘਰ ਬੈਠ ਕੇ ਬਿਲਕੁਲ ਨਹੀਂ ਕਰ ਸਕਦਾ।
-
ਮਨਪ੍ਰੀਤ ਸਿੰਘ ਜੱਸੀ, ਲੇਖਕ ਤੇ ਪੱਤਰਕਾਰ
manpreets.jassi@gmail.com
6280862514
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.