ਦੁਨੀਆ ਵਿਚ ਕਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਕਰੋੜ ਤੋਂ ਵੱਧ ਚੁੱਕੀ ਹੈ ਅਤੇ 5 ਲੱਖ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਚੁੱਕੇ ਹਨ।ਜਿਸ ਵਿਚੋਂ ਜ਼ਿਆਦਾ ਮੌਤਾਂ ਅਮਰੀਕਾ ਚ ਹੋਈਆਂ ਹਨ। ਜੋ ਹਲਾਤ ਕਰੋਨਾ ਦੇ ਦਿੱਖ ਰਹੇ ਹਨ ਉਸ ਤੋਂ ਲਗਦਾ ਹੈ ਕਿ ਮੁਸ਼ਕਿਲ ਵੱਧਣ ਵਾਲੀ ਹੈ। ਗਿਣਤੀ ਦਾ ਵਧਣ ਦਾ ਮਤਲਬ ਹੈ ਕਿ ਦੁਨੀਆ ਭਰ ਚ ਕਰੋਨਾ ਮਹਾਮਾਰੀ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਡਬਲਯੂ ਐਚ ਓ ਦੇ ਮੁਤਾਬਿਕ ਮਹਾਮਾਰੀ ਵਧਣ ਦੀ ਪੂਰੀ ਸ਼ੰਕਾ ਹੈ ਅਤੇ ਕੁਝ ਹੋਰ ਸਮੇ ਲਈ ਸਥਿਰਤਾ ਆਉਣੀ ਮੁਸ਼ਕਿਲ ਹੈ। ਹੁਣ ਚੀਨ ਨੂੰ ਵੀ ਮੰਨਣਾ ਪਿਆ ਹੈ ਕਿ ਉਹਨਾਂ ਦੇ ਦੇਸ਼ ਚ ਇਸਦਾ ਮੂਲ ਲਭਿਆ ਜਾ ਸਕਦਾ ਹੈ। ਜਿਸ ਕਾਰਨ 2 ਜਣਿਆਂ ਦੀ ਟੀਮ ਬਣਾ ਜਾਂਚ ਲਈ ਭੇਜੀ ਜਾ ਚੁੱਕੀ ਹੈ। ਇਸਦੀ ਵਧਦੀ ਗਤੀ ਨੂੰ ਠੱਲ ਪਾਉਣ ਲਈ ਸਰਕਾਰ ਨੇ ਤਾਲਾਬੰਦੀ ਦੀ ਕੀਤੀ ਸੀ। ਪਰ ਹੁਣ ਵਧਦੀ ਜਾ ਰਹੀ ਕਰੋਨਾ ਮਹਾਂਮਾਰੀ ਦੀ ਗਿਣਤੀ ਤੋਂ ਲਗਦਾ ਹੈ ਕਿ ਤਾਲਾਬੰਦੀ ਵੀ ਇਸਦਾ ਠੋਸ ਹੱਲ ਨਹੀਂ ਹੈ। ਅਮਰੀਕਾ ਵਰਗੇ ਵੱਡੇ ਦੇਸ਼ ਚ ਤਾਲਾਬੰਦੀ ਦੇ ਫੈਸਲੇ ਤੇ ਵਿਵਾਦ ਭਖਿਆ ਰਿਹਾ।
ਅਜਿਹੇ ਕਿੰਨੇ ਦੇਸ਼ ਹਨ ਜਿਨ੍ਹਾਂ ਨੂੰ ਤਾਲਾਬੰਦੀ ਕਰਕੇ ਆਰਥਿਕ ਮੰਦੀ ਚੋਂ ਲੰਗਣਾ ਪੈ ਰਿਹਾ ਹੈ। ਹੁਣ ਉਹਨਾਂ ਦੇਸ਼ਾਂ ਚ ਕਰੋਨਾ ਕਾਰਨ ਹਲਾਤ ਬੇਕਾਬੂ ਹੋ ਗਏ ਹਨ। ਅਮਰੀਕਾ ਚ ਇੱਕ ਦਿਨ ਚ ਹਜਾਰਾਂ ਚ ਮਾਮਲੇ ਵੱਧਦੇ ਜਾ ਰਹੇ ਹਨ। ਨੇਪਾਲ ਚ ਕਰੋਨਾ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ? ਇਸਦੀ ਦਵਾਈ ਬਣਾਉਣ ਦਾ ਦਾਅਵਾ ਕਾਫੀ ਦੇਸ਼ਾਂ ਨੇ ਕੀਤਾ ਹੈ ਪਰ ਸਭ ਦਵਾਈਆਂ ਦਾ ਹਾਲੇ ਟਰਾਈਲ ਚਲ ਰਿਹਾ ਹੈ। ਇਸਦੇ ਟੀਕੇ ਦੇ ਆਉਣ ਦਾ ਸਮਾਂ ਵੀ ਡਬਲਯੂ ਐਚ ਓ ਨੇ ਅਗਲੇ ਸਾਲ ਦਾ ਦਿੱਤਾ ਹੈ। ਕਰੋਨਾ ਮਹਾਂਮਾਰੀ ਕਰਕੇ ਅਜਿਹੇ ਦੇਸ਼ ਹਨ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਗੰਭੀਰ ਹੋ ਚੁੱਕੀ ਹੈ ਅਤੇ ਕੁਝ ਦੇਸ਼ਾਂ ਦੇ ਹਾਲ ਆਉਂਦੇ ਸਮੇਂ ਚ ਗੰਭੀਰ ਹੋ ਸਕਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਾਡੇ ਦੇਸ਼ਾਂ ਨੂੰ ਆਰਥਿਕ ਅਤੇ ਸਿਹਤ ਸੇਵਾਵਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਇਹ ਵੀ ਜਾਪਦਾ ਹੈ ਕਿ ਅਜਿਹੀ ਮਹਾਂਮਾਰੀ ਕਦੇ ਵੀ ਦਸਤਕ ਦੇ ਸਕਦੀ ਹੈ, ਜਿਸ ਲਈ ਸਰਕਾਰ ਨੂੰ ਮੌਕੇ ਮੌਕੇ ਤੇ ਪ੍ਰਬੰਧ ਕਰਨੇ ਚਾਹੀਦੇ ਹਨ।
-
ਇੰਜ:ਪਰਵਿੰਦਰ ਸਿੰਘ ਕੰਧਾਰੀ,
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.