ਪੰਜਾਬ ਦੇ ਸੱਭਿਆਚਾਰ ਵਿੱਚ ਮੇਲਾ ਸ਼ਬਦ ਦਾ ਆਪਣਾ ਹੀ ਮਹੱਤਵ ਰਿਹਾ ਹੈ, ਮੇਲਾ ਇੱਕ ਖੁਸ਼ੀ, ਚਾਅ ਕੁੱਝ ਜਾਨਣ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਦਾ ਹੈ, ਮੇਲੇ ਵਿਸ਼ੇਸ਼ ਕਰਕੇ ਕੋਮਲ ਬੱਚਿਆ ਨੂੰ ਸਿੱਧੇ, ਅਸਿੱਧੇ ਤੌਰ ਤੇ ਗਿਆਨ ਲੈਣ, ਕੁੱਝ ਮਹੱਤਵਪੂਰਨ ਤੱਥਾਂ ਬਾਰੇ ਸੁਤਸਿੱਧ ਜਾਗਰੂਕ ਹੋਣ ਜਗਿਆਸੁ ਮਨ ਨੂੰ ਸ਼ਾਤ ਕਰਦੇ ਹਨ। ਸਕੂਲੀ ਵਿਦਿਆਥੀਆਂ ਨੇ ਅਕਸਰ ਤੀਆਂ ਦੇ ਮੇਲੇ, ਵਿਸਾਖੀ ਦੇ ਮੇਲੇ, ਸਾਇਸ ਦੇ ਮੇਲੇ ਬਾਰੇ ਸੁਣਿਆ ਵੀ ਹੁੰਦਾ ਹੈ ਅਤੇ ਇਸਨੂੰ ਕਦੇ ਨਾ ਕਦੇ ਦੇਖਿਆ ਵੀ ਹੁੰਦਾ ਹੈ, ਪਰ ਗਣਿਤ ਮੇਲੇ ਬਾਰੇ ਵਿਦਿਆਰਥੀ ਇੱਕ ਵੱਖਰੀ ਮਨੋਦਸ਼ਾ ਵਿੱਚ ਵੱਖਰੇ ਹਾਵ-ਭਾਵ ਨਾਲ ਸੋਚਦਾ ਹੈ ਕਿ ਗਣਿਤ ਮੇਲੇ ਵਿੱਚ ਕਿ ਹੋਵੇਗਾ, ਅਸਲ ਵਿੱਚ ਗਣਿਤ ਮੇਲਾ ਵਿਸ਼ੇ ਪ੍ਰਤੀ ਵਿਦਿਆਰਥੀ ਦਾ ਅਣਡਿੱਠਾ ਭਰ ਕਾਫੀ ਹੱਦ ਤੱਕ ਘਟਾ ਦਿੰਦਾ ਹੈ, ਆਮ ਧਾਰਨਾ ਵਿੱਚ ਸਿੱਖਣ ਸਿੱਖਣ ਅਤੇ ਸਿਖਾਉਣ ਨੂੰ ਮੁਸ਼ਕਲ ਹੀ ਸਮਾਇਆ ਜਾਦਾ ਹੈ, ਪਰ ਗਣਿਤ ਮਾਹਿਰਾਂ ਦਾ ਮੰਨਣਾ ਹੈ ਕਿ ਮੁਢਲੀਆਂ ਜਮਾਤਾਂ ਵਿੱਚ ਗਣਿਤ ਨੂੰ ਦੇਨਿਕ ਜੀਵਨ ਨਾਲ ਜੋੜਨਾ ਅੜ ਚਲਾਕੀ ਦੀ ਵਰਤੋਂ ਨਾਲ ਗਣਿਤ ਦੇ ਮੁੱਢਲੇ ਸੰਕਲਪ ਨੂੰ ਸਮਝਣਾ ਅਤੇ ਇਹਨਾਂ ਨਾਲ ਦੁਹਰਾਉਣ ਨਾਲ ਗਣਿਤ ਨੂੰ ਸਮਝਣ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ, ਗਣਿਤ ਨੂੰ ਸਿਖਾਉਣ ਲਈ ਅਕਸਰ ਅਧਿਆਪਕ ਗਣਿਤਮਾਲਾ, ਗੀਟੀਆਂ, ਵੱਖ ਵੱਖ ਆਕਾਰਾਂ, ਰੋਜ਼ਾਨਾ ਜਿੰਦਗੀ ਦੀ ਉਦਾਹਰਨਾ, ਪੈਮਾਨਿਆਂ ਦੀ ਆਪਣੀ ਜਮਾਤਾਂ ਵਿੱਚ ਗਣਿਤ ਸਿਖਾਉਣ ਲਈ ਵਰਤੋਂ ਕਰਦਾ ਹੈ, ਜਿਹਨਾਂ ਨੂੰ ਵੇਖ ਕੇ ਕਈ ਹੁਸ਼ਿਆਰ ਵਿਦਿਆਰਥੀ ਗਣਿਤ ਦੇ ਤੱਥਾਂ ਨੂੰ ਸਮਝਣ ਲਈ ਨਵੇਂ ਭਰੀਕ ਵੀ ਲੱਭ ਲੈਂਦੇ ਹਨ ਅੜੇ ਦੂਸਰੇ ਵਿੱਦਿਆਰਥੀਆਂ ਨੂੰ ਸਮਝਾਉਣ ਲਈ ਆਨੰਦ ਮਾਣਦੇ ਹਨ, ਨਤੀਜੇ ਵਜੋਂ ਵਿਦਿਆਰਥੀ ਗਰੁੱਪ ਵਿੱਚ ਜਿਸਨੂੰ ਅਸੀਂ ਪੀਅਰ ਲਰਨਿਗ ਨਾਲ ਜਾਣਦੇ ਹਾਂ ,ਨਾਲ ਸਮਝ ਜਾਦੇ ਹਨ, ਸਿੱਖਿਆ ਵਿਭਾਗ ਵੱਲੋ, ਵਿਦਿਆਰਥੀਆਂ ਦਾ ਗਣਿਤ ਮਲਾ ਇੱਕ ਅਜਿਹੀ ਕੋਸ਼ਿਸ਼ ਹੈ ਜਿਸ ਵਿੱਚ ਵਿਦਿਆਰਥੀ ਆਪਣੇ ਮਿਥੇ ਹੋਏ ਗਣਿਤ ਦੇ ਸੰਕਲਪਾਂ ਨੂੰ ਆਪਣੇ ਤਬਿਆਂ ਨਾਲ ਆਪਣੀ ਭਾਸ਼ਾ ਵਿੱਚ ਆਪਣੀ ਗਤੀਵਿਧੀਆਂ ਨਾਲ ਖੁਦ ਆਪ ਕੋਸ਼ਿਸ਼ ਕਰਕੇ ਆਨੰਦ ਮਾਣਨਗੇ ਅਤੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਜਿਹਨਾਂ ਨੂੰ ਗਣਿਤ ਦੇ ਸੰਕਲਪਾਂ ਦੀ ਸਮਝ ਬਣਾਉਣ ਦੀ ਹਰ ਲੋੜ ਹੈ ਨੂੰ ਸਿਧੇ ਜਾਂ ਅਸਿਧੇ ਤੌਰ ਤੇ ਸਿਖਾਊਨਗੇ , ਗਣਿਤ ਮੇਲਾ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ਲੇਸ਼ਨਾਤਮਕ ਰੂਪ, ਦਲੀਲ ਵਿੱਦਿਆ ਵਿਸ਼ਾ ਭਾਵ ਤਰਕ ਸੰਗਤ ਢੰਗ ਨਾਲ ਆਪਣੀ ਗੱਲ ਸਮਝਾਉਣ ਅੜੇ ਗਣਿਤ ਨੂੰ ਆਪਣੇ ਦੈਨਿਕ ਜੀਵਨ ਵਿਚ ਕਿਵੇਂ ਜੋੜਿਆ , ਦੇ ਬਾਰੇ ਰੋਚਕ ਤਰੀਕੇ ਨਾਲ ਸਮਝਾਉਣ ਦਾ ਉਪਰਾਲਾ ਹੋਵੇਗਾ ਆਉ ਸਾਰੇ ਮਿਲ ਕੇ , ਗਣਿਤ ਵਿਦਿਆਰਥੀ, ਗਣਿਤ-ਸਾਇਸ਼ ਅਧਿਆਪਕ, ਗਣਿਚ ਜਾਨਣ ਵਾਲੇ ਇੱਛੁਕ , ਅਧਿਕਾਰੀ, ਮੇਲੇ ਵਿੱਚ ਆਉਣ ਵਾਲਾ ਸਮੁਦਾਇ, ਰਲ ਮਿਲ ਕੇ ਸਿਖਿਆ ਵਿਭਾਗ ਦੀ ਇਸ ਕੋਸ਼ਿਸ਼ ਨੂੰ ਸਫਲ ਬਣਾਈਏ ਅਤੇ ਵਿੱਦਿਆਰਥੀਆਂ ਦੇ ਕੋਮਲ ਮਨ ਤੋਂ ਗਣਿਤ ਦਾ ਭਾਰ ਲਾਈਏ ਅਤੇ ਗਣਿਤ ਦੀ ਸੁੰਦਰਤਾ ਨੂੰ ਮਾਣੀਏ।
ਮੇਲੇ ਵਿੱਚ ਦਿਮਾਗੀ ਕਸਰਤਾਂ ਵਾਲੀ ਬੁਝਾਰਤਾਂ, ਜਿਨ੍ਹਾਂ ਵਿੱਚ ਗਣਿਤ ਦੇ ਸੰਕਲਪ ਛੁਪੇ ਹੁੰਦੇ ਹਨ, ਮਹਾਨ ਗਣਿਤਕਾਰਾ ਦੇ ਕੰਮ ਦੀ ਚਰਚਾ ਵਿਦਿਆਰਥੀਆਂ ਦੀ ਗਣਿਤ ਪ੍ਰਤੀ ਰੁਝਾਨ ਨੂੰ ਵਧਾਉਣ ਵਿੱਚ ਕਾਰਗਰ ਸਾਬਿਤ ਹੋਵੇਗਾ, ਪ੍ਰੈਕਟੀਕਲ ਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸੌਖੇ ਢੰਗ ਨਾਲ ਗਣਿਤ ਵਿਸ਼ੇ ਸਬੰਧੀ ਸੁਚੱਜੀ ਜਾਣਕਾਰੀ ਦੇਣ ਲਈ ਇਹ ਮੇਲਾ ਕਾਰਗਰ ਸਿੱਧ ਹੋਵਗਾ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.