18 ਜੁਲਾਈ 1979 ਨੂੰ ਹਨੇਰੇ ਦੇ ਵਣਜਾਰਿਆਂ ਨੇ ਦੇਰ ਸ਼ਾਮ ਪੰਜਾਬ ਦੀ ਇਨਕਲਾਬੀ ਲਹਿਰ ਦੇ ਸਿਰਕੱਢ ਵਿਦਿਆਰਥੀ ਆਗੂ ਪਿਰਥੀਪਾਲ ਰੰਧਾਵਾ ਨੂੰ ਬਾਦਲ ਸਰਕਾਰ ਦੇ ਇੱਕ ਆਗੂ ਦੀ ਸਰਪ੍ਰਸਤੀ ਵੱਲੋਂ ਸਾਥੋਂ ਖੋਹ ਲਿਆ ਸੀ। 42 ਸਾਲ ਹੋ ਗਏ ਪਿਰਥੀ ਨੂੰ ਸ਼ਹੀਦ ਹੋਇਆਂ ਨੂੰ । ਸਾਥੀ ਰੰਧਾਵਾ ਦੀ ਯਾਦਾਂ ਚ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਉਸ ਦੀ ਸਿਆਸਤ, ਦਲੇਰੀ ,ਕੁਰਬਾਨੀ ਜੱਥੇਬੰਦਕ ਸੂਝ, ਇੰਨਕਲਾਬੀ ਨੇਹਚਾ, ਆਦਿ ਨੂੰ ਚਿਤਾਰਦੇ ਗੀਤ ਲਿਖੇ ਜਾ ਚੁੱਕੇ ਹਨ। ਉਸ ਦੀਆਂ ਯਾਦਾਂ ਦੀਆਂ ਵਾਰਾਂ ਲਿਖੀਆਂ ਜਾ ਚੁੱਕੀਆਂ ਹਨ ।
ਪਾਸ਼ ਨੇ ਉਸ ਨੂੰ ਯਾਦ ਕਰਦੇ ਕਵਿਤਾਵਾਂ ਲਿਖੀਆਂ ਸਨ। ਹੁਣ ਵੀ ਗੀਤ ਰਚੇ ਜਾ ਰਹੇ ਹਨ। ਮੇਰਾ ਵੀ ਅੱਜ ਕੁਝ ਪਿਰਥੀਪਾਲ ਬਾਰੇ, ਕੁਝ ਸ਼ਬਦ ਮਿੱਤਰਾਂ ਨਾਲ ਸਾਂਝੀ ਕਰਨ ਨੂੰ ਜੀ ਕਰ ਰਿਹੈ।
ਪਿਰਥੀ ਨੂੰ ਮੈਂ ਅੱਜ ਤੋਂ 45-46 ਵਰ੍ਹੇ ਪਹਿਲਾਂ ਜਗਰਾਓਂ ਮਿਲਿਆ ਸੀ। ਉਹ ਵਿਦਿਆਰਥੀਆਂ ਨੂੰ ਸੰਬੋਧਿਤ ਕਰਨ ਲਈ ਆਇਆ ਸੀ।
ਐਲ.ਐਮ.ਆਰ ਕਾਲਜ ਵਿਖੇ। ਉਹਨਾਂ ਦਿਨਾ ਚ ਮੋਗਾ ਵਿਖੇ ਕੀਤੀ ਜਾਣ ਵਾਲੀ ਸੰਗਰਾਮ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਬੱਸ ਸੜਕ ਤੇ ਜਾਂਦੇ ਜਾਂਦੇ ਹੱਥ ਮਿਲਾਉਣ ਦਾ ਹੀ ਸਮਾਂ ਮਿਲਿਆ ਸੀ । ਫਿਰ ਉਸ ਨੂੰ ਬੋਲਦੇ ਸੁਣਿਆਂ 18 ਅਕਤੂਬਰ 74 ਨੂੰ ,ਸੰਗਰਾਮ ਰੈਲੀ ਦਾ ਮੁੱਖ ਬੁਲਾਰਾ ਸੀ ਪਿਰਥੀ।
ਵਿਸਥਾਰ ਵਿੱਚ ਪੜ੍ਹੋ" ਇਹੋ ਜਿਹਾ ਸੀ ,ਸਾਡਾ ਪਿਰਥੀ " ਪੈਂਫਲੇਟ
ਪਿਰਥੀ ਨਾਲ ਲੰਮੀ ਗੱਲ-ਬਾਤ ਦਾ ਮੌਕਾ ਮਿਲਿਆ ਨਵੰਬਰ ਨੂੰ 1978 ਦੂਜੇ ਹਫ਼ਤੇ ਭਰਤ ਨਗਰ ਚੌਕ ਲੁਧਿਆਣਾ ਦੇ ਨੇੜੇ ਇੱਕ ਸਟਾਲ ਚਾਹ ਵਾਲੀ ਦੁਕਾਨ 'ਤੇ। ਪਿਰਥੀ ਪਾਲ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਚਲਾਏ ਜਾ ਰਹੇ ਜੇਲ ਭਰੋ ਅੰਦੋਲਨ ਬਾਰੇ ਚਰਚਾ ਕੀਤੀ। ਬੇਰੁਜ਼ਗਾਰ ਅਧਿਆਪਕਾਂ ਦੇ ਘੋਲ ਨੂੰ ਸਰਕਾਰ "ਹੰਭਾਓ ਤੇ ਮਾਰੋ" ਦੀ ਨੀਤੀ ਅਨੁਸਾਰ ਫੇਲ੍ਹ ਕਰਨ ਤੇ ਤੁਰੀ ਹੋਈ ਸੀ । 31,3 ,77 ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨਾ ਸਰਕਾਰ ਮੰਨ ਗਈ ਸੀ, ਪਰ ਬਾਕੀ ਗੱਲਾਂ ਬਾਰੇ" ਖਜ਼ਾਨਾ ਖਾਲੀ ਦਾ' ਮੰਤਰ ਰੱਟਿਆ ਜਾ ਰਿਹਾ ਸੀ । ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੰਘਰਸ਼ ਦੀ ਹਿਮਾਇਤ ਲਈ।
ਪੰਜਾਬ ਦੀਆਂ ਅਧਿਆਪਕ,ਮੁਲਾਜ਼ਮ ਵਿਦਿਆਰਥੀ ਅਤੇ ਹੋਰ ਜਨਤਕ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ 20 ਨਵੰਬਰ ਨੂੰ ਵਿਸ਼ਾਲ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਸਬੰਧ ਵਿੱਚ ਹੀ ਪਿਰਥੀ ਨਾਲ ਸਮਾਂ ਰੱਖਿਆ ਸੀ। ਉਸ ਨੇ ਘੋਲ ਦੀਆਂ ਬਰੀਕੀਆਂ ਬਾਰੇ ,ਅੰਦਰਲੀਆਂ ਬਾਹਰਲੀਆਂ ਸਥਿਤੀਆਂ ਬਾਰੇ ਸਾਰੀ ਜਾਣ ਕਾਰੀ ਲਈ, ਤੇ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਹੱਥ ਘੁੱਟਕੇ ਬੋਲਦਾ ਹੈ, ਡਟੇ ਰਹੋ, ਕਾਇਮ ਰਹੋ ,ਅਸੀਂ ਤੁਹਾਡੇ ਨਾਲ ਚੱਟਾਨ ਵਾਂਗ ਖੜ੍ਹੇ ਰਹਾਂਗੇ।ਇਹ ਹੁਣ ਸਾਡਾ ਘੋਲ ਹੈ,ਬੋਲੇ ਕਿਹਨੇ ਨੌਜਵਾਨ ਆਉਣ?
ਇਸ ਦਾ ਸਿੱਟਾ ਕੁਝ ਦਿਨ ਬਾਅਦ ਦੇਖਣ ਨੂੰ ਮਿਲਿਆ ਹਕੂਮਤ ਨੇ ਘੋਲ ਨੂੰ ਕੁਚਲਣ ਦੇ ਇਰਾਦੇ ਨਾਲ ਅਧਿਆਪਕਾਂ ਚ ਪਾੜ ਪਾਉਣ ਲਈ Physical ਅਧਿਆਪਕਾਂ ਦੀ ਇੰਟਰਵਿਊ ਰੱਖ ਲਈ ਜਿੰਨਾ ਕੁਰਬਾਨੀਆਂ ਦਿੱਤੀਆਂ ਉਹ ਜੇਲ੍ਹ ਵਿੱਚ ਬੈਠੇ ਸਨ ਕਿ ਇਹੀ ਅੰਦਰ ਬੈਠਾ ਬੈਠਾ ਅਧਿਆਪਕ ਮਾਫੀ ਮੰਗਣ ਜਥੇਬੰਦੀ ਨੂੰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਜੇਲ ਚ ਬੈਠੇ ਅਧਿਆਪਕਾਂ ਦਾ ਕਹਿਣਾ ਸੀ ਕਿ ਅਸੀਂ ਡਟੇ ਹੋਏ ਹਾਂ ਅਸੀਂ ਕਿਸੇ ਵੀ ਹਾਲ ਮਾਫੀ ਨਹੀਂ ਮੰਗਾਂਗੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਇੰਟਰਵਿਊ ਨਾ ਕੀਤੀਆਂ ਜਾਣ ਪਰ ਸਰਕਾਰ ਨੇ ਇਸ ਗੱਲ ਦਾ ਇਹ ਗੱਲ ਨਹੀਂ ਮੰਨੀ।
ਇੰਟਰਵਿਊ ਸ਼ੁਰੂ ਹੋ ਚੁੱਕੀਆਂ ਸਨ ਲੁਧਿਆਣਾ ਦੇ ਪ੍ਰੀਤਮ ਸਿੰਘ ਜੋ ਕਿ ਇਸ ਸਿੱਖਿਆ ਅਫ਼ਸਰ ਸਨ ਖ਼ਾਲਸਾ ਅਕਾਲ ਦਲ ਮੰਤਰੀ ਦਾ ਭਰਾ ਸੀ ਉਸ ਨੇ ਇੰਟਰਵਿਊ ਸ਼ੁਰੂ ਕਰਵਾ ਦਿੱਤੀਆਂ।
ਅਪੀਲਾਂ ਕਰਨ ਦੇ ਬਾਵਜੂਦ ਇੰਟਰਵਿਊਜ਼ ਕਰਨ ਨੂੰ ਕੋਈ ਨਹੀਂ ਮੰਨਿਆ। ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਦੇ ਹਾਂ ਉਹ ਵੀ ਸਰਕਾਰ ਦੇ ਫੈਸਲੇ ਅਨੁਸਾਰ ਚਲਦਾ ਖੈਰ ਅਸੀਂ ਫਿਰ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਅਫਸਰ ਨੂੰ ਅਪੀਲ ਕੀਤੀ ਦੇਖੋ ਇਹ ਜਜ਼ਬਾਤੀ ਫੈਸਲਾ ਹੈ ਤੁਸੀਂ ਪਲੀਜ਼ ਘਬਰਾਹਟ ਪੈਦਾ ਨਾ ਕਰੋ।
ਪਰ ਉਨ੍ਹਾਂ ਸਾਡੀ ਕੋਈ ਗੱਲ ਨਹੀਂ ਮੰਨੀ ਇੰਟਰਵਿਊ ਦੇਣ ਲਈ ਕੁਝ ਅਧਿਆਪਕ ਆਏ ਹੋਏ ਸਨ ਤੇ ਫਿਰ ਅਸੀਂ ਫੈਸਲਾ ਕਰਦੇ ਕਰਦਿਆਂ ਕਿ ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ (ਰੰਧਾਵਾ) ਨੂੰ ਸੱਦਾ ਦਿੱਤਾ ਜਾਵੇ ਰੰਧਾਵੇ ਨੂੰ ਸੁਨੇਹਾ ਜਾਂਦਾ ਹੈ ਘੰਟੇ ਦੋ ਘੰਟੇ ਤੋਂ ਬਾਅਦ ਅਸੀਂ ਵੇਖਦੇ ਹਾਂ ਆਈਟੀਆਈ ਚੋਂ ਬਹੁਤ ਗਿਣਤੀ ਚ ਵਿਦਿਆਰਥੀਆਂ ਦੇ ਆ ਰਹੇ ਨੇ ਸੂਹਾ ਝੰਡਾ ਜੈ ਸੰਘਰਸ਼ ਦਾ ਝੰਡਾ ਫੜ ਸਰਕਾਰ ਖ਼ਿਲਾਫ਼ ਨਾਅਰੇ ਮਾਰਦੇ ਹੋਏ ਰਾਕੇਸ਼ ਕੁਮਾਰ ਵਿਦਿਆਰਥੀਆਂ ਦੀ ਅਗਵਾਈ ਕਰ ਰਿਹਾ ਸੀ ਜੋ ਉਸ ਦੇ ਗੁੱਸੇ ਨਾਲ ਭਰੇ ਹੋਏ ਸਾਂ ਅਸੀਂ ਵੀ ਘਬਰਾ ਗਏ ਕੁਝ ਜਾਤੀ ਵਿਦਿਆਰਥੀ ਉਨ੍ਹਾਂ ਦੇ ਦਰਵਾਜ਼ੇ ਮੂਹਰੇ ਫਾਈਲ ਚਲਾ ਕੇ ਨਾ ਮਾਰੇ ਇਸ ਗੱਲ ਤੋਂ ਡਰਦੇ ਸਾਂ ਮੈਂ ਸਟੇਜ ਸੰਭਾਲਦਾ ਹਾਂ ਅਤੇ ਵਿਦਿਆਰਥੀਆਂ ਨੂੰ ਬੋਲਦਾ ਹਾਂ ਕਿ ਸਾਥੀਓਆਪਣੇ ਗੁੱਸੇ ਨੂੰ ਸਾਂਭ ਕੇ ਰੱਖਣਾ ਹੈ ਜਥੇ ਮਨਜੀਤ ਦੇ ਬੰਦੀ ਚ ਤੁਸੀਂ ਇੱਕ ਸੈਨਿਕ ਅੱਜ ਤੁਸੀਂ ਆਪਣੀ ਅਗਵਾਈ ਚ ਆਏ ਹੋ ਦਫਤਰ ਨੂੰ ਘੇਰਨਾ ਹੈ ਪਰ ਕਿਸੇ ਨੇ ਦਫਤਰ ਅੰਦਰ ਦਾਖਲ ਨਹੀਂ ਹੋਣਾ ਅੱਧੇ ਘੰਟੇ ਬਾਅਦ ਪੁਲਸ ਦਾ ਬੰਦਾ ਆਉਂਦਾ ਹੈ ਅਤੇ ਐਲਾਨ ਕਰਦਾ ਹੈ ਕਿ ਇੰਟਰਵਿਊ ਦੇ ਫੈਸਲੇ ਅਗਲੇ ਹੁਕਮਾਂ ਤੱਕ ਰੱਦ ਕੀਤੇ ਗਏ ਹਨ ਅਸੀਂ ਡੀਸੀ ਸਾਹਿਬ ਨੂੰ ਫਿਰ ਵੀ ਮਿਲ ਕੇ ਜਾਣ ਜਾਣਾ ਠੀਕ ਸਮਝਿਆ ਤੇ ਅਸੀਂ ਡੀ.ਸੀ ਸਾਹਿਬ ਨੂੰ ਮਿਲਦੇ ਹਾਂ ਤੇ ਉਨ੍ਹਾਂ ਮੁਸਕਰਾਉਂਦਿਆਂ ਮੁਸਕਾਉਂਦੇ ਹੋਇਆਂ ਕਿਹਾ, "ਬੜਾ ਕਮਾਲ ਦਾ ਤਾਲ ਮੇਰੇ ਤੁਹਾਡਾ ਇਨ੍ਹਾਂ ਨਾਲ ਇੰਨਾ ਤਾਂ ਮੈਂ ਵੀ ਨਹੀਂ ਸੀ ਚਿੱਤਰਿਆ ਇਹ ਸੀ ਪੰਜਾਬ ਸਟੂਡੈਂਟ ਯੂਨੀਅਨ (ਰੰਧਾਵਾ) ਤੇ ਇਹ ਸੀ ਪਿ੍ਰਥੀ ਪਾਲ ਰੰਧਾਵਾ ॥"
-
ਜੋਗਿੰਦਰ ਆਜ਼ਾਦ, ਟਰੇਡ ਯੂਨੀਅਨ ਆਗੂ
Joginder.azad@gmail.com
9646335309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.