ਇੱਕ ਗੱਲ ਸਮਝੋ ਬਾਹਰ ਹੁੰਦੀ ਜਾ ਰਹੀ ਹੈ, ਕੀ ਸਮਾਜ ਬਦਲ ਰਿਹਾ ਜਾਂ ਫ਼ਿਰ ਇਨਸਾਨ ਜਾਂ ਫ਼ਿਰ ਇਨਸਾਨੀਅਤ ਬਦਲ ਦੀ ਜਾ ਰਹੀ ਹੈ, ਚਾਹੇ ਸਮਾਜ ਵਿੱਚ ਬਦਲਾਅ ਆਵੇ ਤਾਂ ਵੀ ਇਨਸਾਨੀਅਤ ਦਾ ਹੀ ਗ੍ਰਾਫ਼ ਥੱਲੇ ਆਵੇਗਾ,ਚਾਹੇ ਅੱਜ ਕੱਲ੍ਹ ਦੇ ਆਦਮੀ ਦੇ ਮਨ ਵਿੱਚ ਬਦਲਾਅ ਆਵੇ ਤਾਂ ਵੀ ਇਨਸਾਨੀਅਤ ਹੀ ਗਿਰੇਗੀ।
ਸਾਡੀ ਸੋਚ ਪੁਰਾਣਿਆਂ ਸਮਿਆਂ ਦੇ ਬਿਲਕੁੱਲ ਉਲਟ ਹੋ ਗਈ ਹੈ, ਉਹ ਕਿਵੇਂ ਜਿਨ੍ਹਾਂ ਵੀ ਮੈਨੂੰ ਪਤਾ ਹੈ ,ਮੈਂ ਆਪ ਨਾਲ ਅੱਜ ਸਾਂਝਾ ਜ਼ਰੂਰ ਕਰਾਂਗਾ, ਪੁਰਾਣੇ ਸਮੇਂ ਵਿੱਚ ਸਭ ਤੋਂ ਵਧੀਆਂ ਗੱਲ ਜੋ ਹੁੰਦੀ ਸੀ ਉਹ ਸੀ ਪਿਆਰ, ਇਤਫ਼ਾਕ, ਅੱਖਾਂ ਦੀ ਸ਼ਰਮ, ਬੜੇ ਛੋਟੇ ਦੀ ਲਿਹਾਜ਼,ਦੂਸਰੇ ਪਿੰਡ ਤੱਕ ਦੀ ਧੀ ਧਿਆਣੀ ਦਾ ਆਦਰ ਤੇ ਸਤਿਕਾਰ ਜੋ ਕੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਬਿਲਕੁੱਲ ਹੀ ਖ਼ਤਮ ਹੁੰਦਾ ਨਹੀਂ ਜਾ ਰਿਹਾ,ਬਲਕਿ ਖ਼ਤਮ ਹੋ ਹੀ ਗਿਆ ਹੈ।
ਹੁਣ ਤੇ ਬਦਲਦੇ ਸਮਾਜ ਨੇ ਰਿਸ਼ਤਿਆਂ ਤੱਕ ਦੀ ਪਛਾਣ ਤੱਕ ਭੁਲਾ ਕੇ ਰੱਖ ਦਿੱਤੀ ਹੈ, ਆਪਣੇ ਹੀ ਖ਼ੂਨ ਨਾਲ ਵਿਆਹ -ਸ਼ਾਦੀਆਂ ਕਰਵਾ ਲਈਆਂ ਜਾਂਦੀਆਂ ਹਨ, ਲਵ ਮੈਰਿਜ ਕਰਵਾ ਲਈ ਜਾਂਦੀ ਹੈ, ਹੁਣ ਇੱਥੇ ਬਦਲਾਅ ਦੀ ਸਥਿਤੀ ਨੂੰ ਤੁਸੀਂ ਕਿ ਨਾਂਅ ਦਿਉਗੇ, ਨਿਘਾਰ ਦਾ ਜਾਂ ਉਤਾਰ ਵੱਲ ਦਾ, ਇਹ ਬਦਲਾਅ ਨਹੀਂ ਕੋਈ, ਸਗੋਂ ਅਸੀਂ ਪਿਆਰ ਦੇ ਨਾਂਅ ਉੱਤੇ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਢਾਹ ਲਾ ਰਹੇ ਹਾਂ।
ਪਹਿਲਾ ਜ਼ੇਕਰ ਕੋਈ ਘਰਦਾ ਵੱਡਾ ਬਜ਼ੁਰਗ ਜੋ ਫ਼ੈਸਲਾ ਕਰ ਆਇਆ ਸਿਰ ਮੱਥੇ ਹੁੰਦਾ ਸੀ, ਪਹਿਲਾ ਤੇ ਧੀ ਧਿਆਣੀ ਦੇ ਰਿਸ਼ਤੇ ਵੀ ਜ਼ੁਬਾਨ 'ਤੇ ਹੋ ਜਾਇਆ ਕਰਦੇ ਸੀ, ਤਕਰੀਬਨ ਹਰੇਕ ਵਪਾਰਕ ਸਾਂਝ ਵੀ ,ਕੋਈ ਕਾਰਜ ਸਭ ਵੱਡਿਆਂ ਦੇ ਇੱਕ ਹੁਕਮ ਤੇ ਇੱਜਤ ਨੂੰ ਹੋ ਜਾਇਆ ਕਰਦੇ ਸੀ ।
ਪਰ ਅੱਜ ਸਭ ਉਲਟ ਹੋ ਰਿਹਾ ਹੈ, ਅੱਜ ਵਿਆਹ ਕਰਿਆ, ਸਵੇਰ ਤੱਕ ਡਰ ਲੱਗਿਆ ਰਹਿੰਦਾ ਹੈ, ਕਿਤੇ ਰਿਸ਼ਤਾ ਟੁੱਟ ਹੀ ਨਾ ਜਾਵੇ, ਗੱਲ ਜ਼ੁਬਾਨੋ ਫ਼ਿਰਨ ਦੇ ਨਾਲ ਨਾਲ ,ਸਾਡੇ ਵਿਸ਼ਵਾਸ ਵੀ ਸਾਡੇ ਸਾਹਾਂ ਵਾਂਗੂ ਹਲ਼ਕੇ ਹੁੰਦੇ ਜਾ ਰਹੇ ਹਨ,ਰਿਸ਼ਤਿਆਂ ਦਾ ਟੁੱਟਣਾ,ਮਨਾਂ ਵਿੱਚ ਕੜਵਾਹਟ ਭਰਨਾ ਸਭ ਸਾਡੇ ਡੋਲ ਦੇ ਜਾਂਦੇ ਵਿਸ਼ਵਾਸ ਦੇ ਹੀ ਕਾਰਨ ਹੋ ਰਿਹਾ ਹੈ।
ਅੱਜ ਦੇ ਸਮੇਂ ਵਿੱਚ ਕੋਈ ਹੀ ਕਰਮਾਂ ਵਾਲਾ ਪਰਿਵਾਰ ਹੋਵੇਗਾ, ਜਿੱਥੇ ਇਤਫ਼ਾਕ ਤੇ ਪਿਆਰ ਦੀ ਬੋਲੀ ਬੋਲਦੇ ਹੋਂਣਗੇ,ਮੇਰੀ ਉਮੀਦ ਹੈ ਕੀ ਜ਼ਰੂਰ ਹੋਂਣਗੇ ਏਦਾਂ ਦੇ ਵੀ ਪਰਿਵਾਰ, ਕਿਉਂ ਕਿ ਇਹ ਦੁਨੀਆਂ ਚਾਹੇ ਕੁੱਝ ਹੀ ਸਹੀ ,ਉਹਨਾਂ ਚੰਗਿਆ ਕਰਕੇ ਹੀ ਚੱਲ ਰਹੀ ਹੈ।
ਪਹਿਲਾ ਨਿੰਮ ਦੇ ਰੁੱਖ ਬਹੁਤ ਹੁੰਦੇ ਸੀ,ਪਰ ਫ਼ੇਰ ਵੀ ਕਿਸੇ ਦੇ ਮਨ ਜਾਂ ਜ਼ੁਬਾਨ ਉੱਤੇ ਕੜਵਾਹਟ ਨਹੀਂ ਸੀ ਹੁੰਦੀ,ਪਰ ਅੱਜ ਦੇ ਸਮੇਂ ਆਪ ਨੂੰ ਨਿੰਮ ਦੇ ਰੁੱਖ ਵੀ ਘੱਟ ਦਿੱਸਣਗੇ,ਪਰ ਜ਼ੁਬਾਨ ਤੇ ਕੜਵਾਹਟ ਲਈ ਫ਼ਿਰਦੇ ਆਦਮੀ ਆਮ ਹੀ ਮਿਲ ਜਾਣਗੇ।
ਸਾਡੇ ਸਭ ਦੇ ਸੁਭਾਅ ਵਿੱਚ ਇਸ ਕੁੜੱਤਣ ਭਰੇ ਅੰਦਾਜ਼ ਨੇ ਸਾਡੇ ਆਪਣੇ ਸਾਡੇ ਤੋਂ ਬਹੁਤ ਦੂਰ ਕਰ ਦਿੱਤੇ ਹਨ,ਹੋਣ ਵੀ ਕਿਉਂਕਿ ਨਾ ਅਸੀਂ ਕਈ ਵਾਰੀ ਉਹਨਾਂ ਨੂੰ ਬੋਲ- ਕਬੋਲ ਜੋ ਬੋਲੇ ਹੋਂਣਗੇ, ਉਹਨਾਂ ਦਾ ਦੂਰ ਹੋਣ ਜਾਂ ਦੂਰ ਜਾਣਾ ਸਾਡੀ ਜ਼ੁਬਾਨ ਦਾ ਰਸ ਹੀ ਜ਼ਰੂਰ ਹੋਵੇਂਗੇ।
ਸਾਡੀ ਜ਼ੁਬਾਨ ਵਾਲੀ ਮਿਠਾਸ ਇੰਝ ਲੱਗਦਾ ਹੈ, ਜਿਵੇਂ ਹੁਣ ਉਸ ਮਿਠਾਸ ਨੇ ਸਾਡੇ ਸਰੀਰ ਵਿੱਚ ਸ਼ੂਗਰ ਦਾ ਰੂਪ ਧਾਰ ਲਿਆ ਹੋਵੇ,ਤਾਇਓ ਤੇ ਹੁਣ ਹਰੇਕ ਨੂੰ ਨਹੀਂ ਤਾਂ ਫੇਰ ਵੀ ਬਹੁਤ ਸਾਰਿਆਂ ਨੂੰ ਸ਼ੂਗਰ ਆਮ ਹੀ ਵੇਖੀ ਜਾ ਸਕਦੀ ਹੈ, ਇਹ ਵੀ ਇੱਕ ਕਾਰਨ ਸਾਡੇ ਬਦਲੇ ਹੋਏ ਸੁਭਾਅ ਜਾਂ ਬਦਲਦੇ ਹੋਏ ਇਨਸਾਨਾਂ ਦਾ ਇੱਕ ਰੂਪ ਹੀ ਹੈ।
ਤੁਸੀਂ ਸੱਚ ਜਾਣਿਉ ਜਦੋਂ ਸਾਡੇ ਮਨ ਅੰਦਰ ਕੋਈ ਬਦਲਾਅ ਆਵੇਗਾ ਤਾਂ ਸਰਤੀਆਂ ਤੁਸੀਂ ਆਪਣੀਆਂ ਚੰਗੀਆਂ ਆਦਤਾਂ ਵੀ ਤਿਆਗ ਦੇਵੋਂਗੇ, ਬਦਲਾਅ ਚਾਹੀਂਦਾ ਹੈ, ਪਰ ਬਦਲਾਅ ਬੁਰਿਆਂ ਕੰਮਾਂ ਤੋਂ ਚੰਗਿਆ ਕੰਮਾਂ ਵੱਲ ਨੂੰ ਹੋਣਾ ਚਾਹੀਦਾ ਹੈ, ਬਦਲਾਅ ਮਾੜੀ ਸੋਚ ਤੋਂ ਚੰਗੀ ਸੋਚ ਵੱਲ ਹੋਣਾ ਚਾਹੀਦਾ ਹੈ।ਬਦਲਾਅ ਬੁਰਾ ਕਰਨ ਦੀ ਵਜਾਏ ,ਚੰਗਾ ਕਰਨ ਲਈ ਹੋਣਾ ਚਾਹੀਦਾ ਹੈ।
ਮੈਂ ਬਦਲਾਅ ਦੇ ਵਿਰੋਧ ਵਿੱਚ ਨਹੀਂ ਹਾਂ ਮੈਂ ਵਿਰੋਧੀ ਹਾਂ ਸਾਡੇ ਮਾੜੇ ਵਿਚਾਰਾਂ ਦਾ, ਮਾੜੇ ਸਲਾਹਕਾਰਾਂ ਦਾ,ਕਿਸੇ ਨੂੰ ਨੀਵਾਂ ਦਿਖਾਉਣ ਦਾ ਵਿਰੋਧ ਕਰਦਾ ਹਾਂ, ਨਾਲੇ ਪਿਆਰਿਓ ਆਪਾ ਉਹ ਬਦਲਾਅ ਜਾਂ ਸੁਭਾਅ ਵੀ ਕੀ ਕਰਨਾ ਜੋ ਇਨਸਾਨ ਨੂੰ ਇਨਸਾਨ ਦਾ ਹੀ ਵੈਰੀ ਬਣਾ ਦੇਵੇ,ਸਾਡੇ ਇਨਸਾਨਾਂ ਵਿੱਚੋ ਇਨਸਾਨੀਅਤ ਹੀ ਖ਼ਤਮ ਕਰ ਦੇਵੇ।
ਇਸ ਲਈ ਬਦਲਾਓ ਜ਼ਰੂਰੀ ਹੈ, ਚੰਗੇ ਬਣਨ ਲਈ,ਚੰਗਾ ਸੋਚਣ ਲਈ,ਚੰਗੀ ਸੋਚ ਦੇ ਅਧੀਨ ਆਪਣੇ ਆਪ ਨੂੰ ਬਦਲਾਂਗੇ ਤਾਂ ਸਮਾਜ ਤੇ ਸਮਾਜਿਕ ਲੋਕਾਂ ਦਾ ਚੰਗਾ ਹੀ ਹੋਵੇਂਗੇ,ਪਰ ਪਹਿਲ ਤਾਂ ਇੱਕ ਚੰਗੀ ਸੋਚ ਤੋਂ ਹੀ ਕਰਨੀ ਪਵੇਗੀ।ਸੋ ਚੰਗੇ ਬਣੋ,ਚੰਗਾ ਸੋਚੋਂ, ਜੇ ਚੰਗਾ ਸੋਚੋਗੇ ਤਾਂ ਮਾੜੇ ਤੇ ਬੁਰੇ ਖ਼ਿਆਲ ਕਦੇ ਵੀ ਨਹੀਂ ਆਵਣਗੇ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.