ਕੋਰੋਨਾ ਦਾ ਹਮਲਾ ਭਾਵੇਂ ਪੂਰੇ ਵਿਸ਼ਵ ਉੱਤੇ ਹੋਇਆ, ਇਸ ਨਾ ਮੁਰਾਦ ਮਹਾਂਮਾਰੀ ਨੇ ਸਾਰੇ ਕੰਮ ਕਾਰ ਠੱਪ ਕਰਕੇ ਰੱਖ ਦਿੱਤੇ, ਹਰੇਕ ਖ਼ੇਤਰ ਤੇ ਹਰੇਕ ਉਦਯੋਗ ਜਗਤ ਤੋਂ ਲੈਕੇ ਸਰਕਾਰੀ ਅਰਧ ਸਰਕਾਰੀ ਹਰੇਕ ਖ਼ੇਤਰ ਨੂੰ ਪ੍ਰਭਾਵਿਤ ਕੀਤਾ,ਇਸ ਕਰੋਨਾ ਦਾ ਅਸਰ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਜਾਂ ਆਮ ਵਰਗ ਉੱਤੇ ਹੀ ਵੇਖਣ ਨੂੰ ਮਿਲਿਆ,ਕਿਉਂਕਿ ਉਹ ਜ਼ਮੀਨੀ ਪੱਧਰ ਤੋਂ ਜ਼ਮੀਨ ਨਾਲ ਜੁੜੇ ਹੋਣ ਕਰਕੇ, ਜ਼ਿਆਦਾਤਰ ਮੀਡੀਆ ਨੇ ਆਮ ਆਦਮੀ ਵਿੱਚ ਹੀ ਦਹਿਸ਼ਤ ਪਾਈ ਰੱਖੀ ਇਸ ਮਹਾਂਮਾਰੀ ਨੂੰ ਲੈ ਕੇ।
ਪਰ ਹੁਣ ਥੋੜ੍ਹੇ ਜਿਹੇ ਸਮੇਂ ਵਿੱਚ ਇਸ ਮਹਾਂਮਾਰੀ ਦਾ ਅਸਰ ਸਾਡੇ ਉੱਚ ਅਧਿਕਾਰੀਆਂ ਤੇ ਵੀ ਵੇਖਣ ਨੂੰ ਮਿਲਿਆ ਜਿਨ੍ਹਾਂ ਵਿਚੋਂ DC ਰੋਪੜ, ADC ਲੁਧਿਆਣਾ, ADC ਜਗਰਾਉਂ, SSP ਜਲੰਧਰ, ਐਸ.ਡੀ.ਐਮ ਹੁਸ਼ਿਆਰਪੁਰ, ਐਸ.ਡੀ.ਐਮ ਮੁਹਾਲੀ, ਐਸ.ਡੀ.ਐਮਰੋਪੜ, ਐਸ.ਡੀ.ਐਮ ਖੰਨਾ, ਐਸ.ਡੀ.ਐਮ ਫਗਵਾੜਾ, ਐਸ.ਡੀ.ਐਮ ਮੁਹਾਲੀ, ਐਸ.ਡੀ.ਐਮ ਪਾਇਲ, ਐਸ.ਡੀ.ਐਮ ਦਿੜਬਾ, ਸ਼ੈਸ਼ਨ ਜੱਜ ਬਠਿੰਡਾ,ਸਿਵਲ ਸਰਜਨ ਸੰਗਰੂਰ ਆਦਿ ਤੇ ਸਾਡੇ ਫਤਹਿਗੜ੍ਹ ਸਾਹਿਬ ਤੋਂ ਵੀ ਡੀ. ਸੀ.ਸਾਹਿਬ,ਤੇ ਐਸ. ਐਸ. ਪੀ ਸਾਹਿਬ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਦਫ਼ਤਰ ਆਉਣ ਦੀ ਵਜਾਏ ਸਾਡੇ ਹੈਲਪ ਲਾਇਨ ਨੰਬਰਾਂ ਤੇ ਜਾਂ ਸਾਡੇ ਮੇਲ ਆਈ. ਡੀ. ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ,ਹੁਣ ਕਰੋਨਾ ਦਾ ਇਹ ਰੁਖ਼ ਉੱਚੇ ਲੋਕਾਂ ਤੱਕ ਪਹੁੰਚ ਕਰਨ ਦਾ ਕਾਰਨ ਕੀ..? ਤੇ ਫ਼ਿਲਮੀ ਸਿਤਾਰਿਆਂ ਜਿਵੇਂ ਇਰਫ਼ਾਨ ਖ਼ਾਨ ਜੀ ਜਦ ਕੀ ਉਹ ਪਹਿਲਾਂ ਹੀ ਕਿਸੇ ਬਿਮਾਰੀ ਕਾਰਨ ਪੀਡ਼ਤ ਚੱਲ ਰਹੇ ਸੀ,ਪਰ ਜਦੋਂ ਉਹ ਦੁਨੀਆਂ ਨੂੰ ਅਲਵਿਦਾ ਆਖ ਗਏ ਤੇ ਉਹਨਾਂ ਦੇ ਨਾਂ ਨਾਲ ਵੀ ਕਰੋਨਾ ਪੋਜ਼ਿਟਿਵ ਲਾਕੇ ਮੌਤ ਦਾ ਇੱਕ ਕਾਰਨ ਇਹ ਵੀ ਦੱਸਿਆ ਗਿਆ,ਜਾਂ ਜੋ ਹੋਰ ਪੰਜਾਬ ਜਾਂ ਭਾਰਤ ਅੰਦਰ ਮੌਤਾਂ ਦਾ ਹੋਣਾ ਅਸਲੀਅਤ ਵਿੱਚ ਕਾਰਨ ਹੋਰ ਹੋਣਾ ਤੇ ਬਾਅਦ ਵਿੱਚ ਜਾਂ ਪੁਸ਼ਟੀ ਕਰਕੇ ਕਰੋਨਾ ਦਾ ਨਾਮ ਦੇ ਦਿੱਤਾ ਜਾਂਦਾ ਹੈ।
ਤੁਸੀਂ ਸੋਚਣਾ ਕੀ ਇਸ ਬਿਮਾਰੀ ਤੋਂ ਇਲਾਵਾ ਵੀ ਤਾਂ ਲੋਕ ਮਰ ਰਹੇ ਨੇ ਉਹਨਾਂ ਦਾ ਕਿਤੇ ਵੀ ਜ਼ਿਕਰ ਨਹੀਂ ,....ਕਿਉਂ..?ਕਿਤੇ ਕੋਈ ਇਸ ਪਿੱਛੇ ਕੋਈ ਵੱਡਾ ਕਾਰਨ ਹੋਰ ਤੇ ਨਹੀਂ,ਇਸ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਚੱਲਦਿਆਂ ਕਈ ਬੈਂਕਾਂ ਦਾ ਆਪਸ ਵਿੱਚ ਮਰਜ਼ ਕਰ ਦੇਣਾ,ਬਿਨਾਂ ਸ਼ੋਰ ਸ਼ਰਾਬੇ ਦੇ ,ਹਰ ਰੋਜ਼ ਤੇਲ ਦੀਆਂ ਕੀਮਤਾਂ ਵਿੱਚ ਵਾਧਾ,ਪੈਟਰੋਲ ਦਾ 82 ਰੁਪਏ ਤੱਕ ਹੋ ਜਾਣਾ, ਤੇ ਡੀਜ਼ਲ ਦਾ ਬਰਾਬਰੀ ਤੱਕ ਜਾਣਾ ਬਿਨਾਂ ਕਿਸੇ ਰੌਲੇ ਰੱਪੇ ਦੇ ਬਿਨਾਂ ਕਿਸੇ ਵਿਰੋਧ ਦੇ ਰੇਲਵੇਂ ਵਿਭਾਗ ਨੂੰ ਪ੍ਰਾਈਵੇਟ ਕਰ ਦੇਣ ਤੱਕ ਦੇ ਵਿਚਾਰ ਸਾਂਝੇ ਕਰ ਲੈਣੇ,ਰੇਲਵੇਂ ਵਿਭਾਗ ਦੇ ਸਟੇਸ਼ਨਾਂ ਦੇ ਕਰੋੜਾਂ ਤੱਕ ਦੀ ਬੋਲੀ ਹੋਣ ਦੇ ਅਨੁਮਾਨ ਲਗਾਇਆ ਜਾਣਾ, ਕਿਤੇ ਇਸ ਕਰੋਨਾ ਦੇ ਨਾਂ ਹੇਠ ਸਾਡਾ ਬਹੁਤ ਕੁੱਝ ਵੇਚਣ ਦੀਆਂ ਤਿਆਰੀਆਂ ਤੇ ਨਹੀਂ ਕਰ ਰਹੀ ਸਰਕਾਰ।
ਗੱਲ ਸਿਰਫ਼ ਸੋਚਣ ਤੇ ਵਿਚਾਰ ਕਰਨ ਦੀ ਹੈ, ਫ਼ੈਸਲੇ ਸਰਕਾਰ ਦੇ ਹੋ ਸਕਦੇ ਹਨ,ਪਰ ਹੱਕ ਤੇ ਆਮ ਲੋਕਾਂ ਦੇ ਮਾਰੇ ਜਾਣਗੇ,ਸੋਚ ਸਰਕਾਰ ਦੀ ਦੂਰ ਤੱਕ ਹੋ ਸਕਦੀ ਹੈ, ਪਰ ਮਾਰ ਤੇ ਦੂਰੋਂ ਵੀ ਆਮ ਵਰਗ ਨੂੰ ਹੀ ਪਵੇਗੀ,ਸੋਸ਼ਲ ਮੀਡੀਆ ਤੇ ਤਾਂ ਗੱਲਾਂ ਇਹ ਵੀ ਹੋ ਰਹੀਆਂ ਨੇ ਕੀ ਦੂਬੇ ਦਾ ਇਨਕਾਊਂਟਰ ਨੂੰ ਵੀ ਹੁਣ ਮੈਗਾ ਸਟਾਰ ਸਮਝੇ ਜਾਣ ਵਾਲੇ ਅਮਿਤਾਬ ਬੱਚਨ ,ਉਹਨਾਂ ਦੇ ਪੁੱਤਰ ਅਭਿਸ਼ੇਕ ਬੱਚਨ, ਉਹਨਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਤੇ ਉਹਨਾਂ ਦੀ ਬੇਟੀ ਸਾਰੇ ਕਰੋਨਾ ਪੌਜਟਿਵ ਪਾਏ ਗਏ ਜਾਣ ਤੇ ਦੂਬੇ ਦੇ ਇਨਕਾਉੰਟਰ ਨੂੰ ਵੀ ਸਾਡੇ ਮੀਡੀਆ ਨੇ ਭੁਲਾਕੇ ਰੱਖ ਦਿੱਤਾ,ਬਸ ਸਾਰੇ ਪਾਸੇ ਅਮਿਤਾਬ ਬੱਚਨ ਤੇ ਪਰਿਵਾਰ ਦੀ ਗੱਲ, ਹੋ ਸਕਦਾ ਹੈ ਇਸ ਕਰੋਨਾ ਦੇ ਰੌਲੇ ਵਿੱਚ ਹੀ ਪੂਰੇ ਭਾਰਤ ਦੀ ਤਸਵੀਰ ਦੇ ਨਾਲ ਨਾਲ ਪੰਜਾਬ ਦਾ ਵੀ ਬਹੁਤ ਕੁੱਝ ਬਦਲ ਜਾਣਾ ਹੈ।
ਦੂਸਰੇ ਪਾਸੇ ਕਰੋਨਾ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ ।W.H.O ਦੇ ਅਨੁਸਾਰ ਇਹ ਬਹੁਤ ਹੀ ਭਿਆਨਕ ਸਮਾਂ ਆਉਣ ਦਾ ਡਰ ਹੈ । W.H.O. ਵਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਤੇ ਨਾਲ ਹੀ ਅਰਜ ਕਰ ਰਿਹਾ ਹੈ ਕੀ ਕਿਰਪਾ ਕਰਕੇ ਇਸ ਬਿਮਾਰੀ ਨੂੰ ਮਖੌਲ ਚ ਨਾ ਲਿਆ ਜਾਵੇ । ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ ਜਾਵੇ,
ਞਗੱਲ ਜਿੱਥੇ ਖ਼ਿਆਲ ਰੱਖਣ ਦੀ ਆ ਜਾਂਦੀ ਹੈ ਤਾਂ ਸਵਾਲ ਇਹ ਆਉਂਦਾ ਹੈ ਕੀ ਸਰਕਾਰ ਨੇ ਆਮ ਲੋਕਾਂ ਦਾ ਖ਼ਿਆਲ ਰੱਖਿਆ, ਕਈ ਕਈ ਪਿੰਡਾਂ ਵਿੱਚ ਤੇ ਦਿੱਤਾ ਹੋਇਆ ਰਾਸ਼ਨ ਸਰਪੰਚਾਂ ਨੇ ਹੀ ਅੱਧਾ ਗ਼ਾਇਬ ਕਰ ਦਿੱਤਾ,ਬਹੁਤ ਪਰਿਵਾਰ ਰਾਸ਼ਨ ਲੈਣ ਤੋਂ ਵੀ ਵਾਂਝੇ ਰਹਿ ਗਏ,ਇਸੇ ਲੋਕਡੌਨ ਵਿੱਚ ਸਰਕਾਰ ਨੇ ਬਹੁਤ ਸਾਰੀ ਸੈਟਿੰਗ ਜਿਵੇਂ ਕਰ ਲਈ ਹੋਵੇ,ਤੇ ਵਰਤ ਹੁਣ ਰਹੀ ਹੈ ਕਰੋਨਾ ਦਾ ਡਰ ਭੈਅ ਵਿਖਾਕੇ,ਡਾਕਟਰਾਂ ਮੁਤਾਬਿਕ ਇਹ ਆਮ ਵਾਇਰਸ ਦੇ ਵਾਂਗੂ ਇੱਕ ਵਾਇਰਸ ਹੀ ਹੈ, ਪਰ ਇਸ ਵਾਇਰਸ ਨੂੰ ਸਾਨੂੰ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਕੇ ਚੱਲਣਾ ਪਵੇਗਾ।ਜ਼ਿਆਦਾਤਰ ਲੋਕ ਇਸ ਦੇ ਡਰ ਕਾਰਨ ਹੀ ਮਰ ਜਾਂਦੇ ਹਨ,ਕੀ ਮੈਨੂੰ ਕਰੋਨਾ ਹੋ ਗਿਆ।
ਜਿੱਥੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਉੱਥੇ ਹਰੇਕ ਵਸਤੂ ਵਿੱਚ ਵਾਧਾ ਕੀਤਾ ਗਿਆ ਹੈ, ਸਾਰੀਆਂ ਇੰਸੋਰੈਂਸ ਕੰਪਨੀਆਂ ਨੇ ਇੰਸੋਰਸ ਮਹਿੰਗੀ ਕਰ ਦਿੱਤੀ, ਮਾਰਕੀਟ ਵਿੱਚ ਸਾਰੀਆਂ ਦਵਾਈਆਂ ਦੇ ਰੇਟ ਵਧਾ ਦਿੱਤਾ ਗਏ ਹਨ,ਨਿੱਤ ਵਰਤੋ ਦੀਆਂ ਵਸਤਾਂ ਦੇ ਨਾਲ ਪ੍ਰਚੂਨ ਦੇ ਹਰੇਕ ਚੀਜ਼ ਪਿੱਛੇ 5 ਤੋਂ 10 ਰੁਪਏ ਦਾ ਫ਼ਰਕ ਨਾਲ ਮਹਿੰਗੀਆਂ ਵੇਚੀਆਂ ਜਾ ਰਹੀਆਂ ਹਨ।
ਇਸ ਕਰੋਨਾ ਮਹਾਂਮਾਰੀ ਦੇ ਨਾਂ ਨਾਲ ਨਾਲ ਬਹੁਤ ਹੀ ਜ਼ਿਆਦਾ ਬਦਲਾਅ ਹੋ ਗਏ,ਹਰੇਕ ਚੀਜ਼ ਦੇ ਰੇਟ ਵੱਧ ਗਏ,ਇਹ ਸਭ ਬਿਨਾਂ ਧਰਨੇ ਲਾਇਆ,ਬਿਨਾਂ ਹੜ੍ਹਤਾਲ ਕੀਤਿਆਂ ਬੜੀ ਹੀ ਤੇਜ਼ੀ ਤੇ ਸੋਚੀ ਸਮਝੀ ਇੱਕ ਚਾਲ ਨਾਲ ਹੋ ਗਿਆ ਤੇ ਮੇਰੇ ਮਹਾਨ ਭਾਰਤ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ,ਸਾਰਿਆਂ ਨੂੰ ਬਸ ਆਪਣੀ ਆਪਣੀ ਜਾਨ ਦੀ ਪੈ ਗਈ,ਤੇ ਹੋ ਸਕਦਾ ਹੈ ਕੀ ਸਰਕਾਰ ਕੁੱਝ ਕੋਰਪਰੇਟ ਘਰਾਣਿਆਂ ਨਾਲ ਰਲ਼ਕੇ ਅੰਦਰੋਂ ਅੰਦਰੀ ਸੈਟਿੰਗ ਕਰਕੇ ਆਮ ਆਦਮੀ ਤੇ ਆਮ ਵਰਗ ਉੱਪਰ ਸਾਰੇ ਪਾਸੇ ਤੋਂ ਹੀ ਮਹਿੰਗਾਈ ਦਾ ਬੋਝ ਹੋਰ ਪਾ ਦਿੱਤਾ ਜਾਵੇ।
ਸ਼ਾਇਦ ਬਿਜ਼ਨੈਸ ਬੰਦਿਆਂ ਦਾ ਘਾਟਾ ਪੂਰਾ ਵੀ ਹੋ ਜਾਵੇ ਸਮੇਂ ਸਮੇਂ ਦੇ ਨਾਲ ਪਰ ਇਸ ਮਹਿੰਗਾਈ ਦੇ ਦੌਰ ਵਿੱਚ ਆਮ ਵਰਗ ਲਈ ਆਪਣਾ ਪਰਿਵਾਰ ਚਲਾਉਣਾ ਬਹੁਤ ਹੀ ਔਖਾ ਹੋ ਜਾਣਾ ਹੈ।ਮਹਿੰਗਾਈ ਦਾ ਵੱਧਣਾ ਤੇ ਆਮ ਬੰਦੇ ਤੇ ਬੋਝ ਦਾ ਵੱਧਣਾ ਇਹ ਸਭ ਇੱਕ ਨਕੰਮੀ ਸਰਕਾਰ ਦੀ ਨਿਸ਼ਾਨੀ ਜ਼ਾਹਰ ਕਰਦੀ ਹੈ, ਤੁਸੀਂ ਆਪ ਹੀ ਸੋਚਣਾ ਬਹੁਤ ਕੁੱਝ ਦਾ ਬਦਲ ਜਾਣਾ ਬਿਨਾਂ ਵਿਰੋਧ ਕੀਤਿਆਂ, ਇਹ ਇੱਕ ਸੋਚੀ ਸਮਝੀ ਚਾਲ ਨਹੀਂ ਤੇ ਹੋਰ ਕੀ ਹੋ ਸਕਦਾ ਹੈ।ਸੋਚਣਾ ਜ਼ਰੂਰ ਸੋਚ ਦਾ ਦਾਇਰਾ ਵਧਾਕੇ ਜਾਂ ਹੋ ਸਕਦਾ ਹੈ ਮੈ ਹੀ ਕਿਤੇ ਗ਼ਲਤ ਹੋਵਾਂ, ਪਰ ਸੋਚਣਾ ਜ਼ਰੂਰ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.