'ਫ਼ਾਦਰਜ਼ ਡੇਅ' ਇੱਕ ਐਸਾ ਦਿਨ ਹੈ ਜਦੋਂ ਅਸੀਂ ਆਪਣੇ-ਆਪਣੇ ਪਿਤਾ ਜੀ ਦੇ ਪ੍ਰਤਿ ਵਿਸ਼ੇਸ਼ ਸਨਮਾਨ ਅਤੇ ਆਭਾਰ ਪ੍ਰਗਟ ਕਰਦੇ ਹਾਂ। ਇਹ ਇੱਕ ਐਸਾ ਦਿਨ ਵੀ ਹੈ ਜਦੋਂ ਅਸੀਂ ਪਰਮ-ਪਿਤਾ ਪ੍ਰਮਾਤਮਾ ਨੂੰ ਵੀ ਯਾਦ ਕਰਦੇ ਹਾ।
ਇਸ ਦਿਨ ਅਸੀਂ ਆਪਣੇ ਸਰੀਰਕ ਪਿਤਾ ਤੋਂ ਮਿਲੇ ਪ੍ਰੇਮ ਅਤੇ ਉਪਹਾਰਾਂ ਨੂੰ ਦਿਲ ਤੋਂ ਯਾਦ ਕਰਦੇ ਹਾਂ ਅਤੇ ਉਨ੍ਹਾਂ ਦਾ ਵੀ ਕਰਦੇ ਹਾਂ। ਇਹ ਇੱਕ ਐਸਾ ਸਮਾਂ ਵੀ ਹੈ , ਜਿਸ ਦਿਨ ਅਸੀਂ ਪ੍ਰਭੂ ਦੁਆਰਾ ਮਿਲੀਆਂ ਬਰਕਤਾਂ ਨੂੰ ਵੀ ਯਾਦ ਕਰਦੇ ਹਾਂ, ਅਤੇ ਸ਼ੁਕਰਾਨਾ ਅਦਾ ਕਰਦੇ ਹਾਂ।
ਪ੍ਰਭੂ ਹੀ ਸਾਡੇ ਸੱਚੇ ਪਿਤਾ ਹਨ, ਅਤੇ ਹਰੇਕ ਸੰਭਵ ਤਰੀਕੇ ਨਾਲ ਸਾਡਾ ਖ਼ਿਆਲ ਰੱਖਦੇ ਹਨ। ਹਰੇਕ ਮਾਤਾ-ਪਿਤਾ ਆਪਣੀ ਸੰਤਾਨ ਵਿੱਚ ਉਹ ਨੈਤਿਕ ਮੁੱਲ ਦੇਖਣਾ ਚਾਹੁੰਦੇ ਹਨ, ਜਿਹੜੇ ਉਨ੍ਹਾਂ ਦੇ ਖ਼ੁਦ ਦੇ ਅੰਦਰ ਹੁੰਦੇ ਹਨ। ਹਰੇਕ ਮਾਤਾ-ਪਿਤਾ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਧੀ-ਪੁੱਤਰ ਵੱਡਾ ਹੋ ਕੇ ਇੱਕ ਚੰਗਾ ਇਨਸਾਨ ਬਣੇ।
ਪ੍ਰਭੂ ਸਾਡੇ ਤੋਂ ਅਲੱਗ ਨਹੀਂ ਹੈ, ਇਹ ਸਾਡਾ ਮਨ ਹੈ ਜਿਹੜਾ ਪ੍ਰਭੂ ਤੋਂ ਸਾਨੂੰ ਦੂਰ ਕਰ ਦਿੰਦਾ ਹੈ। ਪ੍ਰਮਾਤਮਾ ਅੰਸ਼ ਆਤਮਾ ਹਰੇਕ ਇਨਸਾਨ ਦੇ ਅੰਦਰ ਮੌਜੂਦ ਹੈ। ਪ੍ਰਮਾਤਮਾ ਨੇ ਆਤਮਾ ਨੂੰ ਆਪਣੇ ਵਰਗਾ ਹੀ ਬਣਾਇਆ ਹੈ।ਸਾਰੀ ਜਾਤੀ ਪ੍ਰਭੂ ਦੇ ਸਰੂਪ ਦੇ 'ਤੇ ਹੀ ਬਣਾਈ ਗਈ ਹੈ। ਪ੍ਰਭੂ ਚਾਹੁੰਦੇ ਹਨ ਕਿ ਅਸੀਂ ਉਸ ਮਹਾਨ ਸਰੂਪ ਦੇ ਅਨੁਸਾਰ ਹੀ ਆਪਣਾ ਜੀਵਨ, ਸਦਗੁਣਾਂ ਅਤੇ ਨੈਤਿਕ ਮੁੱਲਾਂ ਨੂੰ ਆਪਣੇ ਅੰਦਰ ਕਰੀਏ।
ਪ੍ਰਭੂ ਚਾਹੁੰਦੇ ਹਨ ਕਿ ਅਸੀਂ ਕੇਵਲ ਉਨ੍ਹਾਂ ਨਾਲ ਹੀ ਨਹੀਂ , ਬਲਕਿ ਉਨ੍ਹਾਂ ਦੁਆਰਾ ਬਣਾਈ ਹੋਈ ਸ੍ਰਿਸ਼ਟੀ ਵਿੱਚ ਮੌਜੂਦ ਸਾਰੇ ਇਨਸਾਨਾਂ ਅਤੇ ਜੀਵਾਂ ਨਾਲ ਪ੍ਰੇਮ ਕਰੀਏ।ਇਸੇ ਉਦੇਸ਼ ਨਾਲ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਪ੍ਰਭੂ ਨੇ ਸਾਰੀ ਨੂੰ ਅਤੇ ਪ੍ਰੇਮ ਨਾਲ ਵਿਵਹਾਰ ਕਰਨ ਲਈ ਬਣਾਇਆ ਹੈ।ਨਹੀਂ ਤਾਂ ਜੇਕਰ ਪ੍ਰਮਾਤਮਾ ਨੇ ਕੇਵਲ ਆਪਣੀ ਭਗਤੀ ਕਰਵਾਉਣੀ ਹੁੰਦੀ ਤਾਂ ਉਸ ਲਈ ਫ਼ਰਿਸ਼ਤੇ ਹੀ ਕਾਫ਼ੀ ਸਨ। ਪ੍ਰੰਤੂ ਪ੍ਰਭੂ ਨੇ ਇਨਸਾਨਾਂ ਨੂੰ ਬਣਾਇਆ ਨਾ ਕੇਵਲ ਪ੍ਰਭੂ ਨਾਲ ਪ੍ਰੇਮ ਕਰਨ ਲਈ, ਪ੍ਰੰਤੂ ਸਮੁੱਚੀ ਕਾਇਨਾਤ ਨਾਲ ਪ੍ਰੇਮ ਕਰਨ ਲਈ।
ਜਿਹੜਾ ਇਨਸਾਨ ਆਪਣੇ ਸਾਥੀ ਇਨਸਾਨਾਂ ਦੀ ਮਦਦ ਕਰਦਾ ਹੈ , ਉਹ ਪ੍ਰਭੂ ਨੂੰ ਚੰਗਾ ਲੱਗਦਾ ਹੈ।ਆਪਣੀਆਂ ਇੱਛਾਵਾਂ ਅਤੇ ਸੁੱਖਾਂ ਦਾ ਤਿਆਗ ਕਰਕੇ ਵੀ ਦੂਸਰਿਆਂ ਦੀ ਸਹਾਇਤਾ ਕਰਨਾ, ਇਹ ਗੁਣ ਪ੍ਰਮਾਤਮਾ ਨੂੰ ਬਹੁਤ ਚੰਗਾ ਲੱਗਦਾ ਹੈ। ਜਿਸ ਅੰਦਰ ਵੀ ਇਹ ਸਦਗੁਣ ਮੌਜੂਦ ਹੁੰਦਾ ਹੈ, ਉਹ ਇਨਸਾਨ ਪ੍ਰਮਾਤਮਾ ਨੂੰ ਬਹੁਤ ਪਿਆਰਾ ਲੱਗਦਾ ਹੈ।
ਇਸ ਧਰਤੀ 'ਤੇ ਅਰਬਾਂ ਆਤਮਾਵਾਂ ਜੀ ਰਹੀਆਂ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸਵਾਰਥ ਅਤੇ ਲਾਪਰਵਾਹੀ ਭਰਿਆ ਜੀਵਨ ਜੀਅ ਰਹੇ ਹਨ। ਬਹੁਤ ਸਾਰੇ ਲੋਕ ਤਾਂ ਆਪੇ ਤੋਂ ਬਾਹਰ ਜਾ ਕੇ ਵੀ ਅਧਿਕਾਰ , ਸ਼ੁਹਰਤ, ਸੱਤਾ, ਮਾਨ-ਪ੍ਰਤਿਸ਼ਠਾ ਚਾਹੁੰਦੇ ਹਨ। ਇਸ ਦਾ ਅਰਥ ਇਹ ਹੈ ਕਿ ਇਹ ਲੋਕ ਪ੍ਰਭੂ ਤੋਂ ਉਲਟ ਦਿਸ਼ਾ ਵਿੱਚ ਕਦਮ ਉਠਾ ਰਹੇ ਹਨ। ਜਦੋਂਕਿ ਪ੍ਰਭੂ ਤਾਂ ??? ਵਿੱਚ ਇਹੀ ਚਾਹੁੰਦੇ ਹਨ ਕਿ ਅਸੀਂ ਸਮੁੱਚੀ ਮਨੁੱਖ ਜਾਤੀ ਅਤੇ ਸਾਰੇ ਜੀਵ-ਜੰਤੂਆਂ ਨਾਲ ਪ੍ਰੇਮ ਕਰੀਏ ।
'ਫਾਦਰਜ਼ ਡੇ' ਦੇ ਦਿਨ ਅਸੀਂ ਆਪਣੇ-ਆਪਣੇ ਪਿਤਾ ਜੀ ਨੂੰ ਸਨਮਾਨ ਦੇਣ ਦੀ ਸੋਚਦੇ ਹਾਂ । ਇਸ ਦੇ ਨਾਲ ਹੀ ਸਾਨੂੰ ਪ੍ਰਭੂ ਨੂੰ ਵੀ ਸਨਮਾਨ ਅਤੇ ਦੇਣਾ ਚਾਹੀਦਾ ਹੈ, ਜੋ ਕਿ ਸੱਚਾ ਪਿਤਾ ਹੈ।ਇਸ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਿਹੜੀਆਂ ਦਾਤਾਂ ਸਾਨੂੰ ਪ੍ਰਭੂ ਤੋਂ ਪ੍ਰਾਪਤ ਹੋਈਆਂ ਹਨ, ਉਨ੍ਹਾਂ ਦਾਤਾਂ , ਉਨ੍ਹਾਂ ਬਰਕਤਾਂ ਨਾਲ ਸਮੁੱਚੀ ਕਾਇਨਾਤ ਦਾ ਭਲਾ ਕਰੀਏ। ਹਰ ਪਲ ਪ੍ਰਭੂ ਦਾ ਇਸੇ ਅਦਾ ਕਰੀਏ। ਦੂਸਰਾ, ਜਿਸ ਮਹਾਨ ਉਦੇਸ਼ ਲਈ ਸਾਨੂੰ ਇਹ ਮਾਨਵ ???? ਮਿਲਿਆ ਹੈ, ਅਸੀਂ ਉਹਨੂੰ ਪੂਰਾ ਕਰੀਏ ਅਤੇ ਅਧਿਆਤਮਿਕ ਉਦੇਸ਼ ਦੀ ਪ੍ਰਾਪਤੀ ਕਰੀਏ।
ਆਓ , ਅੱਜ ਦੇ ਦਿਨ ਅਸੀਂ ਲੋਕ ਆਪਣੇ ਸਰੀਰਕ ਪਿਤਾ ਦਾ ਆਦਰ ਕਰਦੇ ਹੋਏ ਅਤੇ ਨਾਲ-ਨਾਲ ਪ੍ਰਭੂ -ਪਰਮੇਸ਼ਰ, ਜਿਨ੍ਹਾਂ ਕਾਰਨ ਸਾਨੂੰ ਜੀਵਨ ਦੇ ਸਾਰੇ ਉਪਹਾਰ ਪ੍ਰਾਪਤ ਹੋਏ ਹਨ, ਦਾ ਦਿਲ ਤੋਂ ਸ਼ੁਕਰਾਨਾ ਅਦਾ ਕਰੀਏ।
-
ਸੰਤ ਰਾਜਿੰਦਰ ਸਿੰਘ, *********
******
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.