ਪਰਸੋਂ ਸ਼ਾਮੀਂ ਸਰਬਜੀਤ ਵਿਰਦੀ ਆਪਣਾ ਸੱਜਰਾ ਸੰਪਾਦਿਤ ਕਾਵਿ ਸੰਗ੍ਰਹਿ
ਜ਼ਹਿਰ ਭਰੇ ਦਰਿਆ
ਦੇਣ ਆਇਆ ਤਾਂ ਕਹਿਰ ਕਰੋਨਾ ਦੀ ਦਹਿਸ਼ਤ ਕਾਰਨ ਬਾਹਰੋਂ ਹੀ ਪਰਤ ਗਿਆ। ਕਿਤਾਬ ਨੂੰ ਪੜ੍ਹ ਰਿਹਾਂ।
ਨਸ਼ਿਆਂ ਖ਼ਿਲਾਫ਼ ਸਮਰੱਥ ਸ਼ਾਇਰਾਂ ਦਾ ਕਲਾਮ ਹੈ। ਲੋਕਗੀਤ ਪ੍ਰਕਾਸ਼ਨ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ।
ਇਸ ਪੁਸਤਕ ਨੂੰ ਪ੍ਰਕਾਸ਼ਨ ਤੇਂ ਪਹਿਲਾਂ ਵੀ ਮੈਂ ਮਸੌਦਾ ਰੂਪ ਚ ਪੜ੍ਹਿਆ ਸੀ ਮੁੱਖ ਬੰਦ ਲਿਖਣ ਲਈ। ਮੇਰੇ ਨਾਲ ਹੀ ਹਰਦੇਵ ਦਿਲਗੀਰ ਜੀ ਨੇ ਵੀ ਆਪਣੇ ਸ਼ਾਗਿਰਦ ਨੂੰ ਆਸ਼ੀਰਵਾਦ ਦਿੱਤਾ ਹੈ।
ਸਰਬਜੀਤ ਪੰਜਾਬੀ ਗੀਤਕਾਰ ਸਭਾ ਦਾ ਬਾਨੀ ਪ੍ਰਧਾਨ ਹੈ। ਹਿੰਮਤੀ ਤੇ ਉਤਸ਼ਾਹੀ। ਖ਼ੁਦ ਚੰਗੇ ਗੀਤ ਲਿਖਦੈ। ਗੀਤਾਂ ਭਰੀ ਚੰਗੇਰ, ਗੀਤਾਂ ਦਾ ਕਾਫ਼ਲਾ ਤੇ ਇੱਕ ਅੰਬਰ ਦੇ ਤਾਰੇ ਤੋਂ ਇਲਾਵਾ ਵਾਤਾਵਰਣ ਬਾਰੇ ਗੀਤ ਸੰਗ੍ਰਹਿ
ਜੰਗਲਾਂ ਦੇ ਰੁੱਖ ਬੋਲਦੇ
ਭਰੂਣ ਹੱਤਿਆ ਖ਼ਿਲਾਫ਼ ਕਾਵਿ ਸੰਗ੍ਰਹਿ
ਨਾ ਮਾਰੋ ਅਣਜੰਮੀਆਂ
ਸੰਪਾਦਿਤ ਕਰ ਚੁਕਾ ਹੈ। ਦੋ ਕਿਤਾਬਾਂ ਜੀਵਨੀ ਮੂਲਕ ਵਾਰਤਕ ਦੀਆਂ ਹਨ।
ਸਰਬਜੀਤ ਵਿਰਦੀ ਦੇ ਇਸ ਸੰਗ੍ਰਹਿ ਵਿੱਚ ਹਰਦੇਵ ਦਿਲਗੀਰ ਥਰੀਕੇ ਵਾਲਾ, ਇੰਦਰਜੀਤ ਹਸਨਪੁਰੀ, ਰਵਿੰਦਰ ਭੱਠਲ, ਸ਼ਮਸ਼ੇਰ ਸਿੰਘ ਸੰਧੂ, ਜਸਵੰਤ ਜ਼ਫ਼ਰ, ਸਰਬਜੀਤ ਕੌਰ ਜੱਸ, ਸੁਖਵਿੰਦਰ ਅੰਮ੍ਰਿਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਗੁਰਦੀਸ਼ ਕੌਰ ਗਰੇਵਾਲ, ਲਾਭ ਚਤਾਮਲੀ ਵਾਲਾ, ਹਰਜਿੰਦਰ ਕੰਗ ਫਰਿਜ਼ਨੋ, ਮਨਪ੍ਰੀਤ ਟਿਵਾਣਾ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਲਾਲ ਸਿੰਘ ਲਾਲੀ, ਸਰਬਜੀਤ ਵਿਰਦੀ,ਹਰਦਿਆਲ ਸਿੰਘ ਚੀਮਾ ਸਿਆਟਲ, ਹਾਕਮ ਰੂੜੇ ਕੇ, ਅਮਰੀਕ ਸਿੰਘ ਤਲਵੰਡੀ, ਹਰੀ ਸਿੰਘ ਜਾਚਕ, ਸੁਰਜੀਤ ਸਿੰਘ ਜੀਤ, ਮਨਮੋਹਨ ਪੰਛੀ, ਬਹਾਦਰ ਡਾਲਵੀ, ਪੰਮਾ ਮੱਲੇਆਣਾ, ਜਸਬੀਰ ਸਿੰਘ ਘੁਲਾਲ, ਗੁਰਦਰਸ਼ਨ ਸਿੰਘ ਖੋਸਾ, ਅਮਰਜੀਤ ਘੋਲੀਆ, ਪਵਨ ਗਿੱਲਾਂਵਾਲਾ, ਜਗਤਾਰ ਸਿੰਘ ਹਿੱਸੇਵਾਲ, ਅਮਰਜੀਤ ਸ਼ੇਰਪੁਰੀ,ਹਰਬੰਸ ਮਾਲਵਾ, ਹਰਦੇਵ ਸਿੰਘ ਕਲਸੀ, ਸੁਰਿੰਦਰ ਸਿੰਘ ਗੋਲਡੀ, ਜਰਨੈਲ ਸਿੰਘ ਹਸਨਪੁਰੀ, ਕਿਸ਼ੋਰ ਝੰਜੋਟੀਵਾਲਾ, ਦਲਜੀਤ ਧੂੜਕੋਟੀ, ਗੁਰਮੁਖ ਸਿੰਘ ਚਾਨਾ, ਭਿੱਤੀ ਰੋੜੀਆਂ ਵਾਲਾ, ਅਮਨਦੀਪ ਦਰਦੀ, ਸੁਖਜੀਤ ਝਾਂਸਾਂਵਾਲਾ, ਸੁਖਬੀਰ ਸੰਧੇ, ਕੁਲਵਿੰਦਰ ਕੌਰ ਕਿਰਨ,ਪਰਮਜੀਤ ਕੌਰ ਪੰਮੀ, ਬਲਜਿੰਦਰ ਕੌਰ ਟੀਨਾ, ਸਿਮਰਨ ਕੌਰ ਧੁੱਗਾ, ਵੀਰਪਾਲ ਕੌਰ ਭੱਠਲ, ਮਨੀ ਮਨਿੰਦਰ ਢਿੱਲੋਂ, ਗੁਰਮੀਤ ਕੌਰ ਬਜੀਦਪੁਰ, ਨਿਰਲੇਪ ਕੌਰ ਨਵੀ, ਮਨਦੀਪ ਕੌਰ ਪ੍ਰੀਤ, ਸੁਰਜੀਤ ਕੌਰ ਭੋਗਪੁਰ, ਪਰਵਿੰਦਰ ਕੌਰ ਲੁਧਿਆਣਾ, ਵੀਰਪਾਲ ਕੌਰ ਕਮਲ, ਸਤਵੰਤ ਕੌਰ ਸੁੱਖੀ, ਸਿਮਰਨ ਕੌਰ ਜੌਹਲ, ਕੇ ਹੀਰਾ, ਛਿੰਦਾ ਤਾਜਪੁਰੀ, ਤੇਜਾ ਤਲਵੰਡੀ, ਬੂਟਾ ਕੰਗਣਵਾਲ, ਕੇਸਰ ਸਿੰਘ ਅਯਾਲੀ, ਪ੍ਰੀਤ ਭੁੱਟੇਵਾਲਾ, ਰੇਸ਼ਮ ਧਾਂਦਰਾ, ਅਮਰਿੰਦਰ ਸਿੰਘ ਲਾਡੀ, ਅਲੀ ਹਸਨ, ਪਵਨਦੀਪ ਸਿੰਘ ਗਿੱਲ, ਮੀਤ ਮਹਿੰਦਪੁਰੀ, ਰਾਜਿੰਦਰ ਕੌਰ ਮਾਵੀ, ਜਗਦੀਪ ਸਿੱਧੂ, ਸੁੱਖ ਬਰਾੜ ਕੈਲਗਰੀ, ਸਵਰਨ ਸਿਵੀਆ, ਸੁੰਮੀ ਸਾਮਰੀਆ, ਮਲਵਿੰਦਰ, ਹਰਵਿੰਦਰ ਚੰਡੀਗੜ੍ਹ, ਪਰਮਜੀਤ ਸੋਹਲ,ਕਰਮਜੀਤ ਸਿੰਘ ਗਰੇਵਾਲ ਲਲਤੋਂ, ਸਵਰਨਜੀਤ ਸਵੀ, ਤੇ ਜਰਨੈਲ ਘੋਲੀਆਂ ਤੋਂ ਇਲਾਵਾ ਮੇਰੀਆਂ ਲਿਖਤਾਂ ਵੀ ਸ਼ਾਮਿਲ ਹਨ।
136ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 300 ਰੁਪਏ ਰੱਖੀ ਗਈ ਹੈ ਜੋ ਕਿਵੇਂ ਵੀ ਵਾਜਬ ਨਹੀਂ, ਪਰ ਮਿਲੇਗੀ ਘੱਟ ਕੀਮਤ ਤੇ। ਜੇਕਰ ਸਰਬਜੀਤ ਤੋਂ ਸਿੱਧੀ ਮੰਗਵਾਉਗੇ।
ਸਰਬਜੀਤ ਦਾ ਸੰਪਰਕ ਨੰਬਰ
94173 10492 ਹੈ।
ਸ਼ੁਭ ਕਾਰਜ ਲਈ ਮੁਬਾਰਕਾਂ ਸਰਬਜੀਤ ਤੇ ਸ਼ਾਇਰ ਸੱਜਣ ਸੱਜਣੀਆਂ ਨੂੰ।
16.6.2020
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.