ਵੇਦਾਂਤਾ ਟੀ.ਐਸ.ਪੀ.ਐਲ:
ਦੇਖੋ ,ਕਿਵੇਂ ਵਚਨਬੱਧ ਹੈ ਸਿਫ਼ਰ ਨੁਕਸਾਨ, ਸਿਫ਼ਰ ਰਹਿੰਦ ਖੂੰਹਦ ਅਤੇ ਸਿਫ਼ਰ ਨਿਕਾਸੀ ਲਈ ?
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਦੇ ਨਿਵਾਸੀ ਸੁਖਵਿੰਦਰ ਸਿੰਘ ਸਾਲ 2007 ਦੀ ਉਹ ਘਟਨਾ ਯਾਦ ਕਰਦੇ ਹਨ ਜਦੋਂ ਉਹ ਖੇਤ ਵੱਲ ਜਾ ਰਹੇ ਸੀ ਕਿ ਉਨ੍ਹਾਂ ਦੇ ਕੋਲ ਇੱਕ ਕਾਰ ਆ ਕੇ ਰੁਕੀ। ਕਾਰ ਦੀ ਖਿੜਕੀ ਦਾ ਸ਼ੀਸ਼ਾ ਹੇਠਾਂ ਹੋਇਆ ਤਾਂ ਕਿਸੇ ਸੱਜਣ ਨੇ ਉਨ੍ਹਾਂ ਨੂੰ ਪੁੱਛਿਆ - '' ਕੀ ਇਹੀ ਬਣਾਂਵਾਲਾ ਪਿੰਡ ਹੈ? '' ਤਾਂ ਸੁਖਵਿੰਦਰ ਨੂੰ ਸ਼ਾਇਦ ਹੀ ਇਹ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਸਕਾਰਾਤਮਿਕ ਰੂਪ ਨਾਲ ਹਮੇਸ਼ਾ ਲਈ ਬਦਲ ਜਾਵੇਗੀ ਅਤੇ ਜਲਦੀ ਹੀ ਉਹ ਪੰਜਾਬ ਦੇ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਇਕਾਈ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐੱਸ.ਪੀ.ਐੱਲ.) ਵਿੱਚ ਸ਼ਾਮਿਲ ਹੋ ਜਾਣਗੇ। ਉਸ ਦਿਨ ਕਾਰ ਵਿੱਚ ਆਉਣ ਵਾਲਾ ਉਹ ਵਿਅਕਤੀ ਉਸ ਸਥਾਨ ਦੀ ਚੋਣ ਲਈ ਉੱਥੇ ਪਹੁੰਚਿਆ ਸੀ ਜਿੱਥੇ ਜਲਦੀ ਹੀ ਦੇਸ਼ ਦੀ ਉੱਤਮ ਬਿਜਲੀ ਉਤਪਾਦਕ ਇਕਾਈ ਦੀ ਸਥਾਪਨਾ ਕੀਤੀ ਜਾਣੀ ਸੀ। ਬਣਾਂਵਾਲਾ ਪਿੰਡ ਪਹਿਲੀ ਵਾਰ ਸੁਰਖ਼ੀਆਂ ਵਿੱਚ ਉਦੋਂ ਆਇਆ ਜਦੋਂ ਇੱਥੋਂ ਦੀ ਜ਼ਮੀਨ ਦੀ ਚੋਣ ਟੀ.ਐੱਸ.ਪੀ.ਐੱਲ. ਦੇ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਲਈ ਕੀਤੀ ਗਈ ਤਾਂ ਜੋ ਸੂਬੇ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। 660 ਮੈਗਾਵਾਟ ਦੀਆਂ ਤਿੰਨ ਇਕਾਈਆਂ ਦੇ ਨਾਲ ਕੁੱਲ 1980 ਮੈਗਾਵਾਟ ਸਮਰੱਥਾ ਵਾਲੇ ਟੀ.ਐੱਸ.ਪੀ.ਐੱਲ. ਦਾ ਗਠਨ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਜੋ ਕਿ ਪਹਿਲਾਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਸੀ, ਦੇ ਐੱਸ.ਪੀ.ਵੀ ਦੇ ਰੂਪ ਵਿੱਚ ਹੋਇਆ। ਪਲਾਂਟ ਦਾ ਨਾਂ ਨੇੜੇ ਦੇ ਹੀ ਛੋਟੇ ਕਸਬੇ ਤਲਵੰਡੀ ਸਾਬੋ ਦੇ ਨਾਮ ਉੱਤੇ ਰੱਖਿਆ ਗਿਆ। ਇਸ ਕਸਬੇ ਵਿੱਚ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਥਾਪਿਤ ਹੈ।
ਰਾਜ ਦੀ ਸੇਵਾ ਲਈ ਵਿਸ਼ਵ ਪੱਧਰੀ ਕੰਪਨੀਆਂ ਨਾਲ ਸਾਂਝ
ਟੀ.ਐੱਸ.ਪੀ.ਐੱਲ. ਲਈ ਵੱਡਾ ਮੌਕਾ ਉਦੋਂ ਆਇਆ ਜਦੋਂ ਇਸ ਨੂੰ ਵੇਦਾਂਤਾ ਲਿਮਟਿਡ ( ਜੋ ਪਹਿਲਾਂ ਸਟਰਲਾਇਟ ਐਨਰਜੀ ਲਿਮਟਿਡ ਸੀ) ਨੇ ਸੰਭਾਲ ਲਿਆ। ਦੇਸ਼ ਦੀਆਂ ਜ਼ਰੂਰਤਾਂ ਲਈ ਲਗਾਤਾਰ ਸੇਵਾ ਲਈ ਤਤਪਰ ਵੇਦਾਂਤਾ ਦੁਨੀਆ ਦੀਆਂ 6ਵੀਂ ਅਤੇ ਦੇਸ਼ ਦੀ ਸਭ ਤੋਂ ਵੱਡੀ ਊਰਜਾ ਉਤਪਾਦਨ ਕੰਪਨੀ ਹੈ ।
ਟੀ.ਐੱਸ.ਪੀ.ਐੱਲ. ਵੱਲੋਂ ਦੇਸ਼ ਦੇ ਵੱਖਰੇ ਖੇਤਰਾਂ ਦੇ ਲਗਭਗ 1500 ਨਾਗਰਿਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਢੰਗ ਨਾਲ ਰੁਜ਼ਗਾਰ ਮਿਲ ਰਿਹਾ ਹੈ। ਪੰਜਾਬ ਦੇ ਆਰਥਿਕ ਰੂਪ ਨਾਲ ਪਿਛੜੇ ਸਮਝੇ ਜਾਣ ਵਾਲੇ ਮਾਲਵਾ ਖੇਤਰ ਦੇ ਬਣਾਂਵਾਲਾ ਪਿੰਡ ਅਤੇ ਨੇੜਲੇ ਖੇਤਰਾਂ ਦੇ ਵਿਕਾਸ ਵਿੱਚ ਕੰਪਨੀ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਬਿਜਲੀ ਕੰਪਨੀ ਵੱਲੋਂ ਪੰਜਾਬ ਦੀਆਂ ਬਿਜਲੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ। ਕਿਸਾਨਾਂ ਨੂੰ ਲਗਾਤਾਰ ਬਿਜਲੀ ਮਿਲ ਰਹੀ ਹੈ ਜਿਹਦੇ ਨਾਲ ਉਹ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਕੇ ਚੌਲ ਆਦਿ ਫ਼ਸਲਾਂ ਲੈਣ ਦੇ ਸਮਰੱਥ ਹੋਏ ਹਨ। ਛੋਟੇ, ਵੱਡੇ ਅਤੇ ਦਰਮਿਆਨੇ ਉਦਯੋਗਾਂ ਨੂੰ ਵੀ ਬਹੁਤ ਸਹਾਰਾ ਮਿਲਿਆ ਹੈ।
ਵਰਤਮਾਨ ਵਿੱਚ ਟੀ.ਐੱਸ.ਪੀ.ਐੱਲ. ਕੰਟੀਨ ਵਿੱਚ ਕੰਮ ਕਰ ਰਹੇ ਅਤੇ ਇਸ ਪਲਾਂਟ ਨਾਲ ਪਿਛਲੇ ਅੱਠ ਸਾਲਾਂ ਤੋਂ ਜੁੜੇ ਸਿਕੰਦਰ ਦੱਸਦੇ ਹਨ ਕਿ '' ਮੈਂ ਪਲਾਂਟ ਨਾਲ ਇਸ ਦੀ ਸ਼ੁਰੂਆਤ ਤੋਂ ਹੀ ਜੁੜਿਆਂ ਹੋਇਆ ਹਾਂ। ਇਨ੍ਹਾਂ ਸਾਲਾਂ ਵਿੱਚ ਮੈਨੂੰ ਪਲਾਂਟ 'ਚ ਵੱਖਰੇ-ਵੱਖਰੇ ਕਾਰਜ ਕਰਨ ਦੇ ਮੌਕੇ ਮਿਲੇ। ਮੈਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਪਲਾਂਟ ਵਿੱਚ ਲਗਾਤਾਰ ਆਪਣੀਆਂ ਸੇਵਾਵਾਂ ਦੇਣ ਦਾ ਇੱਛੁਕ ਹਾਂ ਕਿਉਂਕਿ ਇਹ ਕੰਪਨੀ ਮੇਰੀ ਅਤੇ ਮੇਰੇ ਪਰਿਵਾਰ ਦੀ ਚੰਗੀ ਦੇਖਭਾਲ ਕਰਦੀ ਹੈ।'' ਦੇਸ਼ ਦੇ ਚੋਟੀ ਦੇ ਊਰਜਾ ਪਲਾਟਾਂ ਵਿੱਚ ਸ਼ਾਮਿਲ ਟੀ.ਐੱਸ.ਪੀ.ਐੱਲ. ਦੇ ਹੋਂਦ 'ਚ ਆਉਣ ਦੇ ਨਾਲ ਹੀ ਖੇਤਰ ਦੀਆਂ ਆਰਥਿਕ ਗਤੀਵਿਧੀਆਂ ਵਿੱਚ ਵੀ ਰਫ਼ਤਾਰ ਆ ਗਈ। ਅਨੇਕਾਂ ਨਵੇਂ ਰੈਸਟੋਰੈਂਟ ਅਤੇ ਸਬੰਧਿਤ ਸੇਵਾਵਾਂ ਸ਼ੁਰੂ ਹੋਈਆਂ। ਖਾਣ-ਪੀਣ ਦੀਆਂ ਅਨੇਕ ਸੇਵਾਵਾਂ ਨੇ ਖੇਤਰ ਵਿੱਚ ਖ਼ੂਬ ਵਾਹੀ ਵਾਹੀ ਖੱਟੀ ਹੈ। ਇੱਥੇ ਬਣਦੇ ਖਾਣਿਆਂ ਦਾ ਲੁਤਫ਼ ਲੈਣ ਲਈ ਵੱਡੀ ਗਿਣਤੀ ਵਿੱਚ ਕੰਪਨੀ ਦੇ ਕਰਮਚਾਰੀ ਇਨ੍ਹਾਂ ਖਾਣ-ਪੀਣ ਕੇਂਦਰਾਂ ਵਿੱਚ ਪੁੱਜਦੇ ਹਨ।
ਸਿਫ਼ਰ ਨੁਕਸਾਨ, ਸਿਫ਼ਰ ਰਹਿੰਦ-ਖੂੰਹਦ ਅਤੇ ਸਿਫ਼ਰ ਨਿਕਾਸ
ਟੀ.ਐੱਸ.ਪੀ.ਐੱਲ. ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਵਾਤਾਵਰਣ ਸੰਤੁਲਨ ਅਤੇ ਜੈਵਿਕ- ਵਿਭਿੰਨਤਾ ਦੀ ਰਾਖੀ ਲਈ ਵਚਨਬੱਧ ਹੈ। ਸਿਫ਼ਰ ਨੁਕਸਾਨ, ਸਿਫ਼ਰ ਰਹਿੰਦ ਖੂੰਹਦ ਅਤੇ ਸਿਫ਼ਰ ਨਿਕਾਸ ਦੀ ਨੀਤੀ ਨੇ ਵਾਤਾਵਰਣ ਪ੍ਰਬੰਧਨ ਨੂੰ ਨਵੇਂ ਅੰਜਾਮ ਦਿੱਤੇ ਹਨ। ਵਿਸ਼ਵ ਪੱਧਰ ਤੇ ਸ੍ਰੇਸ਼ਠ ਕਾਰਜ ਸ਼ੈਲੀ ਅਤੇ ਮਾਪਦੰਡਾਂ ਅਨੁਸਾਰ ਪਲਾਂਟ ਦਾ ਚੱਲਣ ਦੇਸ਼ ਦੇ ਹੋਰ ਬਿਜਲੀ ਪਲਾਟਾਂ ਦੀ ਤੁਲਨਾ ਵਿੱਚ ਉੱਚ ਸਮਰੱਥਾ, ਗਰੀਨ ਹਾਊਸ ਗੈਸਾਂ ਦੇ ਘੱਟੋ-ਘੱਟ ਨਿਕਾਸ, ਪਾਣੀ ਦੀ ਘੱਟੋ-ਘੱਟ ਖਪਤ ਅਤੇ ਘੱਟੋ-ਘੱਟ ਸਹਾਇਕ ਊਰਜਾ ਖਪਤ ਦੇ ਨਾਲ ਕੀਤਾ ਜਾਂਦਾ ਹੈ। ਵਾਤਾਵਰਣ ਦਾ ਸਿਫ਼ਰ ਨੁਕਸਾਨ ਅਤੇ ਸਿਫ਼ਰ ਰਹਿੰਦ ਖੂੰਹਦ ਦਾ ਟੀਚਾ ਪਾਉਣ ਲਈ ਕੰਪਨੀ ਨੇ ਅਤਿ ਆਧੁਨਿਕ ਤਕਨੀਕਾਂ ਅਪਣਾਈਆਂ ਹਨ। ਪਲਾਂਟ ਦੇ ਬਾਇਲਰਾਂ ਵਿੱਚ ਅਜਿਹੇ ਬਰਨਰ ਅਤੇ ਵੱਖਰੇ ਓਵਰ ਫਾਇਰ ਏਅਰ ਸਿਸਟਮ ਸਥਾਪਿਤ ਹਨ ਜਿਨ੍ਹਾਂ ਨਾਲ ਨਾਈਟਰੋਜਨ ਆਕਸਾਇਡ ਦਾ ਉਤਸਰਜਨ ਨਾਂਹ ਦੇ ਬਰਾਬਰ ਹੁੰਦਾ ਹੈ। ਸਿਫ਼ਰ ਤਰਲ ਉਤਸਰਜਨ ਪ੍ਰਣਾਲੀ ਦੇ ਨਾਲ ਜ਼ੀਰੋ ਤਰਲ ਨਿਕਾਸ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਪਾਣੀ ਨੂੰ ਫਿਰ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਬੈਗ ਫ਼ਿਲਟਰਾਂ ਦੇ ਨਾਲ ਹਾਈਬ੍ਰਿਡ ਇਲੈਕਟ੍ਰੋਸਟੇਟਿਕ ਪ੍ਰੇਸੀਪਿਟੇਟਰ (ਈ.ਐੱਸ.ਪੀ.) ਪ੍ਰਣਾਲੀ ਸਥਾਪਿਤ ਹੈ ਜਿਸ ਦੇ ਨਾਲ ਸੂਖਮ ਕਣਾਂ ਦਾ ਨਿਕਾਸ 50 ਮਿਲੀਗਰਾਮ ਪ੍ਰਤੀ ਨੈਨੋ ਮੀਟਰਿਕ ਕਿਊਬ ਤੋਂ ਘੱਟ ਹੁੰਦਾ ਹੈ । ਇਹ ਮਾਪਦੰਡ ਸਮਰੱਥ ਅਧਿਕਾਰੀ ਵੱਲੋਂ ਸਥਾਪਿਤ ਕੀਤੇ ਜਾਂਦੇ ਹਨ।
ਕਾਰਬਨ ਫੁੱਟ ਪ੍ਰਿੰਟ ਘੱਟ ਕਰਨ ਲਈ ਕੰਪਨੀ ਯਤਨਸ਼ੀਲ ਹੈ। ਗਰੀਨ ਹਾਊਸ ਗੈਸਾਂ ਦੇ ਉਤਸਰਜਨ ਨੂੰ ਹੇਠਲੇ ਪੱਧਰ ਵੱਲੋਂ ਵੀ ਹੇਠਾਂ ਰੱਖਣ ਦੀ ਦਿਸ਼ਾ ਵਿੱਚ ਕੰਪਨੀ ਆਪਣੀ ਯੋਜਨਾ ਦੇ ਅਨੁਸਾਰ ਵਧਕੇ ਕੰਮ ਰਹੀ ਹੈ। ਬਣਾਂਵਾਲਾ ਪਿੰਡ 'ਚ 30 ਤਰ੍ਹਾਂ ਦੇ ਰੁੱਖ-ਪੌਦੇ ਹਨ ਜਿਨ੍ਹਾਂ 'ਚ ਅਨੇਕਾਂ ਜੀਵ-ਜੰਤੂਆਂ ਦੇ ਘਰ ਹਨ। ਟੀ.ਐੱਸ.ਪੀ.ਐੱਲ. ਨੇ 700 ਏਕੜ ਖੇਤਰ ਨੂੰ ਹਰੀ ਪੱਟੀ ਵਜੋਂ ਵਿਕਸਿਤ ਕੀਤਾ ਹੈ ਜੋ ਕੁਲ ਯੋਜਨਾ ਖੇਤਰ ਦਾ 33 ਫ਼ੀਸਦੀ ਹੈ। ਪੰਜਾਬ ਰਾਜ ਵਿੱਚ ਇੱਕ ਹੀ ਸਥਾਨ ਉੱਤੇ ਹਰੀ ਪੱਟੀ ਵਾਲਾ ਇਹ ਸਭ ਤੋਂ ਵੱਡਾ ਖੇਤਰ ਹੈ। ਇਹ ਹਰੀ ਪੱਟੀ ਕਾਰਬਨ ਸਿੰਕ ਦੀ ਭੂਮਿਕਾ ਨਿਭਾਉਂਦੀ ਹੈ ਜਿਸਦੇ ਨਾਲ ਇੱਥੋਂ ਦੇ ਜਲਵਾਯੂ ਉੱਤੇ ਸਕਾਰਾਤਮਕ ਅਸਰ ਪੈਂਦਾ ਹੈ। ਮਹੱਤਵਪੂਰਨ ਇਹ ਵੀ ਹੈ ਕਿ ਭੰਡਾਰ ਅਤੇ ਸੁਆਹ ਤਲਾਅ ਵਿੱਚ ਪਾਣੀ ਦੀ ਮਾਤਰਾ ਪਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦੀ ਹੈ। ਵਾਤਾਵਰਣ ਬਚਾਉਣ ਲਈ ਟੀ.ਐੱਸ.ਪੀ.ਐੱਲ. ਨੇ ਅਕਤੂਬਰ 2015 ਵਿੱਚ ਇੱਕ ਘੰਟੇ ਵਿੱਚ ਇੱਕ ਹੀ ਸਥਾਨ ਉੱਤੇ ਦੋ ਲੱਖ ਤੋਂ ਜ਼ਿਆਦਾ ਬੂਟੇ ਲਗਾ ਕੇ ਗਿੰਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ ਕਰਾਇਆ ਸੀ।
ਵਾਤਾਵਰਣ ਦੇ ਮਾਪਦੰਡਾਂ ਹਿਤ ਟੀ.ਐੱਸ.ਪੀ.ਐੱਲ. ਨੇ ਵਾਤਾਵਰਣ ਪ੍ਰਬੰਧ ਪ੍ਰਣਾਲੀ ਸਥਾਪਤ ਕੀਤੀ ਹੈ ਜਿਸਦੇ ਨਾਲ ਵਾਤਾਵਰਣ ਵਿਰੋਧੀ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਪਲਾਂਟ ਵਿੱਚ ਇਹ ਕੁਦਰਤੀ ਕੂਲਿੰਗ ਟਾਵਰਾਂ ਤੋਂ ਇਲਾਵਾ ਹੈ ਜਿਸਦੇ ਨਾਲ ਮੁੜ ਚੱਕਰ ਕੱਟਣ ਨਾਲ ਪਾਣੀ ਦੀ ਖਪਤ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਸਥਾਨਕ ਸਮਾਜਿਕ ਆਰਥਿਕ ਗਤੀਵਿਧੀਆਂ ਦੇ ਵਿਕਾਸ ਨੂੰ ਹੁਲਾਰਾ
ਟੀ.ਐੱਸ.ਪੀ.ਐੱਲ. 'ਚੋਂ ਨਿਕਾਸ ਹੋਣ ਵਾਲਾ ਇੱਕ ਮਾਤਰ ਕੂੜਾ -ਫਲਾਈ ਐਸ਼ ਹੈ ਜਿਸਦਾ ਨਬੇੜਾ ਹਾਈ ਕੰਸੰਟਰੇਟੇਡ ਸਲਰੀ ਡਿਸਪੋਜਲ ਸਿਸਟਮ ਰਾਹੀਂ ਹੁੰਦਾ ਹੈ। ਇਸ ਨਾਲ ਪਾਣੀ ਦੀ ਘੱਟ ਖਪਤ ਹੁੰਦੀ ਹੈ। ਫਲਾਈ ਐਸ਼ ਦੇ ਪ੍ਰਬੰਧਨ ਲਈ ਗਰੀਨ ਐਸ਼ ਡਾਇਕ ਵਿਕਸਿਤ ਕੀਤਾ ਗਿਆ ਹੈ ਜਿੱਥੇ ਨਿਯਮਤ ਰੂਪ 'ਚ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਇੱਟ ਨਿਰਮਾਣ ਦੇ ਖੇਤਰ ਵਿੱਚ ਫਲਾਈ ਐਸ਼ ਇੱਕ ਚੰਗਾ ਉਤਪਾਦ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਕੇ ਟੀ.ਐੱਸ.ਪੀ.ਐੱਲ. ਪ੍ਰਬੰਧਕਾਂ ਨੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਇੱਟ ਬਣਾਉਣ ਲਈ ਪੰਜਾਬ ਦੇ ਇੱਟ ਨਿਰਮਾਤਾਵਾਂ ਨੂੰ ਜਾਣੂੰ ਕਰਵਾਇਆ ਹੈ। ਇਸ ਨਾਲ ਸਥਾਨਕ ਨਿਰਮਾਤਾਵਾਂ ਨੂੰ ਫ਼ਾਇਦਾ ਮਿਲਿਆ। ਅਨੇਕ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕੀਤੇ ਗਏ ਤਾਂ ਕਿ ਉੱਦਮੀਆਂ ਨੂੰ ਫਲਾਈ ਐਸ਼ ਨਾਲ ਇੱਟ ਬਣਾਉਣ ਦੀ ਪ੍ਰੇਰਨਾ ਮਿਲ ਸਕੇ।
ਪੰਜਾਬ ਵਿੱਚ ਫਲਾਈ ਐਸ਼ ਨਾਲ ਇੱਟ ਬਣਾਉਣ ਦੀਆਂ ਇਕਾਈਆਂ ਨੂੰ ਟੀ.ਐੱਸ.ਪੀ.ਐੱਲ. ਪ੍ਰਬੰਧਕ ਲਗਾਤਾਰ ਉਤਸ਼ਾਹਿਤ ਕਰ ਰਹੇ ਹਨ ਜਿਸ ਨਾਲ ਫਲਾਈ ਐਸ਼ ਦੀ 100 ਫ਼ੀਸਦੀ ਵਰਤੋਂ ਨਿਸ਼ਚਿਤ ਹੋਈ ਹੈ। ਖੇਤਰ ਦੀਆਂ 20 ਸੀਮਿੰਟ ਕੰਪਨੀਆਂ ਅਤੇ ਪਲਾਂਟਾ ਨੂੰ ਇੱਥੋਂ ਫਲਾਈ ਐਸ਼ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਟੀ.ਐੱਸ.ਪੀ.ਐੱਲ. ਵੱਲੋਂ ਜੰਗਲਾਤ ਅਤੇ ਵਾਤਾਵਰਣ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ 10 ਫੀਸਦੀ ਵੱਡੇ , ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਫਲਾਈ ਐਸ਼ ਦੀ ਮੁਫ਼ਤ ਸਪਲਾਈ ਕੀਤੀ ਜਾ ਰਹੀ ਹੈ । ਫਲਾਈ ਐਸ਼ ਰਾਹੀਂ ਇੱਟ ਬਣਾਉਣ ਨੂੰ ਉਤਸ਼ਾਹਿਤ ਕਰਨ ਲਈ ਟੀ.ਐੱਸ.ਪੀ.ਐੱਲ. ਨੇ ਆਪਣੇ ਕੈਂਪਸ ਵਿੱਚ ਹੀ ਇੱਕ ਉਸਾਰੀ ਇਕਾਈ ਸਥਾਪਤ ਕੀਤੀ ਹੈ । ਇਸ ਇਕਾਈ ਨਾਲ ਸਥਾਨਕ ਲੋਕ ਮੈਂਬਰ ਵਜੋਂ ਜੁੜੇ ਹੋਏ ਹਨ। ਇਕਾਈ ਨੂੰ ਫਲਾਈ ਐਸ਼ ਮੁਫ਼ਤ ਦਿੱਤਾ ਜਾਂਦਾ ਹੈ । ਟੀ.ਐੱਸ.ਪੀ.ਐੱਲ. ਨੂੰ ਵਾਤਾਵਰਣ ਦੀ ਸੰਭਾਲ ਹਿਤ ਅਨੇਕਾਂ ਇਨਾਮ ਮਿਲੇ ਹਨ। ਸਾਲ 2018 ਵਿੱਚ ਕੰਪਨੀ ਨੂੰ ਪੰਜਾਬ ਦੇ ਮੁੱਖ ਮੰਤਰੀ , ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਮਹੱਤਵਪੂਰਨ ਗੈਰ ਸਰਕਾਰੀ ਸੰਗਠਨਾਂ ਤੋਂ ਸ਼ਾਬਾਸ਼ ਮਿਲੀ।
ਖੇਤਰ ਦੇ ਨਾਗਰਿਕਾਂ ਦੀ ਖ਼ੁਸ਼ਹਾਲੀ ਅਤੇ ਕਲਿਆਣ ਅਤੇ ਸਮਾਜਿਕ : ਆਰਥਕ ਵਿਕਾਸ ਦੀ ਦਿਸ਼ਾ ਵਿੱਚ ਕੰਪਨੀ ਨੇ ਸਮਾਜਿਕ ਵਿਕਾਸ ਦੇ ਅਨੇਕਾਂ ਕਾਰਜ ਚਲਾਏ ਹਨ। ਆਧਾਰਭੂਤ ਸੰਰਚਨਾ ਵਿਕਾਸ , ਮਹਿਲਾ ਉੱਦਮੀ ਅਤੇ ਸਸ਼ਕਤੀਕਰਣ , ਪਾਣੀ ਦਾ ਪ੍ਰਬੰਧ, ਨੌਜਵਾਨਾਂ ਨੂੰ ਸਿਖਲਾਈ, ਉਪਜ ਵਧਾਉਣ ਲਈ ਆਧੁਨਿਕ ਖੇਤੀਬਾੜੀ ਪ੍ਰੀਖਣ ਆਦਿ ਅਨੇਕਾਂ ਯੋਜਨਾਵਾਂ ਰਾਹੀਂ ਜ਼ਰੂਰਤਮੰਦ ਨਾਗਰਿਕਾਂ ਦੀ ਮਦਦ ਕੀਤੀ ਜਾ ਰਹੀ ਹੈ ।
ਟੀ.ਐੱਸ.ਪੀ.ਐੱਲ. ਸਥਿਰ ਖੇਤੀਬਾੜੀ ਯੋਜਨਾ ਰਾਹੀਂ ਹੁਣ ਤੱਕ 1000 ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਮੁਨਾਫ਼ਾ ਹੋਇਆ ਹੈ । ਕੀਟਨਾਸ਼ਕਾਂ ਅਤੇ ਖਾਦਾਂ ਦੀ ਘੱਟ ਵਰਤੋਂ, ਜੈਵਿਕ ਖੇਤੀ ਅਤੇ ਖੇਤੀ ਦੀਆਂ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਖੇਤੀਬਾੜੀ ਦੇ ਖ਼ਰਚੇ ਘੱਟ ਹੋ ਸਕਣ। ਟੀ.ਐੱਸ.ਪੀ.ਐੱਲ. ਨੇ ਮਾਨਸਾ ਦੇ ਸਿਹਤ ਵਿਭਾਗ ਨਾਲ ਮਿਲਕੇ ਪਲਾਂਟ ਨਾਲ ਲੱਗਦੇ ਬਹਿਣੀਵਾਲ ਪਿੰਡ ਵਿੱਚ ਮੁਢਲੇ ਸਿਹਤ ਕੇਂਦਰ 'ਚ ਡਾਕਟਰਾਂ ਤੇ ਹੋਰ ਸਟਾਫ਼ ਸਮੇਤ ਟੈਸਟ ਲੈਬਾਰਟਰੀ ਸਥਾਪਤ ਕਰਨ ਵਿੱਚ ਮਦਦ ਦਿੱਤੀ ਹੈ। ਇਸ ਯੋਜਨਾ ਨਾਲ ਬੀਤੇ ਤਿੰਨ ਸਾਲਾਂ ਵਿੱਚ 20 ਹਜ਼ਾਰ ਤੋਂ ਵੱਧ ਨਾਗਰਿਕਾਂ ਨੇ ਲਾਹਾ ਲਿਆ ਹੈ। ਪੇਂਡੂ ਖੇਤਰਾਂ ਵਿੱਚ ਸਥਾਨਕ ਨਾਗਰਿਕਾਂ ਅਤੇ ਲੋਕ ਨੁਮਾਇੰਦਿਆਂ ਦੇ ਸਹਿਯੋਗ ਨਾਲ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸੜਕਾਂ ਆਦਿ ਦੇ ਵਿਕਾਸ ਵਿੱਚ ਮਦਦ ਦਿੱਤੀ ਹੈ। ਇਸ ਨਾਲ ਸਥਾਨਕ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ 'ਚ ਵਾਧਾ ਹੋਇਆ ਹੈ।
ਟੀ.ਐੱਸ.ਪੀ.ਐੱਲ. ਦੇ ਇਸ ਤਾਪ ਬਿਜਲੀ ਘਰ ਨੇ ਬਣਾਂਵਾਲਾ ਪਿੰਡ ਅਤੇ ਖੇਤਰ ਦੀ ਤਸਵੀਰ ਬਦਲ ਦਿੱਤੀ ਹੈ। ਪਿੰਡ ਵਿੱਚ ਰਾਤ ਦੇ ਸਮੇਂ ਬਿਜਲੀ ਨਾਲ ਜਗਮਗ ਪਲਾਂਟ ਨਾਲ ਕੁਦਰਤੀ ਕੂਲਿੰਗ ਟਾਵਰ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ । ਸੁਨਹਿਰੇ ਭਵਿੱਖ ਦੀ ਜੋ ਬੁਨਿਆਦ ਰੱਖੀ ਗਈ ਹੈ ਉਸ ਉੱਤੇ ਇੱਕ ਜ਼ਿੰਮੇਵਾਰ ਅਤੇ ਵਪਾਰਕ ਕਾਰਜ ਸ਼ੈਲੀ ਆਉਣ ਵਾਲੀਆਂ ਪੀੜੀਆਂ ਲਈ ਵਿਕਾਸ ਅਤੇ ਖ਼ੁਸ਼ਹਾਲੀ ਦਾ ਨਵਾਂ ਅਧਿਆਏ ਲਿਖੇਗੀ । ਪਲਾਂਟ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਚੰਗਿਆਈ ਦੀ ਦਿਸ਼ਾ 'ਚ ਨਿਵੇਸ਼ ਕਦੇ ਅਸਫਲ ਨਹੀਂ ਹੁੰਦਾ। ਇਹ ਸਮਾਜ ਵਿੱਚ ਵਾਪਸੀ ਲਈ ਵੇਦਾਂਤਾ ਸਮੂਹ ਦੇ ਦਰਸ਼ਨ ਦੇ ਸਾਮਾਨ ਹੈ । ਖੇਤਰ ਅਤੇ ਸਮਾਜ ਦੇ ਹਿਤਾਂ ਲਈ ਬਰਾਬਰਤਾ ਦਾ ਕਾਰਜ ਕਰਦੇ ਹੋਏ ਟੀ.ਐੱਸ.ਪੀ.ਐੱਲ. ਨੇ ਲੋਕਾਂ ਵਿੱਚ ਪ੍ਰਭਾਵਸ਼ਾਲੀ ਦਿੱਖ ਬਣਾ ਲਈ ਹੈ ।
-
ਹਰਜਿੰਦਰ ਸਿੰਘ ਭੱਟੀ, ਬਿਜ਼ਨਸ ਰਿਪੋਰਟਰ
bhattimsg@gmail.com
+91-9855733899
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.