ਇੱਕ ਹੋਰ ਮਾਫ਼ੀਆ - ਅੱਜ ਹਰ ਮਾਂ ਬਾਪ ਬੱਚਿਆ ਦੇ ਰਿਸ਼ਤੇ ਲ਼ੱਭਦਾ ਲੱਭਦਾ ਬਹੁਤ ਪਰੇਸ਼ਾਨ ਹੈ ! ਅਖ਼ਬਾਰਾਂ ਜਾ ਮੈਟਰੋਮੋਨੀਅਨ ਵੈਬ ਸਾਈਟਾਂ ਉੱਪਰ ਉੁਨ੍ਹਾਂ ਲੋਕਾਂ ਦਾ ਕਬਜ਼ਾ ਹੋ ਚੁੱਕਿਆ ਜੋ ਹਮੇਸ਼ਾ ਆਪਣੇ ਹਿੱਤਾ ਜਾਂ ਕਮਾਈ ਨੂੰ ਅੱਗੇ ਰੱਖਦੇ ਹਨ ਇਨ੍ਹਾਂ ਲੋਕਾਂ ਦਾ ਕੰਮ ਹਮੇਸ਼ਾ ਆਪਣਾ ਤੋਰੀ ਫੁਲਕਾ ਚਾਲੂ ਰੱਖਣਾ ਹੈ ਇੰਨ੍ਹਾਂ ਨੂੰ ਮਾਪਿਆ ਦੇ ਹਿੱਤਾਂ ਨਾਲ ਕੋਈ ਮਤਲਬ ਨਹੀਂ ਹੈ ? ਅੱਜ ਹਰ ਅਖਬਾਰ ਦੇ ਵਿਆਹ ਸ਼ਾਦੀ ਵਾਲੇ ਕਾਲਮਾਂ ਵਿੱਚ ਬੱਚਿਆ ਦੇ ਵਾਰਸਾਂ ਦੀ ਥਾਂ ਮੈਰਿਜ ਬਿਉਰੋ ਵਾਲੇ ਲੋਕਾਂ ਦੇ ਇਸ਼ਤਿਹਾਰ ਹੀ ਹੁੰਦੇ ਹਨ ! ਜੇਕਰ ਇਨ੍ਹਾਂ ਲੋਕਾਂ ਤੋਂ ਕੋਈ ਸਰਕਾਰੀ ਏਜੰਸੀ ਪਤਾ ਕਰੇ ਤਾਂ ਇਹ ਸੂਚਨਾ ਜ਼ਿਆਦਾ ਉੁਨ੍ਹਾਂ ਭੋਲੇ ਭਾਲੇ ਲੋਕਾਂ ਦੀ ਹੁੰਦੀ ਹੈ ਜੋ ਇਨ੍ਹਾਂ ਚਲਾਕ ਮੈਰਿਜ ਮਾਫ਼ੀਆਂ ਦੇ ਲੋਕਾਂ ਦੇ ਮਨਸੂਬਿਆਂ ਤੋਂ ਅਣਜਾਣ ਹੁੰਦੇ ਹਨ ?
ਜਦੋਂ ਅਖਬਾਰਾ ਵਿੱਚ ਇਨ੍ਹਾਂ ਲੋਕਾਂ ਦੇ ਮੈਰਿਜ ਇਸ਼ਤਿਹਾਰ ਪੜ੍ਹੋਗੇ ਤਾਂ ਤੁਸੀਂ ਪੜ੍ਹਕੇ ਦੱਸੇ ਮੋਬਾਇਲ 'ਤੇ ਗੱਲ ਕਰਦੇ ਹੋ ਤਾਂ ਇੱਕ ਵਾਰੀ ਤਾਂ ਇਨ੍ਹਾਂ ਦੀਆ ਗੱਲਾਂ ਵਿੱਚ ਆ ਜਾਵੋਗੇ। ਕਿਉਂਕਿ ਇਹ ਲੋਕ ਹਮੇਸ਼ਾ ਇਹੀ ਕਹਿਣਗੇ ਕਿ ਅਸੀ ਆਪਣੀ ਬੇਟੀ ਜਾਂ ਬੇਟੇ ਜਾ ਨਜਦੀਕੀ ਰਿਸ਼ਤੇਦਾਰ ਦੇ ਬੱਚਿਆ ਲਈ ਇਸਤਿਹਾਰ ਕਢਵਾਇਆ। ਇਸ ਤਰ੍ਹਾਂ ਕਰਕੇ ਇਹ ਲੋਕ ਤੁਹਾਥੋ ਤੁਹਾਡੇ ਬੱਚੇ ਦਾ ਵੇਰਵਾ ,ਪਰਿਵਾਰ ਦਾ ਪੂਰਾ ਵੇਰਵਾ ਤੁਹਾਡੇ ਤੋਂ ਲੈ ਲੈਣਗੇ ? ਕਈ ਵਾਰੀ ਤਾਂ ਮਾਪਿਆ ਵਲੋਂ ਆਪਣੇ ਧੀਆਂ ਪੁੱਤਾਂ ਦੇ ਰਿਸ਼ਤਿਆਂ ਸਬੰਧੀ ਭੇਜੀਆਂ ਮੇਲਾਂ ਨੂੰ ਵੀ ਹੈਕ ਕਰ ਲੈਦੇ ਹਨ ? ਇਹੀ ਕਾਰਨ ਹਨ ਕਿ ਅੱਜ ਕੱਲ੍ਹ ਹਰ ਮਾਂ ਬਾਪ ਇਨ੍ਹਾਂ ਦੀਆ ਬੇਲੋੜੀਆ ਦਖਲ ਅੰਦਾਜ਼ੀਆਂ ਤੋਂ ਵੀ ਪਰੇਸ਼ਾਨ ਹਨ ? ਮਾਪੇ ਮਜਬੂਰੀ ਵੱਸ ਇਨ੍ਹਾਂ ਦੇ ਮਾਇਆ ਜਾਲ ਵਿੱਚ ਫਸ ਜਾਦੇ ਹਨ ? ਫਿਰ ਸ਼ੁਰੂ ਹੁੰਦੀਆਂ ਇਨ੍ਹਾਂ ਚਲਾਕ ਲੋਕਾਂ ਦੀਆ ਚਾਲਾਂ ਕਦੇ ਤਾਂ ਕਹਿਣਗੇ ਕਿ ਤੁਹਾਡੀ ਬੱਚੀ ਜਾ ਬੱਚੇ ਦੀ ਪਰੋਫਾਇਲ ਬਹੁਤ ਅੱਛੀ ਹੈ ? ਤੁਹਾਡਾ ਸਟੇਟਸ ਵੀ ਅੱਛਾ ਹੈ ? ਇਸ ਲਈ ਆਪ ਦੇ ਲੈਵਲ ਦੀ ਫੈਮਲੀ ਲੱਭ ਰਹੇ ਹਾਂ ? ਉਸ ਫੈਮਲੀ ਨਾਲ ਤੁਹਾਡੀ ਮੀਟਿੰਗ ਕਰਾਉਣ ਲਈ ਕਿਸੇ ਟੈਕਨੀਕਲ ਬੰਦੇ ਨੂੰ ਹਾਇਰ ਕਰਨਾ ਪਵੇਗਾ ? ਜੋ ਸਿਰਫ ਆਪ ਦੀ ਪਰੋਫਾਇਲ ਦੇ ਲੋਕਾਂ ਦੇ ਕੇਸ ਨੂੰ ਹੀ ਹੈਂਡਲ ਕਰੇਗਾ ? ਕਈ ਵਾਰੀ ਅਣਭੋਲ ਲੋਕ ਇਨ੍ਹਾਂ ਦੇ ਚੱਕਰਾਂ ਵਿੱਚ ਫਸ ਜਾਦੇ ਹਨ ? ਉੱਚੇ ਖ਼ਾਨਦਾਨ ਦੇ ਚੱਕਰ ਵਿੱਚ ਇਹ ਲੋਕ ਉੁਨ੍ਹਾਂ ਨੂੰ ਲੱਖਾਂ ਰੁਪਏ ਦੇ ਦਿੰਦੇ ਹਨ ਜਦੋਂ ਕਿ ਇਹ ਲੋਕ ਅਖਬਾਰ ਪੜ੍ਹ ਪੜ੍ਹ ਉਹੀ ਸੂਚਨਾ ਮਾਪਿਆ ਨੂੰ ਈਮੇਲਾ ਜਾ ਵੱਟਐਪਾਂ 'ਤੇ ਭੇਜੀ ਜਾਂਦੇ ਹਨ ਜੋ ਮਾਪੇ ਇਨ੍ਹਾਂ ਦੀਆ ਚਾਲਾਂ ਦੇ ਸ਼ਿਕਾਰ ਹੋ ਜਾਂਦੇ ਹਨ ? ਕਈ ਸਰੀਫ ਪਰਿਵਾਰ ਇਨ੍ਹਾਂ ਦੇ ਪਰੋਫੈਸਨਲ ਗੈਂਗ ਦੇ ਚੱਕਰ ਵਿੱਚ ਫਸ ਕੇ ਸਦਾ ਲ਼ਈ ਕੋਰਟਾਂ ਕਚਹਿਰੀਆ ਦੇ ਚੱਕਰ ਕੱਟਦੇ ਰਹਿੰਦੇ ਹਨ ?
ਮੈਰਿਜ ਬਿਊਰੋ ਮਾਫੀਏ ਤੋਂ ਦੁਖੀ ਹੋ ਕਿ ਜ਼ਿਆਦਾਤਰ ਮਾਪੇ ਮੈਟਰੀਮੋਨੀਅਨ ਐਡ ਦਿੰਦੇ ਸਮੇਂ ਇਹ ਜ਼ਰੂਰ ਲਿਖਦੇ ਹਨ ? ਮੈਰਿਜ ਬਿਊਰੋ ਵਾਲੇ ਮਾਫ਼ ਕਰਨ ? ਤੁਸੀ ਹੈਰਾਨ ਹੋਵੋਗੇ ਕਿ ਅੱਜ ਕੱਲ ਮੰਦਰਾਂ ਦੇ ਪੁਜਾਰੀ ਜੋਤਸੀ ਵੀ ਇਸ ਮਾਫੀਏ ਵਾਂਗ ਕੰਮ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਜ਼ਿਆਦਾਤਰ ਮਾਪਿਆ ਨੂੰ ਕੁੰਢਲੀਆ ਦੇ ਗ੍ਰਹਿ ਦੋਸ਼ਾਂ ਦੇ ਨਾਲ ਡਰਾ ਰੱਖਿਆ ਹੈ ? ਜਦੋਂ ਉੁਨ੍ਹਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਕਿ ਹਮਾਰੇ ਜਜਮਾਨ ਜੋ ਬਹੁਤ ਵੱਡੇ ਬਿਜਨੈਸਮੈਨ ਲੋਕ ਹੈ ,ਉੁਨ੍ਹਾਂ ਨੇ ਹਮੇ ਬੋਲਾ ਕਿ ਚੰਗੀ ਕੁੰਡਲ਼ੀ ਵਾਲਾ ਬੱਚਾ ਜੋ ਹਮਾਰੀ ਬੱਚੀ ਦੀ ਪੱਤਰੀ ਨਾਲ ਮੇਲ ਖਾਦਾ ਹੋਵੇ ? ਢੂੰਡ ਕੇ ਦੇਣਾ ? ਅਸਲ ਵਿੱਚ ਨਾ ਤਾਂ ਉੁਹ ਜੋਤਸੀ ਹੁੰਦੇ ਹਨ ਨਾ ਇਨ੍ਹਾਂ ਦਾ ਜੋਤਿਸ ਵਿੱਦਿਆ ਨਾਲ ਕੋਈ ਸਰੋਕਾਰ ਹੈ ? ਇਹ ਮੈਰਿਜ ਬਿਊਰੋ ਦੇ ਲੋਕ ਹੁੰਦੇ ਹਨ ਜੋ ਸ਼ਿਕਾਰ ਦੀ ਭਾਲ ਵਿੱਚ ਹੁੰਦੇ ਹਨ ? ਇਹ ਲੋਕ ਹੀ ਮੈਰਿਜ ਬਿਊਰੋ ਮਾਫ਼ੀਆਂ ਗਰੁੱਪ ਦਾ ਸਿੱਧਾ ਜਾ ਅਸਿੱਧਾ ਹਿੱਸਾ ਹੁੰਦੇ ਹਨ ? ਇਹ ਲੋਕ ਮਜਬੂਰੀ ਵੱਸ ਮਾਪਿਆ ਨੂੰ ਕਦੇ ਕਾਲ ਸਰਪ ਦੋਸ਼, ਕਦੇ ਮੰਗਲੀਕ ਦੋਸ਼ ਦਾ ਡਰ ਪੈਦਾ ਕਰਕੇ ਮਾਪਿਆ ਨੂੰ ਦੋਨੋਂ ਹੱਥੀਂ ਲੁੱਟਦੇ ਹਨ ? ਅੱਜ ਜਦੋਂ ਦੁਨੀਆ ਮੰਗਲ ਗ੍ਰਹਿ ਤੇ ਪਹੰਚ ਰਹੀ ਹੈ ? ਸਾਡੇ ਦੇਸ਼ ਦੇ ਲੋਕ ਇਨ੍ਹਾਂ ਵਹਿਮਾਂ ਭਰਮਾ ਵਿੱਚ ਆਪ ਵੀ ਫਸ ਕੇ ਆਪ ਵੀ ਪਰੇਸ਼ਾਨ ਹੁੰਦੇ ਹਨ ਅਤੇ ਬੱਚਿਆ ਨੂੰ ਵੀ ਪਰੇਸ਼ਾਨ ਕਰ ਰਹੇ ਹਨ ? ਸਾਡੇ ਲੋਕ ਨਾ ਤਾਂ ਪੜ੍ਹਾਈ ਦੀ ਮਹੱਤਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਨਾ ਹੀ ਬੱਚਿਆ ਦੀ ਕਾਬਲੀਅਤ ਨੂੰ ਬੱਸ ਜਾਤਾਂ, ਧਰਮਾਂ ਦੇ ਚੱਕਰਾ ਵਿੱਚ ਪੈ ਕੇ ਬੱਚਿਆਂ ਨੂੰ ਪਰੇਸਾਨ ਕਰ ਰਹੇ ਹਨ ਆਪ ਵੀ ਪਰੇਸਾਨ ਹੋ ਰਹੇ ਹਨ ?
ਕਈ ਮਾਪੇ ਹਿੰਮਤ ਕਰਕੇ ਕਈ ਵਾਰੀ ਜਾਤੀ, ਧਰਮ ਦੇ ਬੰਧਨ ਨਹੀਂ ਲਿਖ ਤਾਂ ਦਿੰਦੇ ਹਨ ? ਪ੍ਰੰਤੂ ਫਿਰ ਹਿੰਮਤ ਨਹੀ ਪੈਂਦੀ ਜਾਤ ਬਰਾਦਰੀ ਜਾਂ ਧਰਮ ਦੀਆ ਬਰੂਹਾ ਲੰਘਣ ਦੀ ਫਿਰ ਇਸੇ ਘੁੰਮਣ ਘੇਰੀ ਵਿੱਚ ਜਾਦੇ ਹਨ ? ਅੰਤ ਬੱਚਿਆ ਦੀ ਵਿਆਹ ਵਾਲੀ ਉਮਰ ਲੰਘਾ ਲੈਦੇ ਹਨ ? ਫਿਰ ਜਦੋਂ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਆਪੇ ਲੱਭ ਲਵੋ ਤਾਂ ਬੱਚੇ ਵੀ ਹਾਜਰ ਜਵਾਬ ਦਿੰਦੇ ਹਨ ਜਦੋਂ ਅਸੀਂ ਲੱਭਦੇ ਸੀ ਤਾਂ ਤੁਸੀਂ ਜਾਤਾਂ ,ਧਰਮਾ ਦੇ ਭਾਸਣ ਦਿੰਦੇ ਸੀ ਹੁਣ ਤੁਸੀ ਹੀ ਲੱਭੋ ਮੇਰੀ ਯੋਗਤਾ ਅਨਸਾਰ ? ਹੌਲੀ ਹੌਲੀ ਘਰਾਂ ਵਿੱਚ ਕਲੇਸ ਹੋਣਾ ਸੁਰੂ ਹੋ ਜਾਦਾ ਹੈ ,ਮਾਪੇ ਬੱਚਿਆਂ ਨੂੰ ਕੋਸਦੇ ਹਨ?
ਇੰਨ੍ਹਾਂ ਹਾਲਾਤਾ ਵਿੱਚ ਕੁੱਝ ਮਾਪਿਆ ਦਾ ਵੀ ਦੋਸ਼ ਹੈ ਕਿਉਂਕਿ ਹੋਰ ਚੰਗਾ ਪਰਿਵਾਰ ਹੋਰ ਚੰਗਾ ਪਰਿਵਾਰ ਲੱਭਣ ਦੇ ਚੱਕਰ ਵਿੱਚ ਹੀ ਮੈਰਿਜ ਬਿਊਰੋ ਵਾਲਿਆਂ ਦੀਆ ਘੁੰਮਣ ਘੇਰੀਆ ਵਿੱਚ ਫਸ ਜਾਦੇ ਹਨ ? ਯੂਨਾਨੀ ਲੋਕ ਹਮੇਸਾ ਸਾਡੇ ਲੋਕਾ ਨਾਲੋ ਬੌਧਿਕ ਤੌਰ 'ਤੇ ਸਿਆਣੇ ਹਨ ? ਸਾਡੇ ਲੋਕਾ ਦੀ ਸੋਚ ਯੂਨਾਨ ਦੇ ਲੋਕਾਂ ਦੀ ਸੋਚ ਤੋਂ ਕੋਹਾਂ ਦੂਰ ਹਨ ? ਹੋਣਾ ਤਾਂ ਇਹ ਚਹਿੰਦਾ ਸੀ ਕਿ ਪਰੋਫੈਸਨਲ ਬੱਚੇ ਪਰੋਫੈਸਨਲ ਵਰ ਦੇ ਨਾਲ ਵਿਆਹ ਕਰਾਉਣ ਤਾਂ ਕਿ ਆਉਣ ਵਾਲੀਆ ਨਸਲਾਂ ਹੋਰ ਵਧੀਆ ਪੈਦਾ ਹੋਣ ਅਤੇ ਦੇਸ ਦੇ ਵਾਰਿਸ ਅਗਾਹ ਵਧੂ ਸੋਚ ਵਾਲੇ ਪੈਦਾ ਹੋਣ ? ਇਥੇ ਉਲਟਾ ਹੀ ਹੋ ਰਿਹਾ ? ਬੱਚਿਆ ਨੂੰ ਮੰਗਲੀਕ ਦੋਸ਼ ਜਾ ਕਾਲ ਸਰਪ ਦੋਸ਼ਾ ਦਾ ਡਰ ਪੈਦਾ ਕਰਕੇ ਸਗੋਂ ਮੈਰਿਜ ਬਿਊਰੋ ਮਾਫ਼ੀਆਂ ਦੇ ਲੋਕਾਂ ਦਾ ਪੱਖ ਪੂਰਿਆਂ ਜਾ ਰਿਹਾ ਅਣਜਾਣਪੁਣੇ ਵਿੱਚ ?
ਸਰਕਾਰਾ ਸਭ ਕੁਝ ਦੇਖ ਕੇ ਚੁੱਪ ਹਨ ਜਾ ਕੋਈ ਵੱਡੇ ਫਰਾਂਸ ਦੀ ਉਡੀਕ ਵਿੱਚ ਹਨ ?ਜੇਕਰ ਇਮੀਗਰੇਸਨ ਏਜੰਟਾਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਤਾਂ ਖੂੰਭਾ ਦੀ ਤਰ੍ਹਾਂ ਮੈਰਿਜ ਬਿਊਰੋ ਵੈਬਸਾਇਟਾ 'ਤੇ ਸਰਕਾਰਾਂ ਕਿਉਂ ਨਹੀਂ ਨਕੇਲ ਕਸਦੀਆਂ ? ਸਰਕਾਰਾਂ ਇਸ ਤਰ੍ਹਾਂ ਦੇ ਮਾਫ਼ੀਆਂ ਨੂੰ ਪੈਦਾ ਹੋਣ ਤੋਂ ਪਹਿਲਾ ਹੀ ਕਨੂੰਨ ਦੇ ਸਿਕੰਜੇ ਵਿੱਚ ਕਿਉਂ ਨਹੀਂ ਲੈਂਦੀਆਂ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਇੰਨ੍ਹਾਂ ਲੋਕਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ ? ਕੇਦਰ ਅਤੇ ਰਾਜ ਸਰਕਾਰਾ ਨੂੰ ਕੋਈ ਮੋਨੀਟਰਿੰਗ ਏਜੰਸੀਆਂ ਰਾਹੀਂ ਇੰਨ੍ਹਾਂ ਮੈਰਿਜ ਬਿਊਰਿਆ ਨੂੰ ਵੀ ਚੈੱਕ ਕਰਨ ਵਾਲੀ ਅਥੋਰਟੀ ਹੋਣੀ ਚਹਿੰਦੀ ਹੈ ? ਵਿੱਤੀ ਫਰਾਡ ਤੋਂ ਰੋਕਣ ਲਈ ਇੰਨ੍ਹਾਂ ਦੀਆਂ ਫੀਸਾਂ ਸਰਕਾਰ ਨਿਰਧਾਰਿਤ ਕਰੇ ਅਤੇ ਵਿੱਤੀ ਲੇਖਿਆ ਦੇ ਮਾਹਿਰਾਂ ਰਾਹੀਂ ਸਮੇਂ ਸਮੇਂ 'ਤੇ ਇੰਨ੍ਹਾਂ ਦਾ ਅਡਿਟ ਕੀਤਾ ਜਾਵੇ ? ਕਈ ਵਾਰੀ ਤਾ ਵਿਆਹ ਕਰਵਾ ਕੇ ਹੀ ਅਸਲ ਗੋਰਖ ਧੰਦਾ ਸੁਰੂ ਕਰ ਦਿੰਦੇ ਹਨ ਫੇਰ ਆਪ ਹੀ ਤਲਾਕ ਲਈ ਵਿਚੋਲੇ ਬਣ ਜਾਦੇ ਹਨ ? ਇੱਥੇ ਹੀ ਮਾਪਿਆ ਨੂੰ ਆਰਥਿਕ ਤੌਰ 'ਤੇ ਲੁੱਟਿਆ ਤੇ ਕੁੱਟਿਆ ਜਾਦਾ ਹੈ ?
ਮੈਰਿਜ ਬਿਊਰੋ ਸਾਦੀ ਡਾਟ ਕਾਮ ਵਰਗੀਆ ਏਜੰਸੀਆ ਅੱਜ ਅਰਬਾਂ ਦਾ ਕਾਰੋਬਾਰ ਕਰ ਰਹੀਆ ਹਨ ? ਅੱਜ ਆਮ ਜਨਤਾਂ ਨੂੰ ਇੰਨ੍ਹਾਂ ਨੇ ਚੱਕਰਾਂ ਵਿੱਚ ਪਾ ਦਿੱਤਾ ਹੈ ? ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਪਿਆਂ ਦੀ ਇੱਛਾ ਤੋਂ ਬਗੈਰ ਬੱਚਿਆ ਦਾ ਫੈਮਲੀ ਦਾ ਸਾਰਾ ਬਾਇਉਡਾਟਾ ਵੀ ਲੀਕ ਕਰ ਦਿੰਦੇ ਹਨ ? ਇਥੋ ਤੱਕ ਸਿਰਫ ਕੰਟੈਕਟ ਨੰਬਰ ਤੋਂ ਬਗੈਰ ਫੋਟੋ ,ਯੋਗਤਾ,ਆਮਦਨ ਸਬੰਧੀ ਵੇਰਵੇ ਵੀ ਇਨ੍ਹਾਂ ਲੋਕਾਂ ਵੱਲੋ ਕੁੜੀ ਜਾਂ ਮੁੰਡੇ ਵਾਲਿਆਂ ਨੂੰ ਭੇਜ ਦਿੱਤੇ ਜਾਦੇ ਹਨ ? ਬੱਚੇ ਤੇ ਮਾਪਿਆ ਨੂੰ ਇਹੀ ਨਹੀਂ ਪਤਾ ਚੱਲਦਾ ਕਿ ਸਾਡੀ ਨਿੱਜੀ ਸੂਚਨਾ, ਸਾਡੇ ਬੱਚੇ ਸੰਬੰਧੀ ਸੂਚਨਾ ਇੰਨ੍ਹਾਂ ਲੋਕਾ ਕੋਲ ਕਿਸ ਤਰ੍ਹਾਂ ਆ ਗਈ ? ਮਾਪੇ ਡਰ ਜਾਦੇ ਹਨ ਕਿ ਇਹ ਲੋਕ ਕੋਈ ਪਰੇਸ਼ਾਨੀ ਨਾ ਖੜੀ ਕਰ ਦੇਣ ? ਕਈ ਕੇਸਾਂ ਵਿੱਚ ਤਾਂ ਇਹ ਲੋਕ ਮਾਪਿਆ ਤੋਂ ਪੈਸੇ ਲੈਣ ਲਈ ਉੁਨਾ ਨੂੰ ਬਲੈਕਮੇਲ ਕਰਦੇ ਦੇਖੇ ਹਨ ? ਕਈ ਵਾਰੀ ਇਹ ਮਾਫੀਆ ਕਿਸਮ ਦੇ ਲੋਕ ਮਾਪਿਆ ਤੇ ਬੱਚਿਆਂ ਨਾਲ ਧੋਖਾ ਵੀ ਕਰ ਰਹੇ ਹਨ ?
ਇੰਨ੍ਹਾਂ ਲੋਕਾਂ ਦੇ ਕਾਰਨ ਬੱਚਿਆਂ ਦੀਆਂ ਉਮਰਾ ਵਿਆਹ ਦੀ ਉਮਰਾ ਵੀ ਲ਼ੰਘ ਰਹੀਆ ਹਨ ? ਨਾ ਤਾਂ ਬਾਪ ਨੂੰ ਸਮਝ ਪੈਂਦੀ ਹੈ ਨਾ ਬੱਚਿਆ ਕੋਲ ਸਮਾਂ ਹੈ ? ਉੁਹ ਤਾਂ ਦਫ਼ਤਰਾਂ ਦੇ (ਵਰਕ ਕਾਰਪੋਰੇਟ ਕਲਚਰ) ਵਿੱਚ ਇੰਨ੍ਹਾਂ ਪਰੈਸਰ ਸਹਿਣ ਕਰ ਰਹੇ ਹਨ ਕਿ ਉੁਨ੍ਹਾਂ ਨੂੰ ਆਪਣੀ ਨਿੱਜੀ ਜਿੰਦਗੀ ਜਿਊਣ ਲਈ ਸਮਾਂ ਹੀ ਨਹੀਂ ਹੈ ? ਬੱਚਿਆਂ ਤੇ ਮਾਪਿਆਂ ਦੇ ਕੋਲ ਜਦੋਂ ਕਈ ਵਾਰੀ ਐਨੀ ਅੱਛੀ ਪਰੋਫਾਇਲ ਦੇ ਰਿਸਤੇ ਆਉਂਦੇ ਹਨ ? ਤਾਂ ਉੁਹ ਫੈਸਲਾ ਲੈਣ ਤੋਂ ਵੀ ਅਸੱਮਰਥ ਹੋ ਜਾਦੇ ਹਨ ? ਕਈ ਵਾਰੀ ਉੁਹ ਇਸਤਿਹਾਰੀ ਠੱਗੀ ਤੋਂ ਵੀ ਡਰ ਜਾਦੇ ਹਨ ? ਕੋਈ ਸਮਾਂ ਸੀ ਜਦੋਂ ਰਿਸਤੇ ਜ਼ੁਬਾਨਾਂ 'ਤੇ ਅਧਾਰਿਤ ਸੀ ? ਅੱਜ ਪਰਿਵਾਰਾਂ ਦੇ ਵਿੱਚ ਸਭ ਕੁੱਝ ਦਿਖਾਵਾ ਬਣ ਕੇ ਰਹਿ ਗਿਆ ? ਵੰਸਾਂ ਨਾਲ ਸਬੰਧਤ ਰਿਸ਼ਤੇ ਸ਼ਰਤਾ 'ਤੇ ਅਧਾਰਿਤ ਹੋ ਗਏ ? ਪਹਿਲਾਂ ਨਾ ਕੋਈ ਕੱਦ ਨਾ ਕੋਈ ਰੰਗ ਦੇਖਦਾ ਸੀ ,ਨਾ ਕੋਈ ਉਮਰ ਕਈ ਵਾਰੀ ਪੰਜ ਸੱਤ ਸਾਲ ਅੱਗੇ ਪਿੱਛੇ ਨੂੰ ਵੀ ਕੋਈ ਫਰਕ ਨਹੀ ਮੰਨਦੇ ਸਨ ? ਨਾ ਕੁੜੀ ਦੇਖਣ ਦਾ ਰਿਵਾਜ ਸੀ ਖਾਨਦਾਨ ਭਾਵ ਪਰਿਵਾਰ ਦੇਖਿਆ ਜਾਦਾ ਸੀ ?
ਕਈ ਵਾਰੀ ਤਾਂ ਸੁਹਾਗ ਰਾਤ ਵਾਲੇ ਦਿਨ ਹੀ ਲਾਟਰੀ ਦਾ ਪਤਾ ਚੱਲਦਾ ਸੀ ? ਕਿ ਚੰਗੀ ਨਿਕਲੀ ਕਿ ਨਹੀਂ ਭਾਵ ਔਰਤ ਤੇ ਮਰਦ ਨੇ ਇੱਕ ਦੂਜੇ ਨੂੰ ਦੇਖਿਆ ਤੱਕ ਨਹੀ ਸੀ ਹੁੰਦਾ। ਪ੍ਰੰਤੂ ਫਿਰ ਵੀ ਸਭ ਕੁੱਝ ਵਧੀਆ ਹੋ ਜਾਂਦਾ ਸੀ ਜ਼ਿੰਦਗੀ ਦੀ ਗੱਡੀ ਕਈ ਵਾਰੀ ਬਹੁਤ ਵਧੀਆ ਚੱਲਦੀ ਕਈ ਵਾਰੀ ਖੜਕਦੇ ਖੜਕਦੇ ਚੱਲੀ ਜਾਦੇ ? ਮਾਪਿਆ ਦੇ ਫੈਸਲੇ 'ਤੇ ਫੁੱਲ ਚੜ੍ਹੇਏ ਜਾਂਦੇ ਸੀ ? ਅੱਜ ਕੁੜੀ ਮੁੰਡੇ ਦੀ ਮਰਜੀ ਨਾਲ ਵਿਆਹ ਰਹੇ ਹਨ ਨਾ ਮਾਪੇ ਖੁਸ਼ ਨਾ ਜਾਪੇ ਖੁਸ਼ ? ਪੰਜ ਸੱਤ ਮਹੀਨਿਆ ਪਿੱਛੋਂ ਛਿੱਤਰੋਂ ਛਿੱਤਰੀਂ ਹੋ ਕੇ ਮਾਮਲਾ ਤਲਾਕ ਤੱਕ ਜਾ ਪੁੱਜਦਾ ? ਹੈਰਾਨੀ ਤਾਂ ਇਸ ਗੱਲ ਦੀ ਕਿ ਅੱਜ ਕੁੜੀ ਦਾ ਜਾ ਮੁੰਡੇ ਦਾ ਅੱਧਾ ਇੰਚ ਕੱਦ ਘੱਟ ਹੈ ? ਮੁੰਡਾ ਜਾ ਕੁੜੀ ਦੀ ਉਮਰ ਵਿੱਚ ਸਾਲ ਦਾ ਫਰਕ ਹੈ ? ਜਦੋਂ ਕਿ ਇਹ ਫਰਕ ਅੱਜ ਉੱਚ ਪੜਾਈਆ ਕਰਕੇ ਆ ਹੀ ਜਾਦਾ ਹੈ ? ਇੰਨ੍ਹਾਂ ਗੱਲਾ ਕਰਕੇ ਕਈ ਵਾਰੀ ਬੱਚੇ ਜਾ ਮਾਪੇ ਵਿਆਹਾਂ ਦੀਆਂ ਉਮਰਾਂ ਲੰਘਾ ਲੈਂਦੇ ਹਨ ?
ਕੋਈ ਕਹਿੰਦਾ ਪੰਜਾਬ ਦੇ ਮੁੰਡੇ ਕੁੜੀ ਦਾ ਰਿਸ਼ਤਾ ਨਹੀ ਲੈਣਾ, ਕੋਈ ਸੋਚਦਾ ਨੀਵੀਂ ਜਾਤ ਤੋਂ ਉਚ ਜਾਤ ਦਾ ਵਰ ਮਿਲ ਜਾਵੇ ਤਾਂ ਚੰਗਾ ? ਕੋਈ ਕਹਿੰਦਾ ਜਿੱਥੇ ਕੁੜੀ ਜਾਂ ਮੁੰਡਾ ਨੌਕਰੀ ਕਰਦਾ ਉੁੱਥੇ ਹੀ ਰਿਸ਼ਤਾ ਚਾਹੀਦਾ ? ਕੋਈ ਮੁੰਡੇ ਜਾਂ ਕੁੜੀ ਦੀ ਪੜ੍ਹਾਈ ਦੇ ਨਾਲ ਮੁੰਡਾ ਚੰਗਾ ਅਮੀਰ ਭਾਲਦੇ ਹਨ ? ਕੋਈ ਆਖਦਾ ਸਾਨੂੰ ਬਗੈਰ ਜ਼ੁੰਮੇਵਾਰੀ ਵਾਲਾ ਮੁੰਡਾ ਚਾਹੀਦਾ ਭਾਵ ਭੈਣ ਵਿਆਹੁਣ ਦੀ ਜ਼ਿੰਮੇਵਾਰੀ ਜਾਂ ਮਾਪਿਆਂ ਦੀ ਜ਼ਿੰਮੇਵਾਰੀ ਨਾ ਹੋਵੇ ? ਕੋਈ ਆਖਦਾ ਕੁੜੀ ਘਰ ਦਾ ਕੰਮ ਨਹੀ ਕਰ ਸਕਦੀ ? ਅੱਜ ਵੀ ਪੰਜਾਬ ਦੇ ਲੋਕ ਬਦੇਸ਼ੀ ਐਨ ਆਰ ਆਈ ਚੰਗੇ ਪੈਸੇ ਵਾਲਾ ਲੜਕਾ ਹੀ ਭਾਲਦੇ ਹਨ ਬੱਸ ਉੁਨ੍ਹਾਂ ਦਾ ਵੱਨ ਨੁਕਾਤੀ ਪਰੋਗਰਾਮ ਇਹੀ ਹੁੰਦਾ ਹੈ ?
ਲੜਕਾ ਸਾਡੇ ਪਰਿਵਾਰ ਨੂੰ ਬਦੇਸ਼ ਵਿੱਚ ਸੈੱਟ ਕਰ ਸਕਦਾ ਹੋਵੇ ? ਹੁਣ ਤੁਸੀ ਆਪ ਦੱਸੋ ਕਿ ਇੰਨ੍ਹੀਆ ਖੂਬੀਆ ਵਾਲਾ ਮੁੰਡਾ ਕੁੜੀ ਜਾ ਪਰਿਵਾਰ ਤਾਂ ਆਰਡਰ 'ਤੇ ਹੀ ਮਿਲ ਸਕਦਾ ਹੈ ? ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਅਸੀ ਮਿਠਾਈ ਦਾ ਸੌਦਾ ਕਰ ਰਹੇ ਹੁੰਦੇ ਹਾਂ ? ਕਿਉਂ ਆਰਡਰਾਂ 'ਤੇ ਤਾਂ ਮਿਠਾਈ ਹੀ ਬਣਾਈ ਜਾ ਸਕਦੀ ਹੈ ? ਰਿਸ਼ਤੇ ਨਾਤੇ ਤਾ ਅੱਜ ਤੱਕ ਦੁਕਾਨਾਂ ਤੋਂ ਮਿਲਦੇ ਮੈਂ ਦੇਖੇ ਨਹੀਂ ? ਇਸੇ ਕਰਕੇ ਅੱਜ ਤਲਾਕ ਰੇਟ ਵਧਦਾ ਜਾ ਰਿਹਾ ਹੈ ? ਕੋਈ ਸਮਾਂ ਸੀ ਤਲਾਕ ਦਾ ਨਾ ਸੁਣ ਕੇ ਡਰ ਜਾ ਲੱਗਦਾ ਸੀ ਪ੍ਰੰਤੂ ਅੱਜ ਲੋਕ ਰਿਸ਼ਤੇ ਤੋੜਣ ਨੂੰ ਬਹਾਦਰੀ ਸਮਝ ਰਹੇ ਹਨ ? ਜਿਨ੍ਹਾਂ ਪਰਿਵਾਰਾਂ 'ਤੇ ਬੀਤਦੀ ਹੈ ਉੁਹ ਹੀ ਇਹ ਦਰਦ ਨੂੰ ਦੱਸ ਸਕਦੇ ਹਨ ਇਨ੍ਹਾਂ ਪੀੜਾਂ ਨੂੰ ਜ਼ਿੰਦਗੀ ਭਰ ਹੰਢਾਉਦੇ ਹਨ ? ਪਰ ਕਈ ਮੂਰਖ ਲੋਕ ਇਸ ਨੂੰ ਅਜੋਕੇ ਸਮਾਜ ਦਾ ਸਧਾਰਣ ਵਰਤਾਰਾ ਆਖਦੇ ਹਨ ? ਜਦੋਂ ਦੋਨਾਂ ਪਰਿਵਾਰਾਂ ਲਈ ਇਹ ਇੱਕ ਅਜਿਹੇ ਜਖਮ ਹਨ ਜੋ ਹਰ ਵਕਤ ਅੱਲੇ ਰਹਿੰਦੇ ਹਨ ?
ਲਾਲੀ ਚੰਡੀਗੜ੍ਹ
ssidhu24@gmail.com
+91 95307 60909
-
ਲਾਲੀ ਚੰਡੀਗੜ੍ਹ, ਲੇਖਕ
ssidhu24@gmail.com
+91 95307 60909
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.