ਭਾਰਤ 'ਚ ਇਕ ਰਾਜ ਅਜਿਹਾ ਵੀ ਹੈ ਜਿਥੇ ਸਾਡੇ ਸਭ ਲੋਕਾਂ ਦੇ ਆਦਰਸ਼ ਅਤੇ ਆਪਣਾ ਘਰ ਛੱਡ ਸੰਨਿਆਸੀ ਸਾਧੂਆਂ ਨੂੰ ਬੇਰਹਿਮੀ ਨਾਲ ਭੀੜ ਵਲੋਂ ਮਾਰ ਦਿੱਤਾ ਗਿਆ। ਇਹ ਘਟਨਾ 16 ਅਪ੍ਰੈਲ ਨੂੰ ਵਾਪਰੀ ਜਦੋਂ ਦੋ ਸਾਧੂ ਆਪਣੇ ਡਰਾਈਵਰ ਨਾਲ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਜਦੋਂ ਗੱਡੀ ਮੁੰਬਈ ਤੋਂ 120 ਕਿਲੋਮੀਟਰ ਦੂਰ ਪਾਲਘਰ ਜਿਲ੍ਹੇ ਚੋਂ ਲੰਘ ਰਹੀ ਸੀ ਉਦੋਂ 500 ਦੇ ਕਰੀਬ ਲੋਕਾਂ ਦੀ ਭੀੜ ਨੇ ਉਸ ਗੱਡੀ ਤੇ ਹਮਲਾ ਕਰ ਦਿੱਤਾ ਅਤੇ ਤਿੰਨਾਂ ਦੀ ਉਸ ਭੀੜ ਵਲੋਂ ਕੁੱਟ ਕੁੱਟ ਕੇ ਹਤਿਆ ਕਰ ਦਿਤੀ ਗਈ। ਇਹ ਗੱਡੀ ਪਹਿਲਾ ਵਣ ਵਿਭਾਗ ਵੱਲੋਂ ਰੋਕੀ ਗਈ ਸੀ ਅਤੇ ਪੁੱਛਗਿੱਛ ਦੇ ਦੌਰਾਨ ਹੀ ਭੀੜ ਨੇ ਹਮਲਾ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਕੁਝ ਸੰਸਥਾਵਾਂ ਨੇ ਵਿਰੋਧ ਵੀ ਜਾਹਿਰ ਕੀਤਾ ਅਤੇ ਕੁਝ ਨੇ ਤਾਂ ਘਟਨਾ ਦੀ ਸੀ. ਬੀ.ਆਈ. ਜਾਂਚ ਦੀ ਵੀ ਮੰਗ ਕੀਤੀ। ਅਧਿਕਾਰੀਆਂ ਮੁਤਾਬਿਕ ਇਸ ਮਾਮਲੇ ਚ 100 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਉੱਥੇ ਪੁਲਿਸ ਵੀ ਮੌਕੇ ਤੇ ਮੌਜੂਦ ਸੀ ਜਿਸ ਕਾਰਨ ਦਸਿਆ ਜਾਂਦਾ ਹੈ ਕਿ ਜਵਾਨ ਘੱਟ ਹੋਣ ਕਾਰਨ ਜਦੋ ਹੋਰ ਪੁਲਿਸ ਜਵਾਨਾਂ ਨੂੰ ਬੁਲਾਇਆ ਗਿਆ ਉਦੋਂ ਤਕ ਉਹਨਾਂ ਤਿੰਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਪਰ ਕੀ ਇੱਥੇ ਸਾਰਾ ਦੋਸ਼ ਪੁਲਿਸ ਦਾ ਹੈ? ਜਾਂ ਉਹਨਾਂ ਦਾ ਜਿਨ੍ਹਾਂ ਨੇ ਮਾਰਿਆ। ਇਸਦਾ ਫੈਸਲਾ ਤਾਂ ਅਦਾਲਤ ਨੇ ਹੀ ਕਰਨਾ ਹੈ। ਪਰ ਇਥੇ ਸਮਝਣ ਵਾਲੀ ਗੱਲ ਹੈ ਕਿ ਜਿਸ ਵਰਗ ਨੂੰ ਜਿਸ ਪਹਿਰਾਵੇ ਨੂੰ ਅਸੀਂ ਪੂਜਦੇ ਹਾਂ ਅੱਜ ਉਸ ਪਹਿਰਾਵੇ ਨੂੰ ਐਨਾ ਦੋਸ਼ੀ ਸਮਝ ਕੇ ਐਨੀ ਬੇਰਹਿਮੀ ਨਾਲ ਮਾਰਿਆ ਗਿਆ। ਮਹਾਰਾਸ਼ਟਰ ਚ ਪਹਿਲਾ ਹੀ ਕਰੋਨਾ ਨਾਲ ਇੰਨਾ ਬੁਰਾ ਹਾਲ ਹੈ ਤਾਂ 500 ਬੰਦੇ ਇਕੱਠੇ ਕਿਵੇਂ ਹੋਣ ਦਿੱਤੇ ਗਏ। ਜੇਕਰ ਇਕੱਠੇ ਹੋਏ ਤਾਂ ਉਸਦੀ ਇਜਾਜ਼ਤ ਕਿਸ ਤੋਂ ਮਿਲੀ। ਪੁਲਿਸ ਨੂੰ ਜਦੋਂ ਪਤਾ ਸੀ ਕਿ ਇਨ੍ਹਾਂ ਇਕੱਠ ਹੋ ਚੁਕਾ ਹੈ ਤਾਂ ਪਹਿਲਾਂ ਹੀ ਪੁਲਿਸ ਫੋਰਸ ਦਾ ਇੰਤਜਾਮ ਕਿਉਂ ਨਹੀਂ ਸੀ। ਇਹ ਸਭ ਗੱਲਾਂ ਨੂੰ ਜਦੋਂ ਧਿਆਨ ਦਿੰਦੇ ਹਾਂ ਤਾਂ ਗੱਲ ਕੁਝ ਹੋਰ ਲਗਦੀ ਹੈ।
ਸਾਡਾ ਸਮਾਜ ਜਿਸਨੂੰ ਮੰਨਦੇ ਹੈ ਮਹਾਰਾਸ਼ਟਰ ਚ ਉਥੇ ਹੀ ਇਕ ਅਜਿਹੀ ਘਟਨਾ ਹੁੰਦੀ ਹੈ ਉਹੋ ਵੀ ਤਾਲਾਬੰਦੀ ਦੇ ਦਿਨਾਂ ਚ ਅਤੇ ਜਦੋਂ ਮਹਾਵਾਰੀ ਮਹਾਰਾਸ਼ਟਰ ਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਫਿਰ ਵੀ ਪ੍ਰਸ਼ਾਸਨ ਨੇ ਇੰਨੇ ਲੋਕ ਇਕੱਠੇ ਕਿਵੇਂ ਹੋਣ ਦਿੱਤੇ। ਅਸੀਂ ਉਹਨਾਂ ਲੋਕਾਂ ਦਾ ਹੋਇਆ ਕਤਲ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਕਿਵੇਂ ਸਮਝ ਸਕਦੇ ਹਾਂ ਕਿ ਸਾਡੇ ਹੀ ਸਮਾਜ ਨੇ ਕੀਤਾ ਉਹ ਵੀ ਇਹ ਸਮਝ ਕੇ ਕਿ ਉਹ ਬੱਚਾ ਚੁੱਕਣ ਵਾਲੇ ਗਿਰੋਹ ਦੇ ਮੈਂਬਰ ਹਨ। ਉਹਨਾਂ ਲੋਕਾਂ ਵਲੋਂ ਇਹ ਵੀ ਨਹੀਂ ਸਮਝਿਆ ਗਿਆ ਕਿ ਸਿਰਫ ਦੋ ਨਿਹੱਥੇ ਸਾਧੂ ਕਿਵੇਂ ਕਿਸੇ ਨੂੰ ਮਾਰ ਸਕਦੇ ਹਨ।ਇਸਲਈ ਸਰਕਾਰ ਨੂੰ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਅਗੇ ਤੋਂ ਅਜਿਹੀ ਘਟਨਾ ਨਾ ਹੋਵੇ ਇਸ ਲਈ ਵੀ ਅਗੋਂ ਤਿਆਰੀ ਪੂਰੀ ਕਰਨੀ ਚਾਹੀਦੀ ਹੈ।
ਪਰਵਿੰਦਰ ਸਿੰਘ ਕੰਧਾਰੀ
9579600007
-
ਪਰਵਿੰਦਰ ਸਿੰਘ ਕੰਧਾਰੀ, ਲੇਖਕ ਤੇ ਪੱਤਰਕਾਰ
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.