ਪੂਰੀ ਦੁਨੀਆ 'ਚ ਅਮਰੀਕਾ ਨੂੰ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਝੱਲਣੀ ਪਈ। ਹੁਣ ਤੋਂ ਪਹਿਲਾਂ ਅਮਰੀਕਾ ਦੁਨੀਆ 'ਚ ਸਭ ਤੋਂ ਤਾਕਤਵਰ ਮੁਲਕ ਸੀ ਪਰ ਹੁਣ ਇਸਨੂੰ ਜ਼ਮੀਨੀ ਹਕੀਕਤ ਨੂੰ ਸਮਝ ਆਉਣ ਲਗ ਪਈ ਹੈ। ਪੂਰੀ ਦੁਨੀਆ 'ਤੇ ਰਾਜ ਕਰਨ ਵਾਲਾ ਮੁਲਕ ਅੱਜ ਦੁਨੀਆ ਤੋਂ ਮਦਦ ਮੰਗਣ 'ਚ ਪਿੱਛੇ ਨਹੀਂ ਰਹਿ ਸਕਿਆ ਬਲਕਿ ਉਸਨੇ ਸਭ ਦੇ ਸਾਹਮਣੇ ਭਾਰਤ ਤੋਂ ਮਲੇਰੀਆ ਲਈ ਵਰਤੀ ਜਾਂਦੀ ਹਾਈਡ੍ਰੋਕਸੀਕਲੋਰੋਕੁਇਨ ਦੀ ਜਬਰਦਸਤ ਮੰਗ ਦਿਖਾਈ ਅਤੇ ਭਾਰਤ ਨੇ ਵੀ ਉਸਨੂੰ ਮਾੜੇ ਸਮੇਂ ਤੇ ਮਦਦ ਵੱਜੋਂ ਮਨਾ ਨਹੀਂ ਕੀਤਾ।
ਇਸ ਗੱਲ ਤੇ ਭਾਰਤ ਦੀ ਸਾਰੀ ਦੁਨੀਆ ਸਾਹਮਣੇ ਤਾਰੀਫ ਵੀ ਹੋਈ ਅਤੇ ਖੁਦ ਡੋਨਾਲਡ ਟਰੰਪ ਨੇ ਕੀਤੀ। ਕੁਝ ਸਮੇਂ ਬਾਅਦ ਵੋਟਾਂ ਦੇ ਡਰ ਤੋਂ ਟਰੰਪ ਆਪਣੀ ਸਾਖ ਬਚਾਉਣ 'ਚ ਲਗਿਆ ਹੋਇਆ ਹੈ। ਉਸਨੂੰ ਪਤਾ ਹੈ ਕਿ ਪਹਿਲਾਂ ਹੀ ਲੋਕ ਉਹਨਾਂ ਦੀ ਨੀਤੀਆਂ ਦੇ ਖਿਲਾਫ ਹਨ ਤੇ ਹੁਣ ਇਸ ਮਹਾਮਾਰੀ ਦਾ ਵਧਣਾ ਉਹਨਾਂ ਦੇ ਰਾਜਨੀਤਕ ਭਵਿੱਖ ਲਈ ਵੀ ਖਤਰਾ ਬਣ ਸਕਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਭਾਰਤ ਨੇ ਕਿਸੇ ਮੁਲਕ ਦੀ ਮਦਦ ਕੀਤੀ ਹੋਵੇ ਬਲਕਿ ਇਸਤੋਂ ਪਹਿਲਾਂ ਵੀ ਭਾਰਤ ਨੇ ਕਈ ਦੇਸ਼ਾਂ ਦੀ ਮਾੜੇ ਸਮੇਂ ਤੇ ਮੱਦਦ ਕੀਤੀ ਹੈ ਪਰ ਅਜਿਹਾ ਨਹੀਂ ਕੇ ਭਾਰਤ ਨੇ ਇਸਤੋਂ ਪਹਿਲਾਂ ਕਿਸੇ ਦੀ ਮੱਦਦ ਨਹੀਂ ਲਈ ਬਲਕਿ ਭਾਰਤ ਨੂੰ 1951 ਚ ਅਮਰੀਕਾ ਨੇ ਅਨਾਜ ਦੀ ਮਦਦ ਕਰਕੇ ਅਹਿਸਾਨ ਕੀਤਾ ਸੀ।
ਇਸਦੇ ਬਦਲੇ ਨਹੀਂ ਪਰ ਮਨੁੱਖਤਾ ਨੂੰ ਦੇਖਦੇ ਹੋਏ ਭਾਰਤ ਨੇ ਇਸ ਮਾੜੇ ਸਮੇਂ ਚ ਸਾਰੇ ਦੇਸ਼ਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਮੱਦਦ ਲਈ ਹਾਂ ਕਰ ਦਿੱਤੀ ਹੈ। ਜੋ ਕਿ ਲੰਬੇ ਸਮੇਂ ਬਾਅਦ ਇਸਦੇ ਲਾਭ ਦੇਖਣ ਨੂੰ ਜਰੂਰ ਮਿਲਣਗੇ। ਹਾਲਾਂਕਿ ਇਸ ਦਵਾਈ ਨਾਲ ਕੋਰੋਨਾ ਦਾ ਇਲਾਜ ਸੰਭਵ ਹੈ ਜਾਂ ਨਹੀਂ ਇਹ ਕਹਿਣਾ ਮੁਸ਼ਕਿਲ ਹੈ ਪਰ ਕੁਝ ਦੇਸ਼ ਇਸ ਦਵਾਈ ਦੇ ਨਾਲ ਹੋਰ ਦਵਾਈਆਂ ਦਾ ਮਿਸ਼ਰਣ ਦੇ ਕੇ ਆਪਣੇ ਕੋਰੋਨਾ ਦੇ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਹਨ। ਇਸ ਲਈ ਭਾਰਤ ਤੋਂ ਬਹੁਤ ਦੇਸ਼ ਇਸ ਦਵਾਈ ਦੀ ਮੰਗ ਕਰ ਰਹੇ ਹਨ। ਭਾਰਤ ਹਾਈਡ੍ਰੋਕਸੀਕਲੋਰੋਕੁਇਨ ਦਾ ਸਭ ਤੋਂ ਵੱਧ ਤਿਆਰ ਕਰਨ ਵਾਲਾ ਦੇਸ਼ ਹੈ। ਅਜਿਹਾ ਨਹੀਂ ਕੇ ਇਸਨੂੰ ਕੋਈ ਹੋਰ ਦੇਸ਼ ਤਿਆਰ ਨਹੀਂ ਕਰ ਸਕਦਾ ਪਰ ਭਾਰਤ ਕੋਲ ਇਸਦਾ ਸਮਾਨ ਜ਼ਿਆਦਾ ਮਾਤਰਾ 'ਚ ਉਪਲਭਧ ਹਰ ਜਿਸ ਨਾਲ ਇਸਨੂੰ ਬਣਾਇਆ ਜਾ ਸਕੇ।
ਇਸ ਤੋਂ ਇਲਾਵਾ ਕੁਝ ਦੇਸ਼ਾਂ ਦੇ ਲੋਕਾਂ ਨੇ ਇਸਨੂੰ ਬਿਨਾ ਡਾਕਟਰ ਦੀ ਸਲਾਹ ਦੇ ਖਾਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਦਿਲ ਦੇ ਦੌਰੇ ਦੀ ਸੰਭਾਵਨਾ ਵੱਧ ਸਕਦੀ ਹੈ ਇਸ ਲਈ ਮਾਹਿਰਾਂ ਨੇ ਕਿਹਾ ਕਿ ਇਸਨੂੰ ਬਿਨਾ ਕਿਸੇ ਮਾਹਿਰ ਦੀ ਸਲਾਹ ਦੇ ਨਹੀਂ ਖਾਣਾ ਚਾਹੀਦਾ। ਪਰ ਇਸਨੂੰ ਸਿਰਫ ਜੋ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦਾ ਸਟਾਫ ਜਾਂ ਜੋ ਕਰੋਨਾ ਦੇ ਮਰੀਜ ਦੇ ਰਿਸ਼ਤੇਦਾਰ ਜੋ ਉਹਨਾਂ ਦੇ ਨਾਲ ਕਿਸੇ ਸਮੇਂ ਰਹੇ ਉਹਨਾਂ ਨੂੰ ਖਾਣ ਦੀ ਆਗਿਆ ਹੈ ਪਰ ਉਹੋ ਮਾਹਿਰ ਦੀ ਸਲਾਹ ਤੋਂ ਬਿਨਾਂ ਨਹੀਂ। ਇਸ ਲਈ ਕਿਸੇ ਵੀ ਦਵਾਈ ਨੂੰ ਸੇਵਨ ਕਰਨ ਤੋਂ ਪਹਿਲਾ ਮਾਹਿਰ ਦੀ ਸਲਾਹ ਜਰੂਰੀ ਹੈ। ਪਰ ਇਸ ਨਾਲ ਇਕ ਗੱਲ ਸਾਬਿਤ ਹੁੰਦੀ ਹੈ ਕਿ ਜਿਹੜਾ ਦੇਸ਼ ਭਾਰਤ ਤੋਂ ਹਰ ਸਾਲ ਹਜਾਰਾਂ ਦੀ ਗਿਣਤੀ ਚ ਵਿਗਿਆਨੀ,ਇੰਜੀਨੀਅਰ, ਡਾਕਟਰ ਅਤੇ ਹੋਰ ਸਟਾਫ ਨੂੰ ਆਪਣੇ ਦੇਸ਼ ਚ ਕੰਮ ਕਰਵਾਉਂਦਾ ਸੀ ਅਤੇ ਜਿਨ੍ਹਾਂ ਦੀ ਵਰਤੋਂ ਨਹੀਂ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾ ਦਿੰਦਾ ਸੀ। ਅੱਜ ਉਹ ਦੇਸ਼ ਖੁਦ ਜਮੀਨੀ ਹਕੀਕਤ ਤੋਂ ਵਾਕਫ਼ ਹੋ ਚੁੱਕਾ ਹੈ।
ਪਰਵਿੰਦਰ ਸਿੰਘ ਕੰਧਾਰੀ
9579600007
-
ਪਰਵਿੰਦਰ ਸਿੰਘ ਕੰਧਾਰੀ, ਲੇਖਕ ਤੇ ਪੱਤਰਕਾਰ
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.