ਲੇਖਕ ਹੋਣ ਕਵੀ ਹੋਣਾ ਕੰਡਿਆਂ ਦੇ ਰਸਤੇ ਤੇ ਤੁਰਨਾ ਹੈ। ਵੈਸੇ ਤਾਂ ਇਹ ਸਫ਼ਰ ਹਰ ਕਿਸੇ ਲਈ ਹੈਂ ਮੁਸ਼ਕਿਲ ਹੈ ਪਰ ਇੱਕ ਔਰਤ ਲਈ ਇਹ ਸਫਰ ਹੋਰ ਵੀ ਭਿਆਨਕ ਹੁੰਦਾ ਹੈ ਕਿਉਕਿ ਕਵੀ ਹੋਣ ਲਈ ਲੇਖਕ ਹੋਣ ਲਈ ਕਾਲਪਨਿਕ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਲੇਖਕ ਵਿਚ ਕਲਪਨਾ ਸ਼ਕਤੀ ਨਹੀਂ ਹੋਵੇਗੀ ਤਾਂ ਉਹ ਚੰਗੀ ਸਿਰਜਣਾ ਨਹੀਂ ਕਰ ਸਕੇਗਾ। ਕੋਈ ਵੀ ਜਦੋਂ ਘਟਨਾ ਵਾਪਰਦੀ ਹੈ ਤਾਂ ਉਹ ਸਭ ਦੇ ਸਾਹਮਣੇ ਵਾਪਰਦੀ ਹੈ। ਕੁਝ ਕਾਲਪਨਿਕ ਲੋਕ ਹੀ ਹੁੰਦੇ ਹਨ ਜਿਹੜੇ ਆਪਣੀ ਕਲਪਨਾ ਸ਼ਕਤੀ ਨਾਲ ਉਸ ਉਸ ਘਟਨਾ ਪਿੱਛੋਂ ਕਹਾਣੀ ਜਾ ਕਵਿਤਾ ਲੱਭ ਲੈਂਦੇ ਹਨ। ਲੇਖਕ ਦੁਆਰਾ ਆਪਣੀ ਦਿਲਚਸਪੀ ਦੁਬਾਰਾ ਲੇਖਕ ਜਾਂ ਕਵੀ ਤੋਂ ਪ੍ਰਭਾਵਿਤ ਹੋ ਕੇ ਕਿਸੇ ਖਾਸ ਦਿਸ਼ਾ ਵੱਲ ਲਿਖਣਾ ਸ਼ੁਰੂ ਕੀਤਾ ਜਾਂਦਾ ਹੈ । ਆਪਣੀ ਕਲਪਨਾ ਸ਼ਕਤੀ ਦੁਆਰਾ ਉਹ ਸਮਾਜ ਵਿੱਚੋਂ ਕੁਝ ਵਿਸ਼ੇਸ਼ ਹੁੰਦਾ ਹੈ ਜਿਵੇਂ ਕਿ ਕੁਝ ਲੇਖਕ ਅਤੇ ਕਵੀ ਪਿਆਰ ਮੁਹੱਬਤ ਦੇ ਨਗਮੇ ਲਿਖਦੇ ਹਨ ਕੁਝ ਕਰਾਂਤੀਕਾਰੀ ਵਿਚਾਰਾਂ ਦੇ ਧਾਰਨੀ ਹੁੰਦੇ ਹਨ ਕੁੱਝ ਕੁ ਸਮਾਜਿਕ ਬੁਰਾਈਆਂ ਬਾਰੇ ਲਿਖਦੇ ਹਨ। ਇਹ ਸਿਰਫ ਉਨ੍ਹਾਂ ਦੇ ਲਿਖਣ ਦੇ ਵਿਸ਼ੇ ਹਨ ਜ਼ਰੂਰੀ ਨਹੀਂ ਇਹਨਾਂ ਦਾ ਉਨ੍ਹਾਂ ਦੀ ਆਪਣੀ ਜ਼ਿੰਦਗੀ ਨਾਲ ਕੋਈ ਸਬੰਧ ਹੋਵੇ । ਜਿਵੇਂ ਕੋਈ ਪੀ ਐਚ ਡੀ ਕਰਨ ਲਈ ਕਿਸੇ ਵਿਸ਼ਾ ਚੁਣਦਾ ਹੈ ਤਾਂ ਉਸ ਲਈ ਸਿਰਫ ਦਿਲਚਸਪ ਵਿਸ਼ਾ ਹੁੰਦਾ ਹੈ। ਜੇਕਰ ਕੋਈ ਧਰਮ ਦੇ ਲਈ ਅਧਿਅਨ ਕਰਦਾ ਹੈ ਤਾਂ ਉਹ ਕਿਸੇ ਇੱਕ ਧਰਮ ਨੂੰ ਚੁਣ ਲੈਂਦਾ ਹੈ। ਕੁਝ ਲੋਕਾ ਸਿੱਖ ਧਰਮ ਅਤੇ ਇਸਲਾਮ ਧਰਮ ਤੇ ਜਾਂ ਕਿਸੇ ਵੀ ਹੋਰ ਧਰਮ ਤੇ ਪੀ ਐਚ ਡੀ ਕਰਦੇ ਹਨ ਉਨ੍ਹਾਂ ਦੇ ਅਧਿਐਨ ਦਾ ਵਿਸ਼ਾ ਹੁੰਦਾ ਹੈ ਇਹ ਜ਼ਰੂਰੀ ਨਹੀਂ ਕੇ ਸਿੱਖ ਧਰਮ ਉਤੇ ਅਧਿਅਨ ਕਰਨ ਵਾਲਾ ਸਿੱਖ ਹੋਵੇ ਜਾਂ ਫਿਰ ਇਸਲਾਮ ਧਰਮ ਦੇ ਅਧਿਐਨ ਕਰਨ ਵਾਲਾ ਮੁਸਲਿਮ ਕੀ ਹੋਵੇ।
ਇਸ ਤਰ੍ਹਾਂ ਲੇਖਕ ਜਦੋਂ ਕਿਸੇ ਵਿਸ਼ੇ ਤੇ ਲਿਖਣਾ ਸ਼ੁਰੂ ਕਰਦਾ ਹੈ ਤਾਂ ਹੋ ਆਪਣੀ ਮਰਜ਼ੀ ਦਾ ਵਿਸ਼ਾ ਚੁਣਦਾ ਹੈ ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ ਪ੍ਰੀਤ ਕਹਾਣੀਆਂ ਲਿਖਦੇ ਸਨ ਅਤੇ ਗੁਰਦਿਆਲ ਸਿੰਘ ਅਤੇ ਅਜਮੇਰ ਸਿੰਘ ਔਲਖ ਸਮਾਜ ਵਿੱਚ ਫੈਲੀਆਂ ਬੁਰਾਈਆਂ ਬਾਰੇ ਲਿਖਦੇ ਸਨ ਸ਼ਿਵ ਕੁਮਾਰ ਬਿਰਹਾ ਦਾ ਲਿਖਾਰੀ ਸੀ ਪਾਸ਼ ਕਰਾਂਤੀਕਾਰੀ ਕਵੀ ਮੰਨਿਆ ਗਿਆ ਹੈ। ਜਦੋਂ ਕੋਈ ਲੇਖਕ ਜਾਂ ਕਵੀ ਲਿਖਣਾ ਸ਼ੁਰੂ ਕਰਦਾ ਹੈ ਤਾਂ ਉਹ ਰਚਨਾ ਕਰਦਾ ਹੈ ਉਸ ਦੀ ਮੁਹਾਰਤ ਉਸੇ ਵਿਸ਼ੇ ਵੱਲ ਵੱਧਦੀ ਜਾਂਦੀ ਹੈ ਉਹ ਉਸੇ ਵੱਲ ਹੋ ਜਾਂਦਾ ਹੈ। ਪਰ ਆਧੁਨਿਕ ਸਮੇਂ ਦੀ ਤਰਾਸਦੀ ਇਹ ਹੈ ਕੀ ਲੋਕ ਲੇਖਕਾਂ ਦੀਆਂ ਰਚਨਾਵਾਂ ਚੋ ਉਨ੍ਹਾਂ ਦੀ ਨਿਜੀ ਜ਼ਿੰਦਗੀ ਤਲਾਸ਼ਣ ਲੱਗ ਜਾਂਦੇ ਹਨ । ਇਹ ਇੱਕ ਲੇਖਕ ਜਾਂ ਕਵੀ ਨਾਲ ਅਨਿਆਇ ਹੁੰਦਾ ਹੈ ਅਤੇ ਉਸਦੇ ਸ਼ਬਦਾਂ ਦਾ ਨਿਰਾਦਰ ਹੁੰਦਾ ਹੈ। ਹੋ ਸਕਦਾ ਹੈ ਇਹ ਸਮੱਸਿਆ ਮਰਦ ਲੇਖਕਾਂ ਲਈ ਬਹੁਤ ਵੱਡੀ ਨਾ ਹੋਵੇ ਪਰ ਔਰਤ ਲੇਖਕਾਂ ਲਈ ਇਹ ਹੈ ਸਮੱਸਿਆ ਬਹੁਤ ਗੁੰਝਲਦਾਰ ਹੋ ਜਾਂਦੀ ਹੈ ਜਦੋਂ ਲੋਕ ਰਚਨਾ ਪੜ੍ਹ ਕੇ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੇ ਟਿਪਣੀ ਕਰਦੇ ਹਨ ਅਤੇ ਉਸ ਬਾਰੇ ਪੁਛਦੇ ਹਨ ਕੀ ਤੁਸੀਂ ਇਹ ਸਭ ਇਸ ਲਈ ਲਿਖਦੇ ਹੋ। ਲੇਖਕ ਦਾ ਕੰਮ ਹੁੰਦਾ ਹੈ ਲਿਖਣਾਂ ਉਹ ਸਭ ਕੁਝ ਆਪਣੇ ਲਈ ਨਹੀਂ ਬਲਕਿ ਸਮਾਜ ਲਈ ਲਿਖਦਾ ਹੈ । ਲੇਖਾਂ ਦੇ ਨਾਲ ਉਮਰ ਦਾ ਕੋਈ ਸਬੰਧ ਨਹੀਂ ਹੁੰਦਾ । ਕਵੀਆਂ ਦੀ ਉਮਰ ਚਾਏ ਜਿੰਨੇ ਵੀ ਵਧਦੀ ਜਾਵੇ ਪਰ ਹ ਉਹਨਾਂ ਦੇ ਅੰਦਰ ਇਕ ਬੱਚਾ ਇਕ ਜਵਾਨ ਸੁਹਣੀ ਕੁਦਰਤ ਪਿਆਰ ਅਤੇ ਬਿਰਹਾ ਹਮੇਸ਼ਾ ਜਿਉਂਦਾ ਰਹਿੰਦਾ ਹੈ। ਜਿਨ੍ਹਾਂ ਲੋਕਾਂ ਦਾ ਰੁਝਾਨ ਧਾਰਮਿਕ ਹੁੰਦਾ ਹੈ ਉਹ ਬਚਪਨ ਤੋਂ ਹੀ ਉਸ ਪਾਸੇ ਵੱਲ ਝੁਕੇ ਹੋਏ ਹੁੰਦੇ ਹਨ ਇਹ ਸੰਭਵ ਨਹੀਂ ਹੁੰਦਾ ਕੀ ਮਹੱਬਤ ਦੇ ਨਗਮੇ ਲਿਖਣ ਵਾਲਾ ਕਵੀ ਵੱਡੀ ਉਮਰ ਚ ਆ ਕੇ ਧਾਰਮਿਕ ਲਿਖਤਾਂ ਲਿਖਣ ਲੱਗ ਜਾਵੇਗਾ। ਇਹ ਸੰਭਵ ਹੀ ਨਹੀਂ ਕਿਉਂਕਿ ਓਹ ਇਸ ਵਿਸ਼ੇ ਬਾਰੇ ਕੁਝ ਜਾਣਦਾ ਹੀ ਨਹੀਂ ਇਹ ਤਾਂ ਉਸ ਦਾ ਵਿਸ਼ਾ ਹੀ ਨਹੀਂ ਸੀ ਫਿਰ ਉਹ ਇਸ ਵਿਸ਼ੇ ਬਾਰੇ ਕਿਵੇਂ ਲਿਖ ਸਕਦਾ ਹੈ। ਇਸ ਲਈ ਉਹ ਜੇਕਰ ਸੌ ਸਾਲ ਦੀ ਉਮਰ ਵਿਚ ਵੀ ਲਿਖੇ ਤਾਂ ਵੀ ਉਹ ਮੁਹੱਬਤ ਬਾਰੇ ਹੀ ਲਿਖੇਗਾ ।
ਇਸਤਰੀ ਲੇਖਕਾਂ ਲਈ ਲਿਖਤ ਨੂੰ ਪੜ੍ਹ ਕੇ ਪੁੱਛੇ ਗਏ ਉਹਨਾਂ ਦੀ ਜਿੰਦਗੀ ਬਾਰੇ ਸਵਾਲ ਬੜੇ ਹੀ ਬੇਹੂਦਾ ਲੱਗਦੇ ਹਨ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਵੀ ਕਈ ਵਾਰ ਠੇਸ ਪਹੁੰਚਦੀ ਹੈ। ਜਦੋਂ ਕੋਈ ਇਨਸਾਨ ਡਾਕਟਰ ਬਣਦਾ ਹੈ ਤਾਂ ਸਮਾਜ ਲਈ ਬਣਦਾ ਹੈ ਇਹ ਨਹੀਂ ਉਸਨੂੰ ਕੋਈ ਬਿਮਾਰੀ ਲੱਗੀ ਹੁੰਦੀ ਹੈ ਜਿਸ ਦਾ ਇਲਾਜ ਕਰਨ ਲਈ ਡਾਕਟਰ ਬਣਦਾ ਹੈ। ਇਸੇ ਤਰ੍ਹਾਂ ਵਕੀਲ ਬਣਨ ਲਈ ਜ਼ਰੂਰੀ ਨਹੀਂ ਕੇ ਪਹਿਲਾਂ ਆਪ ਲੋਕਾਂ ਤੇ ਕੇਸ ਕਰਨੇ ਪੈਣਗੇ ਅਤੇ ਅਧਿਆਪਕ ਬਣ ਕੇ ਜ਼ਰੂਰੀ ਨਹੀਂ ਆਪਣਾ ਹੀ ਪਰਿਵਾਰ ਪੜ੍ਹਾਇਆ ਜਾਵੇਗਾ ਸਗੋਂ ਇਹ ਤਾਂ ਇੱਕ ਖੇਤਰ ਹੈ ਸੋ ਕਿਸੇ ਵੀ ਮਨੁੱਖ ਨੇ ਆਪਣੀ ਦਿਲਚਸਪੀ ਨਾਲ ਚਣਿਆ ਹੈ ਸੇਵਾ ਕਰਕੇ ਉਹ ਨਾਮ ਕਮਾਉਣਾ ਚਾਹੁੰਦਾ ਹੈ । ਉਸੇ ਤਰ੍ਹਾਂ ਲੇਖਕਾਂ ਦੇ ਦਿੱਤੇ ਯੋਗਦਾਨ ਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਗਾਂਧੀ ਜੀ ਨੇ ਲੂਣ ਦਾ ਸੱਤਿਆਗ੍ਰਹਿ ਦੇਸ਼ ਦੀ ਆਜ਼ਾਦੀ ਲਈ ਕੀਤਾ ਸੀ ਨਾਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਇਓਡੀਨ ਦੀ ਕਮੀ ਹੋਈ ਸੀ । ਸ਼ਹੀਦਾ ਨੇ ਦੇਸ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਤਕ ਵਾਰ ਦਿੱਤੀ ਅਤੇ ਆਜ਼ਾਦੀ ਮਿਲੀ ਦੇਸ਼ ਵਾਸੀਆਂ ਨੂੰ ਉਨ੍ਹਾਂ ਨੇ ਆਪ ਤਾਂ ਇਸ ਆਜ਼ਾਦੀ ਦਾ ਰੰਗ ਨਹੀਂ ਮਾਣਿਆ। ਜਿਸ ਤਰਾਂ ਇਕ ਗਾਇਕ ਗੀਤ ਗਾਉਂਦਾ ਹੈ ਤਾਂ ਉਹ ਸਮਾਜ ਦੀ ਮੰਗ ਹੁੰਦੀ ਹੈ ਨਾਕੇ ਉਸ ਦੀ ਆਪਣੀ ਜ਼ਿੰਦਗੀ ਦਾ ਉਨ੍ਹਾਂ ਨਾਲ ਕੋਈ ਸਬੰਧ ਹੁੰਦਾ ਹੈ ਫਿਰ ਸਿਰਫ ਔਰਤ ਲਿਖਾਰੀਆਂ ਲਈ ਅਜਿਹੇ ਬੇਹੂਦੇ ਸਵਾਲ ਕਿਉਂ। ਇਹ ਸਵਾਲ ਜ਼ਰੂਰੀ ਨਹੀਂ ਕੇ ਪਾਠਕ ਇਹੀ ਪੁੱਛਣ ਭਲਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਭੈਣ ਭਰਾ ਕੀ ਨਹੀਂ ਸਗੋਂ ਔਰਤ ਹੀ ਔਰਤ ਨੂੰ ਪੁੱਛਦੀ ਹੈ ਜੋ ਕਿ ਇੱਕ ਲਿਖਾਰੀ ਦੀ ਕਲਮ ਲਈ ਕੱਢੀ ਹੋਈ ਗਾਲ੍ਹ ਹੁੰਦੀ ਹੈ ਜਿਸ ਨਾਲ ਲਿਖਾਰੀ ਉਤਸ਼ਾਹ ਘੱਟਦਾ ਹੈ ਉਸ ਦਾ ਮਨੋਬਲ ਡਿਗਦਾ ਹੈ। ਇਸ ਤਰਾਂ ਦੀਆਂ ਟਿਪਣੀਆਂ ਕਰਨ ਵਾਲੇ ਲੋਕ ਸਾਇਦ ਇਹ ਯਾਦ ਨਹੀਂ ਰੱਖਦੇ ਕੀ ਜੇਕਰ ਵਾਰਸ ਨੇ ਹੀਰ ਅਤੇ ਕਾਦਰਯਾਰ ਨੇ ਪੂਰਨ ਭਗਤ ਵਰਗੇ ਕਿਸੇ ਨਾ ਰਚੇ ਹੁੰਦੇ ਤਾਂ ਜੋ ਸਮਾਜ ਸਾਹਿਤ ਦਾ ਇਹ ਰੂਪ ਦੇਖਣ ਤੋਂ ਵਾਂਝਾ ਰਹਿ ਜਾਂਦਾ ਜੇਕਰ ਤੁਸੀਂ ਚੰਗੇ ਲੇਖਕ ਨਹੀਂ ਬਣ ਸਕੇ ਤਾਂ ਕੋਈ ਗੱਲ ਨਹੀਂ ਪਰ ਚੰਗੇ ਪਾਠਕ ਤਾਂ ਬਣ ਸਕਦੇ ਹੋ। ਜੋ ਵੀ ਪੜ੍ਹਦੇ ਹੋ ਉਸ ਨੂੰ ਸਿਰਫ ਇਸ ਰਚਨਾ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਨਿੱਜੀ ਜ਼ਿੰਦਗੀ ਕੋਈ ਵੀ ਲੋਕਾਂ ਸਾਹਮਣੇ ਪੇਸ਼ ਨਹੀਂ ਕਰੇਗਾ ਕਿਉਂਕਿ ਇਹ ਉਸ ਦੀ ਆਪਣੀ ਜਿੰਦਗੀ ਦਾ ਸਵਾਲ ਹੈ।
ਚੰਨੀ ਚਹਿਲ
ਸ.ਹ.ਸ ਮਿਰਜ਼ਾਪੁਰ
9915806550
-
ਚੰਨੀ ਚਹਿਲ, ਲੇਖਕ
*****************
9915806550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.