ਓਏ ਹੋ ਗਏ ਖੂਨ ਲੋਕਾਂ ਦੇ ਚਿੱਟੇ, ਐਸੇ ਕੌਤਕ ਨਾਂ ਮੈ ਡਿੱਠੇ
ਕੀ ਕੀ ਖੋਲ੍ਹ ਸੁਣਾਵਾਂ ਚਿੱਠੇ, ਇਓਂ ਲੱਗਦੈ ਮਰ ਜਮੀਰ ਗਈ
ਰੁਲਦੀਆਂ ਵਿੱਚ ਗਲੀ ਦੇ ਲਾਸ਼ਾਂ, ਇਹ ਕੈਸੀ ਤਕਦੀਰ ਬਈ
ਰੁਲਦੀਆਂ ਵਿੱਚ ਗਲੀ ਦੇ ਲਾਸ਼ਾਂ, ਇਹ ਕੈਸੀ ਤਕਦੀਰ ਬਈ
ਬੰਦਾ ਹੁਣ ਬੰਦੇ ਤੋਂ ਡਰਦੈ, ਚਿੱਤ ਨਹੀਂ ਮਿਲਣ ਨੂੰ ਕਰਦੈ
ਚੰਗਾ ਭਲਾ ਪਲਾਂ ਵਿੱਚ ਮਰਦੈ, ਚੱਲਦਾ ਕੋਈ ਚਾਰਾ ਨਹੀਂ
ਪਹਿਲੀ ਵਾਰੀ ਤੱਕਿਆ ਬੰਦਾ, ਬਣਿਆ ਅੱਜ ਵਿਚਾਰਾ ਬਈ
ਪਹਿਲੀ ਵਾਰੀ ਤੱਕਿਆ ਬੰਦਾ, ਬਣਿਆ ਅੱਜ ਵਿਚਾਰਾ ਬਈ
ਰੱਬਾ ਕੇਹੀ ਚੱਲੀ ਬਿਮਾਰੀ, ਵਿਛੜੇ ਵਿੱਚ ਪਲਾਂ ਦੇ ਹਾਣੀ
ਸੁਣਦੇ ਨਿੱਤ ਹੀ ਨਵੀਂ ਕਹਾਣੀ, ਸਾਹ ਨਾਂ ਆਉਂਦਾ ਤੜਫੇ ਬਈ
ਸਾਇਰਨ ਵੱਜਦੇ ਲੈਂਦੀ ਨਰੜ, ਪੁਲਿਸ ਰਾਹਾਂ ਵਿਚੋਂ ਫੜ੍ਹਕੇ ਬਈ
ਸਾਇਰਨ ਵੱਜਦੇ ਲੈਂਦੀ ਨਰੜ, ਪੁਲਿਸ ਰਾਹਾਂ ਵਿਚੋਂ ਫੜ੍ਹਕੇ ਬਈ
ਨਾਢੂ ਖਾਂ ਵੀ ਇਸਤੋਂ ਹਰਗੇ, ਦੁਨੀਆਂ ਝੁਕਾਉਣ ਵਾਲੇ ਵੀ ਡਰਗੇ
ਲੈਣ ਲਈ ਮਰਜਾਂ ਵਾਲੀ ਦਵਾਈ, ਹੁਣ ਪਿਆ ਤਰਲੇ ਕੱਢੇ ਬਈ
ਟੁੱਟ ਗਈ ਯਾਰੀ ਨਾਂ ਰਹੇ ਰਿਸ਼ਤੇ, ਹਰ ਕੋਈ ਪਾਸੇ ਭੱਜੇ ਬਈ
ਟੁੱਟ ਗਈ ਯਾਰੀ ਨਾਂ ਰਹੇ ਰਿਸ਼ਤੇ, ਹਰ ਕੋਈ ਪਾਸੇ ਭੱਜੇ ਬਈ
ਬੰਦਾ ਫਿਰਦਾ ਸੀ ਰੱਬ ਬਣਿਆ, ਜੋ ਨਾਂ ਸੀ ਕੁਦਰਤ ਤੋਂ ਡਰਿਆ
ਇੱਕੋ ਸੱਟੇ ਆ ਗਈਆਂ ਮੱਤਾਂ, ਚੜ੍ਹ ਗਏ ਕੁਦਰਤ ਦੇ ਧੱਕੇ ਬਈ
ਵੇਖਣ ਬੂਹਿਆਂ ਦੇ ਵਿੱਚ ਖੜ੍ਹਕੇ, ਲੋਕ ਘਰਾਂ ਵਿੱਚ ਡੱਕੇ ਬਈ
ਵੇਖਣ ਬੂਹਿਆਂ ਦੇ ਵਿੱਚ ਖੜ੍ਹਕੇ, ਲੋਕ ਘਰਾਂ ਵਿੱਚ ਡੱਕੇ ਬਈ
ਹੁਣ ਵੀ ਮੰਨ ਲੈ ਰੱਬ ਨੂੰ “ਰੱਬੀ”, ਨਹੀਂ ਤਾਂ ਖਾ ਬੈਠੇਂਗਾ ਠੱਗੀ
ਬੰਨ੍ਹੀ ਮਗਰ ਝੂਠ ਦੀ ਡੱਗੀ, ਕਿਓਂ ਕਰਦੈ ਕੂੜ ਵਪਾਰਾਂ ਨੂੰ
ਇਥੇ ਗਰਜਾਂ ਦੇ ਹਨ ਰਿਸ਼ਤੇ, ਲੋਕੀਂ ਭੁੱਲ ਗਏ ਪਿਆਰਾਂ ਨੂੰ
ਇਥੇ ਗਰਜਾਂ ਦੇ ਹਨ ਰਿਸ਼ਤੇ, ਲੋਕੀਂ ਭੁੱਲ ਗਏ ਪਿਆਰਾਂ ਨੂੰ
ਰਾਜਬੀਰ ਸਿੰਘ ਬਰਾੜ ਸਾਦਿਕ, ਚੀਫ਼ ਅਡੀਟਰ www.bb1india.com
9478600388
-
ਰਾਜਬੀਰ ਸਿੰਘ ਬਰਾੜ, ਲੇਖਕ
bigultv@gmail.com
9478600388
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.