ਮੇਰਾ ਕੰਮ ਸਮਝਾਉਣਾ ,ਮਨਾਉਣਾ ਨਹੀਂ...
ਜ਼ਰਾ ਸੋਚੋ
ਤੀਜੇ ਸਟੇਜ ਵਿੱਚ ਪੰਜਾਬ ਨੂੰ ਲੈ ਜਾਣ ਲਈ ਜ਼ੁੰਮੇਵਾਰ ਹੋਣਗੇ ਸਿਆਸੀ ਨੇਤਾ ,ਧਾਰਮਿਕ ਨੇਤਾ ਅਤੇ ਸ਼ੋਸ਼ਲ ਵਰਕਰ।
ਪੰਜਾਬ ਸਰਕਾਰ ਦਾ ਸਿਹਤ ਵਿਭਾਗ ਬਾਕੀ ਹੋਰ ਸਹਿਯੋਗੀ ਵਿਭਾਗਾਂ ਦੀ ਮਦਦ ਨਾਲ ਹੁਣ ਤੱਕ ਕੁਝ ਹੱਦ ਤੱਕ ਕਰੋਨਾ ਦੇ ਫੈਲਾਅ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੁੰਦਾ ਨਜ਼ਰ ਆ ਰਿਹਾ।
ਪਰ ਜੋ ਖਤਰਾ ਹੁਣ ਤੀਜੀ ਸਟੇਜ ਵਿੱਚ ਜਾਣ ਦਾ ਮੰਡਰਾਅ ਰਿਹਾ ਉਸਦੇ ਵੱਡੇ ਜ਼ੁੰਮੇਵਾਰ ਸਿਆਸੀ ਤੇ ਧਾਰਮਿਕ ਨੇਤਾ ਅਤੇ ਸ਼ੋਸ਼ਲ ਵਰਕਰ
ਹੋਣਗੇ ਕਿਉਂਕਿ ਕਰਫਿਓੂ ਦੌਰਾਨ ਨੇਤਾਗਿਰੀ ਚਮਕਾਉਣ ਤੇ ਪੁੰਨ ਦਾਣ ਕਰਨ ਦੇ ਚੱਕਰ ਵਿੱਚ ਕਰਫਿਓੂ ਦੀਆਂ ਖੁਲੇਆਮ ਧੱਜੀਆਂ ਉਡਾ ਰਹੇ।
ਕਰਫਿਓੂ ਲਾਉਣ ਵਾਲੇ ਲੋਕਾਂ ਨੂੰ ਇਕੱਠੇ ਕਰ ਪਿਆਜ਼ ਵਰਤਾਅ ਰਹੇ।
ਕਰਫਿਓੂ ਦੀ ਪਾਲਣ ਕਰਵਾਉਣ ਵਾਲੇ ਲੋਕਾਂ ਨਾਲ ਸੜਕਾਂ ਤੇ ਫੋਟੋਆਂ ਖਿਚਵਾ ਰਹੇ।
ਲੋਕਾਂ ਨੂੰ ਸਮਝਾਉਣ ਵਾਲੇ ਲੋਕ ਇਕੱਠੇ ਕਰ ਲੰਗਰ ਖੁਵਾ ਰਹੇ।
ਧਰਮ ਜੀਵਨ ਜਾਂਚ ਹੈ ਸਿਖਾਉਣ ਵਾਲੇ ਅੱਜ ਵੀ ਸਵਰਗ ਦੀਆਂ ਕਹਾਣੀਆਂ ਸੁਣਾ ਰਹੇ।
ਫਿਰ
ਇਹ ਤਾਂ ਦੱਸੋ ਕਰਫਿਓੂ ਲਾ ਇਕ ਦੂਜੇ ਤੋ ਦੂਰ ਰਹਿਣਾ ਕੌਣ ਸਿਖਾਅ ਰਹੇ?
ਮੈੇ ਪਹਿਲਾਂ ਵੀ ਕਹਿ ਚੁੱਕਿਆ ਕੇ ਜੇਕਰ ਤੀਜੀ ਸਟੇਜ ਆਉਂਦੀ ਹੈ ਤਾਂ ਪੰਜਾਬ ਹੋਵੇ ਜਾਂ ਭਾਰਤ ਫਿਰ ਕੋਈ ਨਹੀਂ ਬਚਾ ਸਕਦਾ।
ਯਾਦ ਰੱਖੋ ਕਰੋਨਾ ਦੀ ਤੀਜੀ ਸਟੇਜ ਕੈਸਰ ਦੀ ਤੀਜੀ ਸਟੇਜ ਵਰਗੀ ਹੋਵੇਗੀ ਜਿਸ ਦਾ ਅੰਤ ਦੇਰ ਸਵੇਰ ਮੌਤ ਹੀ ਹੋਵੇਗੀ।
ਕਰੋਨਾ ਦਾ ਬਚਾਅ ਘਰ ਵਿੱਚ ਬੈਠਣਾ
ਕਰੋਨਾ ਦਾ ਬਚਾਅ ਇਕ ਦੂਜੇ ਤੋ ਦੂਰੀ ਰੱਖਣਾ
ਕਰੋਨਾ ਦਾ ਬਚਾਅ ਸਾਬਣ ਨਾਲ ਹੱਥ ਧੋਣਾ
ਕਰੋਨਾ ਦਾ ਬਚਾਅ ਸਿਹਤ ਮਹਿਕਮੇ ਨੂੰ ਸਾਜੋ ਸਮਾਨ ਦੇਣਾ
ਕਰੋਨਾ ਦਾ ਬਚਾ ਸਿਹਤ ਮਹਿਕਮੇ ਦੀਆਂ ਹਦਾਇਤਾਂ ਮੰਨਣਾ
ਕਰੋਨਾ ਦਾ ਬਚਾ ਸਿਹਤ ਕਾਮਿਆਂ ਦਾ ਮੰਨੋ ਬਲ ਵਧਾਉਣਾ
ਕਰੋਨਾ ਦਾ ਬਚਾ ਸਿਹਤ ਮਹਿਕਮੇ
ਦੇ ਕਾਮਿਆਂ ਨੂੰ ਬਰਾਬਰ ਕੰਮ ਬਰਾਬਰ ਤਨਖ਼ਾਹ ਦੁਆਉਣਾ।
ਕਿਸੇ ਹੋਰ ਜਾਣਕਾਰੀ ਲਈ ਮੇਰੇ ਨੰ 9814127296 ਤੇ ਕਿਸੇ ਸਮੇਂ ਵੀ ਗੱਲ ਕਰ
ਸਕਦੇ ਹੋ।
ਜੈ ਕਿਰਤ
-
ਡਾ ਦਲੇਰ ਸਿੰਘ ਮੁਲਤਾਨੀ, ਸਿਵਲ ਸਰਜਨ (ਰਿਟਾ)
tirshinazar@gmail.com
9814127296
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.