ਅਸੀਂ ਅੱਜ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਸ਼ਾਇਦ ਇਸ ਦੌਰ ਵਰਗਾ ਕੋਈ ਕਦੇ ਹੋਰ ਦੌਰ ਨਾ ਆਵੇ,ਦੁਆਵਾਂ ਕਰਦੇ ਹਾਂ ,ਕੀ ਪੂਰੀ ਦੁਨੀਆਂ ਇਸ ਮਹਾਂਮਾਰੀ ਕੋਰੋਨਾ ਤੋਂ ਜਿਸ ਤਰ੍ਹਾਂ ਪ੍ਰਭਾਵਿਤ ਹੋਈ ਹੈ, ਪਰਮਾਤਮਾ ਜੀ ਮੇਹਰ ਕਰਨ ਅੱਗੇ ਤੋਂ ਪੂਰੀ ਦੁਨੀਆਂ ਨੂੰ ਸਰਮੱਤ ਬਖਸ਼ਣ ਤੇ ਨੇਕੀ ਤੇ ਕੁਦਰਤ ਪ੍ਰਤੀ ਵਫ਼ਾਦਾਰ ਹੋਕੇ ਚੱਲਣ,ਜਿਸ ਤਰ੍ਹਾਂ ਦੱਸ ਰਹੇ ਹਨ,ਕਿ ਚੀਨ ਵਿੱਚ ਪਿੱਛਲੇ ਦਿਨਾਂ ਤੋਂ ਕੋਈ ਕੋਰੋਨਾ ਦਾ ਕੋਈ ਵੀ ਸ਼ੱਕੀ ਮਰੀਜ਼ ਨਹੀਂ ਪਾਇਆ ਗਿਆ,ਦੁਆਵਾਂ ਤੇ ਅਰਦਾਸਾਂ ਕਰਦੇ ਹਾਂ,ਬਾਕੀ ਮੁਲਕਾਂ ਵਿੱਚੋ ਵੀ ਰਾਹਤ ਭਰੀਆਂ ਹੋਈਆਂ ਹੀ ਖ਼ਬਰਾਂ ਆਉਣ ,ਇਸ ਮਹਾਂਮਾਰੀ ਦਾ ਅਜੇ ਤੱਕ ਕੋਈ ਇਲਾਜ਼ ਨਹੀਂ ਸਾਹਮਣੇ ਆਇਆ, ਜ਼ੇਕਰ ਇਲਾਜ਼ ਹੈ ਤਾਂ ਉਹ ਹੈ ਸਿਰਫ਼ ਤੇ ਸਿਰਫ਼ ਪ੍ਰਹੇਜ਼, ਕੀ ਅਸੀਂ ਪੂਰੀ ਦੁਨੀਆਂ ਦੀ ਮਾਲੀ ਨੁਕਸਾਨ ਤੇ ਜਾਨ ਦੀ ਸਲਾਮਤੀ ਲਈ, ਇਹ ਪ੍ਰਹੇਜ਼ ਨਹੀਂ ਰੱਖ ਸਕਦੇ,ਜਦੋ ਭਾਰਤ ਸਰਕਾਰ ਨੇ 21 ਮਾਰਚ ਨੂੰ ਇਹ ਹੁਕਮ ਜ਼ਾਰੀ ਕਰ ਦਿੱਤਾ ਸੀ,ਕੀ ਪੂਰੇ ਭਾਰਤ ਅੰਦਰ 22 ਮਾਰਚ ਤੋਂ ਤੱਕ ਕਲਫ਼ਿਊ ਲਗਾ ਦਿੱਤਾ ਗਿਆ ਸੀ,ਪਰ ਸਾਡੇ ਮੂਰਖ ਅੰਧ ਵਿਸ਼ਵਾਸੀ ਲੋਕਾਂ ਨੇ ਸ਼ਾਮ ਨੂੰ 22 ਮਾਰਚ ਫ਼ਿਰ ਜਾਨਵਰਾਂ ਵਾਂਗੂ ਝੁੰਡ ਬਣਾਕੇ ਉਸ ਕੀਤੀ ਕਰਾਈ ਤੇ ਫੇਰ ਪਾਣੀ ਫੇਰ ਦਿੱਤਾ ,ਸਾਡੇ ਭਾਰਤੀ ਲੋਕਾਂ ਦੀ ਅਸਲ ਵਿੱਚ ਕਮਜ਼ੋਰੀ ਪਤਾ ਕੀ ਹੈ ?ਘੱਟ ਸੁਣਨਾ ਤੇ ਵੱਧ ਕਰਨਾ,ਜਾਂ ਘੱਟ ਪੜ੍ਹਨਾ ਤੇ ਅਮਲ ਨਾ ਕਰਨਾ,ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ,ਕੀ ਹਰੇਕ ਦੇਸ਼ ਵਾਸੀ ਆਪਣੇ ਘਰਾਂ ਦੀਆਂ ਵਾਲ ਕੋਨੀਆ ਵਿੱਚ ਜਾਂ ਘਰੇ ਰਹਿ ਕੇ ਉਹਨਾਂ ਦਾ ਹੌਂਸਲਾ ਵਧਾਉਣ ਜਿਹਨਾਂ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ,ਜਿਸ ਵਿੱਚ ਸਾਡੇ ਡਾਕਟਰ ਸਾਹਿਬ ,ਪੁਲਿਸ ਮੁਲਾਜ਼ਮ, ਹੋਰ ਸੇਵੀ ਸੰਸਥਾਵਾਂ ਤੇ ਭਾਰਤੀ ਲੋਕਾਂ ਨੇ ਯੋਗਦਾਨ ਪਾਇਆ, ਪਰ ਹੋਇਆ ਕਿ ਇਸਦੇ ਉਲਟ,ਅਸੀਂ ਗਲੀਆਂ ਮੁਹੱਲੇ ਤੇ ਸੜਕਾਂ ਤੇ ਪਾਗਲਾਂ ਵਾਂਗ ਉੱਤਰ ਆਏ,ਸਾਰੀ ਕਰੀ ਕਰਾਈ ਤੇ ਮਿੱਟੀ ਪਾ ਦਿੱਤੀ,ਇਸ ਤੋਂ ਬਾਅਦ ਇਸ ਕਲਫ਼ਿਊ ਦੀ ਮਿਆਦ 31 ਮਾਰਚ ਤੱਕ ਕਰ ਦਿੱਤੀ, ਜਦੋਂ ਵੇਖਿਆ ਕਿ ਹਾਲਾਤ ਵਿਗੜ ਸਕਦੇ ਹਨ,ਦੂਸਰੇ ਪਾਸੇ ਇਟਲੀ ਤੋਂ ਪੰਜਾਬੀਆਂ ਦੀਆਂ ਵਾਰ ਵਾਰ ਹਿਦਾਇਤਾਂ ਦੇ ਰੂਪ ਵਿੱਚ ਵੀਡੀਓ ਆ ਰਹੀਆਂ ਨੇ ਕਿ ਭਾਰਤ ਤੇ ਪੰਜਾਬ ਵਾਸੀਉ ਸੰਭਲ ਜਾਉ ,ਅਜੇ ਤੁਹਾਡੇ ਕੋਲ ਸਮਾਂ ਹੈ, ਸਾਡੇ ਵਾਲੀ ਗ਼ਲਤੀ ਤੁਸੀਂ ਨਾ ਕਰ ਲੈਣਾ,ਜਦੋਂ ਕਿ ਇਟਲੀ ਪੂਰੇ ਵਿਸ਼ਵ ਪੱਧਰ ਤੇ ਸਿਹਤ ਸਹੂਲਤਾਂ ਪੱਖੋਂ ਦੂਸਰੇ ਨੰਬਰ ਤੇ ਹੈ, ਪਰ ਫੇਰ ਵੀ ਉੱਥੇ ਹਾਲਾਤ ਸੁਖਾਵੇਂ ਨਹੀਂ,ਤੇ ਅਸੀਂ ਸਿਹਤ ਸਹੂਲਤਾਂ ਪੱਖੋਂ 114 ਵੇ ਨੰਬਰ ਤੇ ਬੈਠੇ ਹਾਂ, ਤੁਸੀਂ ਆਪਣੇ ਆਪ ਅੰਦਾਜ਼ਾ ਲਗਾਉਣਾ ਕਿ ਅਸੀਂ ਕਿੱਥੇ ਖੜ੍ਹੇ ਹਾਂ,ਪਰ ਸਾਡੇ ਭਾਰਤ ਵਾਸੀ ਕਿੱਥੇ ਮੰਨਣ ਵਾਲੇ ਹਨ,ਉਹ ਹੀ ਜਾਨਵਰਾਂ ਵਾਂਗੂ ਇਕੱਠੇ ਬੈਠਕੇ ਗੱਪਾਂ ਮਾਰਨੀਆਂ ਟੋਲੇ ਬਣਾਕੇ ਬੈਠਣਾ,ਜਾਂ ਘੁੰਮਣਾ ਸਾਡੀ ਆਦਤ ਦੇ ਨਾਲ ਨਾਲ ਸਾਡੀ ਮਜਬੂਰੀ ਬਣ ਗਈ ਹੈ, ਇਸ ਆਦਤ ਤੇ ਮਜਬੂਰੀ ਨੂੰ ਸਹੀ ਦਿਸ਼ਾ ਦੇਣ ਲਈ ਪ੍ਰਸ਼ਾਸਨ ਨੂੰ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕਰਨਾ ਪਿਆ,ਸਾਡੀ ਪੰਜਾਬ ਪੁਲਿਸ ਨੂੰ ਟਿੱਚ ਸਮਝਣ ਵਾਲੇ ਸਿਰ ਭੂਤਰਿਆ ਲਈ ਉਹ ਹੀ ਡੰਡਾ ਵਰਤਣਾ ਪਿਆ, ਜੋ ਬਹੁਤ ਹੀ ਪੰਜਾਬ ਤੇ ਭਾਰਤੀ ਲੋਕਾਂ ਲਈ ਸਹੀ ਸਿੱਧ ਸਾਬਿਤ ਹੋਇਆ, ਇਹ ਲੋਕ ਪਿਆਰ ਦੀ ਭਾਸ਼ਾ ਨਹੀਂ ਜਾਣਦੇ ,ਬਹੁਤ ਹੁੰਦੇ ਹਨ ਜੋ ਬਾਤਾਂ ਦੇ ਨਹੀਂ ਡੰਡੇ ਦੇ ਹੀ ਭੂਤ ਹੁੰਦੇ ਹਨ,WHO ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ, ਤੇ ਸਰਕਾਰਾਂ ਨੇ ਵੀ ਸਰਹੱਦਾਂ ਸੀਲ ਕਰਕੇ ਆਪਣੀ ਆਪਣੀ ਬਣਦੀ ਭੂਮਿਕਾ ਨਿਭਾਈ, ਕੀ ਅਸੀਂ ਭਾਰਤੀ ਜਾਂ ਪੰਜਾਬ ਵਾਸੀ ਆਪਣੀ ਆਪਣੀ ਭੂਮਿਕਾ ਨਿਭਾ ਰਹੇ ਹਾਂ, ਨਹੀਂ ਅਸੀਂ ਅੱਜ ਵੀ ਸੁਚੇਤ ਨਹੀਂ,ਕੀ ਰੱਬ ਨਾ ਕਰੇ ਇਹ ਮਹਾਂਮਾਰੀ ਮਹਾਕਾਲ ਦਾ ਰੂਪ ਲੈ ਲੈਂਦੀ ਹੈ ਤਾ ਪੂਰੇ ਭਾਰਤ ਲਈ ਇਸ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੋ ਜਾਣਾ, ਇਸ ਲਈ ਮੇਰੇ ਦੇਸ਼ ਵਾਸੀਉ ਸੰਭਲ ਜਾਉ ,ਸਮਾਂ ਰਹਿੰਦੇ ਹੋਏ, ਇਸ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੁਬਾਰਾ ਇਹ ਕਲਫ਼ਿਊ 31 ਮਾਰਚ ਤੋਂ ਵਧਾਕੇ 15 ਅਪ੍ਰੈਲ ਤੱਕ ਕਰ ਦਿੱਤਾ,ਤਾਂ ਹੀ ਇਸ ਨਾ ਮੁਰਾਦ ਵਾਇਰਸ ਤੇ ਕਾਬੂ ਪਾ ਸਕਦੇ ਹਾਂ, ਜ਼ੇਕਰ ਸਮੇਂ ਦੀਆਂ ਸਰਕਾਰਾਂ ਇਸ ਵਾਇਰਸ ਨੂੰ ਰੋਕਣ ਲਈ ਅਸਮਰੱਥ ਹੁੰਦੀਆਂ ਹਨ ਤਾਂ ਇਹ ਪੂਰੀ ਮਨੁੱਖਤਾ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ,ਪਰ ਅਰਦਾਸਾਂ ਤੇ ਦੁਆਵਾਂ ਕਰਦੇ ਹਾਂ, ਕੀ ਏਦਾਂ ਦਾ ਕੁੱਝ ਵੀ ਨਾ ਹੋਵੇ,ਹਰੇਕ ਦੇਸ਼ ਵਾਸੀ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ, ਕੀ ਸਾਡੀਆਂ ਸਰਕਾਰਾਂ ਤੇ ਭਾਰਤੀਆਂ ਲੋਕਾਂ ਦੇ ਸਹਿਯੋਗ ਨਾਲ ਇਸ ਨਾਮੁਰਾਦ ਮਹਾਂਮਾਰੀ ਤੇ ਕਾਬੂ ਪਾ ਸਕੀਏ,ਇਸ ਮਹਾਂਮਾਰੀ ਤੇ ਕਾਬੂ ਪਾਉਣਾ ਪੂਰੀ ਮਨੁੱਖਤਾ ਦੀ ਹੀ ਜਿੱਤ ਹੋਵੇਗੀ,ਬਾਕੀ ਪੰਜਾਬ ਵਾਸੀਆਂ ਨੂੰ ਹੱਥ ਬੰਨ੍ਹਕੇ ਬੇਨਤੀ ਕਰਦੇ ਹਾਂ ਕਿ ਇਸ ਮਹਾਂਮਾਰੀ ਨਾਲ਼ ਲੜਨ ਲਈ ਸਰਕਾਰ ਦਾ ਪੂਰਾ ਸਾਥ ਦੇਣਾ ਹਰੇਕ ਵਿਅਕਤੀ ਦਾ ਮੁਢਲਾ ਫਰਜ਼ ਬਣਦਾ ਹੈ, ਇਸ ਮਹਾਂਮਾਰੀ ਕਰੋਨਾ ਤੇ ਜਿੱਤ ਅਸਲੀਅਤ ਵਿੱਚ ਹਰੇਕ ਦੇਸ਼ ਵਾਸੀ ਦੇ ਨਾਮ ਹੋਵੇਗੀ,ਤਾਂ ਆਉ ਫੇਰ ਅੱਜ ਤੋਂ ਹੁਣੇ ਤੋਂ ਆਪਣਾ ਯੋਗਦਾਨ ਪਾਈਏ ਤੇ ਘਰੋਂ ਬਾਹਰ ਨਾ ਜਾਈਏ,ਇਸ ਦਾ ਜੇਕਰ ਲੱਕ ਤੋੜਨਾ ਹੈ ਤਾਂ ਆਪਣੇ ਆਪਣੇ ਘਰ ਵੀ ਅਸੀਂ ਸਾਰੇ ਲੋਕਡੌਨ ਕਰੀਏ,ਤਾਂ ਹੀ ਅਸੀਂ ਸਫ਼ਲ ਹੋਵਾਂਗੇ।
ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.