ਕੋਰੋਨਾ ਵਾਇਰਸ (ਕੋਵਿਡ -19) ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਹੈ। ਹਜਾਰਾਂ ਲੋਕ ਇਸ ਭਿਆਨਿਕ ਰੋਗ ਦਾ ਸ਼ਿਕਾਰ ਹੋ ਰਹੇ ਹਨ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਭੀ ਹਾਲੇ ਇਸ ਦਾ ਕੋਈ ਇਲਾਜ ਨਹੀਂ ਲੱਭ ਰਿਹਾ ਹੈ। ਇਸ ਤੋਂ ਬਚਣ ਲਈ ਸਾਨੂੰ ਪੂਰਾ ਪਰਹੇਜ ਕਰਨਾ ਚਾਹੀਦਾ ਹੈ। ਇਸ ਲਈ ਸਿਹਤ ਅਧਿਕਾਰੀਆਂ ਵਲੋਂ ਦਿੱਤੀਆਂ ਹਦਾਇਤਾਂ ਦਾ ਸਾਨੂੰ ਸਭ ਨੂੰ ਖਾਸ ਧਿਆਨ ਰੱਖਣਾਂ ਚਾਹੀਦਾ ਹੈ। ਸਾਬਣ ਅਤੇ ਹੱਥਾਂ ਨੂੰ ਸਾਫ ਰੱਖਣ ਵਾਲੇ ਸੈਨੇਟਾਈਜਰਸ ਨਾਲ ਚੰਗੀ ਤਰ੍ਹਾਂ ਦਿਨ ਵਿਚ ਕਾਫੀ ਵਾਰ ਹੱਥ ਧੋਣੇ, ਇਕ ਦੂਸਰੇ ਤੋਂ ਪੰਜ ਛੇ ਫੁੱਟ ਦੀ ਦੂਰੀ ਰੱਖਣੀ ਅਤੇ ਭੀੜ ਵਾਲੀ ਥਾਂ ਤੋਂ ਪਰੇ ਰਹਿਣਾਂ ਇਸ ਬਿਮਾਰੀ ਤੋਂ ਬਚਣ ਦੇ ਕਾਫੀ ਚੰਗੇ ਸੁਝਾ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਵੱਧ ਤੋਂ ਵੱਧ 50 ਲੋਕਾਂ ਦੀ ਸਮਾਗਮਾਂ ਵਿਚ ਹਾਜਰੀ ਲਈ ਹੱਦ
ਨੀਅਤ ਕਰ ਦਿੱਤੀ ਗਈ ਹੈ। ਸਾਡੀ ਸਭ ਦੀ ਇਹ ਜਿੰਮੇਵਾਰੀ ਹੈ ਕਿ ਅਸੀਂ ਇਹਨਾਂ ਨਿਯਮਾਂ ਦੀ ਪਾਲਣਾਂ ਕਰੀਏ।
ਇਹਨਾਂ ਨਿਯਮਾਂ ਦਾ ਸਾਡੇ ਸਭ ਦੇ ਸਮਾਗਮਾਂ ਉਪਰ ਕਾਫੀ ਪ੍ਰਭਾਵ ਪੈ ਰਿਹਾ ਹੈ। ਇਸ ਕਰਕੇ ਗੁਰੂ ਘਰਾਂ ਵਿਚ ਨਿਯੁਕਤ ਕੀਤੇ ਵਿਆਹ ਅਤੇ ਹੋਰ ਫੰਕਸ਼ਨ ਕੈਂਸਲ ਕੀਤੇ ਜਾ ਰਹੇ ਹਨ ਜਾਂ ਅੱਗੇ ਪਾਏ ਜਾ ਰਹੇ ਹਨ। ਇਸ ਨਾਜਕ ਸਮੇਂ ਕੁਝ ਮਜਬੂਰੀਆਂ ਦੇ ਕਰਕੇ ਕਈ ਪਰਿਵਾਰ ਇਹਨਾਂ ਨਿਯਮਾਂ ਦਾ ਪੂਰਾ ਸਤਿਕਾਰ ਕਰਦੇ ਹੋਏ ਆਪਣੇ ਫੰਕਸ਼ਨ ਕਰ ਰਹੇ ਹਨ। ਮਾਰਚ 20, ਦਿਨ ਸ਼ੁਕਰਵਾਰ ਨੂੰ ਕੰਦੋਲਾ ਪਰਿਵਾਰ ਅਤੇ ਸੰਘਾ ਪਰਿਵਾਰ ਨੇ ਆਪਣੇ ਬੱਚਿਆਂ ਦਾ ਵਿਆਹ ਗੁਰਦਵਾਰਾ ਸਾਹਿਬ ਨਾਨਕ ਨਿਵਾਸ ,ਨੰਬਰ ੫ ਰੋਡ ,ਰਿਚਮੰਡ ਵਿਖੇ ਇਹਨਾਂ ਸਭ ਨਿਯਮਾਂ ਅਨੁਸਾਰ ਕੀਤਾ। ਦੋਹਾਂ ਪਰਿਵਾਰਾਂ ਨੇ ਇਸ ਗਿਣਤੀ ਦਾ ਖਾਸ ਧਿਆਨ ਰੱਖਿਆ। ਉਹਨਾਂ ਨੇ ਚਾਹ ਪਾਣੀ ਅਤੇ ਲੰਗਰ ਦਾ ਇੰਤਜਾਮ ਆਪਣੇ ਘਰਾਂ ਵਿਚ ਹੀ ਕੀਤਾ ਹੋਇਆ ਸੀ। ਵਿਆਹ ਦੀ ਰਸਮ ਗੁਰੂ ਘਰ ਵਿਖੇ ਬਹੁਤ ਹੀ ਪਿਆਰ,ਸਤਿਕਾਰ ਅਤੇ ਸ਼ਰਧਾ ਨਾਲ ਕੀਤੀ ਗਈ। ਇਹਨਾਂ ਦੋਹਾਂ ਪਰਿਵਾਰਾਂ ਨੇ ਬਾਕੀਆਂ ਲਈ ਭੀ ਬਹੁਤ ਚੰਗੀ ਪਿਰਤ ਪਾਈ ਹੈ। ਆਸ ਹੈ ਕਿ ਸਾਡੀ ਸਮੱਚੀ ਕਮਿਊਨਿਟੀ ਲਈ ਇਹ ਬਹੁਤ ਚੰਗੀ ਸੇਧ ਹੈ।
ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,ਨੰਬਰ ਪੰਜ ਰੋਡ ਰਿਚਮੰਡ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਕਾਕਾ ਸਨੀ ਸੁਖਵੀਰ ਸਿੰਘ ਕੰਦੋਲਾ , ਬੀਬਾ ਗੁਰਸ਼ਰਨ ਕੌਰ ਸੰਘਾ ,ਕੰਦੋਲਾ ਪਰਿਵਾਰ ਅਤੇ ਸੰਘਾ ਪਰਿਵਾਰ ਨੂੰ ਇਸ ਵਿਆਹ ਦੀ ਵਧਾਈ ਦਿੰਦੇ ਹਨ ਅਤੇ ਕਮਿਊਨਿਟੀ ਨੂੰ ਇਕ ਚੰਗੀ ਸੇਧ ਦੇਣ ਲਈ ਉਹਨਾਂ ਸਭ ਦਾ ਬਹੁਤ ਧੰਨਵਾਦ ਕਰਦੇ ਹਨ।
ਬਲਵੰਤ ਸਿੰਘ ਸੰਘੇੜਾ, ਰਿਚਮੰਡ
-
ਬਲਵੰਤ ਸਿੰਘ ਸੰਘੇੜਾ, ਰਿਚਮੰਡ, ਲੇਖਕ
b_sanghera@yahoo.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.