ਅੱਜ ਅਸੀਂ ਦੇਸ਼ ਦੇ ਸਾਹਮਣੇ ਆਉਣ ਵਾਲੀ ਹਰ ਸਮੱਸਿਆ ਦਾ ਸਾਹਮਣਾ ਹਮੇਸ਼ਾ ਹੀ ਬਹਾਦਰੀ ਅਤੇ ਸੂਝਬੂਝ ਨਾਲ ਕੀਤਾ ਹੈ
ਪਰ ਇਸ ਸਮੇਂ ਨਾ ਸਿਰਫ ਸਾਡੇ ਦੇਸ਼ ਸਾਹਮਣੇ ਬਲਕਿ ਪੂਰੀ ਮਾਨਵਤਾ ਦੇ ਸਾਹਮਣੇ ਹਸਤੀ ਮਿਟਣ ਦੀ ਬਹੁਤ ਵੱਡੀ ਚੁਣੌਤੀ ਕਰੋਨਾ ਵਾਇਰਸ ਦੇ ਰੂਪ ਵਿੱਚ ਆਈ ਹੈ।
ਇਸ ਸਮੇਂ ਸਾਡਾ ਸਾਰਿਆ ਦਾ ਇਹ ਪਹਿਲਾ ਫ਼ਰਜ਼ ਬਣਦਾ ਹੈ ਕਿ ਅਸ਼ੀ ਹੇਠ ਲਿਖੀਆਂ ਕੁਝ ਗੱਲਾਂ ਦਾ ਧਿਆਨ ਰੱਖੀਏ ਅਤੇ ਇਸ ਨਾਮੁਰਾਦ ਬੀਮਾਰੀ ਤੋਂ ਖ਼ੁਦ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ।
1. ਆਪਣੀ ਅਤੇ ਆਪਣੇ ਆਸ ਪਾਸ ਦੀ ਸਾਫ਼ ਸਫਾਈ ਰੱਖੀਏ ਅਤੇ ਖ਼ਾਸ ਕਰ ਆਪਣੇ ਹੱਥਾਂ ਨੂੰ ਬਾਰ ਬਾਰ ਸਾਬਣ ਜਾਂ ਫਿਰ ਕਿਸੇ ਅਲਕੋਹਲ ਯੁਕਤ ਤਰਲ ਨਾਲ ਧੋਈਏ।
2. ਬਿਨਾ ਜ਼ਰੂਰਤ ਤੋਂ ਜਿਆਦਾ ਇੱਕਠ ਵਿੱਚ ਜਾਣ ਤੋਂ ਬਚੀਏ।
3. ਬਜ਼ੁਰਗ ਅਤੇ ਬੱਚਿਆ ਦਾ ਖ਼ਾਸ ਧਿਆਨ ਰੱਖੀਏ।
4. ਜਿੱਥੋਂ ਤੱਕ ਹੋ ਸਕੇ ਅਫ਼ਵਾਹਾਂ ਤੋਂ ਬਚੀਏ।
5. ਬਦੇਸ਼ੋਂ ਆਏ ਵਿਅਕਤੀਆਂ ਦੇ ਨੇੜੇ ਜਾਣ ਤੋਂ ਲਗਪਗ 15 -20 ਦਿਨਾਂ ਤੱਕ ਖ਼ਾਸ ਤੋਰ ਤੇ ਪਰਹੇਜ਼ ਕਰੀਏ ਅਤੇ ਜੇਕਰ ਕਿਸੇ ਵਿਅਕਤੀ ਵਿੱਚ ਕਰੋਨਾ ਦੇ ਲੱਛਣ ਦਿਖਾਈ ਦੇਣ ਤਾਂ ਅਜਿਹੇ ਸਾਰੇ ਵਿਅਕਤੀਆਂ ਦੀ ਜਾਣਕਾਰੀ ਤੁਰੰਤ ਸੰਬੰਧਤ ਸਰਕਾਰੀ ਅਧਿਕਾਰੀਆਂ ਨਾਲ ਵੀ ਸਾਂਝੀ ਕਰੀਏ।
6. ਅਜਿਹਾ ਕੋਈ ਵੀ ਵਿਅਕਤੀ ਜੋ ਹੁਣੇ -ਹੁਣੇ ਕਿਸੇ ਵੀ ਬਾਹਰਲੇ ਦੇਸ਼ ਖ਼ਾਸ ਕਰ ਕਿਸੇ ਕਰੋਨਾ ਪ੍ਰਭਾਵਤ ਦੇਸ਼ ਦੀ ਯਾਤਰਾ ਕਰਕੇ ਮੁੜਿਆ ਹੈ , ਉਹ ਘੱਟ ਤੋਂ ਘੱਟ 14-15 ਦਿਨ ਤੱਕ ਆਪਣੇ ਘਰ ਵਿੱਚ ਬਿਲਕੁਲ ਇਕਲਾ ਰਹੇ ਤਾਂ ਕਿ ਇਹ ਬਿਮਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਜਾਂ ਸਮਾਜ ਦੇ ਕਿਸੇ ਦੂਜੇ ਵਿਅਕਤੀ ਨੂੰ ਨਾ ਲੱਗੇ ਕਿਉਂਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ/ ਵਿਅਕਤੀਆਂ ਵਿੱਚ ਬਹੁਤ ਤੇਜ਼ੀ ਨਾਲ ਫੈਲਦੀ ਹੈ ।
8. ਜੇਕਰ ਕਿਸੇ ਨੂੰ ਖੰਘ , ਬੁਖ਼ਾਰ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ।
9. ਜਿਆਦਾ ਜਾਣਕਾਰੀ ਲਈ ਸਰਕਾਰੀ ਵੱਲੋਂ ਸਮੇਂ ਸਮੇਂ ਤੇ ਦਿੱਤੀ ਜਾਣਕਾਰੀ ਉਤੇ ਹੀ ਭਰੋਸਾ ਕਰੋ ।
10. ਸਿਹਤ ਸੰਬੰਧੀ ਮਾਹਰਾਂ ਦੇ ਮੁਤਾਬਕ ਇਸ ਬਿਮਾਰੀ ਤੋਂ ਘਬਰਾਉਣ ਦੀ ਨਹੀਂ ਬਲਕਿ ਹਿੰਮਤ, ਸਮਝਦਾਰੀ , ਸਹੀ ਸਮੇਂ ਤੇ ਇਲਾਜ ਅਤੇ ਅਤੀ ਵਿਸ਼ੇਸ਼ ਸਾਵਧਾਨੀ ਦੀ ਲੋੜ ਹੈ ਨਾ ਕਿ ਲਾਪਰਵਾਹੀ ਅਤੇ ਆਪ ਹੁਦਰੇਪਣ ਦੀ ਜਿਹੇ ਕੇ ਸਾਡੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ
11. ਜਨਤਾ ਕਰਫਿਊ ਦਾ ਪਾਲਣਾ ਵੀ ਅਸੀਂ ਸਾਰਿਆ ਨੇ ਕਰਨਾ ਹੈ ।
ਇਸ ਸਭ ਤੋਂ ਇਲਾਵਾ ਸਾਡਾ ਸਾਰਿਆਾਂ ਦਾ ਇਹ ਵੀ ਕਰਤੱਵ ਬਣਦਾ ਹੈ ਕਿ ਅਸੀਂ ਉਹਨਾਂ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ , ਡਾਕਟਰਾਂ , ਪੁਲੀਸ ਬਲਾਂ , ਸਿਹਤ ਕਰਮੀਆਂ , ਅਤੇ ਇਸ ਚੁਣੌਤੀ ਨਾਲ ਟਾਕਰਾ ਕਰ ਰਹੇ ਹੋਰ ਸਾਰੇ ਵਿਅਕਤੀਆਂ ਦਾ ਵੀ ਹੌਸਲਾ ਵਧਾਈਏ ਜੋ ਲੋਕਾਂ ਦੇ 'ਰੁੱਖੇ ਅਤੇ ਅੜੀਅਲ 'ਵਿਵਹਾਰ ਦੇ ਬਾਵਜੂਦ ਆਪਣੇ ਪਰਿਵਾਰਾਂ ਦਾ ਖਿਆਲ ਕੀਤੇ ਬਿਨਾਂ ਸਾਡੇ ਸਾਰਿਆ ਦੀ ਕਰੋਨਾ ਜਿਹੀ ਅਜਿਹੀ ਨਾਂ -ਮੁਰਾਦ ਬਿਮਾਰੀ ਨਾਲ ਟਾਕਰਾ ਕਰਨ ਸੀਮਤ ਸਾਧਨਾਂ ਦੇ ਬਾਵਜੂਦ ਪੂਰੀ ਮੱਦਦ ਉਸ ਬਿਮਾਰੀ ਨਾਲ ਲੜਣ ਕਰ ਰਹੇ ਹਨ ਜਿਸ ਨੇ ਚੀਨ, ਇਟਲੀ , ਫਰਾਂਸ , ਅਮਰੀਕਾ , ਸਪੇਨ ਜਿਹੇ ਵਿਕਸਿਤ ਦੇਸ਼ਾਂ ਦੇ ਸਾਧਨਾਂ ਨੂੰ ਵੀ ਨਿਗੂਣੇ ਸਾਬਤ ਕਰ ਕੇ ਰੱਖ ਦਿੱਤਾ ਹੈ ।ਇਸ ਲਈ ਆਓ ਸਾਰੇ ਮਿਲ ਕੇ ਇਸ ਮੁਸੀਬਤ ਦਾ ਸਾਹਮਣਾ ਕਰੀਏ, ਨਾਂ ਕਿ ਇਸ ਨਾਜ਼ਕ ਸਮੇਂ ‘ਤੇ ਆਪਣੇ ਹੀ ਉਹਨਾਂ ਰੱਖਵਾਲਿਆਂ ਦੇ ਰਾਹ ਦੇ ਰੋੜੇ ਬਣੀਏ ਜੋ ਸਾਡੇ ਸੁਰਿਅਖਤ ਭਵਿੱਖ ਦੀ ਖਾਤਰ ਆਪਣੇ ਪਰਿਵਾਰਾਂ ਅਤੇ ਘਰਾਂ ਵਿਚ ਬੈਠੇ ਬੁਜਰਗਾਂ ਅਤੇ ਬੱਚਿਆਂ ਦੀ ਪਰਵਾਹ ਕੀਤੇ ਬਗੈਰ ਇਸ ਬਿਮਾਰੀ ਤੇ ਕਾਬੂ ਪੋਣ ਲਈ ਜੂਝ ਰਹੇ ਹਨ ।
ਮੇਰੇ ਪਿਆਰ ਦੋਸਤੋ , ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਕਿ ਜ਼ਿੰਦਗੀ ਦੇ ਇਹ ਸਾਰੇ ਰੰਗ ਜੋ ਅੱਜ ਅਸੀਂ ਮਾਣ ਰਹੇ ਹਾਂ , ਉਹਨਾਂ ਨੂੰ ਕੁਝ ਸਮੇਂ ਲਈ ਰੋਕ ਕੇ ਆਪੋ ਆਪਣੇ ਘਰਾਂ ਵਿੱਚ ਬੈਠੀਏ ਅਤੇ ਸਰਕਾਰ ਦੁਬਾਰਾ ਚੁੱਕੇ ਜਾ ਰਹੇ ਕਦਮਾਂ ਦਾ ਸਾਥ ਦਈਏ ਤਾਂ ਕਿ ਅਸੀਂ ਜ਼ਿੰਦਗੀ ਦੇ ਇਹ ਰੰਗ ਅੱਗੇ ਵੀ ਮਾਣ ਸਕੀਏ !
ਸਤਿਕਾਰ ਸਹਿਤ
ਬਲਵਿੰਦਰ ਸਿੰਘ ਧਾਲੀਵਾਲ
ਆਈ ਆਰ ਐੱਸ
-
ਗੁਰਭਜਨ ਗਿੱਲ , ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.