ਕਰੋਨਾ ਵਾਇਰਸ ਕੋਲੋਂ, ਨਾ ਬਹੁਤਾ ਘਬਰਾਈਏ,
ਕਿਵੇਂ ਸਭ ਬਚਾ ਕਰੀਏ,ਜਾਗਰੂਕਤਾ ਫ਼ੈਲਾਈਏ,
ਜ਼ੇਕਰ ਆਵੇ ਖੰਘ,ਛਿੱਕ, ਤਾਂ ਮੂੰਹ ਤੇ ਰੱਖੋ ਰੁਮਾਲ,
ਜ਼ੇਕਰ ਲੱਗੇ ਸਿਹਤੋਂ ਬਿਮਾਰ,ਦੂਰੀ ਦਾ ਰੱਖੋ ਖ਼ਿਆਲ,
ਬਿਨਾਂ ਧੋਤਿਆ ਨੱਕ,ਅੱਖ,ਮੂੰਹ ਨੂੰ ਨਾ ਹੱਥ ਲਾਈਏ,
ਆਪਣਾ ਵੀ ਬਚਾ ਕਰੀਏ, ਦੂਜਿਆਂ ਨੂੰ ਵੀ ਬਚਾਈਏ,
ਸਾਫ਼ ਸਫ਼ਾਈ ਵਾਲਾ ਸਾਰੇ,ਆਪਣਾ ਜੀਵਨ ਬਣਾਈਏ,
ਸਾਦਾ ਹੀ ਪਾਈਏ ਦੋਸਤੋਂ, ਤੇ ਸਾਦਾ ਹੀ ਬਸ ਖਾਈਏ,
ਜ਼ੇਕਰ ਸਾਹ ਲੈਣ ਲੱਗੇ ਤਕਲੀਫ਼ ਤੁਹਾਨੂੰ ਕੋਈ ਆਵੇ,
ਆਪਣਾ ਫਰਜ਼ ਸਮਝਕੇ,ਸਿਹਤ ਕੇਂਦਰ ਹੀ ਜਾਵੇ,
ਸੁਣ ਜਖਵਾਲੀ ਫੋਨਾਂ ਰਾਹੀਂ ਸਰਕਾਰ ਕਿੰਨਾ ਸਮਝਾਵੇ,
ਕਰੋਂ ਦੁਆਵਾਂ ਕਰੋਨਾ ਵਾਇਰਸ ਜਲਦੀ ਖ਼ਤਮ ਹੋ ਜਾਵੇ,
ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.