ਪੰਜਾਬ ਦੇ ਨੌਜਵਾਨ ਦਿਲਾਂ ਦੀ ਧੜਕਣ ਬਣ ਕੇ ਉਭਰਿਆ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਲਈ ਸ਼ਾਇਦ ਇਸ ਮੁਕਾਮ ਤੱਕ ਪੁੱਜਣਾ ਇਨ੍ਹਾਂ ਸੌਖਾ ਨਹੀਂ ਸੀ। ਅਸਲ ਵਿਚ ਜੇਕਰ ਗੱਲ ਗਾਇਕੀ ਪੇਸ਼ੇ ਦੀ ਕਰੀਏ ਤਾਂ ਇਹ ਗੱਲ ਆਮ ਹੈ ਕਿ ਹੁਨਰ ਹੋਣ ਦੇ ਨਾਲ-ਨਾਲ ਪੈਸਾ ਵੀ ਇਸ ਪੇਸ਼ੇ ਵਿੱਚ ਪੈਰ ਧਰਨ ਲਈ ਬੇਹੱਦ ਜ਼ਰੂਰੀ ਹੈ। ਪਰ ਸਿੱਧੂ ਨੇ ਆਮ ਜ਼ਿੰਮੀਦਾਰ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਵੀ ਹਾਲੀਬੁੱਡ ਤੱਕ ਪੰਜਾਬੀ ਗਾਣਿਆਂ ਦਾ ਡੰਕਾ ਬਜਾ ਦਿੱਤਾ।
ਇਹ ਗਾਣਾ ਆਫੀਸ਼ੀਅਲ ਯੂ.ਕੇ. ਚਾਰਟ ਤੇ ਟਾਪ 10 ਗਾਣਿਆਂ ਵਿਚ ਸ਼ਾਮਲ ਹੋਇਆ ਅਤੇ ਇਹ ਪੰਜਾਬੀਆਂ ਲਈ ਬੇਹੱਦ ਮਾਣ ਵਾਲੀ ਗੱਲ ਹੈ। 'ਸੋ ਹਾਈ' ਗਾਣੇ ਤੋਂ ਜ਼ਿਆਦਾ ਕਰਕੇ ਫੇਮ ਵਿੱਚ ਆਏ ਮੂਸੇਵਾਲਾ ਸਿੱਧੂ ਜ਼ਿਲ੍ਹਾ ਮਾਨਸਾ ਦਾ ਵਸਨੀਕ ਹੈ। ਉਸ ਦਾ ਅਸਲ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ ਅਤੇ ਪਿੰਡ ਮੂਸਾ ਦਾ ਜੰਮਪਲ ਹੈ। ਕੌਣ ਜਾਣਦਾ ਸੀ ਕਿ ਇੱਕ ਪਛੜੇ ਹੋਏ ਪਿੰਡ ਦਾ ਨੌਜਵਾਨ ਲੋਕਾਂ ਵਿਚ ਆਪਣੀ ਗੀਤਕਾਰੀ ਅਤੇ ਗਾਇਕੀ ਕਰਕੇ ਐਨਾ ਮਸ਼ਹੂਰ ਹੋ ਜਾਵੇਗਾ ਕਿ ਉਸ ਦਾ ਪਿੰਡ ਬੱਚੇ ਬੱਚੇ ਦੀ ਜੁਬਾਨ 'ਤੇ ਆ ਜਾਵੇਗਾ।
ਸਿੱਧੂ ਦਾ 'ਸੋ ਹਾਈ' ਗਾਣਾ ਯੂ ਟਿਊਬ ਉੱਤੇ ਇੰਨਾ ਸੁਣਿਆ ਗਿਆ ਕਿ ਇਹ ਢਾਈ ਸੌ ਮਿਲੀਅਨ ਵਿਊਜ਼ ਨੇੜੇ ਪੁੱਜਣ ਵਾਲਾ ਹੈ। ਇਸੇ ਤਰ੍ਹਾਂ ਰੈਪਰ ਬੋਹੇਮੀਆ ਨਾਲ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਸੇਮ ਬੀਫ਼' ਨੇ ਸਿੱਧੂ ਮੂਸੇਵਾਲੇ ਦਾ ਨਾਮ ਬਾਲੀਵੁੱਡ ਦੇ ਚੋਟੀ ਦੇ ਗਾਇਕਾ ਦੀ ਸੂਚੀ 'ਚ ਜੜ੍ਹ ਦਿੱਤਾ। ਜੱਟ ਦਾ ਮੁਕਾਬਲਾ ਗਾਣਾ ਤਾਂ ਕਈ ਫਿਲਮੀ ਸਟਾਰਾਂ ਦੇ ਮੂੰਹਾਂ ਵਿਚੋਂ ਆਪ ਮੁਹਾਰੇ ਗਾਇਆ ਵੀ ਯੂ ਟਿਊਬ ਤੇ ਵਾਇਰਲ ਹੁੰਦਾ ਵੇਖਿਆ ਗਿਆ। ਇਹ ਸਫਰ ਕੋਈ ਬਹੁਤਾ ਆਸਾਨ ਨਹੀਂ ਸੀ, ਸਿੱਧੂ ਨੇ ਇੰਜੀਨੀਅਰਿੰਗ ਦੀ ਪੜਾਈ ਤੋਂ ਬਾਅਦ ਕਾਫੀ ਪ੍ਰੇ਼ਸ਼ਾਨੀਆਂ ਸਹਿ ਕੇ ਗੀਤਾਂ ਦੀ ਅਜਿਹੀ ਲੜੀ ਬੰਨ੍ਹੀ ਕਿ ਉਸ ਦੇ ਗੀਤ ਲੋਕਾਂ ਖਾਸ ਕਰਕੇ ਨੌਜਵਾਨਾਂ ਵਿਚ ਮਕਬੂਲ ਹੁੰਦੇ ਗਏ।
ਜੇਕਰ ਸਿੱਧੂ ਦੀ ਗੀਤਕਾਰੀ ਵੱਲ ਝਾਤ ਪਾਈਏ ਤਾਂ ਸਿੱਧੂ ਵਲੋਂ ਲਿਖਿਆ ਗਾਣਿਆ ਲਾਇਸੰਸ ਜੋ ਕਿ ਗਾਇਕ ਨਿੰਜਾ ਵਲੋਂ ਗਾਇਆ ਵੀ ਬੇਹੱਦ ਪਸੰਦ ਕੀਤਾ ਗਿਆ। ਇਸੇ ਤਰ੍ਹਾਂ 'ਜੀ ਵੈਗਨ' ਸਿੱਧੂ ਮੂਸੇਵਾਲਾ ਦਾ ਡੈਬੁਟ ਗਾਣਾ ਸੀ, 'ਸੋ ਹਾਈ' ਗਾਣੇ ਬਾਅਦ ਵਿਚ ,,ਮਰ ਗਏ ਓਏ ਲੋਕੋ ਫਿਲਮ,, ਵਿਚ ਸ਼ਾਮਲ ਕੀਤਾ ਗਿਆ ਅਤੇ ਇਸ ਗਾਣੇ ਕਰਕੇ ਸਿੱਧੂ ਨੂੰ ਬਰਿਟ ਏਸ਼ੀਆ ਮਿਊਜਿ਼ਕ ਅਵਾਰਡ ਵੀ ਹਾਸਲ ਹੋਇਆ। ਸਿੱਧੂ ਨੇ ਇੱਕ ਇੰਟਰਵਿਊ ਉਸ ਦੇ ਪਿਤਾ ਦੀ ਸਾਦਗੀ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਦੇ ਪਿਤਾ ਹਾਲੇ ਵੀ ਬੱਸਾਂ ਵਿਚ ਸਫਰ ਕਰਨਾ ਪਸੰਦ ਕਰਦੇ ਨੇ, ਇਸ ਤੋਂ ਇਲਾਵਾ ਸਿੱਧੂ ਦੀ ਮਾਤਾ ਵੀ ਹਾਲੇ ਜਿਹੀ ਹੋਈਆਂ ਸਰਪੰਚੀ ਚੋਣਾਂ ਵਿਚ ਪਿੰਡ ਮੂਸੇ ਦੀ ਸਰਪੰਚ ਚੁਣੀ ਗਈ।
ਜਦੋਂ ਕਿ ਸਿੱਧੂ ਰੇਂਜ ਰੋਵਰ ਗੱਡੀਆਂ ਦਾ ਸ਼ੌਕੀਨ ਹੈ ਅਤੇ ਆਪਣੇ ਗਾਣਿਆਂ ਰਾਹੀਂ ਆਪਣੇ ਗੱਡੀਆਂ ਦੇ ਸ਼ੌਂਕ ਨੂੰ ਵੀ ਜ਼ਾਹਿਰ ਕਰਦਾ ਹੈ ਪਰ ਇਸ ਲਗਜ਼ਰੀ ਕਾਰਾਂ ਤੱਕ ਦੇ ਸਫਰ ਲਈ ਵੀ ਸਿੱਧੂ ਨੇ ਕਾਫੀ ਧੱਕੇ ਖਾਧੇ ਜੋ ਕਿ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਤੋਂ ਮਾਯੂਸ ਹੋ ਕਿ ਮਿਹਨਤ ਕਰਨ ਤੋਂ ਪਿੱਛੇ ਪੈੜਾਂ ਪੁੱਟਦੇ ਹਨ। ਮੈਂ ਇਸ ਗੱਲ ਨੂੰ ਯਕੀਨ ਨਾਲ ਕਹਿ ਸਕਦਾ ਹਾਂ ਕਿ ਜ਼ਰੂਰੀ ਨਹੀਂ ਕਿ ਕਾਮਯਾਬੀ ਪੈਸੇ ਦੇ ਨਾਲ ਹੀ ਹਾਸਲ ਹੁੰਦੀ ਹੈ, ਜ਼ਰੂਰੀ ਨਹੀਂ ਕਿ ਜੱਦੀ ਪੁਸ਼ਤੀ ਅਮੀਰ ਹੀ ਸ਼ੌਂਕ ਪੂਰ ਸਕਦੇ ਨੇ, ਗੱਲ ਸਿਰਫ਼ ਐਨੀ ਹੈ ਕਿ ਜੇਕਰ ਹੌਂਸਲੇ ਬੁਲੰਦ ਹੋਣ, ਨੀਅਤ ਸਾਫ ਹੋਵੇ ਤਾਂ ਨੌਜਵਾਨ ਇਸ ਗਾਇਕ ਦੇ ਮੁਸ਼ਲਾਂ ਭਰੇ ਸਫਰ ਤੋਂ ਸੇਧ ਲੈ ਕੇ ਆਪਣੇ ਮੁਕਾਮ ਵਿਚ ਸਫਲ ਹੋ ਸਕਦੇ ਹਨ।
ਚੌਧਰੀ ਅਭੀਮੰਨਿਯੂ ਸਿੰਘ
8872496683
-
ਚੌਧਰੀ ਅਭੀਮੰਨਿਯੂ ਸਿੰਘ, ਲੇਖਕ
myselfabhimanyusingh@gmail.com
8872496683
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.