ਫੱਗਣ ਮਹੀਨੇ ਵਿੱਚ ਹਰ ਤਰ੍ਹਾਂ ਦੇ ਫੁੱਲ ਖਿਲ ਆਉਂਦੇ ਹਨ ਅਤੇ ਬੜੀ ਰੰਗ-ਬਿਰੰਗੀ ਬਹਾਰ ਹੁੰਦੀ ਹੈ। ਹੋਲੀ ਦਾ ਤਿਉਹਾਰ ਇਸੇ ਫੱਗਣ ਮਹੀਨੇ ਵਿੱਚ ਬਭੇ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਲੋਕ ਇੱਕ-ਦੂਸਰੇ ਦੇ ਗਲੇ ਲੱਗ ਕੇ ਹੋਲੀ ਦੀਆਂ ਸ਼ੁਭ-ਕਾਮਨਾਵਾਂ ਦਿੰਦੇ ਹਨ। ਜਿਸ ਪ੍ਰਕਾਰ ਹੋਲੀ ਦੇ ਤਿਉਹਾਰ ਦਾ ਬਾਹਰੀ ਪਹਿਲੂ ਜਿਸ ਵਿੱਚ ਇੱਕ ਦਿਨ ਹੋਲਿਕਾ ਜਲਾਈ ਜਾਂਦੀ ਹੈ ਅਤੇ ਅਗਲੇ ਦਿਨ ਇੱਕ-ਦੂਸਰੇ 'ਤੇ ਰੰਗ ਅਤੇ ਗੁਲਾਲ ਪਾ ਕੇ ਇਸ ਤਿਉਹੲਰ ਨੂੰ ਪ੍ਰੰਪਰਿਕ ਰੂਪ ਵਿੱਚ ਮਨਾਇਆ ਜਾਂਦਾ ਹੈ , ਇਸ ਦੇ ਨਾਲ ਹੀ ਇਸਦਾ ਇੱਕ ਰੂਹਾਨੀ ਮਹੱਤਵ ਵੀ ਹੈ।
ਦੁਨੀਆਂ ਵਿੱਚ ਹਮੇਸ਼ਾ ਇੱਕ ਦੌਰ ਚਲਦਾ ਹੈ। ਸੱਚ ਅਤੇ ਝੂਠ ਦੀ ਹਮੇਸ਼ਾ ਲੜਾਈ ਹੁੰਦੀ ਹੈ। ਸੱਚ ਨੂੰ ਦਬਾਉਣ ਲਈ ਝੂਠ ਬੜੀ ਕੋਸ਼ਿਸ਼ ਕਰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਛੁਪ ਜਾਵੇ, ਪ੍ਰੰਤੂ ਸੱਚ ਇੱਕ ਅਜਿਹੀ ਚੀਜ਼ ਹੈ ਜੋ ਕਦੇ ਵੀ ਛੁਪ ਨਹੀਂ ਸਕਦਾ ਕਿਉਂਕਿ ਪਿਤਾ-ਪਰਮੇਸ਼ਵਰ ਸਿ੍ਸ਼ਟੀ ਦੀ ਸ਼ੁਰੂਆਤ ਵਿੱਚ ਸੱਚ ਸਨ, ਅੱਜ ਵੀ ਸੱਚ ਹਨ ਅਤੇ ਸ੍ਰਿਸ਼ਟੀ ਦੇ ਅੰਤ ਤੱਕ ਵੀ ਸੱਚ ਹੀ ਰਹਿਣਗੇ। ਹੋਲੀ ਦਾ ਦਿਨ ਪ੍ਰਤੀਕ ਹੈ ਕਿ ਆਖਿਰ ਸੱਚ ਦੀ ਜਿੱਤ ਅਤੇ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ। ਪੂਰਨ ਸੰਤਾਂ ਅਨੁਸਾਰ ਹੋਲੀ ਜਲਾਉਣ ਦਾ ਅਧਿਆਤਮਿਕ ਮਹੱਤਵ ਇਹ ਹੈ ਕਿ ਅਸੀਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਜਲਾ ਕੇ ਸਦਾਚਾਰੀ ਜੀਵਨ ਬਤੀਤ ਕਰੀਏ ਤੇ ਜਿਸ ਪ੍ਰਕਾਰ ਅਸੀਂ ਇੱਕ-ਦੂਸਰੇ 'ਤੇ ਰੰਗ ਅਤੇ ਗੁਲਾਲ ਪਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਾਂ , ਉਸੇ ਪ੍ਰਕਾਰ ਅਸੀਂ ਪੂਰਨ ਗੁਰੂ ਦੀ ਸਹਾਇਤਾ ਨਾਲ ਧਿਆਨ-ਅਭਿਆਸ ਦਵਾਰਾ ਆਪਣੇ ਅੰਤਰ ਵਿੱਚ ਪ੍ਰਭੂ ਦੇ ਵਿਭਿੰਨ ਰੰਗਾਂ ਨੂੰ ਦੇਖ ਕੇ ਸੱਚੀ ਹੋਲੀ ਆਪਣੇ ਅੰਤਰ ਵਿੱਚ ਖੇਡੀਏ।
ਇਸ ਤਿਉਹਾਰ ਦਾ ਇੱਕ ਹੋਰ ਪਹਿਲੂ ਇੱਕ ਦੂਸਰੇ ਉੱਤੇ ਰੰਗ ਲਗਾਉਣਾ ਵੀ ਹੈ। ਇਸ ਤਿਉਹਾਰ 'ਤੇ ਲੋਕ ਸਫੈਦ ਕੱਪੜੇ ਪਹਿਨਦੇ ਹਨ ਅਤੇ ਇਸ ਵਿੱਚ ਵੀ ਇੱਕ ਅਧਿਆਤਮਿਕ ਪਹਿਲੂ ਹੈ। ਸਫੈਦ ਰੰਗ ਵਿੱਚ ਬਾਕੀ ਸਾਰੇ ਰੰਗ ਸ਼ਾਮਿਲ ਹੁੰਦੇ ਹਨ। ਇਸ ਤਰ੍ਹਾਂ , ਪਰਮੇਸ਼ਰ ਸਾਡੇ ਸਭ ਦੇ ਭੀਤਰ ਹੈ ।ਜਿਸ ਪ੍ਰਕਾਰ ਸਫੈਦ ਰੰਗ ਸਾਰੇ ਰੰਗਾਂ ਦਾ ਸ੍ਰੋਤ ਹੈ ਉਸੇ ਪ੍ਰਕਾਰ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਸ੍ਰੋਤ ਹੈ। ਜਿਸ ਪ੍ਰਕਾਰ ਹੋਲੀ ਵਿੱਚ ਵਿਭਿੰਨ ਰੰਗ ਸਾਡੇ ਕੱਪੜਿਆਂ 'ਤੇ ਬਹੁਰੰਗੀ ਆਕ੍ਰਿਤੀਆਂ ਬਣਾਉਂਦੇ ਹਨ ਅਤੇ ਅਸੀਂ ਆਕ੍ਰਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਸੇ ਪ੍ਰਕਾਰ ਸਾਨੂੰ ਆਪਣੇ ਜੀਵਨ ਵਿੱਚ ਇੱਕ-ਦੂਸਰੇ ਨੂੰ ਪ੍ਰੇਮ-ਪੂਰਵਕ ਸਵੀਕਾਰ ਕਰਨਾ ਚਾਹੀਦਾ ਹੈ। ਅਗਰ ਅਸੀਂ ਇੱਕ ਦੇਸ਼ ਜਾਂ ਸਮੁਦਾਇ ਦੇ ਮੈਂਬਰ ਹਾਂ ਤਾਂ ਸਾਨੂੰ ਦੂਸਰਿਆਂ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਪਿਤਾ-ਪਰਮੇਸ਼ਰ ਸਾਰਿਆਂ ਨੂੰ ਸਵੀਕਾਰ ਕਰਦੇ ਹਨ। ਆਉ ਹੋਲੀ ਦੇ ਇਸ ਤਿਉਹਾਰ 'ਤੇ ਅਸੀਂ ਸਭ ਆਪਣੇ ਅੰਦਰ ਖ਼ੈਲੀ ਬੁਰਾਈ ਨੂੰ ਜਲਾ ਕੇ ਅਤੇ ਇੱਕ-ਦੂਸਰੇ 'ਤੇ ਪ੍ਰੇਮ ਅਤੇ ਭਾਈਚਾਰੇ ਦਾ ਰੰਗ ਪਾਉਂਦੇ ਹੋਏ ਮਨੁੱਖੀ ਜੀਵਨ ਦੇ ਪ੍ਰਮੁੱਖ ਉਦੇਸ਼ ਨੂੰ ਪ੍ਰਾਪਤ ਕਰੀਏ।
-
ਸੰਤ ਰਜਿੰਦਰ ਸਿੰਘ ਜੀ ਮਹਾਰਾਜ, ******
*************
*************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.