ਜਿੰਦਗੀ ਵਿੱਚ ਅੱਗੇ ਵੱਧਣ ਲਈ ਕੀ ਵੱਡੇ ਕੀ ਛੋਟੇ ਸਭ ਪ੍ਰੀਖਿਆ ਦਿੰਦੇ ਹਨ।ਵਿਦਿਆਰਥੀ ਲਈ ਤਾਂ ਪ੍ਰੀਖਿਆ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।ਕਿੳਂੁਕਿ ਜੇ ਉਹ ਪ੍ਰੀਖਿਆ ਵਿੱਚ ਸਫਲ ਹੁੰਦੇ ਹਨ ਤਾਂ ਅਗਲੀ ਜਮਾਤ ਵਿੱਚ ਚਲੇ ਜਾਂਦੇ ਹਨ ਜੇ ਅਸਫਲ ਹੁੰਦੇ ਹਨ ਤਾਂ ਪਿਛਲੀ ਜਮਾਤ ਵਿੱਚ ਉਹਨਾਂ ਨੂੰ ਇੱਕ ਸਾਲ ਹੋਰ ਲਗਾਉਣਾ ਪੈਂਦਾ ਹੈ।ਜਿਸ ਨਾਲ ਓਹਨਾਂ ਦਾ ਸਮਾਂ ਤੇ ਪੈਸਾ ਤਾਂ ਬਰਬਾਦ ਹੁੰਦਾ ਹੀ ਹੈ ਮਾਨਸਿਕ ਪੀੜ ਵੀ ਹੰਦੀ ਹੈ।
ਜੇ ਸਹੀ ਢੰਗ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ ਜਾਵੇ ਤਾਂ ਵਿਦਿਆਰਥੀ ਕੇਵਲ ਪਾਸ ਹੀ ਨਹੀਂ ਹੁੰਦੇ ਬਲਕਿ ਚੰਗੇ ਅੰਕ ਵੀ ਪ੍ਰਾਪਤ ਕਰਦੇ ਹਨ। ਚੰਗੇ ਅੰਕ ਪ੍ਰਾਪਤ ਕਰਨ ਅਤੇ ਪਾਸ ਹੋਣ ਲਈ ਪ੍ਰੀਖਿਆ ਦੀ ਤਿਆਰੀ ਹਰ ਰੋਜ ਕੀਤੀ ਜਾਣੀ ਚਾਹੀਦੀ ਹੈ।ਪੇਪਰਾਂ ਦੇ ਪਾਠਕ੍ਰਮ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਸਲੇਬਸ ਬਾਰੇ ਅਤੇ ਪ੍ਰਸ਼ਨਾ ਦੀ ਅੰਕ ਵੰਡ ਵਾਰੇ ਪਤਾ ਹੋਣਾ ਚਾਹੀਦਾ ਹੈ।
ਟਾਈਮ ਟੇਬਲ ਪਾਠਕ੍ਰਮ ਦੀ ਵੰਡ ਤੋਂ ਬਾਅਦ ਇੱਕ ਟਾਇਮ ਟੇਬਲ ਬਣਾਇਆ ਜਾਵੇ ਅਤੇ ਉਸ ਟਾਇਮ ਟੇਬਲ ਦੇ ਅਨੁਸਾਰ ਪੜ੍ਹਾਈ ਕੀਤੀ ਜਾਵੇ। ਔਖੇ ਵਿਸ਼ਿਆ ਨੂੰ ਸਵੇਰ ਦੇ ਸਮੇ ਟਾਈਮ ਦਿੱਤਾ ਜਾਵੇ ਅਤੇ ਸਰਲ ਵਿਸ਼ਿਆ ਨੂੰ ਸ਼ਾਮ ਦਾ ।ਸਭ ਤੋ ਪਹਿਲਾ ਸਵੈ ਮੁਲਾਂਕਣ ਕਰਦੇ ਹੋਏ ਇਹ ਧਿਆਨ ਦਿੱਤਾ ਜਾਵੇ ਕਿ ਕਿਹੜੇ-ਕਿਹੜੇ ਵਿਸ਼ੇ ਪੜ੍ਹਨ ਅਤੇ ਯਾਦ ਕਰਨ ਵਿੱਚ ਔਖ ਆੳਂੁਦੀ ਹੈ।ਉਹਨਾ ਵਿਸ਼ਿਆ ਤੇ ਜਿਆਦਾ ਸਮਾਂ ਦੇਵੋ।ਟਾਈਮ ਟੇਬਲ ਨੂੰ ਘਰ ਦੀ ਦੀਵਾਰ ਤੇ ਲਗਾ ਦਿੱਤਾ ਜਾਵੇ ਤਾਂ ਜੋ ਉਸ ਉੱਤੇ ਹਰ ਸਮੇਂ ਨਜਰ ਪਵੇ ਅਤੇ ਤੁਸੀਂ ਸਮੇ ਅਨੁਸਾਰ ਪੜ੍ਹਾਈ ਕਰ ਸਕੋ।
ਸਰਲ ਵਿਸ਼ਿਆ ਨੂੰ ਚੰਗੀ ਤਰ੍ਹਾਂ ਯਾਦ ਕਰੋ। ਯਾਦ ਰੱਖੋ ਕਿ ਜੇਕਰ ਕਠਿਨ ਵਿਸ਼ੇ ‘ਚ ਕਿਸੇ ਕਾਰਨ ਤੁਹਾਡੇ ਅੰਕ ਘੱਟ ਆਉਂਦੇ ਹਨ ਤਾਂ ਸਰਲ ਵਿਸ਼ੇ ਨੂੰ ਪੂਰਾ ਯਾਦ ਕਰਕੇ ਪੂਰੇ ਅੰਕ ਪ੍ਰਾਪਤ ਕਰਕੇ ਤੁਸੀਂ ਆਪਣੀ ਪ੍ਰਾਪਤ ਅੰਕ ਪ੍ਰਤੀਸ਼ਤਤਾ ਵਧਾ ਸਕਦੇ ਹੋ।
ਹਰੇਕ ਵਿਸ਼ੇ ਨੂੰ ਥੌੜਾ-2 ਹਰ ਰੋਜ ਯਾਦ ਕਰੋ। ਹਰ 3-4 ਦਿਨ ਬਾਅਦ ਪਿਛੋ ਯਾਦ ਕੀਤੇ ਕੰਮ ਨੂੰ ਦੁਹਰਾਉਦੇ ਰਹੋ।ਤਾਂ ਕਿ ਯਾਦ ਕੀਤਾ ਪਾਠਕ੍ਰਮ ਲੰਬੇ ਸਮੇ ਤੱਕ ਯਾਦ ਰਹੇ।ਕਦੇ ਵੀ ਰੱਟਾ ਮਾਰ ਕੇ ਯਾਦ ਨਾ ਕਰੋ ਬਲਕਿ ਉਸ ਨੂੰ ਸਮਝ ਕੇ ਯਾਦ ਕਰੋ। ਕਿਉਂਕੀ ਰੱਟਾ ਮਾਰ ਕੇ ਯਾਦ ਕੀਤਾ ਪ੍ਰਸ਼ਨ ਕੁਝ ਸਮੇ ਤੱਕ ਹੀ ਯਾਦ ਰਹਿੰਦਾ ਹੈ।
ਸਹੀ ਨੀਦ : ਆਮ ਤੌਰ ਤੇ ਪ੍ਰਖਿਆ ਦੇ ਦਿਨਾ ਵਿੱਚ ਵਿਦਿਆਰਥੀ ਕਾਫੀ ਤਨਾਅ ਵਿੱਚ ਆ ਜਾਂਦੇ ਹਨ ਤੇ ਉਹ ਦੇਰ ਰਾਤ ਤੱਕ ਪੜ੍ਹਾਈ ਕਰਦੇ ਹਨ , ਸਵੇਰ ਨੂੰ ਜਲਦੀ ਉੱਠ ਜਾਦੇ ਹਨ ਜਿਸ ਕਰਕੇ ਨੀਂਦ ਪੂਰੀ ਨਹੀ ਹੁੰਦੀ ਅਤੇ ਦਿਮਾਗ ਸੁਸਤ ਹੋ ਜਾਂਦਾ ਹੈ।ਇਸ ਲਈ ਵਿਦਿਆਰਥੀ ਨੂੰ ਨੀਂਦ ਵੀ ਪੂਰੀ ਲੈਣੀ ਚਾਹੀਦੀ ਹੈ।
ਖਾਣ-ਪੀਣ : ਜਿਆਦਾਤਰ ਵਿਦਿਆਰਥੀ ਪ੍ਰੀਖਿਆ ਦੇ ਦਿਨਾਂ ਵਿੱਚ ਲਗਾਤਾਰ ਪੜ੍ਹਾਈ ਕਰਨ ਕਰਕੇ ਆਪਣੇ ਖਾਣ ਪੀਣ ਵੱਲ ਧਿਆਨ ਨਹੀ ਦਿੰਦੇ ਜਿਸ ਕਰਕੇ ਸਰੀਰ ਜਲਦੀ ਥੱਕ ਜਾਂਦਾ ਹੈ।ਕਿਉਕੀ ਸਰੀਰ ਨੂੰ ਅਜਿਹੇ ਸਮੇ ਪੋਸਟਿਕ ਖੁਰਾਕ ਦੀ ਲੋੜ ਹੁੰਦੀ ਹੈ।ਜਿਆਦਾ ਮਿਰਚ ਵਾਲਾ ਅਤੇ ਮਸਾਲੇ ਵਾਲਾ ਭੋਜਨ ਨਾ ਖਾਧਾ ਜਾਵੇ।
ਕਸਰਤ ਤੇ ਸੈਰ: ਸੈਰ ਜਰੁਰ ਕਰਨੀ ਚਾਹੀਦੀ ਹੈ ਫੇਰ ਭਾਵੇ ਉਹ ਘਰ ਵਿੱਚ ਹੀ ਕੀਤੀ ਜਾਵੇ ਜਾਂ ਫਿਰ ਬਾਹਰ ਦਿਮਾਗ ਨੂੰ ਤਾਜਾ ਰੱਖਣ ਲਈ ਸੈਰ ਤੇ ਕਸਰਤ ਜਰੁਰੀ ਹੈ।ਕਿਉਕੀ ਇਸ ਨਾਲ ਦਿਮਾਗ ਨੂੰ ਤਾਜੀ ਆਕਸਜਿਨ ਮਿਲਦੀ ਹੈ।ਤੇ ਖੂਨ ਦਾ ਸੰਚਾਰ ਵੀ ਠੀਕ ਹੁੰਦਾ ਹੈ।
ਮਨੋਰੰਜਨ: ਸਾਰਾ ਦਿਨ ਸਿਰਫ ਪੜਾਈ ਕਰਨ ਨਾਲ ਦਿਮਾਗ ਥੱਕ ਜਾਂਦਾ ਹੈ। ਇਸ ਲਈ ਦਿਮਾਗ ਨੂੰ ਤਾਜਾ ਕਰਨ ਲਈ ਮਨੋਰੰਜਨ ਵੀ ਜਰੁਰੀ ਹੈ।ਇਸ ਲਈ ਕੁਝ ਸਮਾਂ ਖੇਡਣਾ ਜਾਂ ਆਪਣਾ ਮਨਪਸੰਦ ਕੰਮ ਵੀ ਕਰਨਾ ਚਾਹੀਦਾ ਹੈ।
ਉਪਰੋਕਤ ਸੁਝਾਵਾਂ ਦੇ ਅਨੁਸਾਰ ਪੜ੍ਹਾਈ ਕਰਕੇ ਨਾ ਕੇਵਲ ਤੁਸੀਂ ਪਾਸ ਹੋਵੇਗੇ ਬਲਕਿ ਚੰਗੇ ਅੰਕ ਵੀ ਪ੍ਰਾਪਤ ਕਰ ਸਕਦੇ ਹੋ।
-
ਸੀਮਾ ਕਪਿਲਾ, ਅਧਿਆਪਕਾ, ਸਰਕਾਰੀ ਹਾਈ ਸਕੂਲ ਮਾਧੋਪੁਰ
Madpur.sk@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.