ਅੰਤਰ ਰਾਸ਼ਟਰੀ ਮਹਿਲਾ ਦਿਵਸ ਪੂਰੀ ਦੂਨੀਆ ਵਿੱਚ ਹਰ ਸਾਲ ਮਾਰਚ ਮਹੀਨੇ ਦੀ 8 ਤਾਰੀਖ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਪੂਰੇ ਵਿਸ਼ਵ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਜਾਂਦੀ ਹੈ। ਜਿਸ ਵਿੱਚ ਔਰਤਾਂ ਦੇ ਸਮਾਜਿਕ ,ਆਰਥਿਕ ,ਰਾਜਨੀਤਿਕ ਅਧਿਕਾਰ ਸ਼ਾਮਿਲ ਹੁੰਦੇ ਹਨ ਹਾਲਾਂਕਿ ਹੁਣ ਇਸ ਦਿਵਸ ਦਾ ਰੂਪ ਕਾਫ਼ੀ ਬਦਲ ਚੁੱਕਾ ਹੈ। ਕਈ ਦੇਸ਼ਾਂ ਵਿੱਚ ਤਾਂ ਇਹ ਦਿਵਸ ਸਿਰਫ਼ ਇੱਕ ਉਪਚਾਰਿਕਤਾ ਬਣ ਕੇ ਹੀ ਰਹਿ ਗਿਆ ਹੈ।
ਇਤਿਹਾਸ :- 1908 ਈ. ਵਿੱਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਵਿੱਚੋਂ ਪੈਦਾ ਹੋਇਆ ,ਇਸ ਦਿਨ 1500 ਮਜਦੂਰ ਔਰਤਾਂ ਵਲੋਂ ਆਪਣੇ ਹੱਕ ਦੇ ਲਈ ਹੜਤਾਲ ਕੀਤੀ ਗਈ ਜਿਸ ਵਿੱਚ ਉਹਨਾਂ ਆਪਣੇ ਲਈ ਕੰਮ ਦੇ ਘੰਟੇ ਘੱਟ ਕਰਨ ਦੀ ਮੰਗ ਕਰਦੇ ਹੋਏ ਹੜਤਾਲ ਕੀਤੀ ਅਤੇ ਮੰਗ ਵੀ ਕੀਤੀ ਕਿ ਔਰਤਾਂ ਨੂੰ ਵੀ ਬਰਾਬਰ ਦੇ ਅਧਿਕਾਰ ਦਿੰਦੇ ਹੋਏ ਉਹਨਾਂ ਦੀ ਮਜਦੂਰੀ ਮਰਦਾਂ ਦੇ ਬਰਾਬਰ ਕੀਤੀ ਜਾਵੇ।
ਔਰਤਾਂ ਦੇ ਮਰਦਾਂ ਦੇ ਬਰਾਬਰ ਅਧਿਕਾਰਾਂ ਦੀ ਲੜਾਈ ਸਧਾਰਨ ਔਰਤਾ ਦੁਆਰਾ ਹੀ ਕੀਤੀ ਗਈ ਸੀ। 'ਲਿਸਿਮ ਟਾਟਰਾ ਨਾਮੀ ਔਰਤ ਵੱਲੋਂ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਦੌਰਾਨ ਯੁੱਧ ਖਤਮ ਕਰਨ ਦੀ ਮੰਗ ਰੱਖਦੇ ਹੋਏ ਇੱਕ ਮੋਰਚਾ ਕੱਢਿਆ ਗਿਆ ਜਿਸ ਦਾ ਮੁੱਖ ਉਦੇਸ਼ ਯੁੱਧ ਦੇ ਕਾਰਨ ਔਰਤਾਂ ਦੇ ਉੱਪਰ ਹੋ ਰਹੇ ਜੁਲਮਾਂ ਨੂੰ ਰੋਕਣਾ ਸੀ।
ਸਭ ਤੋਂ ਪਹਿਲਾਂ ਮਹਿਲਾ ਦਿਵਸ ਨਿਊਯਾਰਕ ਸਹਿਰ ਵਿੱਚ ਇਕ ਸਮਾਜਵਾਦੀ ਰਾਜਨੀਤਿਕ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ ਸੀ। 1917 ਵਿੱਚ ਸੋਵਿਅਤ ਸੰਘ ਨੇ ਇਸ ਦਿਨ ਰਾਸ਼ਟਰੀ ਛੁੱਟੀ ਕੀਤੀ।
ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਦੇ ਸੱਦੇ ਤੇ ਇਹ ਦਿਨ 28 ਫਰਵਰੀ 1909 ਨੂੰ ਮਨਾਇਆ ਗਿਆ ਇਸ ਤੋਂ ਬਾਅਦ ਇਹ ਫਰਵਰੀ ਦੇ ਅਖਰੀਲੇ ਐਤਵਾਰ ਨੂੰ ਮਨਇਆ ਜਾਣ ਲੱਗਾ। 1910 ਵਿੱਚ ਕੋਪਨਹੇਗਨ ਵਿੱਚ ਔਰਤਾਂ ਦੀ ਹੋ ਰਹੀ ਦੂਜੀ ਇੰਟਰਨੈਸ਼ਨਲ ਕਾਨਫਰੰਸ ਦੇ ਸਮੇਂ ਕਲਾਰਾ ਜੈਟਕਿਨ ਨੇ ਇਸ ਦਿਨ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਸੁਝਾਵ ਦਿੱਤਾ ,ਜਿਸ ਨੂੰ ਸਮਾਗਮ 'ਚ ਸ਼ਾਮਿਲ ਹੋਈਆਂ 17 ਦੇਸ਼ਾਂ ਦੀਆਂ 100 ਔਰਤਾਂ ਨੇ ਸਮਰਥਨ ਕੀਤਾ ।
1910 ਵਿੱਚ ਸੋਸ਼ਲਿਸਟ ਇੰਟਰਨੈਸ਼ਨਲ ਦੇ ਕੈਪਨਹੈਰਾਨ ਸੰਮੇਲਨ ਵਿੱਚ ਇਸ ਨੂੰ ਅੰਤਰਰਾਸ਼ਟਰੀ ਦਰਜ਼ਾ ਦਿੱਤਾ ਗਿਆ ।ਇਸ ਦਾ ਮੁੱਖ ਉਦੇਸ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਲੈ ਕੇ ਦੇਣਾ ਸੀ ਕਿਉਂਕਿ ਉਸ ਸਮੇਂ ਤੱਕ ਬਹੁਤੇ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ।
1911 ਵਿੱਚ ਆਸਟਰੇਲੀਆ, ਡੇਨਮਾਰਕ ਜਰਮਨੀ, ਅਤੇ ਸਵਿਟਰਜਲੈਂਡ ਵਿੱਚ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। 1913 ਵਿੱਚ ਇਸ ਦਿਨ ਨੂੰ ਬਦਲ ਕੇ 8 ਮਾਰਚ ਕਰ ਕੇ ਇਸ ਦਿਨ ਰਾਸ਼ਟਰੀ ਛੁੱਟੀ ਕੀਤੀ।
1917 ਵਿੱਚ ਰੂਸੀ ਔਰਤਾਂ ਨੇ ਮਹਿਲਾ ਦਿਵਸ ਵਾਲੇ ਦਿਨ ਹੀ ਰੋਟੀ ਅਤੇ ਕੱਪੜੇ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ। ਇਹ ਹੜਤਾਲ ਇੰਨੀ ਸ਼ਕਤੀਸ਼ਾਲੀ ਸੀ ਕਿ ਉੱਥੋਂ ਦੇ ਜ਼ਾਰ ਨੂੰ ਵੀ ਆਪਣਾ ਸ਼ਾਸ਼ਨ ਛੱਡਣਾ ਪਿਆ ਸੀ। ਉਸ ਤੋਂ ਬਾਅਦ ਸਰਕਾਰ ਨੇ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਦੇ ਦਿੱਤਾ ਗਿਆ । ਉਸ ਸਮੇਂ ਰੁਸ ਵਿੱਚ ਜੁਲੀਅਨ ਕੈਲੰਡਰ ਵਰਤਿਆ ਜਾਂਦਾ ਸੀ ਜਿਸ ਵਿੱਚ 23 ਫਰਵਰੀ ਸੀ ਪਰ ਗਰੇਗੇਰੀਅਨ ਕੈਲੰਡਰ ਦੇ ਅਨੁਸਾਰ ਉਸ ਦਿਨ 8 ਮਾਰਚ ਸੀ ਅਤੇ ਪੂਰੀ ਦੁਨੀਆਂ ਵਿੱਚ ਗ੍ਰੇਗੇਰੀਅਨ ਕੈਲੰਡਰ ਦੀ ਵਰਤੋਂ ਹੋਣ ਕਾਰਨ ਇਹ ਦਿਨ 8 ਮਾਰਚ ਨੂੰ ਹੀ ਮਹਿਲਾ ਦਿਵਸ ਵਜੋਂ ਮਨਾਇਆ ਜਾਣ ਲੱਗਾ ।
1913 ਵਿੱਚ ਇਸ ਦਿਨ ਨੂੰ ਬਦਲ ਕੇ 8 ਮਾਰਚ ਕਰਕੇ ਇਸ ਦਿਨ ਰਾਸ਼ਟਰੀ ਛੁੱਟੀ ਕੀਤੀ। 1915 ਵਿੱਚ ਸੰਯੁਕਤ ਰਾਸ਼ਟਰ ਸੰਘ ਵਲੋਂ ਪਹਿਲੀ ਵਾਰ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਇਆ ਗਿਆ ਸੀ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਕੁਝ ਦੇਸ਼ਾ ਜਿਵੇਂ ਕਿ ਅਫਗਾਨਿਸਤਾਨ, ਬੇਲਾਰੂਸ, ਕਜਾਕਿਸਤਾਨ ਆਦਿ ਵਿੱਚ ਛੁੱਟੀ ਵੀ ਕੀਤੀ ਜਾਂਦੀ ਹੈ ।ਇਸ ਦੇ ਨਾਲ ਹੀ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਇਸ ਦਿਨ ਕੇਵਲ ਔਰਤਾਂ ਨੂੰ ਹੀ ਛੁੱਟੀ ਹੁੰਦੀ ਹੈ। ਜਿਸ ਵਿੱਚ ਚੀਨ, ਨੇਪਾਲ, ਮਕਦੁਨੀਆ ਆਦਿ ਦੇਸ਼ ਆਉਂਦੇ ਹਨ। ਚਿਲੀ, ਬੁਲਾਗਾਰੀਆਂ, ਰੋਮਾਨੀਆ, ਕ੍ਰੋਮੀਆ ਤੇ ਕੈਮਰੂਨ ਆਦਿ। ਦੇਸ਼ ਅਜਿਹੇ ਹਨ ਜਿੱਥੇ ਇਸ ਦਿਨ ਛੁੱਟੀ ਤਾਂ ਨਹੀਂ ਕੀਤੀ ਜਾਂਦੀ ਪਰ ਇਸ ਦਿਨ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।
ਸਾਡੇ ਦੇਸ਼ ਭਾਰਤ ਵਿੱਚ ਵੀ ਇਹ ਦਿਨ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ। ਔਰਤਾਂ ਦੇ ਸਨਮਾਨ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ। ਵੱਖ- ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਕਈ ਸਮਾਜਿਕ ਸੰਸਥਾਵਾਂ ਵਲੋਂ ਗਰੀਬ ਬੇਸਹਾਰਾ ਔਰਤਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਂਦੀ ਹੈ ।
ਭਾਵੇਂ ਭਾਰਤ ਵਿੱਚ ਔਰਤਾਂ ਨੂੰ ਬਹੁਤ ਸਾਰੇ ਅਧਿਕਾਰ ਜਿਵੇਂ ਵੋਟ ਦਾ ਅਧਿਕਾਰ,ਮੋਲਿਕ ਅਧਿਕਾਰ ,ਸਿੱਖਿਆ ਦਾ ਅਧਿਕਾਰ ਆਦਿ ਤਾਂ ਪ੍ਰਾਪਤ ਹਨ ਫੇਰ ਵੀ ਕਾਫੀ ਔਰਤਾਂ ਬੰਦਿਸ਼ਾ ਵਿੱਚ ਜੀ ਰਹੀਆਂ ਹਨ। ਹੁਣ ਅਜਿਹਾ ਕੋਈ ਖੇਤਰ ਨਹੀਂ ਜਿਸ ਵਿੱਚ ਔਰਤਾਂ ਕੰਮ ਨਾ ਕਰ ਰਹੀਆਂ ਹੋਣ। ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹਰ ਖੇਤਰ ਵਿੱਚ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੰਮ ਕਰ ਰਹੀਆਂ ਹਨ।
-
ਸੀਮਾ ਕਪਿਲਾ, ਲੇਖਕ
Madpur.sk@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.