ਕਾਂਗਰਸ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਸਰਕਾਰੀ ਪ੍ਣਾਲੀ ਨਾਲ ਮਿਲਦਾ ਜੁਲਦਾ ਹੈ। ਜਿਵੇਂ ਸਭ ਤੋਂ ਪਹਿਲਾਂ ਬਾਬੂ ਫਾਈਲ ਬਣਾਉਂਦਾ ਹੈ, ਸਹਾਇਕ ਉਸ ਉਪਰ ਆਪਣੀ ਤਜਵੀਜ ਲਿਖਦਾ ਤੇ ਫਿਰ ਅਖ਼ੀਰ ਦਸ ਥਾਵਾਂ ਤੇ ਤੁਰਦੀ ਫਾਈਲ ਵਾਪਸ ਪਹੁੰਚਦੀ ਹੈ। ਉਸੇ ਤਰਾਂ ਕਾਂਗਰਸ ਪਾਰਟੀ ਜਦੋਂ ਪ੍ਾਦੇਸ਼ਕ ਢਾਂਚਿਆਂ ਵਿਚ ਤਬਦੀਲੀ ਕਰਨੀ ਹੁੰਦੀ ਹੈ ਤਾਂ ਫਾਈਲ ਨੂੰ ਘੁਮਾਉਂਦਿਆਂ ਹੀ ਸਾਲਾਂ ਬੱਧੀ ਲਮਕਾਈ ਰੱਖਦੀ ਹੈ ਕਿਉਂਕਿ ਵੱਡੇ ਨੇਤਾਵਾਂ ਨੇ ਆਪਣੇ ਚਾਪਲੂਸਾਂ ਦੇ ਹਿਤਾਂ ਤੇ ਪਹਿਰਾ ਦੇਣਾ ਹੁੰਦਾ ਹੈ। ਕਦੀ ਜ਼ਾਤ ਬਰਾਦਰੀ, ਕਦੀ ਇਲਾਕਾਈ ਅਤੇ ਕਦੀਂ ਆਰਥਿਕ ਹਾਲਤ ਵੇਖਦੇ ਸਮਾਂ ਬਰਬਾਦ ਕਰ ਦਿੰਦੇ ਹਨ, ਉਦੋਂ ਤੱਕ ਜੋ ਮਕਸਦ ਹੁੰਦਾ ਹੈ ਉਹ ਹੀ ਖ਼ਤਮ ਹੋ ਜਾਂਦਾ ਹੈ। ਇਸੇ ਤਰਾਂ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਫਿਰ ਇਕ ਨਵਾਂ ਫਾਰਮੂਲਾ ਲਿਆਂਦਾ ਹੈ, ਜਿਸ ਅਧੀਨ ਪ੍ਦੇਸ ਕਾਂਗਰਸ ਕਮੇਟੀ ਭੰਗ ਕਰਕੇ 11 ਮੈਂਬਰੀ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਇਹ ਕਮੇਟੀ ਸਰਕਾਰ ਅਤੇ ਕਾਂਗਰਸ ਪਾਰਟੀ ਵਿਚ ਤਾਲਮੇਲ ਰੱਖੇਗੀ ਅਤੇ ਚੋਣ ਵਾਅਦੇ ਮੁਕੰਮਲ ਕਰਨ ਲਈ ਸਰਕਾਰ ਤੇ ਜ਼ੋਰ ਪਾਵੇਗੀ। ਕਾਂਗਰਸ ਪਾਰਟੀ ਨੇ ਇਹ ਵੀ ਲਿਪਾ ਪੋਚੀ ਹੀ ਕੀਤੀ ਲੱਗਦੀ ਹੈ। ਪੰਜਾਬ ਦੇ ਲੋਕ ਖਾਸ ਤੌਰ ਤੇ ਕਾਂਗਰਸ ਦੇ ਵਿਧਾਨਕਾਰ ਅਤੇ ਵਰਕਰ ਮਹਿਸੂਸ ਕਰ ਰਹੇ ਹਨ ਕਿ ਉਨਾਂ ਨਾਲ ਵਿਧਾਨ ਸਭਾ ਦੀ ਚੋਣ ਮੌਕੇ ਕੀਤੇ ਵਾਅਦਿਆਂ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾ ਰਿਹਾ। ਇਥੋਂ ਤੱਕ ਕਿ ਕੁਝ ਮੰਤਰੀ ਅਤੇ ਵਿਧਾਨਕਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਬੀ ਜ਼ੁਬਾਨ ਵਿਚ ਕਿੰਤੂ ਪ੍ੰਤੂ ਕਰ ਰਹੇ ਹਨ। ਪ੍ਗਟ ਸਿੰਘ ਵਿਧਾਨਕਾਰ ਨੇ ਤਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਕੇ ਆਪਣਾ ਗੁਭ ਗੁਭਾਟ ਕੱਢ ਲਿਆ ਹੈ।
ਇਸ ਕਮੇਟੀ ਵਿਚ ਮੁੱਖ ਮੰਤਰੀ ਅਤੇ ਉਨਾਂ ਦੇ ਚਾਰ ਮੰਤਰੀ ਸ਼ਾਮਲ ਹਨ, ਜਿਨਾਂ ਖੁਦ ਹੀ ਆਪੋ ਆਪਣੇ ਵਿਭਾਗਾਂ ਵਿਚ ਚੋਣ ਵਾਅਦੇ ਲਾਗੂ ਕਰਨੇ ਹੁੰਦੇ ਹਨ। ਜੇਕਰ ਮੁੱਖ ਮੰਤਰੀ ਤੇ ਉਨਾਂ ਦੇ ਮੰਤਰੀ ਚੋਣ ਵਾਅਦੇ ਲਾਗੂ ਕਰਨ ਵਿਚ ਦਿਲਚਸਪੀ ਲੈਂਦੇ ਹੁੰਦੇ ਤਾਂ ਫਿਰ ਅਜਿਹੀ ਤਾਲਮੇਲ ਕਮੇਟੀ ਦੀ ਕੀ ਲੋੜ ਸੀ। ਇਨਾਂ ਨੂੰ ਹੀ ਤਾਲਮੇਲ ਕਮੇਟੀ ਵਿਚ ਸ਼ਾਮਲ ਕਰ ਲਿਆ ਹੈ। ਹੁਣ ਉਹ ਇਹ ਵਾਅਦੇ ਕਿਵੇਂ ਲਾਗੂ ਕਰਨਗੇ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕਮੇਟੀ ਵਿਚ ਦੋ ਮੈਂਬਰਾਂ ਮੁੱਖ ਮੰਤਰੀ ਅਤੇ ਅੰਬਿਕਾ ਸੋਨੀ ਤੋਂ ਬਿਨਾ ਬਾਕੀ ਸਾਰੇ ਨੌਜਵਾਨ ਨੇਤਾ ਲਏ ਗਏ ਹਨ। ਪਾਰਟੀ ਦੇ ਸੀਨੀਅਰ ਅਤੇ ਬਜ਼ੁਰਗ ਨੇਤਾਵਾਂ ਨੂੰ ਗੁੱਠੇ ਲਾਈਨ ਲਾ ਦਿੱਤਾ ਹੈ ਅਤੇ ਉਹ ਠੱਗੇ ਹੋਏ ਮਹਿਸੂਸ ਕਰਦੇ ਹਨ। ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਸੁਣੀ ਗਈ ਹੈ। ਚਲੋ ਜੇ ਆਪਣੀ ਡਿਗਦੀ ਸ਼ਾਖ਼ ਨੂੰ ਬਚਾਉਣ ਦੀ ਯਾਦ ਆ ਗਈ ਤਾਂ ਵੀ ਚੰਗੀ ਗੱਲ ਹੈ। ਸਰਬ ਭਾਰਤੀ ਕਾਂਗਰਸ ਕਮੇਟੀ ਕੌਮੇ ਵਿਚੋਂ ਬਾਹਰ ਆ ਗਈ ਲੱਗਦੀ ਹੈ ਕਿਉਂਕਿ ਉਨਾਂ ਪੰਜਾਬ ਪ੍ਦੇਸ ਕਾਂਗਰਸ ਦੀ 5 ਸਾਲ ਬਾਅਦ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਹੈ। ਆਮ ਤੌਰ ਤੇ ਜਦੋਂ ਕੋਈ ਨਵਾਂ ਪ੍ਧਾਨ ਬਣਦਾ ਹੈ ਤਾਂ ਉਹ ਆਪਣੀ ਮਰਜੀ ਦੇ ਅਹੁਦੇਦਾਰ ਬਣਾਉਂਦਾ ਹੈ। ਸੁਨੀਲ ਕੁਮਾਰ ਜਾਖੜ ਪਿਛਲੇ ਲਗਪਗ 4 ਸਾਲ ਤੋਂ ਪੁਰਾਣੀ ਅਹੁਦੇਦਾਰਾਂ ਦੀ ਟੀਮ ਨਾਲ ਹੀ ਆਪਣਾ ਕੰਮ ਚਲਾਉਂਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਪ੍ਦੇਸ ਕਾਂਗਰਸ ਦੇ ਪ੍ਧਾਨ ਸਨ ਤਾਂ ਉਨਾਂ ਨੇ ਸਤੰਬਰ 2016 ਵਿਚ ਪ੍ਦੇਸ ਕਾਂਗਰਸ ਦੀ ਕਮੇਟੀ ਦੇ ਅਹੁਦੇਦਾਰਾਂ ਦਾ ਗਠਨ ਕੇਂਦਰੀ ਕਾਂਗਰਸ ਦੀ ਪ੍ਵਾਨਗੀ ਨਾਲ ਕੀਤਾ ਸੀ।
ਕਾਂਗਰਸ ਪਾਰਟੀ ਨਵੇਂ ਫਾਰਮੂਲੇ ਬਣਾਕੇ ਉਨਾਂ ਦੇ ਤਜ਼ਰਬੇ ਕਰਨ ਵਿਚ ਮਾਹਿਰ ਹੈ, ਭਾਵੇਂ ਪਾਰਟੀ ਨੂੰ ਨੁਕਸਨ ਹੀ ਕਿਉਂ ਨਾ ਉਠਾਉਣਾ ਪਵੇ। 2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ ਤਾਂ ਇਕ ਵਿਅਕਤੀ ਇਕ ਅਹੁਦੇ ਦੇ ਫਰਾਮੂਲੇ ਅਨੁਸਾਰ ਸੁਨੀਲ ਕੁਮਾਰ ਜਾਖੜ ਨੂੰ ਉਨਾਂ ਦੀ ਥਾਂ ਅਪ੍ੈਲ 2017 ਵਿਚ ਪੰਜਾਬ ਪ੍ਦੇਸ ਕਾਂਗਰਸ ਕਮੇਟੀ ਦਾ ਪ੍ਧਾਨ ਬਣਾਇਆ ਗਿਆ। ਸੁਨੀਲ ਕੁਮਾਰ ਜਾਖੜ ਦਾ ਅਕਸ ਇਕ ਸ਼ਰੀਫ, ਸੰਜਮੀ, ਬੇਦਾਗ, ਨਿਰਵਿਵਾਦ, ਸੁਲਝਿਆ ਹੋਇਆ ਅਤੇ ਨਮਰਤਾ ਵਾਲੇ ਸਿਆਣੇ ਰਾਜਨੀਤਕ ਵਾਲਾ ਹੈ। ਉਸਨੇ ਪ੍ਧਾਨ ਬਣਨ ਤੋਂ ਬਾਅਦ ਪੁਰਾਣੇ ਅਹੁਦੇਦਾਰ ਨਹੀਂ ਬਦਲੇ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਟੀਮ ਨਾਲ ਹੀ ਕੰਮ ਚਲਾਉਂਦਾ ਰਿਹਾ। ਉਦੋਂ ਇਹ ਵੀ ਪ੍ਭਾਵ ਸਿਆਸੀ ਖੇਤਰ ਵਿਚ ਗਿਆ ਸੀ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਅਤੇ ਪੰਜਾਬ ਪ੍ਦੇਸ ਕਾਂਗਰਸ ਦਾ ਪ੍ਧਾਨ ਹਮ ਖਿਆਲੀ ਹਨ।
ਇਸ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਅਤੇ ਪ੍ਧਾਨ ਦਰਮਿਆਨ ਇੱਟ ਖੜੱਕਾ ਹੀ ਰਿਹਾ ਹੈ। ਪ੍ੰਤੂ ਮੁੱਖ ਮੰਤਰੀ ਅਤੇ ਪ੍ਧਾਨ ਦਾ ਸਦਭਾਵਨਾ ਵਾਲਾ ਮਾਹੌਲ ਬਹੁਤੀ ਦੇਰ ਚਲਿਆ ਨਹੀਂ। ਸੁਨੀਲ ਕੁਮਾਰ ਜਾਖੜ ਕਿਉਂਕਿ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਿਆ ਸੀ। ਕਿਹਾ ਜਾਂਦਾ ਹੈ ਕਿ ਉਹ ਪੰਜਾਬ ਵਿਚੋਂ ਰਾਜ ਸਭਾ ਵਿਚ ਨਾਮਜ਼ਦ ਹੋਣਾ ਚਾਹੁੰਦਾ ਸੀ ਪ੍ੰਤੂ ਮੁੱਖ ਮੰਤਰੀ ਨੇ ਉਸਦੀ ਮਦਦ ਨਹੀਂ ਕੀਤੀ, ਜਿਸ ਕਰਕੇ ਦੋਹਾਂ ਦੇ ਸੰਬੰਧਾਂ ਵਿਚ ਖਟਾਸ ਪੈਦਾ ਹੋ ਗਈ। ਇਹ ਕੁਦਰਤੀ ਹੈ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਸਰਕਾਰ ਤੋਂ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪਾਰਟੀ ਦੇ ਪ੍ਧਾਨ ਦੀ ਹੁੰਦੀ ਹੈ। ਜੇ ਦੋਹਾਂ ਦੇ ਸੰਬੰਧ ਚੰਗੇ ਹੋਣ ਤਾਂ ਕਾਂਗਰਸੀ ਵਰਕਰਾਂ ਦੇ ਹਿਤਾਂ ਦੀ ਰਾਖੀ ਹੁੰਦੀ ਰਹਿੰਦੀ ਹੈ ਪ੍ੰਤੂ ਜੇਕਰ ਮਨ ਮੁਟਾਵ ਹੋਵੇਗਾ ਤਾਂ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਨਿਰਾਸ਼ ਹੋਣਗੇ, ਜਿਸਦਾ ਅਗਲੀਆਂ ਚੋਣਾਂ ਵਿਚ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਜਿਹੜੇ ਵਾਅਦੇ ਅਤੇ ਦਮਗਜ਼ੇ ਮਾਰਕੇ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸਰਕਾਰ ਬਣਾਈ ਸੀ, ਉਹ ਅਜੇ ਤੱਕ ਅਧੂਰੇ ਹਨ, ਜਿਸ ਕਰਕੇ ਸੁਨੀਲ ਕੁਮਾਰ ਜਾਖੜ ਸੰਤੁਸ਼ਟ ਨਹੀਂ ਹਨ। ਭਾਵੇਂ ਸਰਕਾਰ ਦਾ ਅੱਧਾ ਸਮਾ ਅਜੇ ਰਹਿੰਦਾ ਹੈ। ਸੁਨੀਲ ਕੁਮਾਰ ਜਾਖੜ ਕਈ ਵਾਰ ਆਪਣੀ ਨਰਾਜ਼ਗੀ ਆਪਣੇ ਬਿਆਨਾ ਰਾਹੀਂ ਦਰਸਾ ਚੁੱਕੇ ਹਨ। ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਨੇ ਵੱਡੇ ਵਾਅਦੇ ਕਰ ਲਏ ਜਿਨਾਂ ਵਿਚ ਕਾਂਗਰਸ ਪਾਰਟੀ ਵੀ ਸ਼ਾਮਲ ਸੀ। ਜਦੋਂ ਕਿ ਉਨਾਂ ਨੂੰ ਪਤਾ ਸੀ ਕਿ ਪੰਜਾਬ ਦੀ ਆਰਥਿਕ ਹਾਲਤ ਵਾਅਦੇ ਪੂਰੇ ਕਰਨ ਦੇ ਸਮਰੱਥ ਨਹੀਂ। ਰਹਿੰਦੀ ਕਸਰ ਬਾਦਲ ਸਰਕਾਰ ਨੇ ਪੂਰੀ ਕਰ ਦਿੱਤੀ ਜਦੋਂ ਉਨਾਂ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਦੀ ਸਰਕਾਰ ਨਹੀਂ ਬਣਦੀ ਤਾਂ ਇਕੱਤੀ ਹਜ਼ਾਰ ਕਰੋੜ ਕੇਂਦਰ ਸਰਕਾਰ ਨੂੰ ਫੂਡ ਗਰੇਨ ਦੇ ਵਹੀ ਖਾਤੇ ਪੂਰੇ ਨਾ ਕਰਨ ਕਰਕੇ ਦੇਣਾ ਪ੍ਵਾਨ ਕਰ ਲਿਆ।
ਕਾਂਗਰਸ ਪਾਰਟੀ ਨੇ ਪੰਜਾਬ ਪ੍ਦੇਸ ਕਾਂਗਰਸ ਕਮੇਟੀ ਭੰਗ ਕਰ ਦਿੱਤੀ ਪ੍ੰਤੂ ਪ੍ਧਾਨ ਸੁਨੀਲ ਕੁਮਾਰ ਜਾਖੜ ਨੂੰ ਬਣਿਆਂ ਰਹਿਣ ਦਿੱਤਾ ਕਿਉਂਕਿ ਉਸਦਾ ਦਿੱਲੀ ਵਿਚ ਕਿਲਾ ਭਾਰੂ ਹੈ। ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਮੇਟੀ ਸੁਨੀਲ ਕੁਮਾਰ ਜਾਖੜ ਦੀ ਸਿਫਾਰਸ਼ ਤੇ ਭੰਗ ਕੀਤੀ ਹੈ ਤਾਂ ਜੋ ਉਹ ਆਪਣੀ ਪਸੰਦ ਦੇ ਅਹੁਦੇਦਾਰ ਬਣਾ ਸਕੇ। ਕਾਂਗਰਸ ਕਲਚਰ ਅਨੁਸਾਰ ਨਵੀਂ ਕਮੇਟੀ ਵੀ ਬਣਨ ਵਿਚ ਵੀ ਕਈ ਸਾਲ ਲੱਗ ਜਾਂਦੇ ਹਨ ਜਿਵੇਂ ਪਹਿਲਾਂ ਹੋਇਆ ਹੈ। ਇਸ ਤੋਂ ਤਾਂ ਸਾਫ ਜ਼ਾਹਰ ਹੈ ਕਿ ਮੁੱਖ ਮੰਤਰੀ ਅਤੇ ਪ੍ਧਾਨ ਦੋਵੇਂ ਇਕਸੁਰ ਨਹੀਂ ਹਨ। ਜਿਹੜੇ ਨਵੇਂ ਅਹੁਦੇਦਾਰ ਬਣਨਗੇ ਉਹ ਕਿਹੜਾ ਕੱਦੂ ਵਿਚ ਤੀਰ ਮਾਰਨਗੇ, ਜਿਸ ਨਾਲ ਸਰਕਾਰ ਚੋਣ ਵਾਅਦੇ ਪੂਰੇ ਕਰ ਦੇਵੇਗੀ। ਚੋਣ ਵਾਅਦੇ ਤਾਂ ਇਸੇ ਸਰਕਾਰ ਨੇ ਲਾਗੂ ਕਰਨੇ ਹਨ ਭਾਵੇਂ ਸਰਕਾਰ ਦਾ ਅੱਧਾ ਸਮਾ ਅਜੇ ਰਹਿੰਦਾ ਹੈ। ਦਿੱਲੀ ਵਿਚ ਆਮ ਆਦਮੀ ਦੀ ਸਰਕਾਰ ਤੀਜੀ ਵਾਰ ਬਣਨ ਨਾਲ ਉਸਦਾ ਪੰਜਾਬ ਵਿਚ ਆਧਾਰ ਵੱਧਣ ਤੋਂ ਰੋਕਣ ਲਈ ਕੈਪਟਨ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਨ ਦਾ ਅੱਕ ਚੱਬਣਾ ਪਵੇਗਾ।
ਜਿਤਨੀ ਦੇਰ ਨਵੇਂ ਅਹੁਦੇਦਾਰ ਨਹੀਂ ਬਣਦੇ ਉਤਨੀ ਦੇਰ ਪੰਜਾਬ ਕਾਂਗਰਸ ਲਈ ਆਸ਼ਾ ਕੁਮਾਰੀ ਦੀ ਪ੍ਧਾਨਗੀ ਹੇਠ 11 ਮੈਂਬਰੀ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਆਪਣੇ ਹਿਸਾਬ ਨਾਲ ਤਾਂ ਇਸ ਕਮੇਟੀ ਵਿਚ ਸਾਰੇ ਧੜਿਆਂ ਅਤੇ ਇਲਾਕਿਆਂ ਮਾਝਾ, ਮਾਲਵਾ ਅਤੇ ਦੁਆਬਾ ਵਿਚ ਸਮਤੁਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ੰਤੂ ਇਸ ਕਮੇਟੀ ਵਿਚ ਵੀ ਮਾਲਵੇ ਦੀ ਤੂਤੀ ਬੋਲਦੀ ਹੈ। 11 ਮੈਂਬਰਾਂ ਵਿਚੋਂ 6 ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਸੰਦੀਪ ਸਿੰਘ ਸੰਧੂ, ਗੁਰਕੀਰਤ ਸਿੰਘ ਕੋਟਲੀ ਅਤੇ ਕੁਲਜੀਤ ਸਿੰਘ ਨਾਗਰਾ ਮਾਲਵੇ ਵਿਚੋਂ, ਅੰਬਿਕਾ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਦੁਆਬੇ ਅਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਮਾਝੇ ਵਿਚੋਂ ਹਨ। ਸੁਨੀਲ ਕੁਮਾਰ ਜਾਖੜ ਅਬੋਹਰ ਤੋਂ ਹਨ। ਜੇਕਰ ਧੜਿਆਂ ਦੀ ਗੱਲ ਕਰੀਏ ਤਾਂ ਵੱਡੇ ਨੇਤਾ ਤਾਂ ਬਿਲਕੁਲ ਹੀ ਨਜ਼ਰਅੰਦਾਜ ਕਰ ਦਿੱਤੇ ਗਏ ਹਨ, ਜਿਵੇਂ ਬ੍ਹਮ ਮਹਿੰਦਰਾ, ਰਾਜਿੰਦਰ ਕੌਰ ਭੱਠਲ, ਪ੍ਤਾਪ ਸਿੰਘ ਬਾਜਵਾ, ਮਹਿੰਦਰ ਸਿੰਘ ਕੇ ਪੀ, ਸ਼ਮਸ਼ੇਰ ਸਿੰਘ ਦੂਲੋ ਆਦਿ। ਨਵਜੋਤ ਸਿੰਘ ਸਿੱਧੂ ਅਤੇ ਮਨਪ੍ੀਤ ਸਿੰਘ ਬਾਦਲ ਨੂੰ ਵੀ ਕਮੇਟੀ ਤੋਂ ਬਾਹਰ ਹੀ ਰੱਖਿਆ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹੋਰ ਪਾਰਟੀਆਂ ਵਿਚੋਂ ਆਉਣ ਵਾਲੇ ਨੇਤਾਵਾਂ ਨੂੰ ਅਹੁਦੇ ਦਿੱਤੇ ਜਾਣ ਦਾ ਵੀ ਟਕਸਾਲੀ ਕਾਂਗਰਸੀ ਵਿਰੋਧ ਕਰਦੇ ਸਨ। ਪੰਜਾਬ ਦੇ ਰਾਜਨੀਤਕ ਟਕਸਾਲੀ ਕਾਂਗਰਸੀ ਪਰਿਵਾਰਾਂ ਵਿਚੋਂ ਅੰਬਿਕਾ ਸੋਨੀ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ ਗੁਰਕੀਰਤ ਸਿੰਘ ਕੋਟਲੀ ਅਤੇ ਮਰਹੂਮ ਸੰਤ ਰਾਮ ਸਿੰਗਲਾ ਦੇ ਸਪੁੱਤਰ ਵਿਜੇ ਇੰਦਰ ਸਿੰਗਲਾ ਹਨ। ਸੈਕੰਡ ਰੈਂਕ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਹੋਣ ਕਰਕੇ ਅਤੇ ਅੰਬਿਕਾ ਸੋਨੀ ਜੋ ਸੋਨੀਆਂ ਗਾਂਧੀ ਦੀ ਨਿੱਜੀ ਚੋਣ ਹੈ ਤੋਂ ਇਲਾਵਾ ਸਾਰੇ 50 ਵਿਆਂ ਦੇ ਨੇੜੇ ਤੇੜੇ ਹੀ ਹਨ। ਕਾਂਗਰਸ ਦੀ ਪ੍ਧਾਨ ਭਾਵੇਂ ਸੋਨੀਆਂ ਗਾਂਧੀ ਹੈ ਪ੍ੰਤੂ ਤਾਲਮੇਲ ਕਮੇਟੀ ਦੇ ਮੈਂਬਰਾਂ ਵਿਚ ਰਾਹੁਲ ਗਾਂਧੀ ਦੀ ਬਰੀਗੇਡ ਦੀ ਗਿਣਤੀ ਜ਼ਿਆਦਾ ਹੈ, ਜਿਨਾਂ ਵਿਚ ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਗੁਰਕੀਰਤ ਸਿੰਘ ਕੋਟਲੀ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਦਾ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੰਦੀਪ ਸਿੰਘ ਸੰਧੂ ਹਨ ਪ੍ੰਤੂ ਸੰਦੀਪ ਸਿੰਘ ਸੰਧੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਨੀਲ ਕੁਮਾਰ ਜਾਖੜ ਦੇ ਵੀ ਉਤਨਾ ਹੀ ਨੇੜੇ ਹੈ, ਜਿਤਨਾ ਕੈਪਨਟ ਅਮਰਿੰਦਰ ਸਿੰਘ ਦੇ। ਇਹ ਵੀ ਕਿਹਾ ਜਾਂਦਾ ਹੈ ਕਿ ਕੈਪਟਨ ਸੰਧੂ ਦੋਹਾਂ ਨੇਤਾਵਾਂ ਦਰਮਿਆਨ ਕੜੀ ਦਾ ਕੰਮ ਕਰਦਾ ਹੈ। ਪੰਜਾਬ ਕਾਂਗਰਸ ਦਾ ਸਾਰਾ ਕੰਮ ਕੈਪਟਨ ਸੰਦੀਪ ਸੰਧੂ ਹੀ ਵੇਖਦਾ ਸੀ। ਸੁੰਦਰ ਸ਼ਾਮ ਅਰੋੜਾ ਅੰਬਿਕਾ ਸੋਨੀ ਦੇ ਕੋਟੇ ਵਿਚੋਂ ਹੈ। ਜ਼ਾਤ ਬਰਾਦਰੀ ਦਾ ਵੀ ਧਿਆਨ ਰੱਖਿਆ ਗਿਆ ਹੈ। ਪੰਜ ਜੱਟ ਸਿੱਖ ਕੈਪਟਨ ਅਮਰਿੰਦਰ ਸਿੰਘ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ ਅਤੇ ਸੰਦੀਪ ਸਿੰਘ ਸੰਧੂ। ਚਾਰ ਹਿੰਦੂ ਅੰਬਿਕਾ ਸੋਨੀ, ਸੁਨੀਲ ਕੁਮਾਰ ਜਾਖੜ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ ।
ਪੰਜਾਬ ਵਿਚ ਭਾਵੇਂ ਸਿੱਖ ਬਹੁ ਗਿਣਤੀ ਵਿਚ ਹਨ ਪ੍ੰਤੂ ਕਾਂਗਰਸ ਪਾਰਟੀ ਨੂੰ ਹਿੰਦੂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵੱਧ ਪੈਂਦੀਆਂ ਹਨ। ਹਿੰਦੂ ਨੇਤਾਵਾਂ ਵਿਚੋਂ ਸਭ ਤੋਂ ਸੀਨੀਅਰ ਬ੍ਹਮ ਮਹਿੰਦਰਾ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਮਹਿੰਦਰ ਸਿੰਘ ਕੇ ਪੀ ਦੀ ਅਣਹੋਂਦ ਰੜਕਦੀ ਰਹੇਗੀ। ਸੀਨੀਅਰ ਲੀਡਰਸ਼ਿਪ ਨੂੰ ਅਣਡਿਠ ਕਰਨ ਅਤੇ ਨੌਜਵਾਨਾ ਨੂੰ ਅੱਗੇ ਲਿਆਉਣ ਦੇ ਫਾਰਮੂਲੇ ਦਾ ਨਤੀਜਾ ਤਾਂ ਚੋਣਾ ਮੌਕੇ ਹੀ ਪਤਾ ਲੱਗੇਗਾ ਪ੍ੰਤੂ ਇਕ ਗੱਲ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਦੀ ਮਰਜੀ ਅਨੁਸਾਰ ਹੀ ਸਾਰਾ ਕੁਝ ਹੋਇਆ ਹੈ। ਇਸ ਗੱਲ ਦੀ ਹੈਰਾਨੀ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਤੋਂ ਦੂਰ ਪਤਾ ਨਹੀਂ ਕਿਉਂ ਰੱਖਿਆ ਗਿਆ ਹੈ, ਜਦੋਂ ਕਿ ਤਾਲਮੇਲ ਕਮੇਟੀ ਉਪਰ ਰਾਹੁਲ ਗਾਂਧੀ ਦੀ ਛਾਪ ਸਾਫ ਵਿਖਾਈ ਦਿੰਦੀ ਹੈ। ਸਿਆਸੀ ਮਾਹਿਰ ਇਹ ਵੀ ਆਖ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆਂ ਗਾਂਧੀ ਨਰਾਜ਼ ਨਹੀਂ ਕਰਨਾ ਚਾਹੁੰਦੀ ਪ੍ੰਤੂ ਦਿੱਲੀ ਲਈ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਚਾਰਕਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਢਾਰਸ ਦੇਣ ਦੀ ਕੋਸਿਸ਼ ਕੀਤੀ ਗਈ ਸੀ। ਇਸ ਕਮੇਟੀ ਦੇ ਬਹੁਤੇ ਸਾਰਥਿਕ ਨਤੀਜੇ ਆਉਣ ਦੀ ਉਮੀਦ ਨਹੀਂ ਕਿਉਂਕਿ ਜਿਹੜੇ ਮੰਤਰੀ ਮੰਤਰੀ ਮੰਡਲ ਦੀ ਮੀਟਿੰਗਾਂ ਅਤੇ ਪਬਲਿਕ ਵਿਚ ਸਰਕਾਰ ਦੀ ਨੁਕਤਾਚੀਨੀ ਕਰਦੇ ਸਨ, ਉਨਾਂ ਨੂੰ ਮੈਂਬਰ ਨਹੀਂ ਬਣਾਇਆ ਗਿਆ। ਇਕ ਮੰਤਰੀ ਨੂੰ ਛੱਡਕੇ ਮੁੱਖ ਮੰਤਰੀ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਮੰਤਰੀ ਕਮੇਟੀ ਦੇ ਮੈਂਬਰ ਬਣਾਏ ਗਏ ਹਨ।
-
ਉਜਾਗਰ ਸਿੰਘ, ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.