ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ। ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ। ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ। ਪੰਜਾਬ ਦੀ ਪਵਿੱਤਰ ਧਰਤੀ 'ਤੇ ਵੀ ਅਜਿਹੇ ਕਈ ਮਹਾਪੁਰਖਾਂ ਨੇ ਜਨਮ ਲਿਆ ਹੈ ਜਿੰਨ੍ਹਾਂ ਨੇ ਰੱਬ ਨਾਲ ਗੱਲਾਂ ਕੀਤੀਆਂ ਤੇ ਉਨਾਂ ਦੀਆਂ ਦੁਆਵਾਂ ਨੂੰ ਸੁਣਿਆ।
ਇੰਨਾ ਮਹਾਂਪੁਰਖਾਂ ਨੇ ਇਨਸਾਨੀਅਤ ਦੀ ਸਥਾਪਨਾ ਕੀਤੀ ਅਤੇ ਰਾਹ ਤੋਂ ਭਟਕੇ ਹੋਏ ਸਮਾਜ ਨੂੰ ਫਿਰ ਤੋਂ ਰੱਬ ਨਾਲ ਜੋੜਿਆ। ਇੰਨਾਂ ਮਹਾਂਪੁਰਖਾਂ ਵਿੱਚੋਂ ਇੱਕ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਕਾਦਿਆਨੀ ਵੀ ਸਨ। ਆਪ ਜੀ ਦਾ ਜਨਮ ਕਾਦਿਆਨ ਜ਼ਿੱਲਾ ਗੁਰਦਾਸਪੁਰ ਵਿਖੇ 1835 ਈਸਵੀ ਨੂੰ ਹੋਇਆ। ਆਪ ਜੀ ਇਸਲਾਮ ਉੱਤੇ ਹੋ ਰਹੇ ਹਮਲਾਂ ਦਾ ਜਵਾਬ ਬਰਾਹਨੇ ਅਹਮਦੀਆ ਦੇ ਨਾਮ ਵਲੋਂ ਕਿਤਾਬਾਂ ਦੀ ਇੱਕ ਲੜੀ ਪ੍ਰਕਾਸ਼ਤ ਕਰ ਦਲੀਲ਼ ਦੇ ਨਾਲ ਜਵਾਬ ਦਿੱਤਾ। ਆਪ ਜੀ ਇਸਲਾਮ ਧਰਮ ਵਿਚ ਬਿਆਪਤ ਧਾਰਮਕਿ ਕੁਰੀਤੀਆਂ ਨੂੰ ਖ਼ਤਮ ਕਰਣ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।
ਆਪ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਸਨ ਅਤੇ ਰੱਬ ਦੀਆਂ ਸਿੱਖਿਆਵਾਂ ਅਨੁਸਾਰ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਤੇ ਲਿਆਉਣ ਲਈ ਭੇਜੇ ਗਏ ਸਨ। ਇਸ ਦਾਅਵੇ ਦੇ ਐਲਾਨ ਹੋਣ ਤੇ ਕੁਛ ਲੋਕਾਂ ਨੇ ਆਪ ਜੀ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਲਿਆ ਪਰ ਕੁਛ ਲੋਕਾਂ ਨੇ ਆਪ ਜੀ ਦੀ ਸੱਚਾਈ ਤੇ ਸ਼ੱਕ ਕਰਦੇ ਹੋਏ ਸਬੂਤ ਮੰਗਿਆ। ਇਸ ਤੇ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ ਅਲਾਹ ਦੇ ਨਾਲ ਆਪਣੀ ਸੱਚਾਈ ਦੀ ਫਰਿਆਦ ਕੀਤੀ ਤੇ ਆਪਜੀ ਨੂੰ ਸੱਚਾਈ ਲਈ ਕੋਈ ਨਿਸ਼ਾਨ ਮੰਗਿਆ।
ਇਸ 'ਤੇ ਰੱਬ ਨੇ ਕਿਹਾ ਕਿ ਤੇਰੀ ਇਹ ਮੁਰਾਦ ਹੁਸ਼ਿਆਰਪੁਰ ਵਿੱਚ ਪੂਰੀ ਹੋਵੇਗੀ। ਇਸ ਲਈ ਹਜ਼ਰਤ ਮਿਰਜ਼ਾ ਸਾਹਿਬ ਨੇ 22 ਜਨਵਰੀ 1886 ਨੂੰ ਹੁਸ਼ਿਆਰਪੁਰ ਦੀ ਯਾਤਰਾ ਆਪਣੇ ਤੀਨ ਸਥਿਯੋ ਨਾਲ ਕੀਤੀ ਅਤੇ 40 ਦਿਨ ਤੱਕ ਸ਼ਹਿਰ ਦੇ ਬਾਹਰ ਬਣੀ ਇੱਕ ਇਮਾਰਤ ਵਿੱਚ ਤਪ ਕੀਤਾ। ਜਿਸਦੇ ਫਲਸਰੂਪ ਰੱਬ ਨੇ ਭਵਿੱਖਬਾਣੀ ਕਰਦੇ ਹੋਏ ਤੁਹਾਨੂੰ ਕਿਹਾ ਕਿ 9 ਸਾਲ ਦੇ ਵਿਚ ਤੇਰੇ ਘਰ ਇੱਕ ਪੁਤੱਰ ਜਨਮ ਲਵੇਗਾ ਜਿਸਦਾ ਬਹੁਤ ਸਾਰੀਆਂ ਵਿਸ਼ੇਸ਼ਤਾ ਦਾ ਧਨੀ ਹੋਵੇਗਾ।
ਇਸ ਭਵਿੱਖਬਾਣੀ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ 20 ਫਰਵਰੀ 1886 ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਭਵਿੱਖਬਾਣੀ ਦੇ ਅਨੁਸਾਰ ਬਟਾਲਾ ਦੇ ਨੇੜੇ ਕਾਦਿਆਨ ਵਿਖੇ ਆਪ ਜੀ ਦੇ ਘਰ 12 ਜਨਵਰੀ 1889 ਨੂੰ ਇੱਕ ਬੇਟੇ ਨੇ ਜਨਮ ਲਿਆ। ਪਿਤਾ ਨੇ ਉਸਦਾ ਨਾਮ ਬਸ਼ੀਰੂਦੀਨ ਮਹਿਮੂਦ ਰੱਖਿਆ। ਇਹ ਬੱਚਾ ਅਸਾਧਾਰਣ ਯੋਗਤਾ ਦਾ ਧਨੀ ਸੀ। ਆਪ ਜੀ ਭਵਿੱਖ ਵਿੱਚ ਅਹਮਦਿਆ ਮੁਸਲਿਮ ਸੰਪਰਦਾਇ ਦੇ ਦੂਸਰੇ ਖਲੀਫਾ ( ਉਤਰਾਧਿਕਾਰੀ) ਚੁਣੇ ਗਏ। ਮਿਰਜ਼ਾ ਬਸ਼ੀਰੂਦੀਨ ਮਹਿਮੂਦ ਨੇ 52 ਸਾਲ ਤੱਕ ਬਹੁਤ ਕਠਿਨਾਈਆਂ ਵਿੱਚ ਅਹਮਦਿਆ ਮੁਸਲਿਮ ਜਮਾਤ ਦੀ ਅਗਵਾਈ ਕੀਤੀ।
ਇਸ ਦੇ ਸਿੱਟੇ ਵੱਜੋਂ ਇਸਲਾਮ ਦੀਆਂ ਮੂਲ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕਰਦੇ ਹੋਏ ਬਹੁਤ ਸਾਰੀਆਂ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ। ਇੰਨਾ ਰਾਂਹੀ ਅਲਾਹ ਦੀ ਭਵਿਸ਼ਯਵਾਨੀ ਦੀ ਇੱਕ ਘਟਨਾ ਸੱਚ ਸਾਬਿਤ ਹੋਈ ਜਿਨਕੀ 20 ਫਰਵਰੀ 1886 ਨੂੰ ਆਪ ਜੀ ਦੇ ਪਿਤਾ ਅਤੇ ਅਹਮਦਿਆ ਮੁਸਲਿਮ ਸੰਪਰਦਾਇ ਦੇ ਸੰਸਥਾਪਕ ਮਿਰਜ਼ਾ ਗੁਲਾਮ ਅਹਮਦ ਸਾਹਿਬ ਦੇ ਨਾਲ ਘਟਿਤ ਹੋਈ ਸੀ। ਇਸ ਗੱਲ ਦਾ ਸਬੂਤ ਅਹਮਦਿਆ ਮੁਸਲਿਮ ਸਮਾਜ ਦੇ ਉਸ ਮਾਧਿਅਮ ਰਾਹ ਸਹਿਜੇ ਹੀ ਮਿਲ ਜਾਂਦਾ ਹੈ ਜਿਸ ਵਿੱਚ ਇਸਲਾਮ ਦੀਆਂ ਸੱਚੀਆਂ ਸਿੱਖਿਆਵਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕੀਤਾ ਜਾਂਦਾ ਹੈ।
ਇਸ ਪ੍ਰਮੁੱਖ ਦਿਨ ਦੇ ਮਹੱਤਵ ਨੂੰ ਪ੍ਰਗਟ ਕਰਨ ਲਈ ਸੰਸਾਰ ਭਰ ਵਿੱਚ ਅਹਮਦਿਆ ਮੁਸਲਿਮ ਜਮਾਤ ਹਰ ਸਾਲ 20 ਫਰਵਰੀ ਨੂੰ ਮੁਸਲੇ ਮਊਦ ਦਿਵਸ ਦੇ ਰੂਪ ਵਿੱਚ ਮਨਾਉਂਦੀ ਹੈ। ਪੁਰਾਣੀ ਕਣਕ ਮੰਡੀ ਹੁਸ਼ਿਆਰਪੁਰ ਵਿੱਚ ਸਥਿਤ ਇਹ ਇਮਾਰਤ ਜਿਸ ਵਿੱਚ ਉਹ ਭਵਿੱਖਬਾਣੀ ਹੋਈ ਸੀ ਅੱਜ ਅਹਮਦਿਆ ਮੁਸਲਿਮ ਜਮਾਤ ਲਈ ਸ਼ਰਧਾ ਅਤੇ ਪਿਆਰ ਦਾ ਕੇਂਦਰ ਬਣ ਚੁੱਕੀ ਹੈ। ਸੰਸਾਰ ਭਰ ਤੋਂ ਅਹਮਦਿਆ ਸਮਾਜ ਦੇ ਸ਼ਰਧਾਲੂ ਇਸ ਇਮਾਰਤ ਵਿੱਚ ਦੁਆ ਕਰਨ ਲਈ ਪਹੁੰਚਦੇ ਹਨ ਅਤੇ ਰੱਬ ਵੱਲੋਂ ਕੀਤੀ ਗਈ ਉਸ ਭਵਿੱਖਬਾਣੀ ਦਾ ਗਵਾਹ ਬਣਦੇ ਹਨ।
-
ਸ਼ੇਖ ਮਨਨ, ਮਿਸ਼ਨਰੀ ਇੰਚਾਰਜ, ਅਹਿਮਦੀਆ ਮੁਸਲਿਮ ਜਮਾਤ ਹੁਸ਼ਿਆਰਪੁਰ
mannanshaikh@hotmail.com
9653337981
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.