ਖ਼ਬਰ ਹੈ ਕਿ ਮਸ਼ਹੂਰ ਸ਼ਾਇਰ ਰਾਹਤ ਇੰਦੋਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹਨਾ ਨੂੰ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਦੇਸ਼ ਦਾ ਸੰਵਿਧਾਨ ਪੜ੍ਹਵਾ ਕੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵਿੱਚ ਕੀ ਲਿਖਿਆ ਹੈ ਤੇ ਕੀ ਨਹੀਂ? ਉਹਨਾ ਕਿਹਾ ਕਿ ਸੀਏਏ, ਐਨ.ਸੀ.ਆਰ. ਅਤੇ ਐਨ.ਪੀ.ਆਰ. ਸਬੰਧੀ ਲੜਾਈ ਭਾਰਤ ਦੇ ਹਰ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਦੀ ਲੜਾਈ ਹੈ ਅਤੇ ਅਸੀਂ ਸਭ ਨੇ ਮਿਲ ਕੇ ਇਹ ਲੜਾਈ ਲੜਨੀ ਹੈ। ਉਹਨਾ ਫੈਜ਼ ਅਹਿਮਦ ਫੈਜ਼ ਦੀ ਨਜ਼ਮ, "ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ" ਦੇ ਅਰਥ ਬਦਲਕੇ ਇਸਨੂੰ ਇੱਕ ਧਰਮ ਵਿਸ਼ੇਸ਼ ਦੇ ਵਿਰੁੱਧ ਦੱਸਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਇਹ ਕਰਨ ਵਾਲੇ ਲੋਕ ਘੱਟ ਪੜ੍ਹੇ ਲਿਖੇ ਹਨ। ਉਹਨਾ ਨੇ ਧਰਮ ਦੇ ਅਧਾਰ ਤੇ ਵੰਡ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਕਿ "ਸਭੀ ਕਾ ਖ਼ੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜੀ ਹੈ"।
ਝੂਠ ਬਰੋਬਰ ਕੋਈ ਤਪ ਨਹੀਂ। ਜੇਕਰ ਝੂਠ ਸੌ ਵੇਰ ਬੋਲਿਆ ਜਾਏ ਤਾਂ ਸੱਚ ਬਣ ਜਾਂਦਾ ਆ। ਇਵੇਂ ਹੀ ਭਾਈ ਹਾਕਮ ਆਪਣੀਆਂ ਕੰਬਦੀਆਂ ਕੁਰਸੀ ਦੀਆਂ ਲੱਤਾਂ ਨੂੰ ਖੜੀਆਂ ਕਰਨ ਲਈ ਝੂਠ ਤੇ ਝੂਠ ਬੋਲਦੇ ਆ। ਸਿਆਣੇ ਕਹਿੰਦੇ ਆ ਇੱਕ ਹੁੰਦਾ ਆ, ਸ਼ੁੱਧ ਝੂਠ, ਦੂਜਾ ਆ ਅਸ਼ੁੱਧ ਝੂਠ, ਤੀਜਾ ਹੁੰਦਾ ਆ ਸਫੈਦ ਝੂਠ, ਚੌਥਾ ਹੁੰਦਾ ਹੈ ਬੇ-ਸਿਰ-ਪੈਰ ਝੂਠ, ਪੰਜਵਾਂ ਹੁੰਦਾ ਆ ਮਨਘੜਤ ਝੂਠ ਤੇ ਛੇਵਾਂ ਝੂਠ ਹੁੰਦਾ ਆ ਗੱਪ ਤੇ ਸੱਤਵਾਂ ਝੂਠ ਆ ਚਾਰ-ਸੌ-ਵੀਹ। ਉਂਜ ਭਾਈ ਦੇਸ਼, ਵਿਦੇਸ਼ 'ਚ ਹਰ ਕਿਸੇ ਦੇ ਆਪੋ-ਆਪਣੇ ਝੂਠ ਤੇ ਆਪੋ-ਆਪਣੀ ਗੱਪ ਹੁੰਦੀ ਆ, ਜੋ ਚਲੱਦੀ ਆ ਤਾਂ ਚੱਲ ਜਾਂਦੀ ਆ, ਨਹੀਂ ਤਾਂ ਖੇਰ ਸੱਲਾ। ਅੱਜ ਦੇ ਹਾਕਮ ਝੂਠ ਬੋਲੇ ਫੜ੍ਹੇ ਗਏ। ਝੂਠ ਬੋਲਣ ਦਾ ਮਜਾ ਤਾਂ ਸੀ ਜੇ ਫੜਿਆ ਨਾ ਜਾਂਦਾ। ਆਹ ਸਿਰ ਫਿਰੇ ਕਵੀ, ਨੁਕੀਲੀਆਂ ਕਲਮਾਂ ਵਾਲੇ ਲੇਖਕ, ਤੇ ਆਹ ਚੁਲ੍ਹਿਆਂ ਤੇ ਰੋਟੀਆਂ ਸੇਕਦੀਆਂ ਬੀਬੀਆਂ ਨੇ ਇਸ ਝੂਠ ਦਾ ਐਸਾ ਨਕਾਬ ਲਾਹਿਆ ਹਾਕਮ ਦਾ ਕਿ ਕਵੀ ਦੀਆਂ ਕਹੀਆਂ ਸੱਚੀਆਂ ਗੱਲਾਂ ਲੋਕਾਂ ਸਨਮੁੱਖ ਇਵੇਂ ਪੇਸ਼ ਕਰ ਮਾਰੀਆਂ, "ਕੋਈ ਧਰਮ ਤੇ ਨੇਕੀ ਦਾ ਕਰੇ ਸੌਦਾ, ਸ਼ਰੇਆਮ ਕੋਈ ਮਜ਼ਹਬੀ ਜਨੂੰਨ ਵੇਚੇ"।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.