ਭਾਜਪਾ ਨਾਲ ਸਹਿਮਤੀ ਨਾਂ ਬਣਨ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਚਣੌਤੀ ਜਾਂ ਸਵਾਲ ਹੈ ਕਿ ਹੁਣ ਜਦੋਂ ਅਕਾਲੀ ਦਲ ਦੇ ਉਮੀਦਵਾਰ ਚੋਣਾਂ 'ਚ ਹਿੱਸਾ ਨਹੀਂ ਲੈ ਰਹੇ ਤਾਂ ਇਸ ਸਥਿਤੀ 'ਚ ਦਲ ਵਲੋਂ ਭਾਜਪਾ ਜਾਂ ਕਿਸੇ ਪਾਰਟੀ ਦੇ ਸਮਰਥਨ ਦਾ ਐਲਾਨ ਕੀਤਾ ਜਾਵੇਗਾ ਜਾਂ ਨਹੀਂ? ਸਿਆਸੀ ਮਹਿਰਾਂ ਮੁਤਾਬਕ ਅਕਾਲੀ ਦਲ ਅੰਦਰੂਨੀ ਤੌਰ ਤੇ ਜਿੰਨੀ ਮਰਜ਼ੀ ਨਾਰਾਜ਼ਗੀ ਜਾਹਰ ਕਰ ਲਵੇ ਪ੍ਰੰਤੂ ਮੌਜੂਦਾ ਸਥਿਤੀ 'ਚ ਉਸ ਕੋਲ ਭਾਜਪਾ ਨੂੰ ਸਮਰਥਨ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਕਿਉਂਕਿ ਕੇਂਦਰ 'ਚ ਹਰਸਿਮਰਤ ਕੌਰ ਅਕਾਲੀ ਕੋਟੇ ਤੋਂ ਵਜ਼ੀਰ ਹਨ ਤੇ ਦਿੱਲੀ ਵਿੱਚ ਵੀ ਅਕਾਲੀ ਕੋਟੇ ਤੋਂ 5 ਕੌਂਸਲਰ ਹਨ ਜੋ ਭਾਜਪਾ ਦੀ ਟਿਕਟ ਤੇ ਹੀ ਚੋਣ ਲੜ ਕੇ ਕੌਂਸਲਰ ਬਣੇ ਸਨ।ਸਵਾਲਾਂ ਦਾ ਸਵਾਲ ਇਹ ਹੈ ਆਖ਼ਰ ਭਾਜਪਾ ਤੇ ਅਕਾਲੀਆਂ ਦਾ ਆਪਸ ਦਾ ਜੁੱਟ ਕਿਉਂ ਬਣਿਆ ਹੋਇਆ? ਸਵਾਲਾਂ ਦਾ ਸਵਾਲ ਇਹ ਹੈ ਕਿ ਕੁਰਸੀ ਦੀ ਸਾਂਝ ਕਿੰਨਾ ਕੁ ਨਿਭਦੀ ਹੈ? ਸਵਾਲਾਂ ਦਾ ਸਵਾਲ ਇਹ ਹੈ ਕਿ ਭਾਜਪਾ ਜਦ ਵੱਡੇ ਚੌਧਰੀ ਬਣੇ ਹੋਏ ਆ ਤਾਂ ਆਪਣੀ ਬੁਰਕੀ-ਕੁਰਸੀ ਅਕਾਲੀਆਂ ਨੂੰ ਕਿਵੇਂ ਦੇਣ?ਉਂਜ ਭਾਈ ਸਵਾਲ ਇਹ ਵੀ ਆ ਕਿ ਭਾਜਪਾ ਆ ਮਾਲਕ, ਅਕਾਲੀ ਆ ਉਹਨਾ ਦੀ ਨੌਕਰੀ ਕਰਨ ਵਾਲੇ। ਅਕਾਲੀ ਮੰਗਦੇ ਆ ਵੱਡੀ ਪਗਾਰ ਅਤੇ ਭਾਜਪਾ ਆਖਦੀ ਆ ਨੌਕਰੀ ਕਰਨੀ ਆ ਤਾਂ ਉਸੇ ਪਗਾਰ ਤੇ ਕਰੋ ਤੇ ਅਕਾਲੀ ਆਖਦੇ ਆ ਚਲੋ ਠੀਕ ਆ ਭਾਈ! ਉਂਜ ਬਾਦਲਾਂ ਦੇ ਅਕਾਲੀ ਦਲ ਨੂੰ ਪਤਾ ਨਹੀਂ ਕਿਉਂ ਕਵੀ ਦੀਆਂ ਲਿਖੀਆਂ ਸਤਰਾਂ ਕਿਉਂ ਯਾਦ ਨਹੀਂ ਰਹਿੰਦੀਆਂ "ਬਰਫ਼ ਪਿਘਲਦੀ ਜਦੋਂ ਹੈ ਸੇਕ ਲੱਗਦਾ, ਪਾਣੀ ਸਦਾ ਨਿਵਾਣ ਵੱਲ ਵਹਿਣ ਮੀਆਂ"।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
98158-02070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.