ਕਿਤਾਬਾਂ ਗਿਆਨ ਦਾ ਉਹ ਸਮੁੰਦਰ ਹੁੰਦੀਆਂ ਹਨ ਜਿਸਦੀ ਗਹਿਰਾਈ ਮਾਪੀ ਨਹੀਂ ਜਾ ਸਕਦੀ, ਇਹ ਗਹਿਰਾਈ ਅਸੀਮਿਤ ਹੁੰਦੀ ਹੈ। ਸ਼ੁਰੂ ਤੋ ਹੀ ਕਿਤਾਬਾਂ ਨਾਲ ਮਨੁੱਖ ਦਾ ਸੰਬੰਧ ਬਹੁਤ ਗੂੜ੍ਹਾ ਰਿਹਾ ਹੈ। ਚਾਹੇ ਇਹ ਕਿਤਾਬਾਂ ਧਾਰਮਿਕ ਗ੍ਰੰਥਾਂ ਦੇ ਰੂਪ ਵਿੱਚ ਹੋਣ, ਇਤਿਹਾਸਕ ਕਿਤਾਬਾਂ ਜਾਂ ਫਿਰ ਸਿੱਖਿਆ ਨਾਲ ਸੰਬੰਧਿਤ। ਗਿਆਨ ਪਾ੍ਪਤ ਕਰਨ ਲਈ ਇਹਨਾਂ ਦੀ ਲੋੜ ਮਹਿਸੂਸ ਹੁੰਦੀ ਹੈ। ਸਮੇਂ ਸਮੇਂ ਹਰ ਚੀਜ਼ 'ਚ ਬਦਲਾਅ ਆਉਂਦਾ ਰਹਿੰਦਾ ਹੈ ਜਿਸ ਦੇ ਸਿੱਟੇਂ ਵਜੋਂ ਇਸਦੇ ਮੁੱਢਲੇ ਰੂਪ ਵਿੱਚ ਬਦਲਾਅ ਆ ਜਾਂਦਾ ਹੈ। ਨਵੇਂ ਸਮੇਂ ਵਿੱਚ ਤੁਸੀਂ ਇੰਟਰਨੈੱਟ ਤੇ ਕਿਤਾਬਾਂ ਪੜ੍ਹ ਸਕਦੇ ਉਦੋਂ ਤੁਹਾਨੂੰ ਕਿਤਾਬਾਂ ਦੀਆਂ ਫਾਇਲਾਂ ਮਿਲ ਜਾਣ ਗਈਆਂ। ਪਰ ਇਹ ਨਵੇਂ ਜ਼ਮਾਨੇ ਦੀ ਹਾਣੀ ਤਾਂ ਹੋ ਸਕਦੀ ਹੈ। ਪਰ ਇਸਨੂੰ ਕਿਤਾਬਾਂ ਦਾ ਬਦਲ ਨਹੀ ਕਹਿ ਸਕਦੇ। ਕਿਉਂਕਿ ਜੋ ਅਹਿਸਾਸ ਤੇ ਸਮਝ ਕਿਤਾਬ ਦੇ ਪੰਨੇ ਪਲਟਣ ਨਾਲ ਹੁੰਦੀ ਹੈ ਉਹ ਇਸ ਨਵੇਂ ਤਰੀਕੇ ਨਾਲ ਨਹੀਂ। ਤੁਸੀਂ ਕਿਤਾਬ ਦਾ ਆਨੰਦ ਕਿਤਾਬ ਪੜ੍ਹਕੇ ਹੀ ਲੈ ਸਕਦੇ ਹੋ। ਸਿੱਖਿਆ, ਗਿਆਨ, ਇਨਸਾਨ ਨੂੰ ਪਸ਼ੁਪੁਣੇ ਤੋਂ ਮੁਨੱਖਤਾ ਵੱਲ ਲੈ ਕੇ ਜਾਦਾਂ ਹੈ। ਕਿਤਾਬਾਂ ਤੋਂ ਚੰਗਾ ਤੁਹਾਡਾ ਕੋਈ ਦੋਸਤ ਨਹੀਂ ਹੋ ਸਕਦਾ। ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਸਮੇਂ ਦੀ ਮੁੱਖ ਤੇ ਜ਼ਰੂਰੀ ਲੋੜ ਹੈ। ਕਿਤਾਬ ਨੂੰ ਇੱਕ ਵਾਰ ਪੜੋ ,ਫੇਰ ਦੁਬਾਰਾ ਪੜੋ ,ਵਾਰ ਵਾਰ ਪੜੋ, ਕਿਤਾਬ ਵੀ ਇੱਕ ਹੋਵੇਗੀ ਤੇ ਪੜਨ ਵਾਲੀ ਸਟੋਰੀ ਜਾ ਗਿਆਨ ਵੀ ਪਰ ਤੁਸੀਂ ਹਰ ਵਾਰ ਕੁਝ ਨਵਾਂ ਸਿੱਖੋਗੇ। ਅੱਜਕੱਲ ਪੜ੍ਹਨ ਦੀ ਰੂਚੀ ਲਗਭਗ ਆਪ ਕਿਤਾਬਾਂ ਪੜ੍ਹਨ ਦਾ ਸੌਕ ਪਾਲਣਾ ਪਵੇਗਾ। ਜਿਸਤੋਂ ਤੁਹਾਡੇ ਬੱਚੇ ਸਿੱਖਣਗੇ।
ਕਿਉਂਕਿ ਬੱਚੇ ਸਾਡੀ ਸੁਣਦੇ ਘੱਟ ਤੇ ਰੀਸ ਜ਼ਿਆਦਾ ਕਰਕੇ ਹਨ। ਦਾਨ ਕਰਨਾ ਬਹੁਤ ਵਧੀਆ ਹੈ। ਪਰ ਲੋੜ ਹੈ ਕਿਤਾਬਾਂ ਤੇ ਸਿੱਖਿਆ ਲਈ ਦਾਨ ਕੀਤਾ ਜਾਵੇ। ਕੁਝ ਨਵੀਆਂ ਰੀਤਾਂ ਨੂੰ ਜਨਮ ਦਿੱਤਾ ਜਾਵੇ ਉਦਾਹਰਣ ਦੇ ਤੌਰ ਤੇ ਭੋਗ, ਵਿਆਹਾਂ ਸ਼ਾਦੀਆਂ ਵਰਗੇ ਪ੍ਰੋਗਰਾਮ ਤੇ ਕਿਤਾਬਾਂ ਵੰਡੀਆਂ ਜਾਣ। ਇਹੋ ਜੇ ਉਪਰਾਲੇ ਨਵਾਂ ਤੇ ਨਿਰੋਆ ਸਮਾਜ ਸਿਰਜ ਸਕਦੇ ਹਨ। ਅੱਜਕੱਲ ਸੋਸ਼ਲ ਮੀਡੀਆਂ ਦਾ ਸਮਾਂ ਹੈ। 31 ਮਾਰਚ ਨੂੰ ਸਰਾਬ ਸਸਤੀ ਹੁੰਦੀ ਹੈ । ਸੋਸ਼ਲ ਮੀਡਿਆ ਉੱਪਰ ਕੁਝ ਲੋਕ ਮੰਗ ਜਾ ਉਮੀਦ ਕਰਦੇ ਹਨ ਕਿ ਸਰਾਬ ਦੀ ਥਾਂ ਕਿਤਾਬਾਂ ਸਸਤੀਆਂ ਹੋਣੀਆਂ ਚਾਹੀਦੀਆਂ ਹਨ। ਪਰ ਤੁਸੀਂ ਆਪ ਸੋਚ ਕਿ ਦੇਖੋ ਲੇਖਕਾਂ ਨੂੰ ਤਾਂ ਪਹਿਲਾਂ ਈ ਕਮਾਈ ਬਹੁਤ ਘੱਟ ਹੁੰਦੀ ਹੈ। ਪੜਨ ਦਾ ਸੌਕ ਖਤਮ ਹੁੰਦਾ ਜਾ ਰਿਹਾ। ਲੋੜ ਹੈ ਕਿਤਾਬਾਂ ਦੀ ਮਹੱਤਤਾ ਦਾ ਪ੍ਰਚਾਰ ਕਰਨ ਦੀ ਲੇਖਕਾਂ ਨੂੰ ਸਪੋਟ ਕਰਨ ਦੀ। ਨਸ਼ਾ ਕੋਈ ਵੀ ਹੋਵੇ ਜੋ ਇਸਦਾ ਆਦੀ ਹੋ ਜਾਵੇ ਉਹ ਕੀਮਤ ਨਹੀਂ ਵੇਖਦਾ। ਕਿਉਂ ਨਾ ਕਿਤਾਬਾਂ ਪੜ੍ਹਨ ਦੀ ਆਦਤ ਨੌਜਵਾਨਾਂ ਵਿੱਚ ਇੱਕ ਨਸ਼ਾ ਬਣ ਜਾਵੇ। ਦੇਸ਼ ਦੀ ਤਰੱਕੀ ਸਿੱਖਿਆ ਉਪਰ ਨਿਰਭਰ ਹੁੰਦੀ ਹੈ ਕਿਸੇ ਦੇਸ਼ ਨੂੰ ਗੁਲਾਮ ਕਰਨਾ ਹੈ ਤਾਂ ਉਸ ਦੇਸ਼ ਦੀ ਸਿੱਖਿਆ ਪ੍ਰਣਾਲੀ ਕਮਜ਼ੋਰ ਕਰ ਦੇਵੋ। ਉੱਥੋ ਦੇ ਲੋਕਾਂ ਤੋਂ ਉਹਨਾਂ ਦੀ ਮਾਂ ਬੋਲੀ ਖੋਹ ਲਵੋ। ਸਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ। ਅਸੀਂ ਸਿੱਖਿਆ ਦਾ ਪੱਧਰ ਵੀ ਖਰਾਬ ਕਰ ਲਿਆ ਤੇ ਮਾਂ ਬੋਲੀ ਤੋ ਵੀ ਦੂਰ ਹੋ ਗਏ। ਸਿੱਖਿਅਤ ਹੋਣਾ ਕਿੰਨਾ ਜ਼ਰੂਰੀ ਹੈ ਇਹ ਤੁਸੀਂ ਇਸ ਉਦਾਹਰਣ ਤੋਂ ਸਮਝ ਸਕਦੇ ਹੋ, ਅਮਰੀਕਾ ਵਿੱਚ ਇੱਕ ਖਾਸ ਨਸਲ ਦੇ ਲੋਕਾਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਸੀ ਨਸਲੀ ਹਮਲੇ ਹੁੰਦੇ ਸਨ। ਉਹਨਾਂ ਨੇ ਆਪਣੀ ਹੋਂਦ ਬਚਾਉਣ ਲਈ ਆਪਣੇ ਆਪ ਨੂੰ ਇੰਨਾ ਜਿਆਦਾ ਸਿੱਖਿਅਤ ਕਰ ਲਿਆ ਕਿ ਅੱਜ ਅਮਰੀਕਾ ਦੀਆਂ ਮੁੱਖ ਕੰਪਨੀਆਂ ਵਿੱਚ ਉਸ ਨਸਲ ਦੇ ਲੋਕ ਹੀ
ਉਪੱਰਲੀਆਂ ਪੋਸਟਾਂ ਤੇ ਕੰਮ ਕਰਦੇ ਹਨ ਜੋ ਕਦੇ ਗੁਲਾਮ ਸਨ। ਆਉ ਕਿਤਾਬਾਂ ਪੜ੍ਹਨ ਦੀ ਰੂਚੀ ਪੈਦਾ ਕਰੀਏ ਤੇ ਅਸਲ ਵਿੱਚ ਮਨੁੱਖ ਬਣਨ ਵੱਲ ਕਦਮ ਪੁੱਟੀਏ। ਬਿਨ੍ਹਾਂ ਗਿਆਨ ਦੇ ਅਸੀਂ ਪਸੂਆਂ ਤੋਂ ਵੱਧ ਕੇ ਕੁਝ ਵੀ ਨਹੀਂ। ਕੁਝ ਵੀ ਬਦਲ ਸਕਦਾ ਪਰ ਕਿਤਾਬ ਦਾ ਕੋਈ ਬਦਲ ਨੀ ਹੋ ਸਕਦਾ। ਕਿਤਾਬਾਂ ਅੱਜ ਵੀ ਕਿਤਾਬਾਂ ਨੇ ਤੇ ਕੱਲ ਵੀ ਕਿਤਾਬਾਂ ਹੀ ਰਹਿਣ ਗਈਆਂ।
ਵਿਜੈ ਗਰਗ ਪੀਈਐਸ-1
ਮਲੋਟ
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸੀਨੀਆਰ ਸਕੈਂਡਰੀ ਸਕੂਲ ਮੰਡੀ ਹਾਰਜੀ ਰਾਮ,ਮਲੋਟ
vkmalout@gmail.com
*******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.