ਦੋਸਤੋ ਟਰੱਕਿੰਗ ਇੰਡਸਟਰੀ ਨਾਰਥ ਅਮਰੀਕਾ ਵਿੱਚ ਜਲਦ ਪੈਰਾਂ ‘ਤੇ ਖੜ੍ਹਾ ਕਰ ਸਕਣ ਦਾ ਇੱਕ ਬੇਹਤਰ ਵਿਕਲਪ ਹੈ ਭਾਵੇਂ ਕਿ ਇਹ ਇੰਡਸਟਰੀ ਵੀ ਬਹੁਤ ਸਾਰੀਆ ਔਕੜਾਂ ਨਾਲ ਦੋ ਚਾਰ ਹੋ ਰਹੀ ਹੈ ਪਰ ਹਾਲੇ ਵੀ ਨਵੇਂ ਬੰਦੇ ਲਈ ਬਾਕੀ ਕੰਮਾ ਨਾਲੋਂ ਮਾੜੀ ਨਹੀਂ ਹੈ ਸਗੋਂ ਬੇਹਤਰ ਹੀ ਹੈ। ਪੰਜਾਬੀ ਭਾਈਚਾਰੇ ਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਟਰੱਕਿੰਗ ਕਿੱਤੇ ਨਾਲ ਜੁੜੇ ਹੋਏ ਹਨ। ਜਿਸ ਤਰ੍ਹਾਂ ਨਾਰਥ ਅਮਰੀਕਾ ਵਿੱਚ ਸਾਰਾ ਸਾਲ ਹੀ ਮੌਸਮ ਸਖ਼ਤ ਹੀ ਰਹਿੰਦਾ ਹੈ ਕਿਤੇ ਬਰਫੀਲੇ ਤੂਫਾਨ ਹਨ, ਕਿਤੇ ਤੇਜ਼ ਹਵਾਵਾਂ ,ਕਿਤੇ ਬਲੈਕ ਆਇਸ ਹੈ ਤੇ ਕਿਤੇ ਪਹਾੜੀ ਉੱਚੇ ਨੀਵੇਂਰਾਹ ਮਤਲਬ ਸਾਰਾ ਸਾਲ ਹੀ ਹਰ ਦਿਨ ਕੋਈ ਨਾ ਕੋਈ ਚੁਣੌਤੀ। ਹਾਦਸੇ ਬਹੁਤ ਵਾਪਰ ਰਹੇ ਹਨ, ਕੀਮਤੀ ਜਾਨਾਂ ਵੀ ਜਾ ਰਹੀਆਂ ਹਨ, ਇਸ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਤਾਂਕਿ ਹਾਦਸਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਤੇ ਜੇ ਵਾਪਰ ਹੀ ਜਾਣ ਤਾਂ ਹਾਲਾਤਾਂ ਨੂੰ ਸੰਭਾਲਿਆ ਜਾ ਸਕੇ।
1 ਆਪਣੀ ਮੈਡੀਕਲ,ਡਿਸ ਐਬੇਲੀਟੀ ਇੰਸੋਰੈੰਸ ਜ਼ਰੂਰ ਕਰਵਾਓ ਤੇ ਲਾਈਫ ਇੰਸੋਰੈੰਸ ਘੱਟੋ-ਘੱਟ ਪੰਜ ਲੱਖ ਡਾਲਰ ਦੀ ਹੋਵੇ ਤਾਂਕਿ ਬਾਅਦ ਵਿੱਚ ਫੰਡ ਰੇਜ਼ਿੰਗ ਦੀ ਲੋੜ ਨਾ ਰਹੇ ਕੋਲ ਐਮਰਜੈਂਸੀ ਸੰਪਰਕ ਨੰਬਰ ਜ਼ਰੂਰ ਹੋਣ। ਟਰੱਕ ਵਿੱਚ First Aid Kit ਤੇ ਜ਼ਰੂਰੀ ਦਵਾਈਆਂ ਰੱਖੀਆਂ ਜਾਣ
2 ਸਿੰਗਲ ਚੱਲਣ ਤੋਂ ਪਹਿਲਾਂ ਕੁੱਝ ਸਮਾਂ ਟੀਮ ਵਿੱਚ ਕਿਸੇ ਤਜਰਬੇਕਾਰ ਡਰਾਈਵਰ ਨਾਲ ਜ਼ਰੂਰ ਲਗਾਉ ਤਾਂਕਿ ਡਰਾਈਵਿੰਗ ਦੀਆਂ ਬਰੀਕੀਆਂ ਨੂੰ ਸਿਖਿਆ ਜਾ ਸਕੇ । ਜਿੱਥੇ ਟੀਮਾਂ ਚੱਲਦੀਆਂ ਹਨ ਡਰਾਈਵਿੰਗ ਵਿੱਚ ਇੱਕ ਜਣਾ ਜ਼ਰੂਰ ਤਜਰਬੇਕਾਰ ਹੋਣਾ ਚਾਹੀਦਾ ਦੋਵੇਂ ਨਵੇਂ ਨਾ ਹੋਣ
3 ਮੋਬਾਈਲ ਫੇਸਬੁੱਕ ਸਨੈਪਚੈਟ ਬਣਾਉਣ ਤੋਂ ਪਰਹੇਜ਼ ਕੀਤਾ ਜਾਵੇ, ਵੱਧ ਰਹੇ ਹਾਦਸਿਆਂ ਦਾ ਕਾਰਨ ਮੋਬਾਈਲ ਹੀ ਹੈ
4 ਟੈਲਗੇਟੀੰਗ ਸਟੰਟ ਡਰਾਈਵਿੰਗ ਤੇ ਅਚਾਨਕ ਬਰੇਕ ਮਾਰਨ ਜਾਂ ਅਚਾਨਕ ਲੇਨ ਬਦਲਣ ਤੋਂ ਬਚਿਆ ਜਾਵੇ । ਸੇਫਟੀ ਬੂਟ ਕੋਲ ਜ਼ਰੂਰ ਹੋਣ
5 ਵਹੀਕਲ ਦੀ ਪ੍ਰੋਪਰ ਇੰਸਪੈਕਸ਼ਨ ਕਰਕੇ ਤੁਰਿਆ ਜਾਵੇ ਖਾਸਕਰ ਟਾਇਰ, ਬਰੈਕਾਂ ਤੇ ਲਾਈਟਾਂ ਪ੍ਰੋਪਰ ਕੰਮ ਕਰਦੀਆਂ ਹੋਣ
6 ਹਮੇਸ਼ਾ ਤਜਰਬੇਕਾਰ ਡਰਾਈਵਰਾਂ ਤੋਂ ਟਿਪ ਲੈਂਦੇ ਰਹੋ ਕਿ ਵੱਖੋ ਵੱਖਰੇ ਹਾਈਵੇਅ ਰੋਡ ਕੰਡੀਸ਼ਨਾ ਤੇ ਕਿਵੇ ਡਰਾਈਵ ਕਰਨਾ ਹੈ
7 ਹਮੇਸ਼ਾ ਅਲਰਟ ਰਹਿਣ ਦੀ ਕੋਸ਼ਿਸ਼ ਕਰੋ ਚੱਲਦੇ ਟਰੱਕ ਵਿੱਚ ਦੂਰ ਰਖਿੱਆ ਸਮਾਨ ਚੀਜ਼ਾਂ ਨੂੰ ਚੁੱਕਣ ਤੋਂ ਪਰਹੇਜ਼ ਕਰੋ
8 ਕਾਨਫਰੰਸ ਕਾਲਾਂ ਵਿੱਚ ਬੇਲੋੜੀ ਬਹਿੰਸ ਬਾਜੀ ਤੋਂ ਦੂਰ ਰਹੋ, ਹਮੇਸ਼ਾ ਸਾਂਤ ਚਿਤ ਇਕਾਗਰਤਾ ਨਾਲ ਡਰਾਇਵ ਕਰੋ । ਬਹਿਸ ਕਰਨ ਵਾਲੇ ਤੇ ਇਕਾਗਰਤਾ ਭੰਗ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ
9 ਜੇਕਰ ਕੋਈ ਐਗਜਿਟ ਮਿਸ ਹੋ ਗਿਆ ਹੈ ਘਬਰਾਉਣ ਦੀ ਲੋੜ ਨਹੀਂ ਹੈ ਹਰ ਰਾਹ ਦਾ ਵਿਕਲਪ ਮੌਜੂਦ ਹੁੰਦਾ ਹੈ
10 ਹਮੇਸ਼ਾ ਫਾਲਤੂ ਸਮਾਂ ਲੈਕੇ ਤੁਰਿਆ ਜਾਵੇ ਤਾਂਕਿ ਟ੍ਰੈਫਿਕ ਮਿਲਣ ਦੀ ਸੂਰਤ ਵਿੱਚ ਕਾਹਲੀ ਨਾ ਕਰਨੀ ਪਵੇ
-
ਕੁਲਤਰਨ ਸਿੰਘ ਪਧਿਆਣਾ, ਲੇਖਕ
*****
+1 (431) 999-8304
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.