ਈਰਾਨ ਦੇ ਸੈਨਾ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਵੱਲੋਂ ਡਰੋਨ ਹਮਲੇ ਰਾਹੀਂ ਮਾਰਨ ਤੋਂ ਬਾਅਦ ਪੂਰੇ ਵਿਸ਼ਵ ਦੇ ਸਾਰੇ ਦੇਸ਼ ਚਿੰਤਤ ਹਨ। ਕਾਸਿਮ ਸੁਲੇਮਾਨੀ ਦੀ ਪਹਿਚਾਣ ਉਹਨਾਂ ਦੇ ਖੱਬੇ ਹੱਥ ਦੀ ਅੰਗੂਠੀ ਤੋਂ ਹੋਈ। ਜਿਸਤੋਂ ਪਤਾ ਲਗਾ ਕੇ ਕਾਸਿਮ ਸੁਲੇਮਾਨੀ ਦੀ ਮੌਤ ਹੋਈ ਹੈ। ਇਹ ਲੜਾਈ ਦੋਹਾਂ ਦੇਸ਼ਾਂ ਵਿਚਾਲੇ 40 ਸਾਲ ਪੁਰਾਣੀ ਹੈ। ਅਮਰੀਕਾ ਨੇ ਸੁਲੇਮਾਨੀ ਬਾਰੇ ਕਿਹਾ ਕਿ ਅੱਤਵਾਦੀ ਹਮਲਿਆਂ ਚ ਨਾਮ ਵੀ ਸੀ। ਜਿਸਨੂੰ ਇਰਾਨ ਨੇ ਸਿਰੇ ਤੋਂ ਨਕਾਰ ਦਿੱਤਾ। ਇਸ ਹਮਲੇ ਦੇ ਕਾਰਨ ਤੀਸਰੇ ਵਿਸ਼ਵ ਯੁੱਧ ਦੇ ਸੰਕੇਤ ਵੀ ਮਿਲ ਰਹੇ ਹਨ। ਜੋ ਕਿ ਸਾਰੇ ਦੇਸ਼ਾਂ ਲਈ ਨੁਕਸਾਨਦਾਇਕ ਰਹੇਗਾ।
ਸੁਲੇਮਾਨੀ ਨੂੰ ਅਮਰੀਕਾ ਨੇ ਕਿਵੇਂ ਮਾਰਿਆ:ਅਮਰੀਕਾ ਨੇ 3 ਜਨਵਰੀ ਨੂੰ ਬਗਦਾਦ ਹਵਾਈ ਅੱਡੇ ਦੇ ਨੇੜੇ ਡਰੋਨ ਹਮਲਾ ਕਰਕੇ ਇਰਾਨ ਦੇ ਅਲਕ ਕੁਦਸ ਫੋਰਸ ਦੇ ਮੁੱਖੀ ਸੁਲੇਮਾਨੀ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ਇਹ ਓਪਰੇਸ਼ਨ ਅਮਰੀਕਾ ਦੇ ਰਾਸ਼ਟਰਪਤੀ ਦੀ ਨਿਗਾਹ ਥੱਲੇ ਹੋਇਆ। ਡਰੋਨ ਨੇ 2 ਮਿਸਾਇਲ ਰਾਹੀ 2 ਕਾਰਾ ਤੇ ਹਮਲਾ ਕੀਤਾ ਜਿਹਨਾਂ ਵਿਚੋਂ ਇੱਕ ਕਾਰ ਚ ਸੁਲੇਮਾਨੀ ਵੀ ਸਵਾਰ ਸਨ। ਇਸ ਮਿਜਾਇਲ ਦਾ ਨਾਮ ਨਿੰਜਾ ਸੀ। ਜਿਸਨੂੰ ਟੈਂਕ ਤਬਾਹ ਕਰਨ ਲਈ ਬਣਾਇਆ ਗਿਆ ਹੈ। ਜਨਰਲ ਸੁਲੇਮਾਨੀ ਨਾਲ ਇਰਾਕ ਦੇ ਸੈਨਿਕ ਕਮਾਂਡਰ ਅਬੂ ਮਹਦੀ ਅਲ-ਮੁਹੰਦੀਸ ਵੀ ਸਵਾਰ ਸਨ। ਇਸ ਤੇ ਟਿੱਪਣੀ ਕਰਦਿਆਂ ਸੰਯੁਕਤ ਰਾਸ਼ਟਰ ਦੇ ਦੂਤ ਐਗਨਸ ਕਾਲਾਮਾਡੀ ਨੇ ਕਿਹਾ ਕਿ ਇਹ ਹਤਿਆਵਾਂ ਗੈਰ ਕਨੂੰਨੀ ਹਨ ਤੇ ਕਿਸੇ ਨੂੰ ਚੁਣ ਕੇ ਮਰਨ ਲਈ ਡਰੋਨ ਦੀ ਇਸ ਤਰਾਂ ਵਰਤੋਂ ਕਰਨੀ ਸਹੀ ਨਹੀਂ ਹੈ। ਸੁਲੇਮਾਨੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ ਨੇ ਅਮਰੀਕਾ ਨੂੰ ਧਮਕੀ ਦੀਂਦਿਆਂ ਆਖਿਆ ਕਿ ਅਮਰੀਕਾ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
ਸੁਲੇਮਾਨੀ ਦੀ ਮੌਤ ਤੇ ਅਮਰੀਕਾ ਦੀ ਖੁਸ਼ੀ ਦਾ ਇਸ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਸੁਲੇਮਾਨੀ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਅਮਰੀਕਾ ਦਾ ਕੌਮੀ ਝੰਡੇ ਵਾਲੀ ਫੋਟੋ ਨੂੰ ਟਵੀਟ ਕੀਤਾ। ਸੁਲੇਮਾਨੀ ਦੀ ਕੁਦਸ ਫੋਰਸ ਸਿੱਧੀ ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ੁਮੇਨੀ ਨੂੰ ਰਿਪੋਰਟ ਕਰਦੀ ਸੀ।
ਕਾਸਿਮ ਸੁਲੇਮਾਨੀ ਕੋਣ ਸਨ, ਈਰਾਨ ਚ ਕੀ ਰੁਤਬਾ ਰੱਖਦੇ ਸਨ:
ਕਾਸਿਮ ਸੁਲੇਮਾਨੀ ਦੀ ਮੌਤ ਤੇ ਅਮਰੀਕਾ ਚ ਕਾਫੀ ਲੋਕਾਂ ਨੇ ਜਸ਼ਨ ਮਨਾਇਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੌਮੀ ਝੰਡੇ ਦੀ ਫੋਟੋ ਨੂੰ ਟਵੀਟ ਕੀਤਾ। ਜਿਸ ਤੋਂ ਉਹਨਾਂ ਦੇ ਮਸ਼ਹੂਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਾਸਿਮ ਸੁਲੇਮਾਨੀ ਇਰਾਨ ਦੀਆਂ ਕੁਦਸ ਫੋਰਸਜ ਦੇ ਮੁੱਖੀ ਸਨ। ਉਹ ਪਹਿਲੀ ਵਾਰ 1980 ਵਿੱਚ ਲੋਕਾਂ ਦੇ ਸਾਹਮਣੇ ਆਏ, ਜਦੋਂ ਈਰਾਨ ਅਤੇ ਇਰਾਕ ਦਾ ਯੁੱਧ ਹੋ ਰਿਹਾ ਸੀ। ਉਹ ਇਰਾਕੀ ਸ਼ੀਆ ਲੜਾਕਿਆਂ ਦੀ ਅਗਵਾਈ ਕਰਦੇ ਸਨ। ਉਹਨਾਂ ਨੇ ਸੀਰੀਆ ਵਿੱਚ ਵੀ ਦੇਸ਼ ਦੇ ਹਿੱਤ ਲਈ ਸੈਨਾ ਦੀ ਅਗਵਾਈ ਕੀਤੀ ਸੀ। ਈਰਾਨ ਦੇ ਹਰ ਚੰਗੇ ਮਾੜੇ ਸਮੇਂ ਚ ਸੁਲੇਮਾਨੀ ਨੂੰ ਯਾਦ ਕੀਤਾ ਜਾਣ ਲਗਿਆ ਸੀ। ਉਹਨਾਂ ਨੂੰ ਕੁੱਝ ਅੰਤਰ ਰਾਸ਼ਟਰੀ ਮੰਚ ਤੇ ਆਈਐਸ ਦੇ ਏਜੇਂਟ ਵੀ ਕਹਿੰਦੇ ਸਨ। ਸੁਲੇਮਾਨੀ ਦੀ ਸੈਨਾ ਰੇਵਲੂਸ਼ਨਰੀ ਗਾਰਡਜ਼ ਦੀ ਵੱਧਦੀ ਕੰਟਰੋਲ ਨੂੰ ਕੁੱਝ ਦੇਸ਼ ਹਜ਼ਮ ਨਹੀਂ ਕਰਦੇ ਸਨ।
ਰੇਵਲੁਸ਼ਨਰੀ ਗਾਰਡਜ਼ ਦੇ ਅੰਡਰ ਕੰਮ ਕਰਦੀ ਕੁਦਸ ਫੋਰਸ ਦੇਸ਼ ਦੇ ਬਾਹਰ ਵੀ ਕਾਫੀ ਕੰਮ ਕਰਦੀ ਸੀ। ਇਸਨੇ ਸੀਰੀਆ, ਯਮਨ,ਲਿਬਨਾਨ ਅਤੇ ਇਰਾਕ। ਇਹਨਾਂ ਸਾਰੇ ਦੇਸ਼ਾਂ ਚ ਅਮਰੀਕਾ ਦਾ ਕੁਦਸ ਫੋਰਸ ਨੇ ਵਿਰੋਧ ਕੀਤਾ। ਸੁਲੇਮਾਨੀ ਨੇ 2005 ਚ ਇਰਾਕ ਦੀ ਸਰਕਾਰ ਬਣਾਉਣ ਚ ਵੀ ਮੱਦਦ ਕੀਤੀ, ਸਦਾਮ ਹੁਸੈਨ ਦੀ ਮੌਤ ਤੋਂ ਬਾਅਦ ਇਰਾਕ ਚ ਸ਼ੀਆ ਦੀ ਗਿਣਤੀ ਜਿਆਦਾ ਸੀ। ਫੌਜ ਚ ਵੀ ਸ਼ੀਆ ਦਾ ਹੀ ਰਾਜ ਸੀ ਜਿਸ ਕਾਰਨ ਉਹਨਾਂ ਨੇ ਈਰਾਨ ਨਾਲ ਹੱਥ ਮਿਲਾਇਆ ਜਿਸਦੇ ਨਤੀਜੇ ਵੱਜੋ ਸ਼ੀਆ ਦੀ ਹੀ ਸਰਕਾਰ ਬਣੀ। ਇਸਨਾਲ ਈਰਾਨ ਅਤੇ ਇਰਾਕ਼ ਦੇ ਰਿਸ਼ਤੇ ਵੱਧਣ ਲਗ ਪਏ। ਪਰ ਇਰਾਕ ਚ ਕੈਂਪ ਦੇ ਵਿੱਚ ਅਮਰੀਕਾ ਦੇ ਸੈਨਿਕ ਵੀ ਮੌਜੂਦ ਹਨ। ਪਰ ਇਕ ਸਮੇਂ ਚ ਅਮਰੀਕਾ ਦੇ ਸੈਨਿਕਾਂ ਅਤੇ ਅਮਰੀਕਾ ਅੰਬੈਸੀਆਂ ਤੇ ਵੀ ਇਰਾਕ ਚ ਹਮਲੇ ਹੁੰਦੇ ਰਹੇ ਜਿਸ ਕਾਰਨ ਅਮਰੀਕਾ ਨੇ 2007 ਚ ਸੁਲੇਮਾਨੀ ਅਤੇ ਉਹਨਾਂ ਦੀ ਅਗਵਾਈ ਵਾਲੀ ਕੁਦਸ ਫੋਰਸ ਨੂੰ ਕਾਸਿਮ ਸੁਲੇਮਾਨੀ ਨੂੰ ਅੱਤਵਾਦੀ ਠਹਿਰਾ ਦਿਤਾ। ਇਸ ਤਰ੍ਹਾਂ ਦੀ ਦੁਨੀਆ ਚ ਕੋਈ ਹੋਰ ਉਦਾਹਰਨ ਨਹੀਂ ਹੈ ਕਿ ਕਿਸੇ ਦੇਸ਼ ਦੀ ਸੈਨਾ ਨੂੰ ਹੀ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੋਵੇ। 2014 ਚ 46 ਭਾਰਤੀ ਨਰਸਾਂ ਨੂੰ ਅਗਵਾਹ ਕਰਕੇ ਬਗ਼ਦਾਦੀ ਦੇ ਅੱਤਵਾਦੀਆਂ ਨੇ ਇਰਾਕ ਚ ਰੱਖ ਲਿਆ ਸੀ ਜਿਸ ਚ ਭਾਰਤ ਦੀ ਮੱਦਦ ਕਾਸਿਮ ਸੁਲੇਮਾਨੀ ਨੇ ਕੀਤੀ ਸੀ। ਉਹਨਾਂ ਨੂੰ ਸ਼ੀਆ ਦਾ ਜੇਮਸ ਬੌਂਡ ਵੀ ਕਿਹਾ ਜਾਂਦਾ ਸੀ। ਅਮਰੀਕਾ ਨੇ ਕਿਹਾ ਕਿ 2 ਜਨਵਰੀ ਨੂੰ ਸੀਰੀਆ ਗਏ ਫਿਰ ਬਗਦਾਦ ਪਹੁੰਚੇ ਜਿੱਥੇ ਉਹਨਾਂ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਨੇ ਬੁਲਾਇਆ ਸੀ। ਅਮਰੀਕਾ ਦਾ ਮੰਨਣਾ ਸੀ ਕਿ ਸੁਲੇਮਾਨੀ ਅਮਰੀਕਾ ਦੇ ਅੰਬੈਸੀਆਂ ਅਤੇ ਫੌਜ ਤੇ ਹਮਲੇ ਦੀਆਂ ਸਾਜਿਸ਼ਾਂ ਘੜ ਰਿਹਾ ਸੀ ਜਿਸ ਕਾਰਨ ਉਸਨੂੰ ਮਾਰਿਆ ਗਿਆ। ਇਰਾਕ ਦੇ ਪ੍ਰਧਾਨ ਮੰਤਰੀ ਨੇ ਕਾਸਿਮ ਸੁਲੇਮਾਨੀ ਤੇ ਹੋਏ ਹਮਲੇ ਕਰਕੇ ਅਮਰੀਕਾ ਨੂੰ ਚੇਤਾਵਨੀ ਦਿਤੀ ਕੇ ਇਰਾਕ ਨੂੰ ਜਲਦੀ ਹੀ ਅਮਰੀਕਾ ਦੀ ਫੌਜ ਖਾਲੀ ਕਰ ਦਵੇ। ਪਰ ਅਮਰੀਕਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਧਮਕੀ ਵੀ ਦਿੱਤੀ ਕਿ ਜੇਕਰ ਅਜਿਹਾ ਜ਼ਿਆਦਾ ਕਿਹਾ ਗਿਆ ਤਾਂ ਇਰਾਕ ਤੇ ਵੀ ਇਲਜ਼ਾਮ ਲਗਾਏ ਜਾਣਗੇ।
ਈਰਾਨ ਦੁਨੀਆ ਦਾ ਸਭ ਤੋਂ ਪਹਿਲਾ ਸ਼ਿਆ ਦੇਸ਼ ਬਣਿਆ। ਇਰਾਨ ਦੀ ਕ੍ਰਾਂਤੀ ਕਰਕੇ ਇਰਾਕ ਨੇ ਡਰ ਕੇ ਈਰਾਨ ਤੇ ਹਮਲਾ ਕੀਤਾ ਕਿਉਂਕਿ ਸਦਾਮ ਹੁਸੈਨ ਨੂੰ ਕ੍ਰਾਂਤੀ ਤੋਂ ਡਰ ਲਗਦਾ ਸੀ ਉਸਨੂੰ ਆਪਣੇ ਤਖ਼ਤਾ ਖੁਸਕਣ ਦਾ ਡਰ ਲਗ ਰਿਹਾ ਸੀ। ਪਰ ਇਸ ਯੁੱਧ ਦੇ ਕਾਰਨ ਹੀ ਅਮਰੀਕਾ ਨੇ
ਇਹ 8 ਸਾਲ ਤੱਕ ਯੁੱਧ ਚਲਵਾਇਆ। ਇਥੋਂ ਹੀ ਅਮਰੀਕਾ ਅਤੇ ਈਰਾਨ ਚ ਦੁਸ਼ਮਣੀ ਵਧੀ ਜਿਸ ਕਾਰਨ ਅਮਰੀਕਾ ਨੇ ਸਦਾਮ ਹੁਸੈਨ ਦਾ ਸਾਥ ਦਿੱਤਾ। ਜਿਸ ਕਾਰਨ ਈਰਾਨ ਨੂੰ ਬਹੁਤ ਨੁਕਸਾਨ ਹੋਇਆ। ਪਰ ਅਮਰੀਕਾ ਨੇ ਬਾਅਦ ਵਿੱਚ ਸਦਾਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਸੀ।
ਈਰਾਨ ਨੇ ਅਮਰੀਕਾ ਨੂੰ ਦਿੱਤਾ ਜਵਾਬ: ਈਰਾਨ ਨੇ ਅਮਰੀਕਾ ਨੂੰ ਸਿਰਫ ਗੱਲਾਂ ਕਰਕੇ ਨਹੀਂ ਬਲਕਿ ਹਮਲਾ ਕਰਕੇ ਵੀ ਜਵਾਬ ਦਿੱਤਾ। ਈਰਾਨ ਨੇ 20 ਮਿਜਾਇਲਾਂ ਇਰਾਕ ਦੇ ਅਮਰੀਕੀ ਕਬਜ਼ੇ ਵਾਲੇ ਅਲ ਅਸਦ ਕੈਂਪ ਵਲ ਛਡਿਆ। ਇਸ ਵਿਚ ਈਰਾਨ ਵਲੋਂ ਕਿਆਮ ਮਿਜ਼ਾਈਲ ਦੀ ਵਰਤੋਂ ਕੀਤੀ। ਜਿਸ ਕਾਰਨ ਮਨਿਆ ਜਾਂਦਾ ਹੈ ਕਿ ਅਮਰੀਕਾ ਦੇ 80 ਤੋਂ ਵੱਧ ਸੈਨਿਕ ਮਾਰੇ ਗਏ। ਪਰ ਅਮਰੀਕਾ ਨੇ ਕਿਹਾ ਕਿ ਸਾਡਾ ਕੋਈ ਵੀ ਸੈਨਿਕ ਨਹੀਂ ਮਾਰਿਆ ਗਿਆ। ਪਰ ਅਮਰੀਕਾ ਦੇ ਆਰਮੀ ਜਨਰਲ ਨੇ ਮੰਨਿਆ ਕਿ ਹਮਲਾ ਬਹੁਤ ਹੀ ਖਤਰਨਾਕ ਸੀ। ਕਿਹਾ ਜਾਂਦਾ ਹੈ ਕਿ ਹਮਲੇ ਵਿੱਚ ਦਾਗੀਆਂ ਮਿਜ਼ਾਇਲਾਂ 47 ਕਿਲੋਮੀਟਰ ਦੂਰ ਤੱਕ ਜਾਕੇ ਡਿਗੀਆਂ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪਹਿਲਾਂ ਹੀ ਨੁਕਸਾਨ ਘੱਟ ਤੋਂ ਘੱਟ ਹੋਵੇ। ਕਿਹਾ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਤੋਂ ਬਾਅਦ ਕਿਹਾ ਕਿ ਸ਼ਾਂਤੀ ਬਣਾਈ ਜਾਵੇ, ਤੇ ਅਸੀਂ ਕੋਈ ਵੀ ਲੜਾਈ ਨਹੀਂ ਚਾਹੁੰਦੇ।ਉਸਦੇ ਨਾਲ ਹੀ ਟਰੰਪ ਨੇ ਕਿਹਾ ਕਿ ਸਾਨੂੰ ਈਰਾਨ ਨਾਲ ਮਿਲ ਕੇ ਇੱਕ ਅਜਿਹਾ ਸਮਝੌਤਾ ਕਰਨਾ ਚਾਹੀਦਾ ਹੈ ਜਿਸ ਨਾਲ ਦੁਨੀਆ ਸੁਰੱਖਿਅਤ ਰਹੇ। ਇਹਨਾਂ ਵਿੱਚ ਭਾਰਤ ਫਸ ਚੁੱਕਾ ਹੈ ਕਿਉਂਕਿ ਭਾਰਤ ਦੇ ਰਿਸ਼ਤੇ ਦੋਨਾਂ ਦੇਸ਼ਾਂ ਨਾਲ ਬਹੁਤ ਵਧੀਆ ਹਨ ਤੇ ਇੱਕ ਪਾਸੇ
ਟਰੰਪ ਚੋਣਾਂ ਤੋਂ ਪਹਿਲਾਂ ਆਮ ਮੁਦਿਆਂ ਤੋਂ ਧਿਆਨ ਹਟਾਉਣ ਲਈ ਵੀ ਇਹ ਸਭ ਕੁੱਝ ਕਰਦੇ ਜਾਪਦੇ ਹਨ ਅਤੇ ਯੁੱਧ ਸ਼ੁਰੂ ਕਰਕੇ ਅਮਰੀਕਾ ਆਪਣੇ ਸੈਨਿਕਾਂ ਨੂੰ ਮਰਵਾ ਕੇ ਆਪਨੀ ਜਨਤਾ ਦੇ ਦਿਲਾਂ ਚ ਗੁਸਾ ਨਹੀਂ ਪੈਦਾ ਕਰਨਗੇ। ਦੂਜੇ ਪਾਸੇ ਈਰਾਨ ਭਾਰਤ ਤੋਂ ਸਹਾਇਤਾ ਦੀ ਉਮੀਦ ਲਗਾਈ ਬੈਠਾ ਹੈ। ਪਰ ਭਾਰਤ ਨੇ ਦੋਨਾਂ ਦੇਸ਼ਾਂ ਨੂੰ ਸਹਾਇਤਾ ਦੀ ਗੱਲ ਆਖੀ ਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਵੀ ਆਖਿਆ।
ਕੀ ਹੈ 52 ਅਤੇ 290?
ਜਦੋਂ ਅਮਰੀਕਾ ਤੇ ਈਰਾਨ ਨੇ ਜਵਾਬੀ ਹਮਲਾ ਕੀਤਾ ਤਾਂ ਅਮਰੀਕਾ ਨੇ ਆਖਿਆ ਕਿ ਈਰਾਨ 52 ਜਗ੍ਹਾ ਤੇ ਹਮਲਾ ਕਰਨਗੇ। ਇਰਾਨ ਨੇ ਫਿਰ ਜਵਾਬ ਚ ਆਖਿਆ ਕਿ ਜੇਕਰ ਅਮਰੀਕਾ 52 ਕਹਿ ਰਿਹਾ ਤਾਂ ਅਮਰੀਕਾ 290 ਨਾਂ ਭੁਲੇ। 52 ਨੰਬਰ ਦਾ ਮਤਲੱਬ ਹੈ ਕਿ 1979 ਵਿੱਚ ਈਰਾਨ ਨੇ ਅਮਰੀਕਾ ਦੇ ਅੰਬੈਸੀ ਅਫ਼ਸਰਾ ਨੂੰ ਬੰਧਕ ਬਣਾਇਆ ਸੀ। ਜਿਹਨਾਂ ਨੂੰ 444 ਦਿਨਾਂ ਬਾਅਦ ਛੁਡਵਾਇਆ ਗਿਆ ਸੀ। ਜਿਸ ਕਾਰਨ ਅਮਰੀਕਾ ਇਰਾਨ ਨੂੰ 52 ਯਾਦ ਕਰਵਾ ਰਿਹਾ ਹੈ। 290 ਦਾ ਮਤਲਬ ਹੈ 1988 ਵਿਚ ਇਰਾਨੀ ਪਸੰਜਰ ਪਲੈਨ ਜਿਸਦਾ ਨਾਮ ਈਰਾਨ ਏਅਰ ਫਲਾਈਟ ਸੀ,ਇਹ ਜਹਾਜ਼ ਦੁਬਈ ਨੂੰ ਜਾ ਰਿਹਾ ਸੀ। ਇਸ ਜਹਾਜ਼ ਨੂੰ ਅਮਰੀਕਾ ਨੇਵੀ ਨੇ ਇਕ ਮਿਸਾਇਲ ਦੀ ਵਰਤੋਂ ਕਰਕੇ ਮਾਰ ਦਿੱਤਾ ਸੀ। ਉਸ ਜਹਾਜ਼ ਚ 290 ਸਵਾਰ ਸਨ। ਜਿਸ ਚ 66 ਬੱਚੇ ਸਨ। ਜਿਹਨਾਂ ਵਿਚੋਂ 238 ਈਰਾਨ,13 ਦੁਬਈ ਦੇ ਨਾਗਰਿਕ ਸਨ, 10 ਭਾਰਤੀ ਨਾਗਰਿਕ ਸਨ, 6 ਪਾਕਿਸਤਾਨੀ ਸਨ ,6 ਯੂਗੋਸਲਾਵੀਆ, 1 ਇਟਲੀ ਅਤੇ 16 ਕਰਿਊ ਮੈਂਬਰ ਸਨ। ਜਿਨਾਂ ਵਿੱਚੋ ਇੱਕ ਵੀ ਨਹੀਂ ਬਚਿਆ।
ਭਾਰਤ ਨੂੰ ਕਿੰਨਾ ਨੁਕਸਾਨ ਹੋ ਸਕਦਾ ਈਰਾਨ ਤੋਂ:
ਅਮਰੀਕਾ ਅਤੇ ਈਰਾਨ ਲੜਾਈ ਕਾਰਨ ਕਾਫੀ ਦੇਸ਼ਾਂ ਨੂੰ ਨੁਕਸਾਨ ਹੋ ਸਕਦਾ ਹੈ,ਇਸਨਾਲ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਤੇ ਵੀ ਬਹੁਤ ਅਸਰ ਪੈ ਸਕਦਾ ਹੈ। 2018 ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਸੈਂਕਸ਼ਨ ਲਗਾਇਆ ਸੀ। ਜਿਸ ਨਾਲ ਅਮਰੀਕਾ ਨੇ ਸਾਰੇ ਦੇਸ਼ਾਂ ਨੂੰ ਕਿਹਾ ਸੀ ਕਿ ਕੋਈ ਵੀ ਦੇਸ਼ ਈਰਾਨ ਤੋਂ ਤੇਲ ਇੰਪੋਰਟ ਨਹੀਂ ਕਰੇਗਾ। ਇਸਨਾਲ ਈਰਾਨ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਗਈ ਸੀ। ਜੇਕਰ ਅਮਰੀਕਾ ਕਿਸੇ ਨੂੰ ਸੈਂਕਸ਼ਨ ਕਰਦਾ ਹੈ ਤਾਂ ਲਗਭਗ ਸਾਰੇ ਦੇਸ਼ ਉਸਦੀ ਗੱਲ ਮਨਦੇ ਹਨ ਤੇ ਜਿਹੜਾ ਅਮਰੀਕਾ ਦੀ ਗੱਲ ਨਹੀਂ ਮੰਨਦਾ ਤਾਂ ਅਮਰੀਕਾ ਉਸ ਦੇਸ਼ ਤੇ ਵੀ ਐਕਸ਼ਨ ਲੈਂਦਾ ਹੈ। ਜੇਕਰ ਦੋਹਾਂ ਦੇਸ਼ਾਂ ਵਿਰੁੱਧ ਲੜਾਈ ਹੁੰਦੀ ਹੈ ਤਾਂ ਅਮਰੀਕਾ ਨੂੰ ਹੀ ਨਹੀਂ ਬਲਕਿ ਬਾਕੀ ਦੇ ਦੇਸ਼ਾਂ ਨੂੰ ਵੀ ਇਸਦਾ ਨੁਕਸਾਨ ਹੋ ਸਕਦਾ ਹੈ। ਈਰਾਨ ਦੁਨੀਆ ਦੀ 10ਵੇਂ ਨੰਬਰ ਦੀ ਸਭ ਤੋਂ ਵੱਡਾ ਤੇਲ ਪੈਦਾ ਕਰਨ ਵਾਲਾ ਦੇਸ਼ ਹੈ। ਪਰ ਈਰਾਨ ਕੌਲ ਇੱਕ ਹੋਰ ਚੀਜ਼ ਹੈ ਜਿਸਕਾਰਨ ਸਾਰੇ ਦੇਸ਼ਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ। ਸਟ੍ਰੇਟ ਆਫ ਹੋਰਮੁਜ਼, ਦੁਨੀਆ ਦਾ ਜਿਆਦਾ ਤੇਲ ਇਸ ਜਗ੍ਹਾ ਤੋਂ ਹੋ ਕੇ ਲੰਘਦਾ ਹੈ।
ਸਟ੍ਰੇਟ ਆਫ ਹੋਰਮੁਜ਼ ਤੇ ਈਰਾਨ ਆਪਣਾ ਕਬਜ਼ਾ ਦਸਦਾ ਹੈ। ਜੇਕਰ ਈਰਾਨ ਨੇ ਉਹ ਰਸਤਾ ਬੰਦ ਕਰਤਾ ਤਾਂ ਤੇਲ ਆਉਣਾ ਔਖਾ ਹੋ ਸਕਦਾ ਹੈ ਜਿਸ ਕਰਕੇ ਤੇਲ ਦੇ ਰੇਟ ਵੱਧ ਸਕਦੇ ਹਨ। ਜਿਸ ਦਿਨ ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਲਈ ਆਖਿਆ ਸੀ ਉਸ ਤੋਂ ਅਗਲੇ ਦਿਨ ਹੀ ਕੱਚੇ ਤੇਲ ਦੇ ਭਾਅ ਚ ਤੇਜੀ ਆ ਗਈ ਸੀ। ਭਾਰਤ ਚ 15 ਪ੍ਰਤੀਸ਼ਤ ਕਚਾ ਤੇਲ ਖੁਦ ਪੈਦਾ ਕਰਦਾ ਹੈ ਤੇ 85 ਪ੍ਰਤੀਸ਼ਤ ਇੰਪੋਰਟ ਕਰਦਾ ਹੈ। ਜੋ ਕਿ ਗਲਫ਼ ਦੇਸ਼ਾਂ ਤੋਂ ਆਉਂਦਾ ਹੈ। ਜਿਸ ਵਿਚੋਂ ਜਿਆਦਾਤਰ ਸਟ੍ਰੇਟ ਆਫ ਹੋਰਮੁਜ਼ ਦੇ ਰਸਤੇ ਤੋਂ ਹੀ ਕੱਚਾ ਤੇਲ ਆਉਂਦਾ ਹੈ। ਜੇਕਰ ਰਸਤਾ ਬੰਦ ਹੁੰਦਾ ਹੈ ਤਾਂ ਭਾਰਤ ਚ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਣ ਕਾਰਨ ਭਾਰਤ ਦਾ ਕਰੰਟ ਖਾਤਾ ਡੈਫੀਸੀਟ ਵੱਧ ਜਾਵੇਗੀ। ਜਿਸ ਕਾਰਨ ਰੁਪਏ ਦੀ ਕੀਮਤ ਹੋਰ ਘੱਟ ਜਾਵੇਗੀ। ਇਹ ਸਾਰਾ ਕੁਝ ਅਮਰੀਕਾ ਅਤੇ ਈਰਾਨ ਤੇ ਨਿਰਭਰ ਕਰਦਾ ਹੈ।
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਭਾਰਤ ਵਰਗੇ ਦੇਸ਼ ਦੀ ਆਰਥਿਕ ਸਥਿਤੀ ਕਮਜ਼ੋਰੀ ਤੇ ਹੈ ਅਤੇ ਯੁੱਧ ਦੇ ਨਾਲ ਇਹ ਹੋਰ ਵੀ ਵਿਗੜ ਸਕਦੀ ਹੈ। ਬਲਕਿ ਭਾਰਤ ਹੀ ਨਹੀਂ ਸਗੋਂ ਸਾਰੇ ਦੇਸ਼ਾਂ ਨੂੰ ਲੜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
ਪਰਵਿੰਦਰ ਸਿੰਘ ਕੰਧਾਰੀ
-
ਪਰਵਿੰਦਰ ਸਿੰਘ ਕੰਧਾਰੀ,
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.