2019 ਸਾਲ ਖਤਮ ਹੋ ਗਿਆ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਵੀ ਬਣੇ ਲਗਭਗ ਤਿੰਨ ਸਾਲ ਹੋ ਗਏ ਹਨ। ਪੰਜਾਬ ਕਾਂਗਰਸ ਸਰਕਾਰ ਭਾਵੇਂ ਆਪਣੇ ਲੰਘੇ ਤਿੰਨ ਸਾਲਾਂ ਦੀਆਂ ਉਪਲੱਬਧੀਆਂ ਗਣਵਾ ਰਹੀ ਹੈ ਪਰ ਤਿੰਨ ਸਾਲ ਵਿੱਚ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਾਂਗਰਸ ਸਰਕਾਰ ਦੇ ਵਜ਼ੀਰਾਂ ਅਤੇ ਸੀਨੀਅਰ ਲੀਡਰਾਂ 'ਤੇ ਜਮਕੇ ਦੋਸ਼ ਲਗਾਏ ਅਤੇ ਇਹ ਕਾਂਗਰਸੀ ਲੀਡਰ ਅਤੇ ਵਜ਼ੀਰ ਅਖ਼ਬਾਰਾਂ ਅਤੇ ਚੈਨਲਾਂ ਦੀ ਮੁੱਖ ਸੁਰਖੀਆਂ ਬਣੇ ਰਹੇ। ਕਾਂਗਰਸ ਦੇ ਕਿਹੜੇ ਕਿਹੜੇ ਮੰਤਰੀ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹੇ ਆਓ ਜਾਣਦੇ ਹਾਂ.......
ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪਹਿਲਾ ਵਿਵਾਦ ਸੀ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨਾਲ.. ਇਸ ਵਿਵਾਦ ਵਿੱਚ ਡੀਐੱਸਪੀ ਸਸਪੈਂਡ ਹੋਏ। ਜਿਸ ਤੋਂ ਬਾਅਦ ਡੀਐੱਸਪੀ ਨੇ ਹਾਈਕੋਰਟ ਦੀ ਸ਼ਰਨ ਲਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਮੰਤਰੀ ਤੋਂ ਜਾਨ ਤੋਂ ਖ਼ਤਰਾ ਹੈ ਇੱਕ ਹੋਰ ਵਿਵਾਦ ਵਿੱਚ ਮੰਤਰੀ ਆਸ਼ੂ ਦਾ ਨਾਮ ਆਉਂਦਾ ਹੈ ਜਿਸ ਵਿੱਚ ਸ਼ਰੇਆਮ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇੱਕ ਪ੍ਰੋਗਰਾਮ ਵਿੱਚ ਲੇਟ ਆਉਣ 'ਤੇ ਝਿੜਕ ਦਿੱਤਾ ਸੀ। ਜਿਸ ਕਾਰਨ ਮੰਤਰੀ ਆਸ਼ੂ ਕਾਫੀ ਵਿਵਾਦਾਂ ਵਿੱਚ ਰਹੇ ।
ਵਿਵਾਦਾਂ ਵਿੱਚ ਸੀਨੀਅਰ ਕਾਂਗਰਸੀ ਲੀਡਰ ਰਾਣਾ ਗੁਰਜੀਤ ਦਾ ਵੀ ਨਾਮ ਵੀ ਸਭ ਤੋਂ ਪਹਿਲਾਂ ਆਇਆ ਸੀ ਜੋ ਕਿ ਐਮਐਲਏ ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ ਕਾਫੀ ਦੇਰ ਰਹੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਤੋਂ ਅਸਤੀਫ਼ਾ ਦੇਣਾ ਪਿਆ ।
ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਾਫੀ ਵਿਵਾਦਾਂ ਵਿੱਚ ਰਹੇ ਪਹਿਲਾਂ ਪਾਕਿਸਤਾਨ ਦੌਰੇ 'ਤੇ ਗਏ ਨਵਜੋਤ ਸਿੰਘ ਸਿੱਧੂ ਨੇ ਜਦੋਂ ਪਾਕਿਸਤਾਨ ਸੈਨਾ ਮੁਖੀ ਬਾਜਵਾ ਨਾਲ ਜੱਫੀ ਪਾਈ ਤਾਂ ਉਹ ਵਿਵਾਦਾਂ ਵਿੱਚ ਘਿਰ ਗਏ। ਇਸ ਤੋਂ ਇਲਾਵਾ ਉਨ੍ਹਾਂ ਦਾ ਜਦੋਂ ਵਿਭਾਗ ਬਦਲਿਆ ਗਿਆ ਤਾਂ ਸਿੱਧੂ ਸੁਰਖ਼ੀਆਂ ਵਿੱਚ ਆਏ ਪਿਛਲੇ ਦਿਨੀਂ ਉਹ ਇੱਕ ਹੋਰ ਵਿਵਾਦ ਵਿੱਚ ਆ ਗਏ ਪਿਛਲੇ ਦਿਨੀਂ ਇੱਕ ਇਹ ਵੀ ਖ਼ਬਰ ਆਈ ਕਿ ਸਿੱਧੂ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਗਮ ਉਨ੍ਹਾਂ ਦਾ ਨਿੱਜੀ ਦੌਰਾ ਸੀ ਪਰ ਆਰਟੀਆਈ ਦੇ ਖੁਲਾਸੇ ਵਿਚ ਇਹ ਸਾਹਮਣੇ ਆਇਆ ਹੈ ਕਿ ਇਹ ਦੌਰਾ ਉਨ੍ਹਾਂ ਦਾ ਨਿੱਜੀ ਸੀ ਇਹ ਦੌਰਾ ਉਨ੍ਹਾਂ ਨੇ ਸਰਕਾਰੀ ਦੌਰੇ ਵਿੱਚ ਕਲੇਮ ਕੀਤਾ ਹੈ ।
ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਦਲਿਤ ਵਿਦਿਆਰਥੀਆਂ ਦੇ ਵਜੀਫਾ ਘੋਟਾਲੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਅਸਤੀਫੇ ਦੀ ਮੰਗ ਕੀਤੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਅਧਿਆਪਕਾਂ ਦੇ ਵਿਰੁੱਧ ਇੱਕ ਭੱਦੀ ਸ਼ਬਦਾਵਲੀ ਕਾਰਨ ਵਿਵਾਦਾਂ ਵਿੱਚ ਆ ਚੁੱਕੇ ਹਨ ।
ਕੈਬਿਨੇਟ ਮੰਤਰੀ ਸੁੱਖੀ ਰੰਧਾਵਾ ਅਕਾਲੀ ਦਲ ਦੇ ਹਮੇਸ਼ਾ ਨਿਸ਼ਾਨੇ 'ਤੇ ਰਹੇ ਪਿਛਲੇ ਦਿਨੀਂ ਉਨ੍ਹਾਂ ਤੇ ਗੈਂਗਸਟਰਾਂ ਨਾਲ ਸਬੰਧ ਕਾਰਨ ਉਹ ਸੁਰਖੀਆਂ ਵਿੱਚ ਰਹੇ ਇਸ ਤੋਂ ਬਾਅਦ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵਾਇਰਲ ਵੀਡੀਓ ਕਾਰਨ ਸੁਰਖ਼ੀਆਂ ਵਿੱਚ ਰਹੇ ਪਰ ਮੰਤਰੀ ਜੀ ਨੇ ਦੋਨੋਂ ਦੋਸ਼ਾਂ ਨੂੰ ਨਕਾਰ ਦਿੱਤਾ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ 'ਚ 27 ਏਸੀ ਲੱਗਣ ਦੇ ਮਾਮਲੇ ਚ ਮਨਪ੍ਰੀਤ ਵਿਵਾਦਾਂ ਵਿਚ ਆਏ ।
ਇਸ ਸਾਲ ਦੇ ਆਖ਼ਰ ਮਹੀਨੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵਿਰੁੱਧ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇੱਕ ਪਿੰਡ ਦੀ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਕਰਵਾ ਕੇ ਛੋਟੇ ਭਰਾ ਦੀ ਕੰਪਨੀ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਗਾ ਦਿੱਤਾ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਇਸ ਸਬੰਧ ਵਿੱਚ ਸਿੱਧੂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ ਨਕਾਰ ਦਿੱਤੇ ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦੇ ਚਹੇਤੇ ਅਤੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ 'ਖੰਘ ਵਾਲੀ ਦਵਾਈ' (ਸ਼ਰਾਬ ) ਦਾ ਸੱਦਾ ਦੇ ਕੇ ਵਿਵਾਦਾਂ ਵਿੱਚ ਘਿਰੇ ਫਿਰ ਹਨੂਮਾਨ ਚਾਲੀਸਾ ਦੀਆਂ ਕੁਝ ਸਤਰਾਂ ਗਲਤ ਲਿਖ ਕੇ ਉਹ ਵਿਵਾਦਾਂ ਵਿੱਚ ਰਹੇ ਇਸ ਤੋਂ ਇਲਾਵਾ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ 50 ਹਜ਼ਾਰ ਰੁਪਏ ਦੇਣ ਦੇ ਦੋਸ਼ ਵਿੱਚ ਵਿਵਾਦਾਂ ਵਿੱਚ ਰਹੇ । ਇੱਕ ਹੋਰ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਹਾਡੇ ਬੱਚੇ ਪੜ੍ਹ ਗਏ ਤਾਂ ਸਾਨੂੰ ਵੋਟਾਂ ਕਿਸ ਨੇ ਪਾਉਣੀਆਂ ਤੋਂ ਬਾਅਦ ਉਹ ਵਿਵਾਦਾਂ ਵਿੱਚ ਰਹੇ ।
ਵਿਵਾਦਾਂ ਦੀ ਗੱਲ ਕਰੀਏ ਤਾਂ ਐਮਐਲਏ ਦਵਿੰਦਰ ਸਿੰਘ ਘੁਬਾਇਆ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਉਨ੍ਹਾਂ ਦਾ ਵਿਵਾਦ ਉਦੋਂ ਹੋਇਆ ਜਦੋਂ ਉਨ੍ਹਾਂ ਅਤੇ ਮਹਿਲਾ ਮਹਿਲਾ ਐਸਐਚਓ ਦੀ ਵੀਡੀਓ ਕਾਫੀ ਵਾਇਰਲ ਹੋਈ ਜਿਸ ਵਿੱਚ ਘੁਬਾਇਆ ਨੇ ਮਹਿਲਾ ਐਸਐਚਓ ਨੂੰ ਕਿਹਾ ਸੀ ਕਿ "ਤੂੰ ਐੱਸਐੱਚਓ ਲੱਗੀ ਐਂ ਕੋਈ ਰੱਬ ਤਾਂ ਨਹੀਂ ਲੱਗ ਗਈ । ਇਸ ਤੋਂ ਇਲਾਵਾ ਘੁਬਾਇਆ ਆਪਣੀ ਉਮਰ ਨੂੰ ਲੈ ਕੇ ਵੀ ਵਿਵਾਦਾਂ ਵਿੱਚ ਰਹੇ ।
ਐਮਐਲਏ ਕੁਲਬੀਰ ਸਿੰਘ ਜ਼ੀਰਾ ਨੇ ਜਦੋਂ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਸਨ ਉਹ ਵਿਵਾਦਾਂ ਵਿੱਚ ਆ ਗਏ ਸਨ ਉਨ੍ਹਾਂ ਨੂੰ ਪਾਰਟੀ ਨੇ ਨੋਟਿਸ ਵੀ ਜਾਰੀ ਕੀਤਾ ਸੀ ਇਸ ਤੋਂ ਇਲਾਵਾ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਨੂੰ ਨਸ਼ਾ ਸਮੱਗਲਰ ਕਿਹਾ ਗਿਆ ਪਰ ਸੁਖਬੀਰ ਵੱਲੋਂ ਲਗਾਏ ਇਸ ਦੋਸ਼ ਨੂੰ ਉਨ੍ਹਾਂ ਨੇ ਨਕਾਰ ਦਿੱਤਾ ।
ਇੱਥੇ ਇਹ ਵੀ ਲਿਖਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਸਰਕਾਰ ਦੇ ਕਈ ਹੋਰ ਸੀਨੀਅਰ ਲੀਡਰਾਂ ਨੇ ਵੀ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਜਿਸ ਵਜ੍ਹਾ ਨਾਲ ਉਹ ਵਿਵਾਦਾਂ ਵਿੱਚ ਰਹੇ ਸਨ ।
ਅੰਕੁਰ ਤਾਂਗੜੀ
ਚੰਡੀਗੜ੍ਹ
-
ਅੰਕੁਰ ਤਾਂਗੜੀ , ਲੇਖਕ
akchd3@gmail.com
9780216988
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.