ਨੀਟ 2020 ਦੀ ਪ੍ਰੀਖਿਆ ਦੀ ਸਫਲਤਾ ਦਾ ਰਾਜ ਨਕਾਰਾਤਮਿਕ ਨੰਬਰਾਂ ਤੋਂ ਬਚਣ ਦੇ ਨੁਕਤੇ
ਵਿਜੈ ਗਰਗ
ਨੀਟ ਵਰਗੇ ਇਮਤਿਹਾਨਾ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਵਿਦਿਆਰਥੀ ਪੂਰੀ ਜਦੋ ਜਹਿਦ ਕਰਦਾ ਹੈ। ਸਖਤ ਮਿਹਨਤ ਦੇ ਨਾਲ ਨਾਲ ਉਹ ਹਰ ਨੁਕਤੇ ਤੇ ਗੋਰ ਕਰਦਾ ਹੈ। ਪਰ ਇਹ ਵੇਖਿਆ ਗਿਆ ਹੈ ਕਿ ਅਖਰੀਲੇ ਸਮੇ ਵਿੱਚ ਇਹ ਆਪਣੇ ਆਪ ਨੂੰ ਸ਼ਸ਼ੋਪੰਜੀ ਵਿਚ ਅਤੇ ਦੁਚਿੱਤੀ ਵਿੱਚ ਜਕੜਿਆ ਪਾਉਂਦਾ ਹੈ। ਉਹ ਆਪਣੇ ਆਪ ਨੂੰ ਨਕਾਰਾਤਮਿਕ ਨੰਬਰਾਂ ਦੇ ਡਰ ਅਤੇ ਆਪਣੇ ਸਵੈ ਵਿਸ਼ਵਾਸ ਵਿਚ ਗਵਾਚਿਆ ਜਿਹਾ ਮਹਿਸੂਸ ਕਰਦਾ ਹੈ। ਪਰ ਇਹ੍ਹਨਾਂ ਦੋਨਾਂ ਕਮੀਆਂ ਦੇ ਡਰ ਤੋਂ ਬਚਿਆ ਜਾ ਸਕਦਾ ਹੈ ਭਾਵੇ ਗੱਲ ਨਕਾਰਾਤਮਿਕ ਨੰਬਰਾਂ ਦੀ ਹੋਵੇ ਯ ਆਪਣੇ ਸਵੈ ਵਿਸ਼ਵਾਸ ਦੇ ਡਗਮਗੋਨ ਦੀ। ਜਰੂਰਤ ਕੁਝ ਨੁਕਤਿਆਂ ਨੂੰ ਅਪਨਾਉਣ ਦੀ ਹੈ।
ਗੱਲ ਨਕਾਰਾਤਮਿਕ ਨੰਬਰਾਂ ਤੋਂ ਬਚਣ ਦੀ ਕਰਦੇ ਹਾਂ।
ਨੀਟ ਪ੍ਰੀਖਿਆ ਦੇ ਨਿਯਮਾਂ ਅਨੁਸਾਰ ਹਰ ਸਵਾਲ ਦੇ ਉਤਰ ਲਈ ਪ੍ਰੀਖਿਆਰਥੀ ਨੂੰ ਚਾਰ ਵਿਕਲਪ ਦਿੱਤੇ ਜਾਂਦੇ ਹਨ। ਪਰ ਗਲਤ ਜਬਾਬ ਤੇ ਇੱਕ ਨੰਬਰ ਕੱਟ ਲਿਆ ਜਾਂਦਾ ਹੈ। ਇੰਸ ਲਈ ਪ੍ਰੀਖਿਆਰਥੀਆਂ ਨੂੰ ਨੀਟ ਪ੍ਰੀਖਿਆ 2020 ਲਈ ਹੇਠ ਦੱਸੇ ਨੁਕਤਿਆਂ ਤੇ ਅਨੁਸਾਰ ਚਲਣਾ ਚਾਹੀਦਾ ਹੈ।
ਬਹੁਤ ਸਾਰੇ ਪ੍ਰੀਖਿਆਰਥੀ ਓੰ ਐੱਮ ਆਰ ਸ਼ੀਟ ਨੂੰ ਸ਼ਹੀ ਨਾ ਭਰਨ ਕਰਕੇ ਨੁਕਸਾਨ ਉਠਾ ਲੈਂਦੇ ਹਨ।
ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੋਚਿੰਗ ਸੈਂਟਰ ਤੋਂ ਪ੍ਰੈਕਟਿਸ ਕਰਨ ਲਈ ਵਾਧੂ ਓੰ ਐਮ ਆਰ ਸੀਟਾਂ ਲੈਣ ਅਤੇ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਤਾਂ ਕਿ ਇਸ ਗਲਤੀ ਤੋਂ ਨਿਜਾਤ ਪਾਈ ਜਾ ਸਕੇ। ਇੰਸ ਤਰਾਂ ਕਰਨ ਨਾਲ ਉਹ ਮੁੱਖ ਪ੍ਰੀਖਿਆ ਵਾਲੇ ਦਿਨ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ।
ਕੁੱਝ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਜੋ ਪ੍ਰੀਖਿਆਰਥੀ ਆਮ ਹੀ ਕਰ ਦਿੰਦੇ ਹਨ। ਇਹ੍ਹਨਾਂ ਨੂੰ ਸਿੱਲ੍ਹੀ ਮਿਸਟੇਕਸ ਆਖਿਆ ਜਾਂਦਾ ਹੈ। ਇਹ੍ਹਨਾਂ ਤੋਂ ਬਚਣ ਦਾ ਤਰੀਕਾ ਸੌਖਾ ਹੈ ਸਿਰਫ ਤੁਹਾਨੂੰ ਤੁਹਾਡੇ ਜਬਾਬ ਤੇ ਪੂਰਾ ਭਰੋਸ਼ ਹੋਣਾ ਚਾਹੀਦਾ ਹੈ। ਪ੍ਰੀਖਿਆਰਥੀ ਨੂੰ ਜੀਵ ਵਿਗਿਆਨ ਸੈਕਸ਼ਨ ਦੀਆਂ ਗਿਣਤੀਆਂ ਪ੍ਰਤੀ ਪੂਰਾ ਸੁਚੇਤ ਹੋਣਾ ਚਾਹੀਦਾ ਹੈ।
ਪ੍ਰਸ਼ਨ ਪੱਤਰ ਦੀ ਭਾਸ਼ਾ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੁੰਦੀ ਹੈ। ਸਵਾਲ ਵਿਚ ਕੀ ਪੁੱਛਿਆ ਹੈ। ਕਈ ਵਾਰੀ ਸਵਾਲ ਹੀ ਉਲਝਣ ਵਾਲਾ ਹੁੰਦਾ ਹੈ ਸ਼ਹੀ ਨਹੀਂ ਹੈ ਗਲਤ ਨਹੀਂ ਹੈ। ਇੰਸ ਸਮੇ ਬਹੁਤੇ ਵਿਦਿਆਰਥੀ ਕਾਹਲੀ ਕਰ ਜਾਂਦੇ ਹਨ। ਤੇ ਨੁਕਸਾਨ ਉਠਾਉਂਦੇ ਹਨ।
ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਸਵਾਲ ਇੰਸ ਤਰਾਂ ਪੁੱਛੇ ਜਾਂਦੇ ਹਨ ਕਿ ਉਹ ਜਲਦੀ ਜਲਦੀ ਸਮਝ ਨਹੀਂ ਆਉਂਦੇ। ਇੰਸ ਲਈ ਪ੍ਰੈਕਟਿਸ ਨਾਲ਼ ਹੀ ਅਜਿਹੀ ਸਵਾਲਾਂ ਨੂੰ ਸਮਝਿਆ ਜਾ ਸਕਦਾ ਹੈ। ਅਜਿਹੇ ਸਵਾਲਾਂ ਦੀ ਚੋਣ ਕਰਕੇ ਆਪਣੇ ਅਧਿਆਪਕ ਕੋਲੋ ਸਮਝਿਆ ਜਾ ਸਕਦਾ ਹੈ। ਇਹ੍ਹਨਾਂ ਨੂੰ ਆਪਣੀ ਕਾਪੀ ਵਿਚ ਨੋਟ ਕਰ ਲਵੋ ਤੇ ਇਹ੍ਹਨਾਂ ਤੇ ਵਿਸ਼ੇਸ਼ ਤਵੱਜੋ ਦਿਓਂ।
ਪ੍ਰੈਕਟਿਸ ਸਫਲਤਾ ਦੀ ਕੁੰਜੀ ਹੈ। ਵੱਧ ਤੋਂ ਵੱਧ ਪ੍ਰੈਕਟਿਕ ਹੀ ਤੁਹਾਨੂੰ ਨਿਪੁੰਨ ਬਣਾ ਸਕਦੀ ਹੈ। ਕਿਸੇ ਪ੍ਰਸ਼ਨ ਪੱਤਰ ਨੂੰ ਪੂਰਾ ਹੱਲ ਕਰੋ ਫਿਰ ਖੁਦ ਉਸ ਦੀ ਜਾਂਚ ਕਰੋ। ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਗਲਤੀ ਕਿਥੇ ਹੈ। ਇਸ ਨਾਲ ਤੁਹਾਨੂੰ ਦੂਹਰਾ ਫਾਇਦਾ ਹੋਵੇਗਾ। ਇਹ ਇੱਕ ਵਧੀਆ ਤਰੀਕਾ ਹੈ।
ਕੋਈ ਤੁਹਾਨੂੰ ਹੌਸਲਾ ਦੇਵੇ ਨਾ ਦੇਵੇ । ਆਪਣੇ ਆਪ ਨੂੰ ਹੌਸਲਾ ਜਰੂਰ ਦਿਓਂ। ਜਿੰਨਾ ਤੁਹਾਡੇ ਆਪਣੇ ਹੌਸਲੇ ਨਾਲ ਰਾਹ ਸੁਖਾਲਾ ਹੁੰਦਾ ਹੈ ਓਹਨਾ ਕਿਸੇ ਹੋਰ ਦੇ ਹੌਸਲੇ ਨਾਲ ਨਹੀਂ। ਆਪਣੇ ਹੌਸਲੇ ਨਾਲ ਫਾਲਤੂ ਦੇ ਦਿਮਾਗੀ ਬੋਝ ਤੋਂ ਵੀ ਬਚਿਆ ਜਾ ਸਕਦਾ ਹੈ। ਬੇਲੋੜੀ ਚਿੰਤਾ ਦਾ ਇਲਾਜ਼ ਖੁਦ ਦਾ ਹੌਸਲਾ ਹੀ ਹੈ। ਉਸ ਸਵੈ ਹੌਸਲੇ ਦੇ ਨੁਕਤੇ ਇਹ ਹਨ। ਸਭਤੋਂ ਪਹਿਲਾ ਤੇ ਪ੍ਰਮੁੱਖ ਆਪਣੀ ਤੁਲਨਾ ਸਿਰਫ ਆਪਣੇ ਨਾਲ ਕਰੋ। ਤੁਹਾਡਾ ਮੁਕਾਬਲਾ ਤੁਹਾਡੇ ਨਾਲ ਹੀ ਹੈ ਤੇ ਕੱਦੇ ਆਪਣੇ ਆਪ ਨੂੰ ਕੰਮਜੋਰ ਨਾ ਸਮਝੋ। ਚਾਹੇ ਤੁਹਾਡੀ ਕਾਰਜੁਗਾਰੀ ਚੰਗੀ ਨਾ ਰਹਿ ਹੋਵੇ ਪਰ ਕਦੇ ਖ਼ੁਦ ਨੂੰ ਕੰਮਜੋਰ ਮਹਿਸੂਸ ਨਾ ਕਰੋ। ਅੱਗੇ ਵਧਣ ਅਤੇ ਚੰਗੀ ਕਾਰਗੁਜ਼ਾਰੀ ਪ੍ਰਤੀ ਆਸ ਵੰਦ ਰਹੋ। ਹਾਰ ਨਾ ਮੰਨੋ। ਜਿੱਤ ਪ੍ਰਤੀ
ਦ੍ਰਿੜ੍ਹ ਰਹੋ। ਇਰਾਦੇ ਨੂੰ ਪੱਕਾ ਕਰੋ। ਇੱਕ ਦਿਨ ਤੁਸੀਂ ਆਪਣੇ ਆਪ ਨੂੰ ਸਫਲਤਾ ਦੇ ਸਿਖਰ ਤੇ ਪਾਓਗੇ। ਕਾਮਜਾਬੀ ਮਿਲੇਗੀ। ਤੇ ਤੁਸੀਂ ਆਸਾਨੀ ਨਾਲ ਇਸ ਇਮਤਿਹਾਨ ਵਿਚੋਂ ਦੀ ਲੰਘ ਜਾਓਗੇ।
ਵਿਜੈ ਗਰਗ ਪੀਈਐਸ-1
ਮਲੋਟ
ਮੋ9023346816
-
ਵਿਜੈ ਗਰਗ, ਪੀ.ਈ.ਐੱਸ -੧, ਸਰਕਾਰੀ ਕੰਨਿਆ ਸੀਨੀਆਰ ਸਕੈਂਡਰੀ ਸਕੂਲ ਮੰਡੀ ਹਾਰਜੀ ਰਾਮ,ਮਲੋਟ
*****
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.