ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੀਤ
ਮਾਂ ਗੁਜਰੀ ਦੇ ਲਾਡਲੇ, ਦਸ਼ਮੇਸ਼ ਪਿਆਰੇ।
ਨੀਹਾਂ ਵਿੱਚ ਖਲੋ ਕੇ, ਛੱਡਣ ਜੈਕਾਰੇ
ਸੂਰਜ ਵਰਗਾ ਤੇਜ ਸੀ, ਪਏ ਦਗ ਦਗ ਕਰਦੇ,
ਲੱਖ ਝੁਕਾ ਲੈ ਸੂਬਿਆ, ਉਹ ਕਦੇ ਨਾ ਡਰਦੇ,
ਕੋਰਾ ਝੂਠ ਤੂੰ ਕੂੜਿਆ, ਉਹ ਗੁਰ-ਸਚਿਆਰੇ
ਨੀਹਾਂ ਵਿੱਚ ਖਲੋ ਕੇ...
ਤਲੀ ਦੇ ਉੱਪਰ ਧਰ ਕੇ, ਉਹ ਸਿਰ ਨੇ ਆਏ
ਤੱਕ ਉਹਨਾਂ ਦਾ ਹੌਸਲਾ, ਜਾਲਮ ਘਬਰਾਏ
ਨੂਰ ਨੂਰਾਨੀ ਝਲਕਦਾ, ਮਾਰਨ ਲਿਸ਼ਕਾਰੇ
ਨੀਹਾਂ ਵਿੱਚ ਖਲੋ ਕੇ...
ਗੰਗੂ ਧੋਖੇਬਾਜ ਨੇ ਮਿਲ ਕਹਿਰ ਕਮਾਇਆ
ਸੁੱਚਾ ਨੰਦ ਵੀ ਬਣ ਗਿਆ, ਜਾਬਰ ਦਾ ਸਾਇਆ
ਲੱਖ ਧੋਖੇ ਵੀ ਹੋਵਣ ਜੇਕਰ, ਸੱਚ ਕਦੇ ਨਾ ਹਾਰੇ
ਨੀਹਾਂ ਵਿੱਚ ਖਲੋ ਕੇ...
ਮੋਤੀ ਮਹਿਰੇ ਆ ਕੇ ਸੀ ਦੁੱਧ ਪਿਲਾਇਆ
ਟੋਡਰ ਮੱਲ ਨੇ ਆਖਰੀ ਸੀ ਫਰਜ ਨਿਭਾਇਆ
ਸ਼ੇਰ ਖਾਂ ਸੀ ਮਾਰਦਾ ਪਿਆ ਹਾਅ ਦੇ ਨਾਹਰੇ
ਨੀਹਾਂ ਵਿੱਚ ਖਲੋ ਕੇ...
ਸਾਡਾ ਵਿਰਸਾ, ਸਾਡਾ ਗੌਰਵ, ਨਾਲ ਸ਼ਹੀਦੀ ਭਰਿਆ
ਹੱਸਦੇ ਹੱਸਦੇ ਮੌਤ ਕਬੂਲੀ, ਮਰਨੋਂ ਨਾ ਕੋਈ ਡਰਿਆ
ਮਰ ਮਰ ਜਿਉਣਾ ਫਿਤਰਤ ਸਾਡੀ, ਸੁਣ ਜਾਲਮ ਸਰਕਾਰੇ
ਨੀਹਾਂ ਵਿੱਚ ਖਲੋ ਕੇ...
ਧਰਮਿੰਦਰ ਸਿੰਘ ਉੱਭਾ
-
ਧਰਮਿੰਦਰ ਸਿੰਘ ਉਭਾ, ਪ੍ਰਿੰਸੀਪਲ, ਖਾਲਸਾ ਕਾਲਜ ਪਟਿਆਲਾ
not available
98155-01380
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.