ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ.ਕਿਸੇ ਵੀ ਨਾਗਰਿਕ ਨਾਲ ਰੰਗ,ਭੇਦ, ਨਸਲ ਜਾਂ ਜਾਤ ਆਧਾਰਤ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ.ਇਨ੍ਹਾਂ ਅਧਿਕਾਰਾਂ ਵਿਚੋਂ ਸੱਭ ਤੋਂ ਵੱਡਾ ਅਧਿਕਾਰ ਹੈ ਵੋਟ ਪਾਉਣ ਦਾ ਅਧਿਕਾਰ.ਇਸ ਅਧਿਕਾਰ ਦੀ ਵਰਤੋਂ ਕਰਕੇ ਹੀ ਅਸੀਂ ਵੋਟਰ ਅਖਵਾਉਂਦੇ ਹਾਂ.ਇਕ ਵੋਟਰ ਹੀ ਹੁੰਦਾ ਹੈ ਜ਼ੋ ਸਰਕਾਰ ਬਣਾ ਸਕਦਾ ਹੈ ਜਾਂ ਉਸ ਨੂੰ ਡੇਗ ਸਕਦਾ ਹੈ.ਵੋਟ ਪਾਉਣ ਲਈ ਸੱਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਡੀ ਵੋਟ ਬਣੀ ਹੋਵੇ.ਪਰੰਤੂ ਜ਼ਿਆਦਾਤਰ ਕੇਸਾਂ ਵਿਚ ਵੇਖਣ ਵਿਚ ਆਉਂਦਾ ਹੈ ਕਿ ਅਸੀਂ ਆਪਣੀ ਵੋਟ ਉਦੋਂ ਹੀ ਬਣਾਉਂਦੇ ਹਾਂ ਜਦੋਂ ਸਾਨੂੰ ਬਹੁਤ ਜ਼ਿਆਦਾ ਲੋੜ ਹੋਵੇ ਜਿਵੇਂ ਕਿ ਵਿਦੇਸ਼ ਜਾਣ ਲਈ, ਪਾਸਪੋਰਟ ਬਣਵਾਉਣ ਸਮੇਂ ਆਦਿ.ਜਦਕਿ ਵੋਟ ਬਣਾਉਣਾ ਅਤੇ ਇਸ ਦੀ ਵਰਤੋਂ ਕਰਨਾ ਸਾਡਾ ਸੱਭ ਦਾ ਮੁਢਲਾ ਫਰਜ਼ ਹੈ.ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਸਾਲ ੧ ਜਨਵਰੀ ਯੋਗਤਾ ਮਿਤੀ ਦੇ ਆਧਾਰ ਉਪਰ ਵੱਖ਼-ਵੱਖ ਸਮਿਆਂ ਉਪਰ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਸਮਰੀ ਰਵੀਜ਼ਨ ਦੇ ਸ਼ਡਿਊਲ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਯੌਗਤਾ ਮਿਤੀ ਦੇ ਆਧਾਰ ਉਪਰ ੧੮ ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਯੌਗ ਬਿਨੈਕਾਰ ਆਪਣੀ ਵੋਟ ਬਣਵਾ ਸਕੇ ਅਤੇ ਲੋਕਤੰਤਰ ਵਿਚ ਭਾਗੀਦਾਰ ਬਣ ਸਕੇ.ਲੋਕਤੰਤਰ ਵਿਚ ਵੋਟ ਦਾ ਬਹੁਤ ਮਹੱਤਵ ਹੈ.ਜਿਸ ਤਰ੍ਹਾਂ ਸੜਕ ਉਤੇ ਵਾਹਨ ਚਲਾਉਣ ਲਈ ਡਰਾਇਵਿੰਗ ਲਾਇੰਸਸ ਦੀ ਲੋੜ ਹੁੰਦੀ ਹੈ ਅਤੇ ਡਰਾਇØਵਿੰਗ ਲਾਇਸੰਸ ਬਣਵਾਉਣ ਲਈ ਘਟੋ ਘੱਟ ਉਮਰ ੧੮ ਸਾਲ ਨਿਰਧਾਰਤ ਹੈ.ਇਸੇ ਤਰ੍ਹਾਂ ਦੇਸ਼ ਵੀ ਇਕ ਵਾਹਨ ਵਾਂਗ ਹੈ.ਇਸ ਨੂੰ ਚਲਾਉਣ ਲਈ ਵੀ ਸਾਨੂੰ ਵੋਟ ਬਣਾਉਣੀ ਅਤੇ ਪਾਉਣੀ ਪਵੇਗੀ.ਵੋਟ ਬਣਾਉਣ ਦੀ ਯੋਗਤਾ ਉਮਰ ਵੀ ੧੮ ਸਾਲ ਹੈ. ਫਿਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜੇਕਰ ਡਰਾਇਵਿੰਗ ਲਾਇਸੰਸ ਬਣਵਾਉਣ ਨੂੰ ਅਸੀ ਤਰਜੀਹ ਦਿੰਦੇ ਹਾਂ ਤਾਂ ਵੋਟ ਬਣਵਾਉਣਾ ਵੀ ਸਾਡਾ ਸੰਵਿਧਾਨਕ ਫ਼ਰਜ਼ ਹ?.ਭਾਰਤੀ ਸੰਵਿਧਾਨ ਦੀ ਧਾਰਾ ੩੨੫ ਅਤੇ ੩੨੬ ਰਾਹੀਂ ਦੇਸ਼ ਦੇ ਹਰ ਉਸ ਨਾਗਰਿਕ ਜੋ ਪਾਗ਼ਲ ਜਾਂ ਅਪਰਾਧੀ ਨਾ ਹੋਵੇ, ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੈ.ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਵਰਗ, ਫ਼ਿਰਕੇ ਜਾਂ ਲਿੰਗ ਭੇਦ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ.ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ੧੯੩੫ ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਅਨੁਸਾਰ ਸਿਰਫ਼ ੧੩ ਫ਼ੀਸਦੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ.ਉਸ ਸਮੇਂ ਇਹ ਅਧਿਕਾਰ ਸਿਰਫ਼ ਸਮਾਜਿਕ ਅਤੇ ਆਰਥਿਕ ਤੌਰ ਤੇ ਖ਼ੁਸ਼ਹਾਲ ਨਾਗਰਿਕਾਂ ਨੂੰ ਹੀ ਪ੍ਰਾਪਤ ਸੀ.ਪਰ ਆਜ਼ਾਦੀ ਮਗਰੋਂ ੨੬ ਜਨਵਰੀ, ੧੯੫੦ ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਨੇ ਇਹ ਵਿਤਕਰਾ ਖ਼ਤਮ ਕਰ ਦਿਤਾ. ਇਹ ਵੀ ਇਕ ਕੋੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਪਣੀ ਉਮਰ ਦਾ ੧੮ਵਾਂ ਸਾਲ ਪੂਰਾ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਨਹੀਂ ਕਰਵਾਉਂਦਾ ਜਦਕਿ ਡਰਾਇਵਿੰਗ ਲਾਇਸੰਸ ਜਾਂ ਪਾਸਪੋਰਟ ਆਦਿ ਬਣਵਾਉਣ ਲਈ ਹਰ ਕੋਈ ੧੮ ਸਾਲ ਦੀ ਉਮਰ ਪੂਰੀ ਹੋਣ ਦੀ ਉਡੀਕ ਕਰਦਾ ਹੈ.ਇਹ ਸਾਡਾ ਸੱਭ ਦਾ ਸੰਵਿਧਾਨਕ ਫ਼ਰਜ਼ ਬਣਦਾ ਹੈ ਕਿ ਅਸੀ ਆਪਣਾ ਨਾਮ ਆਪਣੇ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਈਏ.ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਨੂੰ ਆਪਣਾ ਨਾਮ ਆਪਣੇ ਸਬੰਧਤ ਬੂਥ ਦੀ ਵੋਟਰ ਲਿਸਟ ਵਿਚ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ. ਇਸ ਤੋਂ ਬਿਨਾਂ ਕੋਈ ਵੀ ਵਿਅਕਤੀ ਵੋਟ ਨਹੀਂ ਪਾ ਸਕਦਾ.
ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਵਾਰ ਯੌਗਤਾ ਮਿਤੀ ੦੧.੦੧.੨੦੨੦ ਦੇ ਆਧਾਰ ਉਪਰ ਫੋਟੋ ਵੋਟਰ ਸੂਚੀਆਂ ਦੀ ਸਮਰੀ ਰਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਸ ਤਹਿਤ ੧੬ ਦਸੰਬਰ, ੨੦੧੯ ਤੋਂ ੧੫ ਜਨਵਰੀ, ੨੦੨੦ ਤੱਕ ਨਵੀਆਂ ਵੋਟਾਂ ਬਣਾਉਣ, ਵੋਟ ਕੱਟਣ, ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ ਤੋਂ ਇਲਾਵਾ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋਂ ਦੂਜੀ ਥਾਂ ਉਪਰ ਵੋਟ ਸਿਫ਼ਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ.ਕੋਈ ਵੀ ਵਿਅਕਤੀ, ਜਿਸ ਦੀ ਉਮਰ ੧੮ ਸਾਲ ਜਾਂ ਇਸ ਤੋਂ ਵੱਧ ਹੈ, ਜਿਸ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਵਿਅਕਤੀ ੧੫ ਜਨਵਰੀ, ੨੦੨੦ ਤੱਕ ਆਪਣੇ ਏਰੀਏ ਦੇ ਬੀ.ਐਲ.ਓ. ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਦਫਤਰ ਵਿਚ ਜਾ ਕੇ ਨਵੀਂ ਵੋਟ ਬਣਾਉਣ ਲਈ ਦਰਖਾਸਤ ਦੇ ਸਕਦਾ ਹੈ.ਇਸ ਤੋਂ ਇਲਾਵਾ ਂੜਸ਼ਫ (ਂaਟਿਨaਲ ੜੋਟeਰਸ ਸ਼eਰਵਚਿe ਫੋਰਟaਲ) ਉਪਰ ਵੀ ਆਨਲਾਇਨ ਵੋਟ ਅਪਲਾਈ ਕਰ ਸਕਦਾ ਹੈ.ਇਹ ਬਹੁਤ ਹੀ ਆਸਾਨ ਢੰਗ ਹੈ.ਆਨਲਾਇਨ ਵੋਟ ਅਪਲਾਈ ਕਰਨ ਨਾਲ ਵੋਟਰ ਸ਼ਨਾਖਤੀ ਕਾਰਡ ਅਤੇ ਵੋਟਰ ਸੂਚੀ ਵਿਚ ਗਲਤੀ ਦੀ ਗੁੰਜਾਇਸ਼ ਬਿਲਕੁਲ ਨਾਂ-ਮਾਤਰ ਰਹਿ ਜਾਂਦੀ ਹੈ.ਚੋਣ ਕਮਿਸ਼ਨ ਵੱਲੋਂ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਵੀ ੧੮-੧੯ ਸਾਲ ਦੀ ਉਮਰ ਦਾ ਕੋਈ ਵੀ ਯੋਗ ਨੌਜਵਾਨ ਬਤੌਰ ਵੋਟਰ ਰਜਿਸਟਰਡ ਹੋਣ ਤੋਂ ਵਾਂਝਾ ਨਾ ਰਹਿ ਜਾਵੇ.ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ.ਪੰਜਾਬ ਰਾਜ ਵਿਚ ਯੋਗਤਾ ਮਿਤੀ ੦੧.੦੧.੨੦੨੦ ਦੇ ਆਧਾਰ ਤੇ ੧੮ ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹਰ ਨੌਜਵਾਨ ਬਤੌਰ ਵੋਟਰ ਰਜਿਸਟਰ ਹੋ ਜਾਵੇ, ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਮਿਤੀ ੧੬ ਦਸੰਬਰ, ੨੦੧੯ ਤੋਂ ਸ਼ੁਰੂ ਹੋਈ ਫੋਟੋ ਵੋਟਰ ਸੂਚੀਆਂ ਦੀ ਸਮਰੀ ਰਵੀਜ਼ਨ, ਜੋ ੧੫ ਜਨਵਰੀ, ੨੦੨੦ ਤੱਕ ਚੱਲ ਰਹੀ ਹੈ, ਦੌਰਾਨ ਸਵੀਪ ਗਤੀਵਿਧੀਆਂ ਤਹਿਤ ਵੱਖ-ਵੱਖ ਸਕੂਲਾਂ/ਕਾਲਜਾਂ ਵਿਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ.ਇਨ੍ਹਾਂ ਸਵੀਪ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਉਨ੍ਹਾਂ ਵੱਲੋਂ ਚੋਣ ਸਰਗਰਮੀਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਵੀ ਹੈ.ਇਨ੍ਹਾਂ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹ ਆਪਣੀ ਵੋਟ ਐਨ.ਵੀ.ਐਸ.ਪੀ. ਪੋਰਟਲ ਉਪਰ ਖੁਦ ਅਪਲਾਈ ਕਰਨ.
ਸਵੀਪ ਗਤੀਵਿਧੀਆਂ ਤਹਿਤ ਪੰਜਾਬ ਰਾਜ ਦੇ ਸਮੂਹ ਕਾਲਜਾਂ ਵਿਚ ਨੋਡਲ ਅਫਸਰ ਅਤੇ ਕੈਂਪਸ ਅੰਬੈਸਡਰ ਨਿਯੁਕਤ ਕੀਤੇ ਗਏ ਹਨ ਜੋ ਆਪਣੇਖ਼ਆਪਣੇ ਕਾਲਜ ਵਿਚ ਸਮੇਂ ਸਮੇਂ ਤੇ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਲੇਖ ਮੁਕਾਬਲੇ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਕਰਵਾਉਂਦੇ ਰਹਿੰਦੇ ਹਨ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਵੋਟ ਬਣਾਉਣ ਸਬੰਧੀ, ਵੋਟ ਪ੍ਰਕ੍ਰਿਆ ਵਿਚ ਸ਼ਾਮਲ ਹੋਣ ਆਦਿ ਬਾਰੇ ਜਾਗਰੂਕ ਕੀਤਾ ਜਾ ਸਕੇ.ਵੱਖ-ਵੱਖ ਕਾਲਜਾਂ ਵਿਚ ਨਿਯੁਕਤ ਕੈਂਪਸ ਅੰਬੈਸਡਰ ੧੮ ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ ੬ ਵੀ ਭਰਦੇ ਹਨ.
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟ ਬਣਾਉਣ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਦੇਸ਼ ਭਰ ਵਿਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ.ਕਮਿਸ਼ਨ ਨੇ ਆਮ ਲੋਕਾਂ ਦੀ ਸਹੂਲਤ ਲਈ ੨੫ ਜਨਵਰੀ, ੨੦੧੫ ਨੂੰ ਂੜਸ਼ਫ (ਂaਟਿਨaਲ ੜੋਟeਰਸ ਸ਼eਰਵਚਿe ਫੋਰਟaਲ) ਪੋਰਟਲ ਸ਼ੁਰੂ ਕੀਤਾ ਸੀ.ਇਸ ਪੋਰਟਲ ਉਪਰ ਕੋਈ ਵੀ ਵਿਅਕਤੀ ਆਪਣੀ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ ੬, ਵੋਟ ਕਟਵਾਉਣ ਲਈ ਫਾਰਮ ਨੰਬਰ ੭, ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਦਰੁਸਤੀ ਲਈ ਫਾਰਮ ਨੰਬਰ ੮ ਅਤੇ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਸਿਫ਼ਟ ਹੋਣ ਤੇ ਫਾਰਮ ਨੰਬਰ ੮ਏ ਭਰ ਸਕਦਾ ਹੈ.ਇਸ ਤੋਂ ਇਲਾਵਾ ਆਪਣੀ ਵੋਟ, ਵਿਧਾਨ ਸਭਾ ਹਲਕੇ ਸਬੰਧੀ ਜਾਣਕਾਰੀ, ਏਰੀਏ ਦੀ ਬੀ.ਐਲ.ਓ. ਆਦਿ ਸਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ.ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਾਫੀ ਧਿਆਨ ਦੇਣ ਦੇ ਬਾਵਜੂਦ ਕਿਸੇ ਵੋਟਰ ਦਾ ਨਾਮ ਗਲਤ ਛੱਪ ਜਾਂਦਾ ਹੈ, ਕਿਸੇ ਦੀ ਜਨਮ ਮਿਤੀ ਜਾਂ ਕਿਸੇ ਦੀ ਫੋਟੋ.ਇਸ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਖ਼ੁਦ ਆਪਣੀ ਨਵੀਂ ਵੋਟ ਅਪਲਾਈ ਕਰ ਸਕਦਾ ਹੈ, ਕਟਵਾ ਸਕਦਾ ਹੈ ਜਾਂ ਦਰੁਸਤੀ ਕਰਵਾ ਸਕਦਾ ਹੈ.ਇਸ ਪੋਰਟਲ ਤੇ ਸਬੰਧਤ ਵਿਅਕਤੀ ਵੱਲੋਂ ਮੰਗੀ ਗਈ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ਼ ਅਟੈਚ ਕਰਨ ਤੋਂ ਬਾਅਦ ਇਕ ਰੈਫਰੈਂਸ ਨੰਬਰ ਜਨਰੇਟ ਹੁੰਦਾ ਹੈ ਜਿਸ ਨੂੰ ਸਾਂਭ ਕੇ ਰੱਖਣਾ ਹੁੰਦਾ ਹੈ.ਇਸ ਰੈਫਰੈਂਸ ਨੰਬਰ ਨਾਲ ਐਪਲੀਕੇਸ਼ਨ ਨੂੰ ਸਰਚ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਫਾਰਮ ਕਿਸ ਪੜਾਅ ਉਤੇ ਪੈਂਡਿੰਗ ਹੈ.ਇਹ ਬਹੁਤ ਹੀ ਆਸਾਨ ਢੰਗ ਹੈ.ਇਸ ਪੋਰਟਲ ਦੀ ਵਰਤੋਂ ਕਰਨ ਲਈ ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ.ਤੁਸੀਂ ਘਰ ਬੈਠੇ ਆਪਣੇ ਮੋਬਾਇਲ ਉਪਰ ਵੀ ਆਪਣੀ ਵੋਟ ਅਪਲਾਈ ਕਰ ਸਕਦੇ ਹੋ.ਇਸ ਲਈ ਤੁਹਾਨੂੰ ਗੂਗਲ ਉਪਰ ਜਾ ਕੇ ਂੜਸ਼ਫ ਸਰਚ ਕਰਨਾ ਪੈਣਾ ਹੈ.ਸਰਚ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਲਿੰਕ ਂੜਸ਼ਫ ਆਵੇਗਾ. ਜਦੋਂ ਇਸ ਲਿੰਕ ਨੂੰ ਕਲਿੱਕ ਕਰੋਗੇ ਤਾਂ ਸਕਰੀਨ ਉਪਰ ਖੱਬੇ ਹੱਥ ਸ਼eaਰਚਹ ੁਰ ਂaਮe ਨਿ ਓਲeਚਟੋਰaਲ ੍ਰੋਲਲ ਦੀ ਆਪਸ਼ਨ ਆਵੇਗੀ.ਇਸ ਆਪਸ਼ਨ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੇ ਵੋਟਰ ਸ਼ਨਾਖਤੀ ਕਾਰਡ ਜਾਂ ਆਪਣੇ ਨਾਮ, ਪਤਾ ਆਦਿ ਭਰ ਕੇ ਆਪਣਾ ਨਾਮ ਸਬੰਧਤ ਬੂਥ ਦੀ ਵੋਟਰ ਸੂਚੀ ਵਿਚੋਂ ਲੱਭ ਸਕਦੇ ਹੋ.ਇਸ ਦੇ ਨਾਲ ਹੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ ੬ ਭਰਨ ਵਾਸਤੇ ਅਪਪਲੇ ੋਨਲਨਿe ਡੋਰ ਰeਗਸਿਟਰaਟਿਨ ੋਡ ਨeਾ ਵੋਟeਰ/ਦੁe ਟੋ ਸਹਡਿਟਨਿਗ ਡਰੋਮ ਅਛ ਦਾ ਲਿੰਕ ਹੈ.ਇਸ ਲਿੰਕ ਨੂੰ ਕਲਿੱਕ ਕਰਨ ਤੇ ਫਾਰਮ ਨੰਬਰ ੬ ਖੁੱਲ੍ਹ ਜਾਵੇਗਾ.ਨਵੀਂ ਵੋਟ ਬਣਾਉਣ ਲਈ ਇਸ ਫਾਰਮ ਵਿਚ ਮੰਗੀ ਗਈ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ਼ ਅਟੈਚ ਕਰਨ ਤੋਂ ਬਾਅਦ ਫਾਰਮ ਨੂੰ ਸਬਮਿਟ ਕਰ ਦਿੱਤਾ ਜਾਵੇ.ਸਬਮਿਟ ਕਰਨ ਤੋਂ ਬਾਅਦ ਸਕਰੀਨ ਉਪਰ ਇਕ ਰੈਫਰੈਂਸ ਨੰਬਰ ਜਨਰੇਟ ਹੋਵੇਗਾ ਜਿਸ ਨੂੰ ਸੰਭਾਲ ਕੇ ਰੱਖਿਆ ਜਾਵੇ.ਇਸ ਰੈਫਰੈਂਸ ਨੰਬਰ ਦੀ ਮਦਦ ਨਾਲ ਤੁਹਾਡੇ ਫਾਰਮ ਦਾ ਸਟੇਟਸ ਪਤਾ ਲੱਗ ਜਾਵੇਗਾ.ਫ਼ਾਰਮ ਨੰਬਰ ੬ ਭਰਨ ਲਈ ਜਨਮ ਮਿਤੀ ਦਾ ਸਰਟੀਫਿਕੇਟ ਅਤੇ ਰਿਹਾਇਸ਼ ਦਾ ਪਰੂਫ ਹੋਣਾ ਲਾਜ਼ਮੀ ਹੈ.ਫ਼ਾਰਮ ਨੰਬਰ ੬ ਸਿਰਫ਼ ਉਹੀ ਵਿਅਕਤੀ ਭਰ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਫ਼ੋਟੋ ਵੋਟਰ ਸੂਚੀ ਦੀ ਸੁਧਾਈ ਵਾਲੇ ਸਾਲ ਦੀ ੧ ਜਨਵਰੀ ਨੂੰ ਉਸ ਦੀ ਉਮਰ ੧੮ ਸਾਲ ਹੋ ਚੁੱਕੀ ਹੋਵੇ.ਇਸ ਤੋਂ ਇਲਾਵਾ ਬਿਨੈਕਾਰ ਉਸ ਵਿਧਾਨ ਸਭਾ ਹਲਕੇ ਦਾ ਨਾਗਰਿਕ ਹੋਵੇ ਜਿਥੇ ਉਹ ਆਪਣੀ ਵੋਟ ਬਣਵਾਉਣੀ ਚਾਹੁੰਦਾ ਹੈ.
ਇਸੇ ਤਰ੍ਹਾਂ ਜੇਕਰ ਪ੍ਰਵਾਸੀ ਪੰਜਾਬੀ ਨੇ ਆਪਣੀ ਵੋਟ ਬਣਵਾਉਣੀ ਹੈ ਤਾਂ ਉਹ ਅਪਪਲੇ ੋਨਲਨਿe ਡੋਰ ਰeਗਸਿਟਰaਟਿਨ ੋਡ ੋਵeਰਸeaਸ ਵੋਟeਰ ਲਿੰਕ ਤੇ ਕਲਿੱਕ ਕਰ ਕੇ ਆਪਣੇ ਆਪ ਨੂੰ ਬਤੌਰ ਐਨ.ਆਰ.ਆਈ. ਵੋਟਰ ਰਜਿਸਟਰਡ ਕਰਨ ਲਈ ਅਪਲਾਈ ਕਰ ਸਕਦਾ ਹੈ.ਜੇਕਰ ਕਿਸੇ ਵਿਅਕਤੀ ਨੇ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ ਧeਲeਟਿਨ ੋਰ ੋਬਜeਚਟਿਨ ਨਿ eਲeਚਟੋਰaਲ ਰੋਲਲ ਲਿੰਕ ਉਪਰ ਕਲਿੱਕ ਕਰਕੇ ਫਾਰਮ ਨੰਬਰ ੭ ਭਰ ਸਕਦਾ ਹੈ.ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਨੇ ਆਪਣੇ ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਜਿਵੇਂ ਨਾਮ/ਜਨਮ ਮਿਤੀ ਆਦਿ ਦਰੁਸਤੀ ਕਰਵਾਉਣੀ ਹੈ ਤਾਂ ਉਹ ਛੋਰਰeਚਟਿਨ ੋਡ eਨਟਰਇਸ ਨਿ eਲeਚਟੋਰaਲ ਰੋਲਲ ਤੇ ਕਲਿਕ ਕਰਕੇ ਫਾਰਮ ਨੰਬਰ ੮ ਭਰ ਸਕਦਾ ਹੈ.ਜੇਕਰ ਤੁਸੀਂ ਇਸ ਪੋਰਟਲ ਉਪਰ ਆਪਣਾ ਫਾਰਮ ਭਰ ਦਿੱਤਾ ਹੈ ਅਤੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਵੱਲੋਂ ਭਰੇ ਗਏ ਫਾਰਮ ਦਾ ਕੀ ਸਟੇਟਸ ਹੈ ਤਾਂ ਤੁਸੀਂ ਠਰaਚਕ ਅਪਪਲਚਿaਟਿਨ ਸ਼ਟaਟੁਸ ਲਿੰਕ ਨੂੰ ਕਲਿੱਕ ਕਰਕੇ ਇਥੇ ਆਪਣਾ ਰੈਫਰੈਂਸ ਨੰਬਰ ਭਰੋ ਜੋ ਫਾਰਮ ਸਬਮਿਟ ਕਰਨ ਤੋਂ ਬਾਅਦ ਸਕਰੀਨ ਉਪਰ ਆਇਆ ਸੀ. ਉਸ ਰੈਫਰੈਂਸ ਨੰਬਰ ਨੂੰ ਭਰਦਿਆਂ ਹੀ ਤੁਹਾਨੂੰ ਤੁਹਾਡੇ ਫਾਰਮ ਦਾ ਸਟੇਟਸ ਪਤਾ ਲੱਗ ਜਾਵੇਗਾ.ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਂੜਸ਼ਫ ਸ਼eਰਵਚਿe ਫੋਰਟaਲ ਦਾ ਸਾਨੂੰ ਸੱਭ ਨੂੰ ਲਾਭ ਉਠਾਉਣਾ ਚਾਹੀਦਾ ਹੈ.ਜੇਕਰ ੧੮ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਤਾਂ ਉਹ ੧੫ ਜਨਵਰੀ, ੨੦੨੦ ਤੋਂ ਪਹਿਲਾਂ-ਪਹਿਲਾਂ ਂੜਸ਼ਫ ਸ਼eਰਵਚਿe ਫੋਰਟaਲ ਤੇ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ ੬ ਜ਼ਰੂਰ ਭਰੇ ਜਾਂ ਫਿਰ ਸਬੰਧਤ ਬੀ.ਐਲ.ਓ. ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿਚ ਜਾ ਕੇ ਫਾਰਮ ਜ਼ਰੂਰ ਭਰਨ.ਭਾਰਤੀ ਚੋਣ ਕਮਿਸ਼ਨ ਨੇ ਸੂਚਨਾ ਤਕਨਾਲੋਜੀ ਦੇ ਇਸ ਦੌਰ ਦਾ ਹਾਮੀ ਬਣਦਿਆਂ ਵੋਟਰਾਂ ਦੀ ਸਹੂਲਤ ਲਈ ਇਕ ਮੋਬਾਇਲ ਐਪਲੀਕੇਸ਼ਨ ਵੀ ਲਾਂਚ ਕੀਤੀ ਹੈ ਜਿਸ ਦਾ ਨਾਮ ਹੈ ਵੋਟਰ ਹੈਲਪਲਾਇਨ. ਇਸ ਐਪਲੀਕੇਸ਼ਨ ਕਿਸੇ ਵੀ ਐਂਡਰਾਇਡ ਮੋਬਾਇਲ ਵਿਚ ਪਲੇਅ ਸਟੌਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਰਾਹੀਂ ਵੀ ਫਾਰਮ ਨੰਬਰ ੬, ੭, ੮ ਜਾਂ ੮ਏ ਅਪਲਾਈ ਕੀਤੇ ਜਾ ਸਕਦੇ ਹਨ.
ਸੋ ਆਓ, ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣੀਏ ਅਤੇ ੧੮-੧੯ ਸਾਲ ਉਮਰ ਵਰਗ ਦੇ ਨੌਜਵਾਨ, ਜਿਨ੍ਹਾਂ ਨੇ ਆਪਣੀ ਵੋਟ ਨਹੀਂ ਬਣਵਾਈ, ਉਹ ਮਿਤੀ ੧੫ ਜਨਵਰੀ, ੨੦੨੦ ਤੋਂ ਪਹਿਲਾਂਖ਼ਪਹਿਲਾਂ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ ੬ ਜ਼ਰੂਰ ਭਰਨ.
ਮਨਪ੍ਰੀਤ ਸਿੰਘ ਕੋਹਲੀ
-
ਮਨਪ੍ਰੀਤ ਸਿੰਘ ਕੋਹਲੀ,
gobindgopal1401@gmail.com
9855093424
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.