ਕੀ ਪਖੰਡੀ ਸਿਰਫ਼ ਬਾਬੇ ਹੁੰਦੇ ਹਨ। ਇਹ ਇਕ ਵੱਡਾ ਸਵਾਲ ਹੈ। ਪਿਛਲੇ ਦੋ ਤਿੰਨ ਸਾਲਾਂ ਤੋਂ ਅਜਿਹੀਆਂ ਘਟਨਾ ਸਾਹਮਣੇ ਆਈਆਂ ਹਨ ਕਿ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ 'ਤੇ ਵਿਸ਼ਵਾਸ ਨਹੀਂ ਰਿਹਾ ਅਸੀਂ ਚੰਗੇ ਚੰਗੇ ਘਰਾਂ ਦੇ ਪਰਦੇ ਫਾਸ਼ ਹੁੰਦੇ ਟੀਵੀ ਜਾਂ ਅਖਬਾਰਾਂ 'ਚ ਆਮ ਸੁਣਦੇ ਹਾਂ।
ਪਖੰਡੀ ਬਾਬਿਆਂ ਦੇ ਨਾਲ ਚੰਗੇ ਚੰਗੇ ਘਰਾਂ ਦੇ ਲੋਕਾਂ ਨੇ ਸ਼ਰਮ ਵੇਚੀ ਹੋਈ ਹੈ ਬਾਬਾ ਰਾਮ ਰਹੀਮ, ਬਾਬਾ ਆਸਾਰਾਮ ਆਦਿ ਬਾਬਿਆਂ 'ਤੇ ਬਲਾਤਕਾਰ ਦੇ ਦੋਸ਼ ਹਨ ਜੋ ਜੇਲ੍ਹ ਦੀ ਹਵਾ ਖਾ ਰਹੇ ਹਨ, ਪਰ ਦੇਖਿਆ ਜਾਵੇ ਤਾਂ ਹਰ ਦਸਵੇਂ ਘਰ ਵਿੱਚ ਇੱਕ ਬਾਬਾ ਆਸਾਰਾਮ ਜਾਂ ਬਾਬਾ ਰਾਮ ਰਹੀਮ ਹੈ। ਅਜਿਹੇ ਇਨਸਾਨ ਦਫ਼ਤਰਾਂ ਦਾ ਵੀ ਮਾਹੌਲ ਖਰਾਬ ਕਰਦੇ ਹਨ ਲੋਕਾਂ ਵਿੱਚ ਪਾਵਰ ਅਤੇ ਪੈਸੇ ਦਾ ਇੰਨਾ ਕਮਾਂਡ ਹੈ ਕਿ ਉਹ ਲੋਕਾਂ ਦੀ ਮਜਬੂਰੀ ਦਾ ਗਲਤ ਇਸਤੇਮਾਲ ਕਰਦੇ ਹਨ।
ਇਹ ਵੀ ਲਿਖਣਾ ਗਲਤ ਨਹੀਂ ਹੋਵੇਗਾ ਕਿ ਕਈ ਵਾਰ ਮਜਬੂਰੀ ਵਿੱਚ ਕੰਮ ਕਰਦੇ ਲੋਕ ਵੀ ਕਿਸੇ ਸ਼ਰੀਫ ਬੰਦੇ 'ਤੇ ਭਾਰੀ ਪੈ ਜਾਂਦੇ ਹਨ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਫ਼ਿਲਮੀ ਦੁਨੀਆਂ 'ਚ ਹੀ ਮਹਿਲਾਵਾਂ ਨਾਲ ਸਰੀਰਿਕ ਸ਼ੋਸ਼ਣ ਹੁੰਦੇ ਹਨ ਪਰ ਅਜਿਹਾ ਨਹੀਂ ਹੈ ਹਰ ਇੱਕ ਫੀਲਡ 'ਚ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ। ਤਹਾਨੂੰ ਹਰ ਮਹਿਕਮੇ ਵਿੱਚ ਇੱਕ ਨਾ ਇੱਕ ਅਜਿਹਾ ਆਦਮੀ ਮਿਲੇਗਾ ਜੋ ਮਹਿਲਾਵਾਂ ਨੂੰ ਬੜੇ ਹੀ ਆਦਰ ਨਾਲ ਬੁਲਾਏਗਾ ਪਰ ਅੰਦਰੋਂ ਉਸਦਾ ਮਕਸਦ ਕੁਝ ਹੋਰ ਹੀ ਹੋਵੇਗਾ। ਅਜਿਹੀਆਂ ਹੀ ਵਾਕਿਆ ਤੁਹਾਨੂੰ ਇੱਕ ਟੀਵੀ ਚੈਨਲ ਦੇ ਡਿਪਟੀ ਸੰਪਾਦਕ ਦਾ ਸੁਣਾਉਂਦੇ ਹਾਂ ਜੋ ਬੜੇ ਹੀ ਪਿਆਰ ਨਾਲ ਮਹਿਲਾਵਾਂ ਦਾ ਆਦਰ ਸਤਿਕਾਰ ਦਾ ਡਰਾਮਾ ਕਰਦਾ ਸੀ। ਇੱਕ ਦਿਨ ਦਫ਼ਤਰ 'ਚ ਉਸ ਦੀ ਸ਼ਿਕਾਇਤ ਇੱਕ ਮਹਿਲਾ ਨੇ ਆਪਣੇ ਅਫਸਰ ਕੋਲ ਕਰ ਦਿੱਤੀ।
ਮਹਿਲਾ ਉਸ ਸੰਪਾਦਕ ਤੋਂ ਕਾਫੀ ਛੋਟੀ ਸੀ ਡਿਪਟੀ ਸੰਪਾਦਕ ਨੇ ਵੀ ਬੜੀ ਚਲਾਕੀ ਨਾਲ ਚੈਨਲ ਪ੍ਰਬੰਧਕਾਂ ਨੂੰ ਕਹਿ ਦਿੱਤਾ ਅਜਿਹਾ ਕੁਝ ਨਹੀਂ ਹੈ ਇਸ ਲੜਕੀ ਨੂੰ ਗਲਤ ਫ਼ਹਿਮੀ ਹੋਈ ਹੈ। ਪ੍ਰਬੰਧਕ ਲੜਕੀ ਨੂੰ ਬੁਲਾਉਂਦੇ ਹਨ ਬੜੇ ਪਿਆਰ ਨਾਲ ਸਤਿਕਾਰ ਨਾਲ.. ਉਹ ਡਿਪਟੀ ਸੰਪਾਦਕ ਕਹਿੰਦਾ ਹੈ "ਤੂੰ ਤਾਂ ਮੇਰੀ ਧੀਆਂ ਵਰਗੀ ਹੈ" ਮਾਮਲਾ ਨਿਪਟ ਜਾਂਦਾ ਹੈ ਆਦਤ ਬੰਦੇ ਦੀ ਉਹੀ ਰਹਿੰਦੀ ਹੈ ਕੁਝ ਹੀ ਦਿਨ ਬਾਅਦ ਉਸ ਸੰਪਾਦਕ ਦਾ ਨਿਸ਼ਾਨਾ ਇੱਕ ਹੋਰ ਮਹਿਲਾ ਬਣੀ ਉਹ ਡਿਪਟੀ ਸੰਪਾਦਕ ਇੱਕ ਹੋਰ ਲੜਕੀ ਨਾਲ ਅਜਿਹੀਆਂ ਹਰਕਤਾਂ ਕਰਨ ਲੱਗਦਾ ਹੈ।
ਉਸ ਲੜਕੀ ਨੂੰ ਪਤਾ ਸੀ ਕਿ ਪਹਿਲਾਂ ਵੀ ਇੱਕ ਲੜਕੀ ਨਾਲ ਉਸ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਹਿਲਾ ਨੇ ਪਹਿਲਾਂ ਉਸ ਦੀਆਂ ਗੱਲਾਂ ਸੁਣੀਆਂ ਫੋਨ 'ਤੇ ਗੱਲ ਹੁੰਦੀ ਰਹੀ ਘਰ ਆਉਣਾ ਜਾਣਾ ਵੀ ਹੁੰਦਾ ਰਿਹਾ। ਪਰ ਲੜਕੀ ਬਹਾਦੁਰ ਸੀ ਲੜਕੀ ਨੇ ਖਰਚਾ ਵੀ ਸੰਪਾਦਕ ਦਾ ਪੂਰਾ ਕਰਵਾਇਆ। ਜਦੋਂ ਡਿਪਟੀ ਸੰਪਾਦਕ ਨੂੰ ਅਹਿਸਾਸ ਹੋਣ ਲੱਗਾ ਕਿ ਇਸ ਲੜਕੀ 'ਤੇ ਮੇਰਾ ਕਾਫ਼ੀ ਪੈਸਾ ਖਰਚ ਹੋਇਆ ਹੈ। ਪਰ ਇਸ ਦਾ ਮੁੱਲ ਨਹੀਂ ਮੈਨੂੰ ਹਾਲੇ ਮਿਲਿਆ। ਸੰਪਾਦਕ ਬੇਚੈਨ ਸੀ ਕਿ ਕਦੋਂ ਮੈਨੂੰ ਮੌਕਾ ਮਿਲੇਗਾ ਲੜਕੀ ਨੇ ਵੀ ਡਿਪਟੀ ਸੰਪਾਦਕ ਨੂੰ ਸਬਕ ਸਿਖਾਉਣ ਦਾ ਸੋਚ ਰੱਖਿਆ ਸੀ।
ਲੜਕੀ ਬਹਾਦਰ ਦੇ ਨਾਲ ਨਾਲ ਸਮਝਦਾਰ ਵੀ ਸੀ। ਉਸਨੇ ਆਪਣੇ ਕਮਰੇ ਵਿੱਚ ਕੈਮਰੇ ਲਗਾ ਲਏ। ਡਿਪਟੀ ਸੰਪਾਦਕ ਲੜਕੀ ਨਾਲ ਫ੍ਰੈਂਕ ਹੋਣ ਲੱਗਾ ਉਨ੍ਹਾਂ ਆਪਣੀ ਹਰਕਤਾਂ ਤਾਂ ਸ਼ੁਰੂ ਕਰ ਦਿੱਤੀਆਂ ਸੀ। ਪਰ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਲੜਕੀ ਨੇ ਡਿਪਟੀ ਸੰਪਾਦਕ ਦੇ ਉਸੀ ਸਮੇਂ ਚਾਰ ਪੰਜ ਥੱਪੜ ਜੜ੍ਹ ਦਿੱਤੇ। ਡਿਪਟੀ ਸੰਪਾਦਕ ਉਸ ਸਮੇਂ ਅੱਧ ਨੰਗਾ ਸੀ। ਲਾਲ ਪੀਲਾ ਸੰਪਾਦਕ ਨੇ ਲੜਕੀ ਨੂੰ ਕਿਹਾ ਮੈਂ ਤੈਨੂੰ ਦੇਖ ਲਵਾਂਗਾ ਤਾਂ ਅਗਲੇ ਦਿਨ ਲੜਕੀ ਨੇ ਕੈਮਰੇ 'ਚ ਕੈਦ ਉਸ ਦੀ ਦੀਆਂ ਕਰਤੂਤਾਂ ਦਿਖਾਈਆਂ ਡਿਪਟੀ ਸੰਪਾਦਕ ਨੂੰ ਹੱਥਾਂ ਪੈਰਾਂ ਦੀ ਪੈ ਗਈ 'ਤੇ ਉਸ ਨੇ ਪਹਿਲਾਂ ਲੜਕੀ ਤੋਂ ਮੁਆਫੀ ਮੰਗੀ। ਲੜਕੀ ਨੇ ਉਸ ਨੂੰ ਸਿਰਫ ਸਬਕ ਸਿਖਾਉਣਾ ਸੀ ਇਸ ਕਾਰਨ ਪੁਲਿਸ ਕੰਪਲੇਂਟ ਨਹੀਂ ਕੀਤੀ। ਡਿਪਟੀ ਸੰਪਾਦਕ ਨੇ ਉਸ ਕੰਪਨੀ ਤੋਂ ਨੌਕਰੀ ਛੱਡ ਦਿੱਤੀ। ਹੁਣ ਦੇਖਿਆ ਜਾਵੇ ਤਾਂ ਅਜਿਹੇ ਲੋਕ ਬਾਬਾ ਰਾਮ ਰਹੀਮ ਜਾਂ ਆਸਾਰਾਮ ਬਾਪੂ ਤੋਂ ਘੱਟ ਨੇ? ਇਹ ਉਹ ਡਿਪਟੀ ਸੰਪਾਦਕ ਹੈ ਜਿਸ ਦੇ ਇੱਕ ਸ਼ਬਦ ਨੇ "ਤੂੰ ਤਾਂ ਮੇਰੀ ਧੀਆਂ ਵਰਗੀ ਏਂ" ਕੁੜੀਏ ਬੋਲ ਕੇ ਆਪਣੀ ਨੌਕਰੀ ਬਚਾਈ ਸੀ, ਪਰ ਕਹਿੰਦੇ ਨੇ ਕਿ ਅਜਿਹੇ ਇਨਸਾਨ ਨੂੰ ਆਪਣੇ ਬਾਪ ਦੇ ਦਰਸ਼ਨ ਜਲਦੀ ਹੀ ਹੋ ਜਾਂਦੇ ਨੇ.... .....ਪਿਛਲੇ ਸਾਲ ਚੰਡੀਗੜ੍ਹ ਵਿੱਚ ਵੀ ਇੱਕ ਮਸ਼ਹੂਰ ਸ਼ਖਸ ਤੇ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਸਨ ਜੋ ਇਸ ਸਮੇਂ ਜੇਲ੍ਹ ਵਿੱਚ ਹੈ।
ਪੰਜਾਬ ਦੇ ਹੀ ਇੱਕ ਸਾਬਕਾ ਸੰਸਦ ਜੋ ਕੇ ਪੰਜਾਬੀਅਤ ਦੀ ਬਹੁਤ ਗੱਲ ਕਰਦੇ ਨੇ ਮੈਂ ਕਾਫ਼ੀ ਸਾਲ ਪਹਿਲਾ ਉਨ੍ਹਾਂ ਕੋਲ ਮੈਂ ਬੈਠਾ ਸੀਂ ਪਟਿਆਲੇ ਤੋਂ ਇੱਕ ਮਹਿਲਾ ਆਪਣੇ ਪਤੀ ਨਾਲ ਕਿਸੇ ਦੀ ਸ਼ਿਕਾਇਤ ਲੈ ਕੇ ਆਉਂਦੀ ਹੈ ਕਿ ਮੈਨੂੰ ਕੁਝ ਲੜਕੇ ਤੰਗ ਕਰਦੇ ਹਨ ਸੰਸਦ ਜੀ ਕਹਿੰਦੇ ਹਨ ਕੋਈ ਨੀ ਧੀਏ ਤੂੰ ਬੇਫਿਕਰ ਹੋ ਕੇ ਘਰ ਜਾ.... ਕੜਾਕੇ ਦੀ ਠੰਡ 'ਚ ਉਹ ਮਹਿਲਾ ਆਪਣੇ ਪਤੀ ਨਾਲ ਸਵੇਰੇ ਤੜਕੇ ਪਟਿਆਲੇ ਤੋਂ ਮੋਟਰਸਾਈਕਲ 'ਤੇ ਆਉਂਦੀ ਇਸ ਤੋਂ ਬਾਅਦ ਦੋ ਤਿੰਨ ਘੰਟੇ ਸਾਂਸਦ ਦੀ ਉਡੀਕ ਕਰਦੀ ਹੈ ਸਾਂਸਦ ਉਸ ਨੂ ਪੰਜ ਮਿੰਟ ਮਿਲ ਕੇ ਕਹਿ ਦਿੰਦਾ ਹੈ ਤੁਸੀਂ ਬੇਫਿਕਰ ਹੋ ਕੇ ਜਾਓ ਸਾਂਸਦ ਜੀ ਉਨ੍ਹਾਂ ਦੇ ਜਾਣ ਤੋਂ ਬਾਅਦ ਇੱਕ ਫੋਨ ਕਰਦੇ ਹਨ 'ਤੇ ਗਾਲ ਕੱਢ ਕੇ ਬੋਲਦੇ ਹਨ ਕਿ ਤੁਸੀਂ ਦੱਸਿਆ ਨਹੀਂ ਤੁਹਾਡੇ ਕੋਲ ਅਜਿਹਾ ਕੈਂਟ ਮਾਲ ਵੀ ਹੈ।
ਉਸ ਕੁੜੀ ਦੀ ਸਾਂਸਦ ਸਾਹਿਬ ਪੂਰੀ ਪ੍ਰੋਫਾਇਲ ਪੁੱਛਦੇ ਹਨ 'ਤੇ ਕਹਿੰਦੇ ਹਨ ਕਿ ਜੇ ਹੋ ਸਕਿਆ ਤਾਂ ਇਸ ਨੂੰ ਮੇਰੇ ਕੋਲ ਪੇਸ਼ ਕਰਿਓ ਹੁਣ ਅਜਿਹੇ ਸਾਂਸਦ ਕੀ ਆਪਣੇ ਏਰੀਏ ਦੇ ਲੋਕਾਂ ਨੂੰ ਸੁਣਨਗੇ ਹੁਣ ਪਾਠਕ ਹੀ ਦੱਸਣ ਕੇ ਅਜਿਹੇ ਸੰਪਾਦਕ ਜਾਂ ਸਾਂਸਦ ਕੀ ਆਸ਼ਾ ਰਾਮ ਬਾਪੂ ਜਾਂ ਬਾਬਾ ਰਾਮ ਬਾਬਾ ਰਾਮ ਰਹੀਮ ਤੋਂ ਘੱਟ ਨੇ ਬੜ੍ਹੀ ਆਸਾਨੀ ਨਾਲ ਬੋਲਣ ਵਾਲੇ "ਤੂੰ ਤਾਂ ਮੇਰੀ ਧੀਆਂ ਵਰਗੀ ਏਂ " ਦਾ ਉਪਯੋਗ ਕਰਕੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬਣ ਜਾਂਦੇ ਹਨ ਪਰ ਅਜਿਹੇ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਅਸੀਂ ਸਾਹਮਣੇ ਵਾਲਿਆਂ ਨੂੰ ਤਾਂ ਮੂਰਖ ਬਣਾ ਸਕਦੇ ਹਾਂ ਜਾਂ ਉਨ੍ਹਾਂ ਨੂੰ ਝੂਠ ਬੋਲ ਸਕਦੇ ਹਾਂ ਪਰ ਕੀ ਅਸੀਂ ਆਪਣੇ ਆਪ ਨੂੰ ਝੂਠ ਬੋਲ ਸਕਦੇ ਹਾਂ ?
-
ਅੰਕੁਰ ਤਾਂਗੜੀ, ਲੇਖਕ
akchd3@gmail.com
9780216988
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.