ਤਸਵੀਰ : ਹਿਸ੍ਟ੍ਰੀ ਡਾਟ ਕਾਮ ਦੇ ਧਨਵਾਦ ਸਾਹਿਤ
ਕਮਾਲ ਦਾ ਸਬੱਬ ਹੈ ..9 ਨਵੰਬਰ ਨੂੰ ਹੀ ਬਰਲਿਨ ਦੀਵਾਰ ਢਹੀ ਸੀ ..ਤੇ ਉਸੇ ਦਿਨ ਦੀ ਕਰਤਾਰਪੁਰ ਲਾਂਘਾ ਖੁੱਲ੍ ਰਿਹੈ
ਪੰਜਾਬ ਪੁਲਿਸ 'ਚ ਡੀ ਐਸ ਪੀ ਵਜੋਂ ਤਾਇਨਾਤ ਇੱਕ ਮੇਰੇ ਮਿੱਤਰ ਨੇ 8 ਨਵੰਬਰ ਰਾਤੀਂ ਪੌਣੇ 11 ਵਜੇ ਦੇ ਕਰੀਬ ਵਾਟਸ-ਆਪ ਤੇ ਪੰਜਾਬੀ 'ਚ ਲਿਖਿਆ ਇੱਕ ਛੋਟਾ ਜਿਹਾ ਸੁਨੇਹਾ ਭੇਜਿਆ . ਮੈਂ ਦੇਖ ਕੇ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ . ਸੁਨੇਹਾ ਸੀ .. ਅੱਜ ਤੋਂ 30 ਵਰ੍ਹੇ ਪਹਿਲਾਂ 9 ਨਵੰਬਰ 1989 ਨੂੰ ਹੀ ਜਰਮਨ ਦੀ ਬਰਲਿਨ ਦੀਵਾਰ ਢਾਹੀ ਗਈ ਸੀ .ਇਸ ਇਤਿਹਾਸਕ ਘਟਨਾ ਦੀ 30 ਵੀ ਵਰ੍ਹੇ ਗੰਢ ਉਸੇ ਦਿਨ ਹੀ ਹੈ ਜਿਸ ਦਿਨ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲ੍ਹ ਰਿਹੈ .
ਕਰਤਾਰਪੁਰ ਲਾਂਘਾ ਖੁੱਲ੍ਹਣ ਸਮੇਂ ਜਰਮਨ ਦੇ ਲੋਕਾਂ ਨੂੰ ਵੀ ਯਾਦ ਕਰਿਓ . ਇਹ ਉਹ ਦਿਨ ਸੀ ਜਦੋਂ ਪੂਰਬੀ ਅਤੇ ਪੱਛਮੀ ਜਰਮਨੀ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਦੀਵਾਰ ਤੋੜ ਕੇ ਢਾਹ ਦਿੱਤੀ ਸੀ ਅਤੇ ਵੰਡਿਆ ਹੋਇਆ ਮੁਲਕ ਇੱਕ ਹੋ ਗਿਆ ਸੀ .ਇਹ ਦੀਵਾਰ 1961 ਵਿਚ ਉਸਾਰੀ ਗਈ ਸੀ ਅਤੇ 28 ਸਾਲ ਬਾਅਦ ਹੀ ਲੋਕਾਂ ਨੇ ਢਾਹ ਦਿੱਤੀ ਸੀ . ਢਾਹੁਣ ਦੀ ਦਵਾਈ 9 ਨਵੰਬਰ 1989 ਨੂੰ ਹੋਈ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਢਹਾਉਣ ਅਤੇ ਸਾਫ਼ ਕਰਨ ਲਈ ਕਾਫ਼ੀ ਸਮਾਂ ਲੱਗਾ ਸੀ .
ਕਮਾਲ ਦਾ ਸਬੱਬ ਹੈ .ਪਾਕਿਸਤਾਨ ਅਤੇ ਭਾਰਤ ਦੋਹੀਂ ਪਾਸੀਂ ਹੀ 9 ਨਵੰਬਰ ਨੂੰ ਲਾਂਘਾ ਖੋਲ੍ਹਣ ਦੀ ਤਾਰੀਖ਼ ਤਹਿ ਕੀਤੀ ਗਈ .ਇਹ ਨਹੀਂ ਪਤਾ ਕਿਸੇ ਨੇ ਇਹ ਮਿਤੀ ਸੋਚ ਸਮਝ ਕੇ ਰੱਖੀ ਜਾਣ
ਕਰਤਾਰਪੁਰ ਲਾਂਘਾ - ਅਜਿਹੀ ਕਿਸੇ ਦੀਵਾਰ ਨੂੰ ਢਾਹ ਕੇ ਤਾਂ ਨਹੀਂ ਬਣਿਆ ਅਤੇ ਨਾ ਹੀ ਦੋਵਾਂ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਈ ਤਾਜ਼ੱਵੇਜ਼ ਜਾਂ ਇੱਛਾ ਹੈ ਸਗੋਂ ਦੋਵੀਂ ਪਾਸੀਂ ਸਰਕਾਰਾਂ ਵਿਚਕਾਰ ਤਣਾਅ ਅਤੇ ਕੁੜੱਤਣ ਭਰੇ ਰਿਸ਼ਤੇ ਬਣੇ ਰਹੇ ਹਨ ਪਰ ਦੋਵਾਂ ਮੁਲਕਾਂ ਵਿਚਕਾਰ ਖਿੱਚੀ ਲਾਲ ਲਕੀਰ ਅਤੇ ਖੜ੍ਹੀ ਕੀਤੀ ਕੰਡੇਦਾਰ ਤਾਰ ਸ਼ਾਇਦ ਉਸ ਦੀਵਾਰ ਨਾਲੋਂ ਵੀ ਸਖ਼ਤ ਸੀ . ਪੂਰੇ 70 ਸਾਲ ਦੀਆਂ ਅਰਦਾਸਾਂ ਅਤੇ ਕੋਸ਼ਿਸ਼ਾਂ ਸਦਕਾ ਬੇਹੱਦ ਔਖੇ ਅਤੇ ਸੂਲ਼ਾਂ ਨਾਲੋਂ ਵੀ ਤਿੱਖੇ ਅੜਿੱਕੇ ਪਾਰ ਕਰਕੇ ਇਹ ਲਾਂਘਾ ਖੁੱਲ੍ਹੀ ਰਿਹੈ .
ਪਤਾ ਕਿਸੇ ਨੇ ਤਾਰੀਖ਼ ਸੋਚ ਸਮਝ ਕੇ ਰੱਖੀ ਜਾਂ ਇਹ ਸਿਰਫ਼ ਮੌਕਾ-ਮੇਲ ਹੀ ਬਣਿਆ ਪਰ ਇਤਿਹਾਸ ਵਿਚ ਹਮੇਸ਼ਾ ਦੋਵੇਂ ਘਟਨਾਵਾਂ ਦੇ ਸਲਾਨਾ ਦਿਵਸ ਅੱਜ ਤੋਂ ਬਾਅਦ ਇੱਕੋ ਦਿਨ ਮਨਾਏ ਜਾਇਆ ਕਰਨਗੇ . ਬਰਲਿਨ ਦੀ ਦੀਵਾਰ ਤਾਂ ਸਾਡੇ ਤੋਂ ਬਹੁਤ ਦੂਰ ਸੀ ਪਰ ਕਰਤਾਰਪੁਰ ਲਾਂਘਾ ਤਾਂ ਸਾਡੇ ਸਭ ਦੇ ਸਾਹਮਣੇ ਹੈ .
09-11-2019
12. 18 am
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.