ਨਾਨਕ ਪੰਥ ਦਾ ਰੰਗ
'ਨਿਜ ਅਤੇ ਧੁਰ' ਦੀ ਰੱਖਿਆ ਪ੍ਰਤੀ ਜਾਗ੍ਰਿਤੀ
ਵਿਸ਼ਵ ਇਤਿਹਾਸ ਦਾ ਲਾਸਾਨੀ ਫਿਲਾਸਫਰ
ਅਧਿਆਤਮਕ ਆਗੂ, ਅਮਰ ਸਾਹਿਤਕਾਰ ਦਰਵੇਸ਼
ਰਚਨਾਤਮਿਕ ਪ੍ਰਤਿਭਾ ਇਲਾਹੀ ਸ਼ਖਸੀਅਤ
ਰੂਹਾਨੀ ਸੂਰਜ
ਧਰਮ ਨਿਰਪੱਖਤਾ ਦਾ ਅਨੂਠਾ ਸੁਮੇਲ
ਲਾਸਾਨੀ ਸ਼ੈਲੀ
ਅਕਾਲ ਉਸਤਤਿ ਦਾ ਰਚੇਤਾ
ਬ੍ਰਹਿਮੰਡ ਪਸਾਰੇ ਦੀ ਮਹਿਮਾ, ਗਾਇਣ
ਵਹਿਮਾਂ ਭਰਮਾਂ ਤੇ ਪਾਖੰਡ ਦਾ ਵਿਰੋਧ
ਪ੍ਰਤੀਨਿਧ ਬਾਣੀ ਦਾ ਰਾਗ
ਸ਼ਬਦ ਦੀਪਕ ਖੰਡਨ ਵਹਿਮਾਂ ਦਾ
ਵਿਚਾਰਧਾਰਕ ਪਰਿਪੇਖ ਦੀ ਪੇਸ਼ਕਸ਼
ਰਾਗ, ਲੈਅ ਅੰਤਰੀਵਤਾ ਕਾਵਿ ਕੌਸ਼ਲਤਾ
ਸਾਗਰਾਂ ਵਰਗੀ ਡੂੰਘਾਈ, ਨੀਝ, ਵਿਸਥਾਰ
ਸ਼ਬਦ ਸੋਚ ਵਿਸ਼ਾਲਤਾ ਢੁਕਵੇਂ ਅਲੰਕਾਰ
ਵੱਖਰੀ ਧਾਰਾ ਅਧਿਆਤਮਕ ਅਨੁਭਵ
ਗੁਰਮਤਿ ਵਿਚਾਰਧਾਰਾ ਦਾ ਨਿਰੰਤਰ
ਅਤੇ ਸਹਿਜ ਵਿਕਾਸ, ਸਿਰਜਕ
ਮੂਲਭੂਤ ਮਾਨਵੀ ਅਧਿਕਾਰਾਂ ਲਈ ਡਟ ਕੇ ਖਲੋਣ ਵਾਲਾ
ਕੌਮ ਦਾ ਰਚਨਹਾਰਾ, ਰਹਿਬਰ
ਜਬਰ ਦੀ ਅਧੀਨਗੀ ਨੂੰ ਅਪ੍ਰਵਾਨਤ
ਕਰਨ ਵਾਲਾ ਜਗਤ ਫੱਕਰ
ਮੰਦਿਰ ਮਸਜਿਦ, ਪੂਜਾ ਅਤੇ ਨਮਾਜ਼
ਸੱਭ ਨੂੰ ਸਮਾਨ ਸਜਾਉਣ ਵਾਲਾ ਨਨਕਾਣਵੀ
ਮਹਾਂਪੁਰਸ਼ ਧਰਮ ਕਰਮਵੀਰ
ਦਾਨਵੀਰ ਤੇ ਦਯਾਵੀਰ
ਮਿੱਟੀ ਧੁੰਦੁ ਜਗਿ ਚਾਨਣੁ ਕਰਨ ਵਾਲਾ ਸੂਰਜ
ਤਲਵੰਡੀ ਦੀ ਮਿੱਟੀ ਵਈਂ ਦੀਆਂ ਲਹਿਰਾਂ ਦਾ ਸੰਗੀਤ
ਜਨ-ਮਾਣਸ ਨੂੰ ਕਰੁਣਾ ਦਾ ਅੰਮ੍ਰਿਤ ਬੋਲ
ਮਾਰਗ ਦਰਸ਼ਨ ਲੋਕਾਈ ਦਾ
ਨਵੇਂ ਆਦਰਸ਼ਾਂ ਦਾ ਸੰਸਥਾਪਕ
ਸੰਸਾਰ ਨੂੰ ਗਿਆਨ ਰਿਸ਼ਮਾਂ ਵੰਡਣ ਵਾਲਾ ਜੁਗਪੁਰਸ਼
ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ
ਅਤੇ ਸੱਭਿਆਚਾਰਕ ਗਿਰਾਵਟ ਵੇਲੇ ਦਾ ਜਗਿਆਸੂ, ਪੀਰ
ਮਕਸਦ ਨੂੰ ਸਨਮੁੱਖ ਰੱਖ ਅਮਲ ਕਰਨ ਵਾਲੀ
ਭਾਰਤੀ ਜੀਵਨ ਦੀ ਡੂੰਘੀ ਨੀਝ
ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ
ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ
ਚਿਤਰਣ ਤੇ ਕਰੜੀ ਪੜਚੋਲ ਕਰਨ ਵਾਲੀ ਸੱਚੀ ਸੋਚ ਮੁਹੱਬਤ
‘ਸਭੇ ਸਾਂਝੀਵਾਲ ਸਦਾਇਨਿ’
ਧਰਮ ਦੀ ਨੀਂਹ ਰੱਖਣ ਵਾਲਾ
ਇਲਾਹੀ ਨਾਦ ਦੁਨੀਆ ਦਾ
ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ
ਵਲਗਣਾਂ ਨੂੰ ਖ਼ਤਮ ਕਰ ਸੁਤੰਤਰਤਾ ਦਾ ਪ੍ਰਸੰਗ
ਅੰਬਰ ਛੂੰਹਦਾ ਪਰਚਮ
ਬਹੁਮੁਖੀ ਪ੍ਰਤਿਭਾ ਦਾ ਸੁਆਮੀ
ਆਦਰਸ਼ ਸ਼ਖ਼ਸੀਅਤ
ਸਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦਾ ਪੁੰਜ
ਸਦੀਆਂ ਤੋਂ ਚਾਨਣ ਮੁਨਾਰਾ ਲੱਖਾਂ ਸਿਤਾਰਿਆਂ ਦਾ
ਸਰਬਕਾਲੀਨ ਮਹਾਨ ਸੰਦੇਸ਼
ਮਾਰਗ ਗੁਰਪੀਰ ਜਗਤ ਗੁਰੂ
ਜੀਵਨ ਸਮੱਸਿਆਵਾਂ ਦਾ ਗਹਿਰਾ ਅਧਿਐਨ
ਜੀਵਨ-ਜਾਚ ਸਿਖਾਉਣ ਵਾਲਾ ਰਾਹਗੀਰ
ਸੱਚੀ ਸਿੱਖਿਆ ਦੇਣ ਵਾਲਾ ਅਧਿਆਪਕ
ਦੇਸ਼-ਦੇਸਾਂਤਰਾਂ ਦੀਆਂ ਯਾਤਰਾਵਾਂ ਕਰਨ ਵਾਲਾ ਯਾਤਰੂ
ਜਿਹਦੀਆਂ ਯਾਤਰਾਵਾਂ
ਚਲਦੀਆਂ-ਫਿਰਦੀਆਂ ਪਾਠਸ਼ਾਲਾਵਾਂ
ਗਿਆਨ ਦਾ ਮੀਂਹ ਮਹਿਕਦੀ ਪਵਨ
ਸਮੇਂ ਦੇ ਸ਼ਾਸਕਾਂ ਨੂੰ
ਸੁਤੰਤਰ ਵਿਚਾਰਾਂ ਨਾਲ ਕੈਦ ਕਰਨ ਵਾਲਾ
ਦੋਸ਼ੀਆਂ ਕੋਲੋਂ ਦੋਸ਼ ਦਾ
ਦਲੀਲ ਨਾਲ ਇਕਬਾਲ ਕਰਵਾਉਣ ਵਾਲਾ ਨਿਆਰਾ ਜੱਜ
ਰਾਜਨੀਤਕ ਹਲਚਲ ਤੇ ਅਰਾਜਕਤਾ ਸਮੇਂ ਬਿਆਨਣ ਵਾਲਾ
"ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ"
ਖੂਨ ਦੀਆਂ ਨਦੀਆਂ ਵਹਿੰਦੀਆਂ ਦੇਖ
ਬਾਬਰ ਨੂੰ ਜਾਬਰ ਕਹਿਣ ਵਾਲਾ ਸਮੇਂ ਦਾ ਬਾਗ਼ੀ
"ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥"
ਧਾਰਮਿਕ ਪਰਪੰਚਾਂ ਅਤੇ
ਫੋਕੇ ਰੀਤੀ-ਰਿਵਾਜਾਂ ਨੂੰ ਖੋਰਨ ਵਾਲਾ ਦਰਿਆ
ਰਾਜੇ, ਧਨਵਾਨ ਅਤੇ ਸ਼ਾਸਕਾਂ ਨੂੰ
ਪੁਕਾਰਨ ਵਾਲੀ ਉੱਚੀ ਸੁੱਚੀ ਨਿਡਰ ਆਵਾਜ਼
ਰਾਜ ਸਭਾਵਾਂ ਨਰਿਤਕਾਵਾਂ
ਤੇ ਜਾਦੂਗਰਾਂ ਦੇ ਕੇਂਦਰਾਂ ਨੂੰ
ਢਾਉਣ ਵਾਲਾ ਸੂਰਬੀਰ ਬਲਵਾਨ
ਰਾਜਿਆਂ ਦੇ ਕਾਮਵਾਸ਼ਨਾ ਵਾਲੇ ਹਰਮਾਂ
ਸਤੀ ਹੋਣ ਦੇ ਆਮ ਰਿਵਾਜਾਂ ਨੂੰ
ਰੋਕ ਲਾਉਣ ਵਾਲਾ ਪਰਬਤ
ਨਾਰੀ ਦੇ ਹੱਕ ਵਿਚ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਕਹਿਣ ਵਾਲੀ
ਕੁਰੀਤੀਆਂ ਵਿਰੁੱਧ ਬੁਲੰਦ ਹਾਉਕਾ ਅੰਬਰੀ ਆਵਾਜ਼
ਲੋਕਾਂ ਦੀ ਸੇਵਾ
ਚੰਗੇ ਸਮਾਜ ਦਾ ਨਿਰਮਾਣ
ਕਿਰਤ ਕਰਨ, ਨਾਮ ਜਪਣ, ਤੇ ਵੰਡ ਛਕਣ ਦਾ
ਇਲਾਹੀ ਪ੍ਰਤੀਕ ਮਧੁਰ ਨਗ਼ਮਾ
ਸਾਂਝੀਵਾਲਤਾ, ਭਾਈਚਾਰੇ
ਅਤੇ ਰਾਸ਼ਟਰੀ ਏਕਤਾ ਦਾ ਸਾਂਝਾ ਉਪਦੇਸ਼
ਹਰ ਦੇਸ਼ ਕੌਮ ਪ੍ਰਾਣੀ ਲਈ
ਸੇਧ ਮਾਰਗ ਜੀਵਨ ਫ਼ਲਸਫ਼ਾ
ਸੱਚ ਦਾ ਪਾਂਧੀ
ਸ਼ਾਂਤੀ ਤੇ ਮਾਨਵ ਏਕਤਾ ਦਾ ਚਹੇਤਾ
ਸ੍ਰਿਸ਼ਟੀ ਦਾ ਕਲਿਆਣ ਕਰਨਹਾਰਾ ਚਾਹਵਾਨ
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
ਰਾਗ ਸ਼ਬਦ ਰਚਣਹਾਰਾ
ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ
ਆਪਣੀ ਬਣਾਈ ਖ਼ਲਕਤ ਵਿੱਚ
ਹਾਦਰ ਅਤੇ ਦਾਇਮ ਸਚਾਈ ਦੀ ਹਕ਼ੀਕਤ
ਬਰਾਬਰਤਾ, ਬਰਾਦਰਾਨਾ ਪਿਆਰ,
ਇਤਫ਼ਾਕ, ਚੰਗਿਆਈ ਅਤੇ ਗੁਣ
ਅਨੋਖਾ ਰੂਹਾਨੀ, ਸਮਾਜਿਕ ਤੇ ਸਿਆਸੀ ਰਾਹ
ਜਪੁਜੀ ਸਾਹਿਬ, ਆਸਾ ਦੀ ਵਾਰ
ਅਤੇ ਸਿੱਧ-ਗੋਸਟ ਦੀ ਕਲਮ
ਸਿੱਖ ਮਜ਼੍ਹਬੀ ਯਕੀਨ
ਹੁਰਮਤ, ਦਿੱਵਤਾ
ਅਤੇ ਧਾਰਮਕ ਇਖਤਿਆਰ ਵਾਲ਼ੀ ਇਲਾਹੀ ਜੋਤ
ਦਸ ਗੁਰੂਆਂ ਵਿਚ ਬੈਠਾ ਲਿਸ਼ਕਦਾ ਸੂਰਜ
ਸਿੱਖੀ ਦਾ ਆਗ਼ਾਜ਼
ਮੌਲਿਕ ਯਕੀਨ, ਮੁਕੱਦਸ
ਗੁਰੂ ਗ੍ਰੰਥ ਸਾਹਿਬ ਦਾ ਰਚਣਹਾਰਾ
ਕਣਕਾਂ ਨਾਲ ਭੜੋਲੇ ਕੋਠੀਆਂ ਭਰਨ ਵਾਲਾ
ਕਰਤਾਰਪੁਰ ਦੇ ਖੇਤਾਂ ਦਾ ਸ਼ਹਿਨਸ਼ਾਹ ਬਾਦਸ਼ਾਹ
ਅੰਨ ਦਾਤਾ ਲੋਕਾਈ ਦਾ
ਅਨੋਖਾ, ਸੱਚਾ ਸੁੱਚਾ
ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ
ਤੇਰਾ ਤੇਰਾ ਕਹਿ ਲੁਟਾਉਣ ਵਾਲਾ ਅਨੋਖਾ ਹੱਟਬਾਣੀਆ
ਸਾਰੇ ਪੈਸੇ ਭੁੱਖ ਮਿਟਾਉਣ ਲਈ ਲੇਖੇ ਲਾਉਣ ਵਾਲਾ
ਕਾਲੂ ਦਾ ਨਵਾਂ ਬਿਜ਼ਨਸਮੈਨ
ਧੁਰ ਕੀ ਬਾਣੀ ਵਿਚ
ਤਰੰਗਿਤ ਹੋ ਜਾਣ ਵਾਲਾ ਸਰਘੀ ਦਾ ਸੰਗੀਤ
ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਪਾਤਸ਼ਾਹ
ਸੱਚ ਦੇ ਸਫਿ਼ਆਂ ਨੂੰ ਥੱਲਣ ਵਾਲਾ ਨਿਰਾਲਾ ਸੰਕਲਪ
ਸਵੇਰਿਆਂ ਦਾ ਨਿੱਤ ਨਵਾਂ ਸੂਰਜ
ਨਵੀਂ ਪੈੜ੍ਹ ਤੇ ਸਰੋਂ੍ਹ ਦੇ ਫੁੱਲਾਂ ਵਰਗਾ ਤਾਰੀਖ਼ ਦਾ ਪੰਨਾ
ਇਨਸਾਨੀਅਤ ਦਾ ਗੌਰਵ ਸਵੈ-ਮਾਣ
ਅੰਬਰ ਦੇ ਬਨੇਰੇ ‘ਤੇ
ਅਰਸ਼ ਵਰਗਾ ਸਤੰਬ ਮੀਨਾਰ
ਤਾਰੀਖ ਦੇ ਪੰਨੇ ਤੇ ਚਿੰਤਨ
ਅਤੇ ਚੇਤਨ ਦਾ ਨਵਾਂ ਅਧਿਆਇ
ਸੁੰਨੇ ਵਿਹੜਿਆਂ ਦੀ ਰੌਣਕ ਗੀਤ ਤੇ ਸੋਚ
ਲਤਾੜੀਆਂ ਰੂਹਾਂ ਦੀ ਪੀੜਤ ਆਤਮਾ
ਸਵੈਮਾਣ ਦਾ ਦੀਪਕ
ਕੌਮ ਦੀ ਸੁਰਤਿ ਵਿਚ ਸ਼ਬਦ ਦੀ ਉਪਾਸਨਾ
ਸੰਗਮ ਰਾਗ ਸ਼ਬਦ ਦਾ
ਖਾਲਸ ਹਾਰ ਰੰਗ ਬਿਰੰਗੇ ਤੇ ਸੂਹੀਆਂ ਫੁੱਲ ਪੱਤੀਆਂ ਦਾ
ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ
ਰੱਬ ਨਿਸ਼ਚਾ ਅਤੇ ਬੰਦਗੀ,
ਇਨਸਾਨੀਅਤ ਦਾ ਇਤਫ਼ਾਕ,
ਸਮਾਜਕ ਇਨਸਾਫ਼ ਲਈ ਉੱਦਮ
ਇਮਾਨਦਾਰ ਵਤੀਰਾ
ਅਤੇ ਘਰੇਲੂ ਜ਼ਿੰਦਗੀ ਦਾ ਰਿਸ਼ਤਾ ਤੇ ਰਸਤਾ
ਦਲੀਲ ਦਾ ਮਾਡਲ
ਸੂਰਜ ਦੀ ਸੋਚ,
ਸਰਘੀ ਦੀ ਮਾਂਗ ਚੋਂ ਜਨਮਦਾ ਪਹਿਲਾ ਸੁਪਨਾ
ਸੁਬਾ੍ਹ ਦਾ ਪਹਿਲਾ ਨਗਮਾ
ਅਰਸ਼ ਦੀ ਕਿੱਲੀ ਤੇ ਟੰਗੀ ਨਵੀਂ ਤਰਜ਼
ਰਬਾਬ ਦੀਆਂ ਤਾਰਾਂ ਦੀ ਪਹਿਲੀ ਕੰਬਣੀ
-
ਡਾ. ਅਮਰਜੀਤ ਟਾਂਡਾ,
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.