ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਚਾਰ ਤੇ ਪ੍ਸਾਰ ਕਰਨ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਚੀਫ਼ ਖਾਲਸਾ ਦੀਵਾਨ, ਸਿੱਖ ਵਿਦਿਅਕ ਸੰਸਥਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੀ ਬਣਦੀ ਹੈ। ਜਦੋਂ ਤੋਂ ਧਾਰਮਿਕ ਸੰਸਥਾਵਾਂ ਵਿਚ ਸਿਆਸਤ ਭਾਰੂ ਹੋ ਗਈ ਹੈ ਤਾਂ ਇਹ ਸੰਸਥਾਵਾਂ ਆਪਣੀ ਪ੍ੁਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟਕੇ ਸਿਆਸਤ ਦੇ ਰਾਹ ਪੈ ਗਈਆਂ ਹਨ। ਇਨਾਂ ਸੰਸਥਾਵਾਂ ਵਿਚ ਚੌਧਰ ਦੀ ਲੜਾਈ ਹੀ ਖ਼ਤਮ ਨਹੀਂ ਹੁੰਦੀ। ਇਨਾਂ ਨੇ ਗੁਰੂ ਘਰਾਂ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਜਿਹੇ ਹਾਲਾਤ ਵਿਚ ਇਕ ਮਰਦੇ ਮੁਜਾਹਦ ਨਰਪਾਲ ਸਿੰਘ ਸ਼ੇਰਗਿਲ ਬਿਨਾ ਕਿਸੇ ਲਾਲਚ ਸਿੱਖ ਧਰਮ ਦਾ ਸਹੀ ਅਰਥਾਂ ਵਿਚ ਪ੍ਚਾਰਕ ਬਣਕੇ ਨਿਤਰਿਆ। ਉਸਦੀ ਲਗਨ, ਦਿ੍ੜਤਾ ਅਤੇ ਸਿਖ ਧਰਮ ਬਾਰੇ ਪ੍ਤੀਬੱਧਤਾ ਨੇ ਉਸਨੂੰ ਗਲੋਬਲ ਪ੍ਚਾਰਕ ਦੇ ਤੌਰ ਸਥਾਪਤ ਕਰ ਦਿੱਤਾ। ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਅਗਾਂਵਧੂ ਇਲਾਕੇ ਦੇ ਵਾਸੀ ਹੀ ਪੜ ਲਿਖਕੇ ਮੱਲਾਂ ਮਾਰ ਸਕਦੇ ਹਨ ਪ੍ੰਤੂ ਨਰਪਾਲ ਸਿੰਘ ਸ਼ੇਰਗਿਲ ਨੇ ਇਹ ਮਿਥ ਵੀ ਤੋੜ ਦਿੱਤੀ।
ਪੰਜਾਬ ਦੇ ਸਭ ਤੋਂ ਪਛੜੇ ਇਲਾਕੇ ਪਟਿਆਲਾ ਜਿਲੇ ਦੇ ਪਿੰਡ ਮਜਾਲ ਖ਼ੁਰਦ ਦਾ ਜੰਮਪਲ ਨਰਪਾਲ ਸਿੰਘ ਸ਼ੇਰਗਿਲ ਆਪਣੀ ਕਾਬਲੀਅਤ ਨਾਲ ਸੰਸਾਰ ਵਿਚ ਨਾਮਣਾ ਖੱਟਕੇ ਨਵੇਂ ਮੀਲ ਪੱਧਰ ਸਥਾਪਤ ਕਰ ਰਿਹਾ ਹੈ। ਇਸ ਇਲਾਕੇ ਨੂੰ ਪਛੜਿਆ ਹੋਇਆ ਅਤੇ ਜੰਗਲੀ ਕਿਹਾ ਜਾਂਦਾ ਸੀ। ਇਕ ਛੋਟੇ ਜਹੇ ਪਿੰਡ ਵਿਚੋਂ ਉਠਕੇ ਸੰਸਾਰ ਦੇ ਲਗਪਗ 50 ਦੇਸ਼ਾਂ ਦੀ ਅਜਿਹੀ ਯਾਤਰਾ ਕੀਤੀ, ਜਿਸਦਾ ਉਸਨੂੰ ਕੋਈ ਨਿੱਜੀ ਲਾਭ ਨਹੀਂ ਸਗੋਂ ਸਮੁਚੇ ਸਿੱਖ ਜਗਤ ਦਾ ਗਾਡੀ ਰਾਹ ਬਣਕੇ ਉਨਾਂ ਦੇ ਹਿੱਤਾਂ ਤੇ ਪਹਿਰਾ ਦਿੱਤਾ। ਉਸਦੀ ਦੂਰ ਅੰਦੇਸ਼ੀ ਦੀ ਵਿਦਵਤਾ ਦੀ ਦਾਤ ਦੇਣੀ ਬਣਦੀ ਹੈ ਕਿ ਸਿੱਖ ਜਗਤ ਦੇ ਰਾਹ ਵਿਚ ਆਉਣ ਵਾਲੀ ਹਰ ਸਮੱਸਿਆ ਦੀ ਜਾਣਕਾਰੀ ਪਾਿਲਾਂ ਹੀ ਤਸੱਵਰ ਕਰ ਲੈਂਦਾ ਹੈ। ਉਹ ਪਿਛਲੇ 53 ਸਾਲਾਂ ਤੋਂ ਸਿੱਖ ਜਗਤ ਦੀ ਵਿਚਾਰਧਾਰਾ ਨੂੰ ਪ੍ਫੁਲਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਜੋ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੇਗਾ। ਜੇਕਰ ਨਰਪਾਲ ਸਿੰਘ ਸ਼ੇਰਗਿਲ ਬਾਰੇ ਇਹ ਕਹਿ ਲਿਆ ਜਾਵੇ ਕਿ ਉਹ ਹਰ ਵਿਲੱਖਣ ਕਾਰਜ ਵਿਚ ਹਮੇਸ਼ਾ ਪਹਿਲ ਕਦਮੀ ਕਰਦਾ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਪਹਿਲ ਕਦਮੀ ਵੀ ਕੋਈ ਇਕ ਨਹੀਂ ਸਗੋਂ ਉਸਨੇ ਹੁਣ ਤੱਕ ਅਨੇਕ ਪਹਿਲ ਕਦਮੀਆਂ ਅਜਿਹੀਆਂ ਕੀਤੀਆਂ ਹਨ, ਜਿਹੜੀਆਂ ਸਿੱਖ ਸੰਸਥਾਵਾਂ ਦੇ ਕਾਰਜ ਖੇਤਰ ਵਿਚ ਆਉਂਦੀਆਂ ਸਨ। ਹੈਰਾਨੀ ਤੇ ਸੰਤੁਸ਼ਟੀ ਇਸ ਗਲ ਦੀ ਹੈ ਕਿ ਉਸਨੇ ਇਨਾਂ ਪਹਿਲ ਕਦਮੀਆਂ ਲਈ ਸਰਕਾਰ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਕਿਸਮ ਦੀ ਕੋਈ ਆਰਥਿਕ ਮਦਦ ਨਹੀਂ ਲਈ ਸਗੋਂ ਆਪਣੀ ਜੇਬ ਵਿਚੋਂ ਖ਼ਰਚਕੇ ਸਿੱਖ ਜਗਤ ਨੂੰ ਅਗਾਉਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਿੱਖਾਂ ਦੀਆਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ ਨਰਪਾਲ ਸਿੰਘ ਸ਼ੇਰਗਿਲ ਨੇ ਉਨਾਂ ਸਾਰੀਆਂ ਦੇ ਮੌਕੇ ਤੇ ਆਪਣੀ 21 ਸਾਲ ਤੋਂ ਹਰ ਸਾਲ ਪ੍ਕਾਸ਼ਤ ਹੋਣ ਵਾਲੀ ਪੁਸਤਕ ਆਪਣੇ ਰੋਜ਼ਗਾਰ ਦੇ ਨਾਲ ‘‘ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ’’ ਦਾ ਅਜਿਹਾ ਵਿਲੱਖਣ ਵਿਸ਼ੇਸ਼ ਅੰਕ ਪ੍ਕਾਸ਼ਤ ਕੀਤਾ, ਜਿਸ ਵਿਚ ਸਿੱਖ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਪ੍ੇਰਨਾ ਦੇਣ ਵਾਲੇ ਪ੍ਸਿੱਧ ਵਿਦਵਾਨਾ ਦੇ ਲੇਖ ਪ੍ਕਾਸ਼ਤ ਕਰਕੇ ਸਮੁੱਚੇ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਦੇ ਕੀਤੇ। ਇਥੇ ਹੀ ਬਸ ਨਹੀਂ ਇਨਾਂ ਵਿਸ਼ੇਸ਼ ਅੰਕਾਂ ਨੂੰ ਮਹੱਤਵਪੂਰਨ ਥਾਵਾਂ ਜਿਵੇਂ ਇੰਗਲੈਂਡ ਦੇ ਹਾੳੂਸ ਆਫ ਕਾਮਨਜ਼ ਆਦਿ ਵਿਚ ਜਾਰੀ ਕਰਵਾਇਆ। ਸਿੱਖ ਧਰਮ ਬਾਰੇ ਨਰਪਾਲ ਸਿੰਘ ਸ਼ੇਰਗਿਲ ਦੀ ਬਚਨਬੱਧਤਾ ਦੀ ਦਾਦ ਦੇਣ ਨੂੰ ਦਿਲ ਕਰਦਾ ਹੈ। ਸਿੱਖ ਭਾਈਚਾਰਾ ਅਰਥਾਤ ਗੁਰੂ ਨਾਨਕ ਨਾਮ ਲੇਵਾ ਸੰਸਾਰ ਦੇ ਹਰ ਕੋਨੇ ਵਿਚ ਪਹੁੰਚੇ ਹੋਏ ਹਨ। ਇਥੇ ਹੀ ਬਸ ਨਹੀਂ ਉਹ ਆਪੋ ਆਪਣੇ ਖੇਤਰਾਂ ਵਿਚ ਮਾਅਰਕੇ ਮਾਰ ਰਹੇ ਹਨ। ਇਹ ਨਰਪਾਲ ਸਿੰਘ ਸ਼ੇਰਗਿਲ ਹੀ ਹੈ ਜਿਸਨੇ ਰਾਜਨੀਤੀ, ਵਿਓਪਾਰ, ਖੇਡਾਂ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਜਿਹੜੇ ਅਜਿਹੇ ਸਿੱਖਾਂ ਨੇ ਵਿਲੱਖਣ ਪ੍ਾਪਤੀਆਂ ਕੀਤੀਆਂ ਹਨ, ਉਨਾਂ ਦੀ ਆਪਣੀ ਪੁਸਤਕ ਵਿਚ ਸੂਚੀ ਪ੍ਕਾਸ਼ਤ ਕਰਕੇ ਸੰਸਾਰ ਨੂੰ ਸਿੱਖਾਂ ਦੀ ਪਛਾਣ ਕਰਵਾਉਣ ਵਿਚ ਵਧੀਆ ਉਦਮ ਕੀਤਾ ਹੈ। ਸਿੱਖਾਂ ਦੀ ਨੌਜਵਾਨ ਪੀੜੀ ਇਨਾਂ ਪਤਵੰਤਿਆਂ ਤੋਂ ਪ੍ਰਨਾ ਲੈ ਕੇ ਹੰਭਲਾ ਮਾਰਕੇ ਸਿੱਖਾਂ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰੇਗੀ।
ਗੁਰੂ ਘਰ ਜਿਹੜੇ ਸਿੱਖ ਜਗਤ ਲਈ ਮਾਰਗ ਦਰਸ਼ਕ ਅਤੇ ਪ੍ੇਰਨਾ ਸਰੋਤ ਹਨ, ਉਨਾਂ ਦੀ ਜਾਣਕਾਰੀ ਦੇਣ ਲਈ ਸੰਸਾਰ ਦੇ ਜਿਤਨੇ ਗੁਰੂ ਘਰ ਹਨ, ਉਨਾਂ ਦੀ ਸੂਚੀ, ਐਡਰੈਸ, ਈ ਮੇਲ ਅਤੇ ਟੈਲੀਫ਼ੋਨ ਸਮੇਤ ਦਿੱਤੇ ਗਏ ਹਨ ਤਾਂ ਜੋ ਜਿਹੜਾ ਸਿੱਖ ਦੁਨੀਆਂ ਵਿਚ ਕਿਸੇ ਵੀ ਸ਼ਹਿਰ ਜਾਵੇ ਤਾਂ ਉਹ ਉਥੇ ਦਰਸ਼ਨਾ ਲਈ ਜਾ ਸਕਦਾ ਹੈ। ਇਸੇ ਤਰਾਂ ਸੰਸਾਰ ਵਿਚ ਭਾਰਤ ਦੇ ਦੂਤ ਘਰਾਂ ਦੇ ਵੀ ਪਤੇ, ਈ ਮੇਲ ਤੇ ਟੈਲੀਫ਼ੋਨ ਨੰਬਰ ਦਰਜ ਕੀਤੇ ਗਏ ਹਨ ਤਾਂ ਜੋ ਭਾਰਤੀਆਂ ਨੂੰ ਆਪੋ ਆਪਣੇ ਕੰਮਾ ਲਈ ਖੱਜਲ ਖ਼ੁਆਰ ਨਾ ਹੋਣਾ ਪਵੇ। ਇਸ ਸਮੇਂ ਸੰਸਾਰ ਵਿਚ ਸ੍ੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ੇਰਗਿਲ ਨੇ ‘‘ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ-2019’’ ਦਾ ਸਚਿਤਰ ਰੰਗਦਾਰ ਵੱਡ ਅਕਾਰੀ ਵਿਸ਼ੇਸ਼ ਅੰਕ ਪ੍ਕਾਸ਼ਤ ਕੀਤਾ ਹੈ, ਜਿਸ ਵਿਚ ਸੰਸਾਰ ਦੇ 550 ਪਤਵੰਤੇ ਸਿੱਖਾਂ/ ਇਸਤਰੀਆਂ ਦੀ ਸੂਚੀ ਦਰਜ ਕੀਤੀ ਹੈ, ਜਿਹੜੇ ਆਪੋ ਆਪਣੇ ਖੇਤਰਾਂ ਦੇ ਜਾਣੇ ਪਛਾਣੇ ਹਸਤਾਖ਼ਰ ਹਨ। ਨਰਪਾਲ ਸਿੰਘ ਸ਼ੇਰਗਿਲ 1966 ਤੋਂ ਇੰਗਲੈਂਡ ਵਿਚ ਲਗਾਤਾਰ ਆ ਜਾ ਰਿਹਾ ਹੈ। ਮਹੀਨੇ ਵਿਚ 15 ਦਿਨ ਆਪਣੀ ਮਾਤਭੂਮੀ ਪੰਜਾਬ ਅਤੇ 15 ਦਿਨ ਸੰਸਾਰ ਦੇ ਦੇਸ਼ਾਂ ਦੀ ਯਾਤਰਾ ਕਰਕੇ ਸਿੱਖ ਪਛਾਣ ਬਣਾਉਣ ਵਿਚ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਉਸਨੇ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਕਿ ਸਿੱਖਾਂ ਦੀ ਦਸਤਾਰ ਦਾ ਮਸਲਾ ਕਿਸੇ ਵਕਤ ਵੀ ਵਿਕਰਾਲ ਰੂਪ ਧਾਰ ਸਕਦਾ ਹੈ। ਇਸ ਲਈ ਉਸਨੇ ਪਹਿਲ ਕਰਕੇ 2005 ਵਿਚ ਦਸਤਾਰ ਦੀ ਪਛਾਣ ਨੂੰ ਸੰਸਾਰ ਵਿਚ ਪ੍ਚਾਰਨ ਲਈ ਇਕ ਸੋਵੀਨਾਰ ਪ੍ਕਾਸ਼ਤ ਕੀਤਾ।
ਜੋ ਕਿ ਬਾਦ ਵਿਚ ਇਕ ਲਹਿਰ ਬਣ ਗਈ। 2005 ਵਿਚ ਹੀ ਮਾਤਾ ਗੁਜਰੀ ਅਤੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੱਡ ਅਕਾਰੀ ਵਿਸ਼ੇਸ਼ ਅੰਕ ਪ੍ਕਾਸ਼ਤ ਕੀਤਾ। ਸ੍ੀ ਆਨੰਦਪੁਰ ਸਾਹਿਬ ਦੇ 350ਵਾਂ ਸਥਾਪਨਾ ਦਿਵਸ ਦੇ ਮੌਕੇ ਤੇ ਉਨਾਂ ਦੀ ਵਿਚਾਰਧਾਰਾ ਬਾਰੇ ਸੋਵੀਨਾਰ ਪ੍ਕਾਸ਼ਤ ਕੀਤਾ। 2011 ਵਿਚ ਵਿਸਾਖੀ ਸੋਵੀਨਾਰ ਜ਼ਾਰੀ ਕੀਤਾ। 2017 ਵਿਚ ਸ੍ੀ ਗੁਰੂ ਗੋਬਿੰਦ ਸਿੰਘ ਬਾਰੇ ‘‘ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਪੈਕਟ’’ ਦਾ ਵਿਸ਼ੇਸ਼ ਅੰਕ ਪ੍ਕਾਸ਼ਤ ਕੀਤਾ। ਨਸਲੀ ਵਿਤਕਰਿਆਂ ਬਾਰੇ ਵੀ ਉਨਾਂ ਸਭ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕੀਤੀ। ਨਰਪਾਲ ਸਿੰਘ ਸ਼ੇਰਗਿਲ ਦੀ ਸਿੱਖ ਜਗਤ ਬਾਰੇ ਕੀਤੇ ਉਦਮਾ ਦੀ ਕਦਰ ਪਾਉਂਦਿਆਂ ਮੁੱਖ ਮੰਤਰੀ ਪੰਜਾਬ, ਲੰਦਨ ਦੇ ਮੇਅਰ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ, ਧਾਰਮਿਕ, ਸਵੈਇਛਤ ਸੰਸਥਾਵਾਂ ਨੇ ਉਨਾਂ ਨੂੰ ਸਨਮਾਤ ਕਰਨ ਦਾ ਮਾਣ ਪ੍ਾਪਤ ਕੀਤਾ ਹੈ। ਸਭ ਤੋਂ ਵੱਡਾ ਮਾਣ ਸਨਮਾਨ ਸ੍ੀ ਅਕਾਲ ਤਖ਼ਤ ਸਾਹਿਬ ਵੱਲੋਂ 1995 ਵਿਚ ਵਿਸ਼ਵ ਸਿੱਖ ਸਮੇਲਨ ਦੇ ਮੌਕੇ ਉਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ੋਫ਼ੈਸਰ ਮਨਜੀਤ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਉਦੋਂ ਦੇ ਪ੍ਧਾਨ ਗੁਰਚਰਨ ਸਿੰਘ ਟੌਹੜਾ ਅਤੇ ਅਮਰੀਕਾ ਦੇ ਸਿੰਘ ਸਾਹਿਬ ਹਰਭਜਨ ਸਿੰਘ ਜੋਗੀ ਦੀ ਹਾਜ਼ਰੀ ਵਿਚ ਦੇ ਕੇ ਅਸੀਸ ਦਿੱਤੀ। ਉਮੀਦ ਕਰਦਾ ਹਾਂ ਕਿ ਨੌਜਵਾਨ ਸਿੱਖ ਨਰਪਾਲ ਸਿੰਘ ਸ਼ੇਰਗਿਲ ਦੀ ਸਿਦਕ ਦਿਲੀ ਅਤੇ ਦਿ੍ੜਤਾ ਤੋਂ ਪ੍ੇਰਨਾ ਲੈ ਕੇ ਸਿੱਖ ਧਰਮ ਦੀ ਪ੍ਫੁਲਤਾ ਵਿਚ ਆਪਣਾ ਯੋਗਦਾਨ ਪਾਉਣਗੇ। ਵਾਹਿਗੁਰੂ ਨਰਪਾਲ ਸਿੰਘ ਸ਼ੇਰਗਿਲ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ੇ ਤਾਂ ਜੋ ਉਹ ਸ੍ੀ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਧਰਮ ਦੀ ਪ੍ਫੁਲਤਾ ਲਈ ਹੋਰ ਅਕੀਦਤ ਦੇ ਫੁਲ ਭੇਂਟ ਕਰ ਸਕੇ।
-
ਉਜਾਗਰ ਸਿੰਘ, ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.