ਅੱਜ ਸਵੇਰੇ ਦਿੱਲੀਓਂ ਨਨਕਾਣਾ ਸਾਹਿਬ ਨੂੰ ਜਾਂਦੇ ਜਥੇ ਦੀ ਅਗਵਾਨੀ ਕਰਦੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਨੂੰ ਮੱਥਾ ਟੇਕਿਆ ਤਾਂ ਚਿਰਾਂ ਪੁਰਾਣਾ ਹਰਭਜਨ ਸਿੰਘ ਰਤਨ ਦਾ ਗਾਇਆ ਇਹ ਗੀਤ ਚੇਤੇ ਆਇਆ।
ਸੰਗਤਾਂ ਦਾ ਹੜ੍ਹ ਸ: ਪਰਮਜੀਤ ਸਿੰਘ ਸਰਨਾ ਤੇ ਸ: ਹਰਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਉਮੜਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ ਜੀ ਦੇ ਉਤਸ਼ਾਹ ਸਦਕਾ ਮੈਂ ਵੀ ਗੁਰਦਵਾਰਾ ਸ਼ਹੀਦਾਂ ਲੁਧਿਆਣਾ ਤੋਂ ਕਾਫ਼ਾ ਰਵਾਨਾ ਕਰਨ ਵਾਲਿਆਂ 'ਚ ਸ਼ਾਮਿਲ ਹੋ ਸਕਿਆ।
ਪੰਜਾਬ ਦੇ ਖ਼ੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪ੍ਰਤੀਨਿਧ ਜੀਵਨ ਸਾਥਣ ਮਮਤਾ ਆਸ਼ੂ, ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ, ਪ੍ਰਿਤਪਾਲ ਸਿੰਘ ਬਲੀਏਵਾਲ, ਗੁੱਜਰਖਾਨ ਵਿਦਿਅਕ ਅਦਾਰਿਆਂ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਰਨਾ , ਡਾ. ਅਮਰਜੀਤ ਸਿੰਘ ਦੂਆ ਤੇ ਸ਼ਹਿਰ ਦੇ ਅਨੇਕਾਂ ਹੋਰ ਸਮਾਜਿਕ ਆਗੂ ਏਥੇ ਮਿਲੇ।
ਮੈਂ ਤਾਂ ਇਹੀ ਅਰਦਾਸ ਕੀਤੀ
ਬਾਬਾ ਜੀ
ਤੁਹਾਡੇ ਅੰਤਮ ਵੇਲੇ ਵਾਂਗ ਅੱਜ ਵੀ ਮਨਾਂ ਚ ਭਟਕਣ ਕਾਰਨ ਕਬਜ਼ਾ ਬਿਰਤੀ ਭਾਰੂ ਹੈ। ਭਾਈਚਾਰੇ ਦੀ ਚਾਦਰ ਪਾੜਨ ਵਾਲਿਆਂ ਨੂੰ ਸੁਮੱਤ ਦਿਉ।
ਸਰਬੱਤ ਦਾ ਭਲਾ ਮੰਗਣ ਜੋਗੇ ਕਰੋ।
ਗੁਰਭਜਨ ਗਿੱਲ
29.10.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.