ਭਾਰਤੀ ਸਿੱਖਿਆ ਪ੍ਰਣਾਲੀ ਸਦੀਆਂ ਤੋਂ ਹੀ ਬਹਿਸ ਦਾ ਵਿਸ਼ਾ ਰਹੀ ਹੈ I ਅੰਗਰੇਜਾਂ ਦੁਆਰਾ ਸ਼ੁਰੂ ਕੀਤੀ ਗਈ ਇਸ ਸਿੱਖਿਆ ਪ੍ਰਣਾਲੀ ਦਾ ਮੁਖ ਮਕਸਦ ਅੰਗਰੇਜ਼ੀ ਦਫਤਰਾਂ ਲਈ ਕਲਰਕ ਭਰਤੀ ਕਰਨਾ ਸੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਭਾਰਤੀ ਭਾਸ਼ਾਵਾਂ ਨਾਲੋਂ ਤਰਜੀਹ ਦੇ ਕੇ ਭਾਰਤੀਆਂ ਵਿਚ ਹੀਣ ਭਾਵਨਾ ਦਾ ਵਿਕਾਸ ਕਰਨਾ ਸੀ I ਪਰ ਬੜੇ ਅਫੋਸ ਦੀ ਗੱਲ ਹੈ ਕਿ , ਆਜ਼ਾਦੀ ਤੋਂ ਏਨੇ ਸਾਲ ਬਾਅਦ ਵੀ ਅਸੀਂ ਲੱਗ ਭੱਗ ਓਹੀ ਵਿਦਿਅਕ ਨੀਤੀ ਨੂੰ ਅਪਣਾਇਆ ਹੋਇਆ ਹੈ I ਇਸ ਵਿਚ ਕੋਈ ਸ਼ੱਕ ਨਹੀਂ, ਕਿ ਭਾਰਤ ਵਿਚ ਸਮੇ- ਸਮੇ ਤੇ ਅਨੇਕਾਂ ਹੀ ਸਿੱਖਿਆ ਕਮਿਸ਼ਨ ਬਣੇ ਹਨ ਜਿਨ੍ਹਾਂ ਦੀਆ ਬਹੁਤ ਹੀ ਵਡਮੁਲੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਵੀ ਕੀਤਾ ਗਿਆ ਹੈ ਪਰ ਫਰ ਵੀ ਮੰਜਿਲ ਅਜੇ ਬਹੁਤ ਦੂਰ ਜਾਪਦੀ ਹੈ I
ਜੇਕਰ ਗੱਲ ਕਰੀਏ ਮੌਜੂਦਾ ਸਿੱਖਿਆ ਪ੍ਰਣਾਲੀ ਦੀ, ਤਾਂ ਅਜੇ ਵੀ ਅਸੀਂ ਸਕੂਲਾਂ ਵਿਚ ਕਿਤਾਬੀ ਸਿੱਖਿਆ ਤੇ ਹੀ ਜ਼ੋਰ ਦੇ ਰਹੇ ਹਾਂ, ਅੱਜ ਵੀ ਸਿੱਖਿਆ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨਾ ਹੀ ਹੈ ਅਤੇ ਇਸੇ ਅੰਨੀ ਦੌੜ ਵਿਚ ਅਸੀਂ ਬਚਿਆ ਦਾ ਮਾਸੂਮ ਬਚਪਨ ਅਤੇ ਕੁਦਰਤੀ ਪ੍ਰਤਿਭਾ ਓਨਾ ਤੋਂ ਖੋ ਲਈ ਹੈ I ਇਸ ਬਿਰਤੀ ਦੇ ਭਿਆਨਕ ਨਤੀਜੇ ਅੰਕੜਿਆਂ ਤੋਂ ਪਤਾ ਚਲਦੇ ਹਨ, ਜੋ ਦਸਦੇ ਹਨ ਕਿ ਭਾਰਤ ਵਿਚ ਹਰ ਇਕ ਘੰਟੇ ਵਿਚ ਇਕ ਬੱਚਾ ਆਤਮਹਤੇਆ ਕਰਦਾ ਹੈ ,ਕਿਉਂਕ ਉਹ ਅਸਮਰੱਥ ਹੈ ਆਪਣੇ ਮਾਪਿਆਂ ਅਤੇ ਸਿਸਟਮ ਦੁਆਰਾ ਪਾਏ ਜਾਣ ਵਾਲੇ ਬੋਝ ਨੂੰ ਝੱਲਣ ਤੋਂ ਜੋ ਉਸ ਉਤੇ ਵੱਧ ਤੋਂ ਵੱਧ ਅੰਕ ਲੈਣ ਲਈ ਲਗਾਤਾਰ ਦਬਾਵ ਪਾਉਂਦੇ ਹਨ I ਇਸਲਈ ਉਹ ਕਈ ਤਰਾਂ ਦੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਮਾਪੇ ਇਹ ਮਨਣ ਲਈ ਤਿਆਰ ਨਹੀਂ ਕਿ ਓਨਾ ਦੇ ਬੱਚਿਆਂ ਨੂੰ ਕੋਈ ਮਾਨਸਿਕ ਰੋਗ ਹੈ ਅਤੇ ਸਕੂਲ ਵਿਚ ਕੋਈ ਯੋਗ ਸਲਾਹਕਾਰ ਨਹੀਂ ਜੋ ਬੱਚਿਆਂ ਨੂੰ ਸਹੀ ਦਿਸ਼ਾ ਦਿਖਾ ਸਕੇ I
ਹਰ ਬੱਚਾ ਕੋਈ ਨਾ ਕੋਈ ਪ੍ਰਤਿਭਾ ਲੈ ਕੇ ਜਨਮ ਲੈਂਦਾ ਹੈ I ਇਸੇ ਕਰਕੇ ਕੋਈ ਡਾਕਟਰ ਕੋਈ ਸਿੰਗਰ ਤੇ ਕੋਈ ਖਿਡਾਰੀ ਬਣਦਾ ਹੈ I ਪਰ ਇਹ ਸਭ ਓਦੋ ਸੰਭਵ ਹੁੰਦਾ ਹੈ ਜਦੋਂ ਬੱਚੇ ਦੀ ਅੰਦਰੂਨੀ ਪ੍ਰਤੀਬਾ ਨੂੰ ਪਛਾਣ ਕੇ ਨਿਖਾਰਿਆ ਜਾਂਦਾ ਹੈ I ਦੁਨੀਆ ਦੇ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿਚ ਸਿੱਖਿਆ ਪ੍ਰਣਾਲੀ ਅਜਿਹਾ ਕਰ ਵੀ ਰਹੀ ਹੈ I ਜਪਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਥੇ ਸਕੂਲ ਦੇ ਮੁਢਲੇ ੪ ਸਾਲ ਵਿਚ ਬੱਚੇ ਦੀ ਕੋਈ ਲਿਖਤੀ ਯਾ ਰਸਮੀ ਪ੍ਰੀਖਿਆ ਨਹੀਂ ਲਈ ਜਾਂਦੀ ਪਰ ਸਾਡੇ ਦੇਸ਼ ਵਿਚ ਢਾਈ ਸਾਲ ਦਾ ਬੱਚਾ ਵੀ ਲਿਖਤੀ ਪ੍ਰੀਖਿਆ ਦੇ ਰਿਹਾ ਹੈ ਇਹ ਸਾਡੀ ਬਾਦਕ਼ਿਸ੍ਮਤੀ ਹੈ ਕਿ ਸਾਡੇ ਸਕੂਲਾਂ ਵਿਚ ਬੱਚੇ ਦੇ ਗੁਣਾਂ ਨੂੰ ਪਛਾਨਣ ਦੀ ਥਾਂ ਬੱਚਿਆਂ ਦੀ ਗਿਣਤੀ ਵਧਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਰਵਪੱਖੀ ਵਿਕਾਸ ਦੇ ਨਾਮ ਤੇ ਬੱਚਿਆਂ ਨੂੰ ਅਨੇਕਾਂ ਹੀ ਵਿਸ਼ੇ ਸਕੂਲ ਵਿਚ ਪੜਾਏ ਜਾ ਰਹੇ ਹਨ I ਭਾਵੇ ਓਨਾ ਵਿਚ ਬੱਚੇ ਦੀ ਕੋਈ ਰੁਚੀ ਹੈ ਯਾ ਨਹੀਂ I ਜਦੋ ਬੱਚਾ ਏਨੇ ਵਿਸ਼ਿਆਂ ਦਾ ਬੋਝ ਨਾ ਝਲਦੇ ਹੋਏ ਸਾਰੇ ਸੁਬਜੈਕਟਾਂ ਵਿੱਚੋ ਵਧੀਆ ਅੰਕ ਲੈਣ ਵਿਚ ਨਾਕਾਮ ਰਹਿੰਦਾ ਹੈ ਤਾ ਮਾਤਾ- ਪਿਤਾ ਕੋਚਿੰਗ ਸੈਂਟਰਾਂ ਦਾ ਰੁੱਖ ਕਰਦੇ ਹਨ ਜਿਥੇ ਨੰਬਰ ਦੌੜ ਲਈ ਬੱਚੇ ਵਿਚ ਰਟੇ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ,ਜਿਸਨਾਲ ਬੱਚੇ ਵਿਚ ਰਹਿੰਦੀ ਖੁਹੰਦੀ ਸਿੱਖਣ ਦੀ ਲਾਲਸਾ ਵੀ ਖਤਮ ਹੋ ਜਾਂਦੀ ਹੈ ਅਤੇ ਬੱਚੇ ਆਪਣੇ ਅੰਦਰੂਨੀ ਕੌਸ਼ਲ ਤੋਂ ਅਣਜਾਣ ਆਪਣੇ ਮਾਤਾ ਪਿਤਾ ਦੇ ਸੁਪਨੇ ਪੂਰੇ ਕਰਨ ਲਈ ਡਾਕਟਰ, ਇੰਜੀਨਿਯਰ ,ਮੈਨੇਜਰ ਅਤੇ ਟੀਚਰ ਆਦਿ ਬਨਣ ਲਈ ਭੀੜ ਦਾ ਹਿਸਾ ਬਣ ਜਾਂਦੇ ਹਨ ਸ਼ਇਦ ਇਹ ਹੀ ਕਾਰਨ ਹੈ ਕਿ ਭਾਰਤ ਕੋਲ ਯੋਗ ਡਾਕਟਰ ਇੰਜੀਨੀਰਾਂ ਦੀ ਕਮੀ ਹੈ ਕਿਉਂਕਿ ਮਨ ਮਾਰ ਕ ਕੀਤਾ ਕੰਮ ਕਦੀ ਵੀ ਸਹੀ ਨਤੀਜੇ ਨਹੀਂ ਦੇ ਸਕਦਾ I
ਉਪਰੋਕਤ ਕਮੀਆਂ ਲਈ ਇਕੱਲੇ ਸਕੂਲ਼,ਮਾਪੇ ਜਾ ਇਕਲੀਆ ਸਰਕਾਰਾਂ ਜਿੰਮੇਵਾਰ ਨਹੀਂ ਹਨ ਬਲਕਿ ਅਸੀਂ ਸਾਰੇ ਕਸੂਰਵਾਰ ਹਾਂ I ਇਸਲਈ ਕੋਸ਼ਿਸ਼ ਵੀ ਸਾਨੂ ਸਬ ਨੂੰ ਕਰਨੀ ਪਵੇਗੀ I ਜੇਕਰ ਅਸੀਂ ਪਰਮਾਣੂ ਹਥਿਆਰ ਬਣਾਉਣ ਲਈ ਵਿਕਸਿਤ ਦੇਸ਼ਾਂ ਦੀ ਨਕਲ ਕਰ ਸਕਦੇ ਹਾਂ ਤਾ ਸਿੱਖਿਆ ਵਰਗੇ ਉਸਾਰੂ ਕਮ ਲਈ ਅਸੀਂ ਵੀ ਅਸੀਂ ਦੂਜੇ ਦੇਸ਼ ਦੇ ਸਫਲ ਤਜਰਬਿਆਂ ਤੋਂ ਸਿੱਖਿਆ ਲੈ ਸਕਦੇ ਹਾਂ I ਬੱਚਿਆਂ ਨੂੰ ਕੁੱਛ ਵੀ ਸਿਖਾਉਣ ਤੋਂ ਪਹਿਲਾ ਆਪਣੇ ਆਪ ਨਾਲ ਜਾਨ ਪਛਾਣ ਕਰਨੀ ਸਿਖਾਈ ਜਾਣੀ ਚਾਹੀਦੀ ਹੈ , ਤਾ ਜੋ ਉਹ ਆਪਣੇ ਅੰਦਰੂਨੀ ਗੁੱਣ ਪਛਾਣ ਸਕਣ I ਸਕੂਲ ਕਾਲਜਾਂ ਵਿਚ ਯੋਗ ਸਲਾਹਕਾਰ ਭਾਰਤੀ ਹੋਣੇ ਚਾਹੀਦੇ ਹਨ ਜੋ ਬਚੇ ਦੀ ਪ੍ਰਤੀਬਾ ਨੂੰ ਪਹਿਚਾਣ ਕ ਓਨਾ ਦਾ ਮਾਰਗਦਰਸ਼ਨ ਕਰਨ। ਕਿਤਾਬੀ ਸਿੱਖਿਆ ਦੀ ਥਾਂ ਵੱਧ ਤੋਂ ਵੱਧ ਪ੍ਰੈਕਟੀਕਲ ਸਿੱਖਿਆ ਦਿਤੀ ਜਾਣੀ ਚਾਹੀਦੀ ਹੈ ਅਤੇ ਸਬ ਤੋਂ ਵੱਧ ਮਹੱਤਵਪੂਰਨ ਸਿੱਖੇ ਦੇ ਵਪਾਰੀਕਰਨ ਉਤੇ ਨੱਥ ਪਾਈ ਜਾਣੀ ਚਾਹੀਦੀ ਹੈ I
-
ਦਲਜੀਤ ਕੌਰ, ਲੇਖਕ
dakaur35@gmail.com
+91-7888797960
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.